ਫਾਜਿ਼ਲਕਾ, 25 ਸਤੰਬਰ : ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਜਿ਼ਲ੍ਹਾ ਰੈਡ ਕ੍ਰਾਸ ਸੁਸਾਇਟੀ ਵੱਲੋਂ ਅਲੀਮਕੋ ਦੇ ਸਹਿਯੋਗ ਨਾਲ ਮਿਤੀ 27 ਅਤੇ 28 ਸਤੰਬਰ ਨੂੰ ਦਿਵਿਆਂਗਜਨਾਂ ਨੂੰ ਬਣਾਉਟੀ ਅੰਗ ਮੁਹਈਆ ਕਰਵਾਉਣ ਲਈ ਬਣਾਊਟੀ ਅੰਗਾਂ ਦਾ ਨਾਪ ਲੈਣ ਲਈ ਇਕ ਵਿਸੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਂਪ ਵਿਚ ਆਉਣ ਸਮੇਂ ਦਿਵਿਆਂਗਜਨ ਨਿਮਨ ਅਨੁਸਾਰ ਦਸਤਾਵੇਜ਼ ਨਾਲ ਲੈ ਕੇ ਆਉਣ: 40 ਫੀਸਦੀ ਤੋਂ ਜਿਆਦਾ ਦੀ ਅਪੰਗਤਾ ਦਾ ਯੁਡੀਆਈਡੀ ਕਾਰਡ, ਖੁਦ ਜਾਂ ਮਾਪਿਆਂ ਦੀ ਆਮਦਨ ਦਾ ਸਰਟੀਫਿਕੇਟ ਅਤੇ ਸਲਾਨਾ ਆਮਦਨ 22500 ਰੁਪਏ ਤੋਂ ਜਿਆਦਾ ਨਾ ਹੋਵੇ। ਇਕ ਫੋਟੋ, ਅਧਾਰ ਕਾਰਡ ਦੀ ਫੋਟੋ ਕਾਪੀ ਅਤੇ ਮੋਬਾਇਲ ਨੰਬਰ। ਇਹ ਕੈਂਪ ਰੈਡ ਕ੍ਰਾਸ ਭਵਨ, ਬਾਰਡਰ ਰੋਡ, ਫਾਜਿ਼ਲਕਾ ਵਿਖੇ ਉਪਰੋਕਤ ਮੀਤੀਆਂ ਨੂੰ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਲੱਗੇਗਾ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਹੈ ਕਿ ਜਿ਼ਲ੍ਹੇ ਦੇ ਵਿਦਿਆਂਗਜਨ ਉਕਤ ਕੈਂਪ ਦਾ ਲਾਹਾ ਲੈਣ ਅਤੇ ਆਪਣੀ ਅਸੈਸਮੈਂਟ ਉਕਤ ਕੈਂਪ ਵਿਚ ਆ ਕੇ ਕਰਵਾਉਣ ਤਾਂ ਜ਼ੋ ਉਨ੍ਹਾਂ ਦੇ ਨਾਪ ਅਨੁਸਾਰ ਬਣਾਉਟੀ ਅੰਗ ਤਿਆਰ ਕਰਕੇ ਅਲਿਮਕੋ ਵੱਲੋਂ ਉਨ੍ਹਾਂ ਨੂੰ ਮੁਹਈਆ ਕਰਵਾਏ ਜਾ ਸਕਨ। ਇਸ ਲਈ ਦਿਵਿਆਂਗਜਨ ਜ਼ੋ ਬਣਾਉਟੀ ਅੰਗ ਮੁਫ਼ਤ ਲਗਵਾਉਣਾ ਚਾਹੁੰਦੇ ਹਨ ਉਹ ਉਕਤ ਮੀਤੀਆਂ ਨੂੰ ਸਨਾਖ਼ਤ ਲਈ ਲਗਾਏ ਜਾਣ ਵਾਲੇ ਕੈਂਪ ਵਿਚ ਪਹੁੰਚਣ।