ਅੰਤਰ-ਰਾਸ਼ਟਰੀ

ਹੈਤੀ ਵਿੱਚ ਹੜ੍ਹ ਕਾਰਨ 42 ਮੌਤਾਂ, 13,000 ਲੋਕ ਹੋਏ ਬੇਘਰ
ਪੋਰਟ-ਓ-ਪ੍ਰਿੰਸ, 6 ਜੂਨ : ਦੇਸ਼ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ, ਹੈਤੀ ਵਿੱਚ ਭਾਰੀ ਮੀਂਹ ਕਾਰਨ ਘਰਾਂ ਵਿੱਚ ਡੁੱਬਣ ਕਾਰਨ ਆਏ ਭਾਰੀ ਹੜ੍ਹਾਂ ਤੋਂ ਬਾਅਦ ਘੱਟੋ ਘੱਟ 42 ਲੋਕਾਂ ਦੀ ਮੌਤ ਹੋ ਗਈ ਹੈ ਅਤੇ 13,000 ਹੋਰ ਬੇਘਰ ਹੋ ਗਏ ਹਨ। ਸੋਮਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 85 ਲੋਕ ਜ਼ਖਮੀ ਹੋਏ ਹਨ, ਜਦੋਂ ਕਿ 11 ਹੋਰ ਅਣਪਛਾਤੇ ਹਨ, ਹਫਤੇ ਦੇ ਅੰਤ ਵਿੱਚ ਭਾਰੀ ਬਾਰਿਸ਼ ਕਾਰਨ ਹੈਤੀ ਦੀਆਂ ਕਈ ਨਦੀਆਂ ਓਵਰਫਲੋ ਹੋ ਗਈਆਂ, ਜਿਸ ਕਾਰਨ ਅਚਾਨਕ....
ਕੈਨੇਡਾ 'ਚ ਨਾਬਾਲਗ ਕੁੜੀਆਂ ਦਾ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਪਿਤਾ-ਪੁੱਤਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ 
ਕੈਲਗਰੀ, 06 ਜੂਨ : ਕੈਨੇਡਾ ਦੇ ਕੈਲਗਰੀ ਵਿਚ ਪੰਜਾਬੀ ਮੂਲ ਦੇ ਪਿਤਾ-ਪੁੱਤਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਫੜੇ ਗਏ ਪਿਤਾ-ਪੁੱਤਰ ਦੱਖਣ ਪੱਛਮੀ ਕੈਲਗਰੀ ਸਟ੍ਰਿਪ ਮਾਲ ਦੇ ਮਾਲਕ ਜਿੰਨ੍ਹਾਂ ‘ਤੇ ਨਾਬਾਲਗ ਕੁੜੀਆਂ ਦਾ ਜਿਣਸੀ ਸ਼ੋਸ਼ਣ ਕਰਨ ਤੇ ਉਨ੍ਹਾਂ ਨੂੰ ਸ਼ਰਾਬ, ਸਿਗਰਟ ਤੇ ਡਰੱਗ ਦੇਣ ਦਾ ਦੋਸ਼ ਹੈ। ਕੈਲਗਰੀ ਪੁਲਿਸ ਦੇ ਸਾਹਮਣੇ ਅਜਿਹੀ ਲੜਕੀ ਵੀ ਆਈ ਹੈ, ਜਿਸ ਦੀ ਉਮਰ 13 ਸਾਲ ਤੋਂ ਘੱਟ ਸੀ। ਮਾਮਲੇ ਦੀ ਜਾਂਚ ਅਪ੍ਰੈਲ 2023 ਵਿਚ ਉਦੋਂ ਸ਼ੁਰੂ ਹੋਈ ਸੀ ਜਦੋਂ 13 ਸਾਲ ਦੀ ਇਕ ਬੱਚੀ ਅਚਾਨਕ ਕੈਨੇਡਾ....
ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੱਖਣੀ ਕੋਰੀਆ 'ਚ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਵਿੱਚ ਜਿੱਤਿਆ ਸੋਨ ਤਮਗਾ
ਯੇਚਿਓਨ, 05 ਜੂਨ : ਦੱਖਣੀ ਕੋਰੀਆ ਦੇ ਯੇਚਿਓਨ ਵਿਖੇ ਸ਼ੁਰੂ ਹੋਈ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹੀ ਬਟਾਲਾ ਦੇ 18 ਸਾਲਾ ਅਥਲੀਟ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਦੇ ਹੋਏ ਭਾਰਤ, ਪੰਜਾਬ ਤੇ ਪੰਜਾਬੀਅਤ ਦਾ ਨਾਂ ਰੌਸ਼ਨ ਕੀਤਾ ਹੈ। ਭਰਤਪ੍ਰੀਤ ਸਿੰਘ ਪੀਆਈਐਸ ਸੈਂਟਰ ਦਾ ਖਿਡਾਰੀ ਹੈ, ਜਿਸ ਨੇ 55.66 ਮੀਟਰ ਥਰੋਅ ਸੁੱਟ ਕੇ ਇਹ ਪ੍ਰਾਪਤੀ ਹਾਸਲ ਕੀਤੀ। ਇਸ ਸਬੰਧੀ ਭਰਤਪ੍ਰੀਤ ਸਿੰਘ ਦੀ ਮਾਤਾ ਰਜਨੀ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ....
ਅਫਗਾਨਿਸਤਾਨ ਵਿਚ ਪ੍ਰਾਇਮਰੀ ਸਕੂਲ ਦੀਆਂ 80 ਵਿਦਿਆਰਥਣਾਂ ਨੂੰ ਦਿਤਾ ਜ਼ਹਿਰ, ਹਸਪਤਾਲ 'ਚ ਭਰਤੀ 
ਕਾਬੁਲ, 05 ਜੂਨ : ਦੋ ਵੱਖ-ਵੱਖ ਮਾਮਲਿਆਂ ਵਿਚ, ਉੱਤਰੀ ਅਫਗਾਨਿਸਤਾਨ ਵਿਚ ਪ੍ਰਾਇਮਰੀ ਸਕੂਲ ਦੀਆਂ 80 ਵਿਦਿਆਰਥਣਾਂ ਨੂੰ ਜ਼ਹਿਰ ਦਿਤਾ ਗਿਆ। ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਇਲਾਕੇ ਦੇ ਸਿੱਖਿਆ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਅਗਸਤ 2021 ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਅਜਿਹਾ ਪਹਿਲਾ ਮਾਮਲਾ ਹੈ। ਤਾਲਿਬਾਨ ਨੇ ਪਹਿਲਾਂ ਹੀ ਦੇਸ਼ ਵਿਚ ਲੜਕੀਆਂ ਦੇ ਛੇਵੀਂ ਜਮਾਤ ਤੋਂ ਅੱਗੇ ਪੜ੍ਹਨ 'ਤੇ ਪਾਬੰਦੀ ਲਗਾ ਦਿਤੀ ਹੈ। ਜਿਨ੍ਹਾਂ ਸਕੂਲਾਂ 'ਚ ਲੜਕੀਆਂ ਨੂੰ....
ਨਿਊਯਾਰਕ ਵਿੱਚ ਖਾਲਿਸਤਾਨ ਸਮਰਥਕਾਂ ਦੇ ਇੱਕ ਸਮੂਹ ਨੇ ਰਾਹੁਲ ਖ਼ਿਲਾਫ਼ ਕੀਤੀ ਨਾਅਰੇਬਾਜ਼ੀ 
ਵਾਸ਼ਿੰਗਟਨ, 05 ਜੂਨ : ਅਮਰੀਕਾ 'ਚ ਰਾਹੁਲ ਗਾਂਧੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਆਪਣੇ ਅਮਰੀਕਾ ਦੌਰੇ ਦੌਰਾਨ ਭਾਜਪਾ ਅਤੇ ਆਰਐਸਐਸ 'ਤੇ ਤਿੱਖੇ ਹਮਲੇ ਕਰ ਰਹੇ ਹਨ। ਇਸ ਦੌਰਾਨ ਰਾਹੁਲ ਗਾਂਧੀ ਦਾ ਨਿਊਯਾਰਕ ਜਾਣ ਤੋਂ ਪਹਿਲਾਂ ਵਿਰੋਧ ਵੀ ਹੋਇਆ ਹੈ। ਦਰਅਸਲ ਰਾਹੁਲ ਗਾਂਧੀ ਨੇ ਅੱਜ ਭਾਰਤੀ-ਅਮਰੀਕੀ ਡਾਇਸਪੋਰਾ ਨੂੰ ਸੰਬੋਧਨ ਕਰਨਾ ਸੀ ਅਤੇ ਇਸ ਤੋਂ ਪਹਿਲਾਂ ਕੁਝ ਖਾਲਿਸਤਾਨ ਸਮਰਥਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਰਾਹੁਲ ਗਾਂਧੀ ਦੇ ਸੰਬੋਧਨ ਤੋਂ ਪਹਿਲਾਂ ਹੀ ਨਿਊਯਾਰਕ ਵਿੱਚ ਖਾਲਿਸਤਾਨ ਸਮਰਥਕਾਂ ਦੇ....
ਭਾਜਪਾ ਨੇਤਾ ਕਦੇ ਵੀ ਭਵਿੱਖ ਦੀ ਗੱਲ ਨਹੀਂ ਕਰਦੇ ਅਤੇ ਆਪਣੀਆਂ ਅਸਫਲਤਾਵਾਂ ਲਈ ਹਮੇਸ਼ਾ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਂਦੇ ਹਨ : ਰਾਹੁਲ ਗਾਂਧੀ
ਨਿਊਯਾਰਕ, 05 ਜੂਨ : ਅਮਰੀਕਾ ਦੇ 6 ਦਿਨਾਂ ਦੌਰੇ 'ਤੇ ਗਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਓਡੀਸ਼ਾ ਰੇਲ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਕਿ ਇੰਨਾ ਵੱਡਾ ਰੇਲ ਹਾਦਸਾ ਹੋਇਆ, ਪਰ ਅਜੇ ਤੱਕ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਅਤੇ ਨਾ ਹੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅਸਤੀਫਾ ਦਿੱਤਾ ਹੈ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਭਾਜਪਾ ਨੇਤਾ ਕਦੇ ਵੀ ਭਵਿੱਖ ਦੀ ਗੱਲ ਨਹੀਂ ਕਰਦੇ ਅਤੇ ਆਪਣੀਆਂ ਅਸਫਲਤਾਵਾਂ....
‘ਅਸੀਂ ਕਰਨਾਟਕ ‘ਚ ਅਜਿਹਾ ਕਰਕੇ ਦਿਖਾਇਆ ਹੈ ਕਿ ਅਸੀਂ ਭਾਜਪਾ ਨੂੰ ਹਰਾ ਸਕਦੇ ਹਾਂ : ਰਾਹੁਲ ਗਾਂਧੀ 
ਨਿਊਯਾਰਕ, 04 ਜੂਨ : ਰਾਹੁਲ ਗਾਂਧੀ ਆਪਣੇ ਅਮਰੀਕਾ ਦੌਰੇ ਦੌਰਾਨ ਨਿਊਯਾਰਕ ਪਹੁੰਚੇ, ਇੰਡੀਅਨ ਓਵਰਸੀਜ਼ ਕਾਂਗਰਸ-ਅਮਰੀਕਾ ਵਲੋਂ ਆਯੋਜਿਤ ਇਕ ਪ੍ਰੋਗਰਾਮ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ‘ਅਸੀਂ ਕਰਨਾਟਕ ‘ਚ ਅਜਿਹਾ ਕਰਕੇ ਦਿਖਾਇਆ ਹੈ ਕਿ ਅਸੀਂ ਭਾਜਪਾ ਨੂੰ ਹਰਾ ਸਕਦੇ ਹਾਂ। ਅਸੀਂ ਨਾ ਸਿਰਫ਼ ਭਾਜਪਾ ਨੂੰ ਹਰਾਇਆ, ਸਗੋਂ ਉਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ‘ਕਰਨਾਟਕ ਚੋਣਾਂ ਵਿੱਚ ਭਾਜਪਾ ਨੇ ਸਾਰੇ ਉਪਾਅ ਕੀਤੇ। ਉਨ੍ਹਾਂ ਕੋਲ ਮੀਡੀਆ ਸੀ, ਸਾਡੇ ਮੁਕਾਬਲੇ 10 ਗੁਣਾ ਵੱਧ ਪੈਸਾ....
ਅਮਰੀਕਾ 'ਚ ਸਿੱਖਾਂ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਸੁਰੱਖਿਆ ਹੈਲਮਟ ਪਾਉਣ ਤੋਂ ਛੋਟ ਦੇਣ ਵਾਲੇ ਬਿੱਲ ਦੇ ਹੱਕ ’ਚ ਕੀਤਾ ਮਤਦਾਨ 
ਕੈਲੀਫੋਰਨੀਆ, 4 ਜੂਨ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਸੈਨੇਟ ਨੇ ਸਿੱਖਾਂ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਸੁਰੱਖਿਆ ਹੈਲਮਟ ਪਾਉਣ ਤੋਂ ਛੋਟ ਦੇਣ ਵਾਲੇ ਬਿੱਲ ਦੇ ਹੱਕ ’ਚ ਮਤਦਾਨ ਕੀਤਾ ਹੈ। ਸੈਨੇਟਰ ਬ੍ਰਾਇਨ ਡਾਹਲੇ ਵੱਲੋਂ ਲਿਆਂਦੇ ਗਏ ਬਿੱਲ 847 ਨੂੰ ਇਸ ਹਫ਼ਤੇ 21-8 ਵੋਟਾਂ ਨਾਲ ਸੈਨੇਟ ਨੇ ਮਨਜ਼ੂਰੀ ਦਿੱਤੀ। ਹੁਣ ਇਸ ਬਿੱਲ ਨੂੰ ਸੂਬਾਈ ਅਸੈਂਬਲੀ ’ਚ ਪੇਸ਼ ਕੀਤਾ ਜਾਵੇਗਾ। ਡਾਹਲੇ ਨੇ ਸੈਨੇਟ ’ਚ ਬਿੱਲ ਪੇਸ਼ ਕਰਨ ਤੋਂ ਬਾਅਦ ਇਕ ਬਿਆਨ ’ਚ ਕਿਹਾ, ‘ਧਰਮ ਦੀ ਸੁਤੰਤਰਤਾ ਇਸ ਦੇਸ਼ ਦੀ ਇਕ ਪ੍ਰਮੁੱਖ....
ਕੈਨੇਡਾ ਦੇ ਕਿਊਬਿਕ 'ਚ ਮੱਛੀਆਂ ਫੜਨ ਗਏ ਚਾਰ ਬੱਚਿਆਂ ਦੀ ਡੁੱਬਣ ਨਾਲ ਮੌਤ 
ਕਿਊਬਿਕ, 4 ਜੂਨ : ਕੈਨੇਡਾ ਦੇ ਕਿਊਬਿਕ 'ਚ ਇਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਕੈਨੇਡਾ ਦੇ ਕਿਊਬਿਕ 'ਚ ਸ਼ਨੀਵਾਰ ਨੂੰ ਮੱਛੀਆਂ ਫੜਨ ਗਏ ਚਾਰ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਸੀਐਨਐਨ ਦੀ ਇਕ ਰਿਪੋਰਟ ਮੁਤਾਬਕ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਨੂੰ ਕੁਝ ਬੱਚੇ ਨਦੀ 'ਚ ਮੱਛੀਆਂ ਫੜਨ ਗਏ ਸਨ, ਇਸ ਦੌਰਾਨ ਨਦੀ 'ਚ ਤੇਜ਼ ਲਹਿਰਾਂ ਆ ਗਈਆਂ ਤੇ ਉਥੇ ਮੌਜੂਦ ਬੱਚੇ ਇਸ 'ਚ ਫਸ ਗਏ। ਚਾਰ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਦੇ ਬੁਲਾਰੇ ਨੇ ਸੀਐਨਐਨ ਨੂੰ ਦੱਸਿਆ ਕਿ....
ਚੀਨ ਦੇ ਸਿਚੁਆਨ ਸੂਬੇ 'ਚ ਢਿੱਗਾਂ ਡਿੱਗਣ ਕਾਰਨ 14 ਲੋਕਾਂ ਦੀ ਮੌਤ, ਪੰਜ ਲਾਪਤਾ
ਬੀਜਿੰਗ, 4 ਜੂਨ : ਚੀਨ ਦੇ ਸਿਚੁਆਨ ਸੂਬੇ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਅਜੇ ਵੀ ਲਾਪਤਾ ਹਨ, ਦੇਸ਼ ਦੇ ਸਰਕਾਰੀ ਮੀਡੀਆ ਸੀ.ਸੀ.ਟੀ.ਵੀ. ਰਾਇਟਰਜ਼ ਨੇ ਕਿਹਾ ਕਿ ਐਤਵਾਰ ਨੂੰ ਸਵੇਰੇ 6 ਵਜੇ (2200 GMT) ਸੂਬੇ ਦੇ ਸਭ ਤੋਂ ਦੱਖਣੀ ਖੇਤਰ ਵਿੱਚ ਲੇਸ਼ਾਨ ਸ਼ਹਿਰ ਦੇ ਨੇੜੇ ਪਹਾੜੀ ਖੇਤਰ ਵਿੱਚ ਜ਼ਮੀਨ ਖਿਸਕ ਗਈ। ਸੀਸੀਟੀਵੀ ਦੇ ਅਨੁਸਾਰ, ਖੋਜ ਅਤੇ ਬਚਾਅ ਯਤਨ ਅਜੇ ਵੀ ਜਾਰੀ ਹਨ, ਅਤੇ 180 ਤੋਂ ਵੱਧ ਬਚਾਅ ਕਰਮੀਆਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਹੈ।....
ਅਗਲਾ ਟੀਚਾ ਏਸ਼ੀਆ, ਰਾਸ਼ਟਰਮੰਡਲ ਖੇਡਾਂ ਅਤੇ ਓਲੰਪਿਕ ਵਿੱਚ ਗੱਤਕੇ ਨੂੰ ਸ਼ਾਮਲ ਕਰਨਾ ਹੈ : ਦੀਪ ਸਿੰਘ
ਨਿਊਯਾਰਕ, 4 ਜੂਨ : ਵਿਸ਼ਵ ਗੱਤਕਾ ਫੈਡਰੇਸ਼ਨ (WGF), ਅਤੇ ਏਸ਼ੀਅਨ ਗਤਕਾ ਫੈਡਰੇਸ਼ਨ (AGF) ਨੇ ਭਾਰਤ ਵਿੱਚ 37ਵੀਆਂ ਰਾਸ਼ਟਰੀ ਖੇਡਾਂ ਵਿੱਚ ਗੱਤਕਾ ਖੇਡ ਨੂੰ ਸ਼ਾਮਲ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਪਤੀ ਨਾਲ ਵਿਸ਼ਵ ਪੱਧਰ 'ਤੇ ਗੱਤਕਾ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਭਾਰਤ ਵਿੱਚ ਗੱਤਕੇ ਦੀ ਪ੍ਰਗਤੀ ਇੱਕ ਨਮੂਨੇ ਵਜੋਂ ਕੰਮ ਕਰਦੀ ਹੈ ਜਿਸ ਨੂੰ ਹੋਰਨਾਂ ਦੇਸ਼ਾਂ ਵਿੱਚ ਵੀ ਦੁਹਰਾਇਆ ਜਾ ਸਕਦਾ ਹੈ ਤਾਂ ਜੋ ਇਸ ਇਤਿਹਾਸਕ ਖੇਡ ਨੂੰ ਵਿਸ਼ਵ....
ਕੈਨੇਡਾ ‘ਚ ਸਭ ਤੋਂ ਛੋਟੀ ਉਮਰ ਦਾ ਵਿਧਾਇਕ ਬਣਿਆ ਗੁਰਵਿੰਦਰ ਸਿੰਘ ਬਰਾੜ
ਕੈਲਗਰੀ, 03 ਜੂਨ : ਕੈਨੇਡਾ ਦੇ ਕੈਲਗਰੀ ਦੀ ਨਾਰਥ ਈਸਟ ਅਸੈਂਬਲੀ ਤੋਂ ਚੋਣ ਜਿੱਤ ਸਭ ਤੋਂ ਛੋਟੀ ਉਮਰ ਵਿਧਾਇਕ ਬਣਿਆ ਹੈ, ਪੰਜਾਬੀ ਨੌਜਵਾਨ। ਪੰਜਾਬ ਦੇ ਫਰੀਦਕੋਟ ਨਾਲ ਸਬੰਧਿਤ ਗੁਰਵਿੰਦਰ ਸਿੰਘ ਬਰਾੜ ਉਰਫ ਟੀਟੂ ਨੇ ਕੈਨੇਡਾ ‘ਚ ਸਭ ਤੋਂ ਛੋਟੀ ਉਮਰ ‘ਚ ਵਿਧਾਇਕ ਬਣਨ ਦਾ ਮਾਣ ਹਾਸਲ ਕੀਤਾ ਹੈ। ਮਿਤੀ 29 ਮਈ ਨੂੰ ਆਏ ਚੋਣ ਨਤੀਜੇ ‘ਚ ਉਸ ਦੀ ਜਿੱਤ ਨਾਲ ਨਵਾਂ ਇਤਿਹਾਸ ਸਿਰਣ ਦਿੱਤਾ। ਉਸਦੀ ਇਸ ਜਿੱਤ ਕਾਰਨ ਉਨ੍ਹਾਂ ਦੇ ਸ਼ਹਿਰ ਫਰੀਦਕੋਟ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ।
ਦਰਸ਼ਨ ਸਿੰਘ ਧਾਲੀਵਾਲ (ਰੱਖੜਾ) ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਬਣੇ
ਰਛਪਾਲ ਸਿੰਘ ਢਿੱਲੋਂ ਅਡਿਆਨਾ ਅਤੇ ਹੈਰੀ ਮੋਹਣ ਸ਼ਰਮਾ ਸ਼ਿਕਾਗੋ (ਇਲਾਨੋਆਇ) ਸਟੇਟ ਦੇ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਬਾਵਾ ਨੇ ਪ੍ਰਧਾਨ ਨਿਯੁਕਤ ਕੀਤੇ ਮਲਵੈਕੀ, 02 ਜੂਨ : ਅੱਜ ਮਲਵੈਕੀ (ਅਮਰੀਕਾ) ਵਿਖੇ ਪੰਜਾਬੀਆਂ ਦਾ ਮਾਣ ਅਤੇ ਬਿਜ਼ਨੈੱਸ ਦੇ ਖੇਤਰ ਵਿਚ ਅਮਰੀਕਾ ਦੀ ਧਰਤੀ 'ਤੇ ਬੁਲੰਦੀਆਂ 'ਤੇ ਪਹੁੰਚਣ ਵਾਲਾ ਰੱਖੜਾ ਪਰਿਵਾਰ ਦੇ ਮੁਖੀ ਦਰਸ਼ਨ ਸਿੰਘ ਧਾਲੀਵਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਉੱਘੇ ਟਰਾਂਸਪੋਰਟ ਸਿੱਧ ਮਹੰਤ ਨੇ ਮੁਲਾਕਾਤ....
ਦੇਸ਼ 'ਚ ਅਜਿਹਾ ਮਾਹੌਲ ਬਣ ਰਿਹਾ ਹੈ, ਜੋ ਅਗਲੀਆਂ ਆਮ ਚੋਣਾਂ ’ਚ ਲੋਕਾਂ ਨੂੰ ਹੈਰਾਨ ਕਰ ਦੇਵੇਗਾ : ਰਾਹੁਲ ਗਾਂਧੀ 
ਵਾਸਿੰਗਟਨ, 02 ਜੂਨ : ਅਮਰੀਕਾ ਦੇ ਦੌਰੇ ਤੇ ਗਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਤਿੰਨ-ਚਾਰ ਵਿਧਾਨ ਸਭਾ ਚੋਣਾਂ ‘ਚ ਬੀਜੇਪੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਕੋਲ ਸੱਤਾਧਾਰੀ ਪਾਰਟੀ ਨੁੰ ਹਰਾਉਣ ਲਈ ਸਾਰੀਆਂ ਮੁੱਢਲੀਆਂ ਸਹੂਲਤਾਂ ਹਨ ਅਤੇ ਦੇਸ਼ ਦੀ ਜਿਆਦਾਤਰ ਆਬਾਦੀ ਵੀ ਭਾਜਪਾ ਦੀ ਹਮਾਇਤ ਨਹੀਂ ਕਰਦੀ। ਰਾਹੁਲ ਗਾਂਧੀ ਨੇ ਇਹ ਟਿੱਪਣੀ ਅਮਰੀਕਾ ‘ਚ ਭਾਰਤੀ-ਅਮਰੀਕੀ ਫਰੈਕ ਇਸਲਾਮ ਵੱਲੋਂ ਕਰਵਾਏ ਇੱਕ ਸਮਾਗਮ....
ਕੈਨੇਡਾ ਦੇ ਨਿਆਗਰਾ ਫਾਲ ‘ਚ ਡਿੱਗਣ ਕਾਰਨ ਪੰਜਾਬੀ ਲੜਕੀ ਦੀ ਮੌਤ
ਉਨਟਾਰੀਓ, 02 ਜੂਨ : ਕੈਨੇਡਾ ਦੇ ਉਨਟਾਰੀਓ ‘ਚ ਨਿਅਗਰਾ ਫਾਲ ‘ਚ ਡਿੱਗਣ ਕਾਰਨ ਇੱਕ 21 ਸਾਲਾ ਪੰਜਾਬੀ ਕੁੜੀ ਦੀ ਮੌਤ ਹੋਣ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪੂਨਮਦੀਪ ਕੌਰ, ਜੋ ਆਪਣੀਆਂ ਸਹੇਲੀਆਂ ਨਾਲ ਨਿਆਗਰਾ ਫਾਲ ਵਿਖੇ ਘੁੰਮਣ ਗਈ ਸੀ, ਜਿੱਥੇ ਉਹ ਅਚਾਨਕ ਡੂੰਘੇ ਪਾਣੀ ਵਿੱਚ ਡਿੱਗ ਕੇ ਮੌਤ ਹੋ ਗਈ ਅਤੇ ਉਸਦੀ ਲਾਸ਼ ਮਿਲਣ ਦੀ ਵੀ ਹਾਲੇ ਤੱਕ ਕੋਈ ਖਬਰ ਨਹੀਂ ਹੈ। ਮ੍ਰਿਤਕ ਪੂਨਮਦੀਪ ਕੌਰ ਪੜ੍ਹਾਈ ਕਰਨ ਲਈ ਗਈ ਸੀ, ਜੋ ਪਿਛਲੇ ਡੇਢ ਸਾਲ ਤੋਂ ਕੈਨੇਡਾ ਰਹਿ ਰਹੀ ਸੀ।ਮ੍ਰਿਤਕ....