ਦੋਆਬਾ

ਡਿਪਟੀ ਕਮਿਸ਼ਨਰ ਨੇ ਸਰਕਾਰ ਆਪਕੇ ਦੁਆਰ ਤਹਿਤ ਕੈਂਪ ਲਗਾ ਕੇ ਸੁਣੀਆਂ ਸਮੱਸਿਆਵਾਂ
ਪਿੰਡ ਮੱਲੂਪੋਤਾ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ ਨਵਾਂਸ਼ਹਿਰ, 19 ਜੁਲਾਈ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਸਰਕਾਰ ਆਪ ਕੇ ਦੁਆਰ ਮੁਹਿੰਮ ਤਹਿਤ ਗੁਰਦੁਆਰਾ ਸਿੰਘ ਸਭਾ ਹਾਲ ਨੇੜੇ ਸੁਸਾਇਟੀ ਬੈਂਕ ਮੱਲੂ ਪੋਤਾ ਵਿਖੇ ਕੈਂਪ ਲਗਾਇਆ ਜਾਵੇਗਾ। ਕੈਂਪ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਕੈਂਪ ਵਿੱਚ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ....
ਪਿੰਡ ਉੱਚਾ ਨੇੜੇ ਫੱਤੂਢੀਂਗਾ ਰੋਡ 'ਤੇ ਐਕਟਿਵਾ ਅਤੇ ਪਿਕਅੱਪ ਦੀ ਹੋਈ ਟੱਕਰ, ਦੋ ਮਾਸੂਮ ਬੱਚਿਆਂ ਤੇ ਪਿਤਾ ਦੀ ਮੌਤ
ਕਪੂਰਥਲਾ, 18 ਜੁਲਾਈ 2024 : ਪਿੰਡ ਉੱਚਾ ਨੇੜੇ ਫੱਤੂਢੀਂਗਾ ਰੋਡ 'ਤੇ ਐਕਟਿਵਾ ਅਤੇ ਪਿਕਅੱਪ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਮਾਸੂਮ ਬੱਚਿਆਂ ਸਮੇਤ ਇੱਕ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ 'ਚ ਡਾਕਟਰਾਂ ਨੇ ਦੋਵਾਂ ਬੱਚਿਆਂ ਅਤੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਜਦਕਿ ਬੱਚਿਆਂ ਦੀ ਮਾਂ ਗੰਭੀਰ ਜ਼ਖਮੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਹਰਦੀਪ ਸਿੰਘ ਨੇ ਦੱਸਿਆ ਕਿ ਘਟਨਾ ਬੀਤੀ ਦੇਰ ਸ਼ਾਮ ਦੀ ਹੈ। ਮੁਲਜ਼ਮ....
ਮਾਲ ਵਿਭਾਗ ਵਿੱਚ ਪਏ ਪੈਡਿੰਗ ਕੰਮਾਂ ਨੂੰ ਹਰ ਹਾਲਤ ਵਿੱਚ ਮੁਕੰਮਲ ਕੀਤਾ ਜਾਵੇ: ਵਧੀਕ ਡਿਪਟੀ ਕਮਿਸ਼ਨਰ (ਜ)
ਨਵਾਂਸ਼ਹਿਰ, 16 ਜੁਲਾਈ 2024 : ਮਾਲ ਵਿਭਾਗ ਨਾਲ ਸਬੰਧਤ ਕੰਮਾਂ ਦੇ ਨਿਪਟਾਰੇ ਸਬੰਧੀ ਸ੍ਰੀ ਰਾਜੀਵ ਵਰਮਾ, ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ (ਜ), ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਦਫਤਰ ਵਿੱਚ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਜ਼ਿਲਾ ਮਾਲ ਅਫਸਰ, ਸ.ਭ.ਸ.ਨਗਰ, ਤਹਿਸੀਲਦਾਰ ਨਵਾਂਸ਼ਹਿਰ/ਬਲਾਚੌਰ/ਬੰਗਾ, ਨਾਇਬ ਤਹਿਸੀਲਦਾਰ ਨਵਾਂਸ਼ਹਿਰ/ਬਲਾਚੌਰ, ਬੰਗਾ, ਔੜ, ਜ਼ਿਲਾ ਸਿਸਸਟਮ ਮੈਨੇਜਰ ਅਤੇ ਸਮੂਹ ਫੀਲਡ ਕਾਨੂੰਗੋਜ਼ ਹਾਜਰ ਸਨ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਪੀ.ਸੀ....
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਸਥਾਪਿਤ ਕੀਤੀ ਜਾਵੇਗੀ ਵਿਸ਼ੇਸ਼ ਅਡਾਪਸ਼ਨ ਏਜੰਸੀ-ਡਿਪਟੀ ਕਮਿਸ਼ਨਰ
ਬੱਚਿਆਂ ਦੀ ਭਲਾਈ ਲਈ ਕੰਮ ਕਰਦੀਆਂ ਐਨ.ਜੀ.ਓਜ਼. ਬੱਚਿਆਂ ਨੂੰ ਗੋਦ ਲੈਣ ਵਾਲੀ ਏਜੰਸੀ ਵਜੋਂ ਰਜਿਸਟਰਡ ਹੋਣ ਲਈ ਕਰ ਸਕਦੀਆਂ ਹਨ ਅਪਲਾਈ ਨਵਾਂਸ਼ਹਿਰ, 16 ਜੁਲਾਈ 2024 : ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਅਡਾਪਸ਼ਨ ਏਜੰਸੀ (SAA) ਸਥਾਪਿਤ ਕੀਤੀ ਜਾਣੀ ਹੈ। ਇਹ ਏਜੰਸੀ ਬੱਚਿਆਂ ਨੂੰ ਗੋਦ ਲੈਣ ਵਿੱਚ ਸਹਾਇਤਾ ਕਰਦੀ ਹੈ। ਗੋਦ ਲੈਣ ਦੀ ਸਹੂਲਤ ਲਈ ਵਿਸ਼ੇਸ ਗੋਦ ਲੈਣ ਵਾਲੀਆਂ ਏਜੰਸੀਆਂ ਅਹਿਮ ਭੂਮਿਕਾ ਨਿਭਾਉਦੀਆ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਨਵਜੋਤ ਪਾਲ ਸਿੰਘ....
ਡਿਪਟੀ ਕਮਿਸ਼ਨਰ ਨੇ ਲਿਆ ਸ਼ਹਿਰ ’ਚ ਸਫ਼ਾਈ ਵਿਵਸਥਾ ਦਾ ਜਾਇਜ਼ਾ
ਅਧਿਕਾਰੀਆਂ ਨੂੰ ਕੂੜੇ ਦੇ ਡੰਪ ਮਾਮਲੇ ’ਤੇ ਢੁਕਵੀਂ ਯੋਜਨਾ ਉਲੀਕਣ ਦੇ ਨਿਰਦੇਸ਼ ਕਪੂਰਥਲਾ, 16 ਜੁਲਾਈ 2024 : ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅੱਜ ਸ਼ਹਿਰ ਅੰਦਰ ਸਫ਼ਾਈ ਵਿਵਸਥਾ ਦਾ ਜਾਇਜਾ ਲੈਂਦਿਆਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੂੜੇ ਦੇ ਡੰਪ ਲਈ ਲੋੜੀਂਦੀ ਥਾਂ ਬਾਰੇ ਢੁਕਵੀਂ ਯੋਜਨਾ ਉਲੀਕੀ ਜਾਵੇ ਤਾਂ ਜੋ ਇਸ ਮਸਲੇ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾ ਸਕੇ। ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜਰਾਲ, ਐਸ.ਡੀ.ਐਮ. ਇਰਵਿਨ....
ਹੁਸ਼ਿਆਰਪੁਰ ਜ਼ਿਲ੍ਹੇ ’ਚ ਲਗਾਏ ਜਾਣਗੇ 38 ਲੱਖ ਪੌਦੇ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਵਣ ਚੇਤਨਾ ਪਾਰਕ ਬੱਸੀ ਪੁਰਾਣੀ ’ਚ ਵਣ ਮਹਾਉਤਸਵ ਦੌਰਾਨ ਪੌਦੇ ਲਗਾਏ ਹੁਸ਼ਿਆਰਪੁਰ, 15 ਜੁਲਾਈ 2024 : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਵਣ ਚੇਤਨਾ ਪਾਰਕ ਬੱਸੀ ਪੁਰਾਣੀ ਵਿਚ ਆਯੋਜਿਤ ਵਣ ਮਹਾਉਤਸਵ ਦੌਰਾਨ ਪੌਦੇ ਲਗਾਉਂਦਿਆਂ ਜ਼ਿਲ੍ਹਾ ਵਾਸੀਆਂ ਨੂੰ ਮਾਨਸੂਨ ਸੀਜ਼ਨ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿਚ ਵੱਧ ਤੋਂ ਵੱਧ ਪੌਦੇ ਲਗਾਉਣ ਨੂੰ ਲੈ ਕੇ ਵਿਸ਼ੇਸ਼ ਹਦਾਇਤ ਦਿੱਤੀ ਗਈ ਹੈ। ਉਨ੍ਹਾਂ....
ਖਾਲੀ ਪਈਆਂ ਜ਼ਮੀਨਾਂ ਦੀ ਈ-ਇਲਾਮੀ ਕਰਕੇ ਨਗਰ ਸੁਧਾਰ ਟਰੱਸਟਾਂ ਨੂੰ ਮਜ਼ਬੂਤ ਕਰ ਰਹੀ ਹੈ ਸਰਕਾਰ : ਜਿੰਪਾ
ਕੈਬਨਿਟ ਮੰਤਰੀ ਨੇ ਨਗਰ ਸੁਧਾਰ ਟਰੱਸਟ ਦੇ ਸਫਲ 16 ਬੋਲੀਕਾਰਾਂ ਨੂੰ ਵੰਡੇ ਅਲਾਟਮੈਂਟ ਲੈਟਰ 7.73 ਏਕੜ ’ਚ ਰਾਜੀਵ ਗਾਂਧੀ ਐਵੀਨਿਊ ਨਾਮ ਨਾਲ ਜਲਦ ਹੀ ਸਥਾਪਿਤ ਕੀਤੀ ਜਾਵੇਗੀ ਨਵੀਂ ਰਿਹਾਇਸ਼ੀ ਸਕੀਮ, ਸਰਕਾਰ ਤੋਂ ਮਿਲੀ ਮਨਜ਼ੂਰੀ ਹੁਸ਼ਿਆਰਪੁਰ, 15 ਜੁਲਾਈ 2024 : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਨਗਰ ਸੁਧਾਰ ਟਰੱਸਟਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਸਾਲਾਂ ਤੋਂ ਟਰੱਸਟ ਦੀਆਂ ਖਾਲੀ ਪਈਆਂ....
ਬਾਰਿਸ਼ ਦੇ ਮੌਸਮ ਦੌਰਾਨ ਜ਼ਿਲ੍ਹੇ ਅੰਦਰ 16 ਲੱਖ ਪੌਦੇ ਲਗਾਏ ਜਾਣਗੇ—ਵਧੀਕ ਡਿਪਟੀ ਕਮਿਸ਼ਨਰ (ਜ)
ਨਵਾਂਸ਼ਹਿਰ, 15 ਜੁਲਾਈ 2024 : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਿਆ-ਭਰਿਆ, ਸੁੰਦਰ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਬਣਾਉਣ ਲਈ ਬਾਰਿਸ਼ ਦੇ ਮੌਸਮ ਦੌਰਾਨ ਜ਼ਿਲ੍ਹੇ ਅੰਦਰ 16 ਲੱਖ ਬੂਟੇ ਲਗਾਏ ਜਾਣਗੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਅੰਦਰ ਵਣ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਪਲਾਂਟੇਸ਼ਨ ਸਬੰਧੀ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੀਟਿੰਗ ਵਿੱਚ ਵਣ ਮੰਡਲ ਅਫ਼ਸਰ ਹਰਭਜਨ....
ਜਿਲੇ ਵਿੱਚ ਬਾਲ ਭਿੱਖਿਆ ਨੂੰ ਰੋਕਣ ਲਈ ਚਲਾਈ ਮੁਹਿੰਮ
ਨਵਾਂਸ਼ਹਿਰ, 15 ਜੁਲਾਈ 2024 : ਡਿਪਟੀ ਕਮਿਸ਼ਨਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ (ਆਈ.ਏ.ਐਸ) ਅਤੇ ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਨਵਾਂ ਸ਼ਹਿਰ ਵਿੱਚ ਬਾਲ ਭਿੱਖਿਆ ਨੂੰ ਰੋਕਣ ਲਈ ਸਬ ਡਿਵੀਜ਼ਨਲ ਕਮੇਟੀ ਵੱਲੋ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਚਲਦੇ ਪਿਛਲੇ ਕੁਝ ਦਿਨਾਂ ਤੋਂ ਜਿਲੇ ਦੇ ਵੱਖ ਵੱਖ ਥਾਵਾਂ ਤੇ ਬਾਲ ਭਿਖਿਆ ਨੂੰ ਰੋਕਣ ਲਈ ਚੈਕਿੰਗ ਕੀਤੀ ਜਾ ਰਹੀ ਹੈ। ਇਹ ਚੈਕਿੰਗ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ....
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਤਵਾਦੀ ਲਖਬੀਰ ਉਰਫ ਲੰਡਾ ਦੇ 5 ਹੋਰ ਗੁਰਗਿਆਂ ਨੂੰ ਤਿੰਨ ਪਿਸਤੌਲ ਅਤੇ ਕਾਰਤੂਸ ਸਮੇਤ ਕੀਤਾ ਗ੍ਰਿਫਤਾਰ 
ਜਲੰਧਰ, 14 ਜੁਲਾਈ 2024 : ਸੰਗਠਿਤ ਅਪਰਾਧ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਉਰਫ ਲੰਡਾ ਦੇ 5 ਹੋਰ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਖੁਦ ਡੀਜੀਪੀ ਪੰਜਾਬ ਗੋਰਵ ਯਾਦਵ ਵਲੋਂ ਦਿੱਤੀ ਗਈ ਹੈ। ਜਿੰਨ੍ਹਾਂ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਵੀ ਕੀਤਾ ਹੈ। ਇਸ ਦੌਰਾਨ ਪੁਲਿਸ ਨੂੰ ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਜਿਸ 'ਚ ਪੁਲਿਸ ਨੂੰ ਤਿੰਨ ਪਿਸਤੌਲ ਅਤੇ....
'ਆਪ' ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣ 'ਤੇ ਮਨਾਇਆ ਜਸ਼ਨ, ਵੋਟਰਾਂ ਦਾ ਕੀਤਾ ਧੰਨਵਾਦ
ਨਵੇਂ ਚੁਣੇ ਵਿਧਾਇਕ ਮੋਹਿੰਦਰ ਭਗਤ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬ੍ਰਹਮ ਸ਼ੰਕਰ ਜਿੰਪਾ, ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਵੋਟਰਾਂ ਦਾ ਕੀਤਾ ਧੰਨਵਾਦ ਜਲੰਧਰ ਪੱਛਮੀ ਦੇ ਲੋਕਾਂ ਨੇ ਇਤਿਹਾਸ ਰਚਿਆ ਹੈ, ਇਹ ਚੋਣ ਇਮਾਨਦਾਰੀ ਦੀ ਰਾਜਨੀਤੀ ਦੀ ਜਿੱਤ ਹੈ: ਅਮਨ ਅਰੋੜਾ ਇਸ ਸ਼ਾਨਦਾਰ ਜਿੱਤ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਮਿਹਨਤ ਅਤੇ ਸਾਡੇ ਵਲੰਟੀਅਰਾਂ ਦੀ ਮਿਹਨਤ ਨੂੰ ਜਾਂਦਾ ਹੈ: ਮੋਹਿੰਦਰ ਭਗਤ ਇਹ ਬੁਰਾਈ 'ਤੇ ਚੰਗਿਆਈ ਦੀ ਜਿੱਤ ਹੈ: ਰਾਜ....
ਜਲੰਧਰ ਜਿਮਨੀ ਚੋਣ 'ਚ ਆਪ ਦੇ ਉਮੀਦਵਾਰ ਮੋਹਿੰਦਰ ਭਗਤ ਵੱਡੀ ਲੀਡ ਨਾਲ ਜਿੱਤੇ, ਆਪ ਆਗੂਆਂ ਨੇ ਮਨਾਇਆ ਜਸ਼ਨ
ਜਲੰਧਰ, 13 ਜੁਲਾਈ 2024 : ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਵੱਡੇ ਫ਼ਰਕ ਜਿੱਤ ਹਾਸਲ ਕਰ ਲਈ ਹੈ। ਸਵੇਰ ਤੋਂ ਰੁਝਾਨਾਂ ਵਿੱਚ ਮੋਹਿੰਦਰ ਭਗਤ ਅੱਗੇ ਰਹੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 55246 ਹਾਸਲ ਕੀਤੀਆਂ। ਇਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 37325 ਨਾਲ ਜਿੱਤ ਹਾਸਲ ਕੀਤੀ ਹੈ। ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ 17921 ਵੋਟਾਂ ਹਾਸਲ ਹੋਈਆਂ ਹਨ। ਜਦਕਿ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ 16, 757....
ਜਲੰਧਰ ਦੇ ਪਠਾਨਕੋਟ ਬਾਈਪਾਸ ਚੌਕ 'ਚ ਤੇਜ਼ ਰਫਤਾਰ ਬੋਲੈਰੋ ਨੇ ਫੁੱਟਪਾਥ ‘ਤੇ ਬੈਠੇ ਚਾਰ ਲੋਕਾਂ ਨੂੰ ਕੁਚਲਿਆ, 2 ਦੀ ਮੌਤ
ਜਲੰਧਰ, 13 ਜੁਲਾਈ 2024 : ਜਲੰਧਰ ਦੇ ਪਠਾਨਕੋਟ ਬਾਈਪਾਸ ਚੌਕ ‘ਤੇ ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਇਕ ਤੇਜ਼ ਰਫਤਾਰ ਬੋਲੈਰੋ ਕਾਰ ਨੇ ਫੁੱਟਪਾਥ ‘ਤੇ ਬੈਠੇ ਚਾਰ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਲੋਕ ਗੰਭੀਰ ਰੂਪ ‘ਚ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਜਲੰਧਰ ਦੇ ਪਠਾਨਕੋਟ ਬਾਈਪਾਸ ‘ਤੇ....
ਕੈਬਨਿਟ ਮੰਤਰੀ ਜਿੰਪਾ ਨੇ ਸ੍ਰੀ ਰਾਮ ਦਰਬਾਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਸ਼ਿਰਕਤ ਕਰਕੇ ਲਿਆ ਆਸ਼ੀਰਵਾਦ
ਸ੍ਰੀ ਬੜੇ ਹਨੂੰਮਾਨ ਜੀ ਮੰਦਿਰ ਦੁਸਹਿਰਾ ਗਰਾਊਂਡ ’ਚ ਹੋਇਆ ਸਮਾਗਮ ਹੁਸ਼ਿਆਰਪੁਰ, 12 ਜੁਲਾਈ 2024 : ਸ੍ਰੀ ਰਾਮ ਲੀਲਾ ਕਮੇਟੀ ਅਤੇ ਸ੍ਰੀ ਬੜੇ ਹਨੂੰਮਾਨ ਜੀ ਸੇਵਕ ਸੰਸਥਾ ਵੱਲੋਂ ਸ੍ਰੀ ਬੜੇ ਹਨੂੰਮਾਨ ਜੀ ਮੰਦਿਰ ਦੁਸਹਿਰਾ ਗਰਾਊਂਡ ਵਿਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦਰਬਾਰ ਜੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਇਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਭਗਵਾਨ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਲਿਆ। ਉਨ੍ਹਾਂ....
ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪਿੰਡ ਫੁਗਲਾਣਾ ’ਚ ਲੱਗੇ ਕੈਂਪ ਦਾ ਲਿਆ ਜਾਇਜ਼ਾ
ਲੋਕਾਂ ਨੂੰ ਸ਼ਿਕਾਇਤ ਨਿਵਾਰਨ ਕੈਂਪਾਂ ’ਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕੀਤਾ ਪ੍ਰੇਰਿਤ ਕਿਹਾ, ਕੈਂਪਾਂ ਰਾਹੀਂ ਸਾਰੇ ਵਿਭਾਗਾਂ ਦੇ ਅਧਿਕਾਰੀ ਲੋਕਾਂ ਦੇ ਘਰਾਂ ਦੇ ਨਜ਼ਦੀਕ ਆ ਕੇ ਦੇ ਰਹੇ ਹਨ ਸਰਕਾਰੀ ਸੇਵਾਵਾਂ ਹੁਸ਼ਿਆਰਪੁਰ, 12 ਜੁਲਾਈ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ, ਸਮੱਸਿਆਵਾਂ ਦਾ ਨਿਪਟਾਰਾ ਉਨ੍ਹਾਂ ਦੀਆਂ ਬਰੂਹਾਂ ’ਤੇ ਜਾ ਕੇ ਕਰਨ ਦੇ ਯਤਨਾਂ ਤਹਿਤ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਪ੍ਰੋਗਰਾਮ ਤਹਿਤ....