ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ 2,51,000 ਰੁਪਏ ਦੀ ਵਿੱਤੀ ਮਦਦ

ਹੁਸ਼ਿਆਰਪੁਰ, 29 ਨਵੰਬਰ 2024 : ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਪਾਉਂਦਿਆਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ 2,51,000 ਰੁਪਏ ਦਾ ਸਹਿਯੋਗ ਦਿੱਤਾ।  ਸਕੂਲ ਦੇ ਚੇਅਰਮੈਨ ਸੰਜੀਵ ਵਾਸਲ ਅਤੇ ਉਨ੍ਹਾ ਦੇ ਪੁੱਤਰ ਰਾਘਵ ਵਾਸਲ ਨੇ ਨਿੱਜੀ ਤੌਰ ’ਤੇ 2,51,000 ਰੁਪਏ ਦਾ ਚੈਕ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਸੌਂਪਿਆ। ਇਸ ਰਾਸ਼ੀ ਨੂੰ ਡਿਪਟੀ ਕਮਿਸ਼ਨਰ ਵੱਲੋਂ ਰੈਡ ਕਰਾਸ ਮੈਡੀਕਲ ਰਿਲੀਫ ਫੰਡ ਦੇ ਲਈ ਜਾਰੀ ਕੀਤਾ ਕੀਤਾ ਗਿਆ। ਸਕੱਤਰ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਬਾਲ ਦਿਵਸ ਦੇ ਮੌਕੇ ’ਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵੱਲੋਂ ਇਕ ਚੈਰਿਟੀ ਸ਼ੋਅ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਖਾਣ-ਪੀਣ ਦੀਆਂ ਵਸਤਾਂ, ਖੇਡ ਅਤੇ ਕਿਤਾਬਾਂ ਦੇ ਸਟਾਲ ਲਗਾਏ। ਪ੍ਰੋਗਰਾਮ ਦੇ ਦੌਰਾਨ ਵਿਦਿਆਰਥੀਆਂ ਅਤੇ ਸਕੂਲ ਪ੍ਰਬੰਧਨ ਨੇ ਕਪੜੇ, ਸਟੇਸ਼ਨਰੀ ਅਤੇ ਖਿਡੌਣਿਆਂ ਇਕੱਠੇ ਕੀਤੇ ਜਿਨ੍ਹਾਂ ਨੂੰ ਰੈਡ ਕਰਾਸ ਸੁਸਾਇਟੀ ਨੂੰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਕੱਠੇ ਕੀਤੇ ਗਏ ਕਪੜੇ, ਖਿਡੌਣੇ ਅਤੇ ਸਟੇਸ਼ਨਰੀ ਸਮੱਗਰੀ ਨੂੰ ਰੈਡ ਕਰਾਸ ਕੈਂਪ ਰਾਹੀਂ ਲੋੜਵੰਦਾਂ ਤੱਕ ਪਹੁੰਚਾਉਦ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੀ ਪੂਰੀ ਪ੍ਰਬੰਧਨ ਟੀਮ ਦੀ ਸਮਾਜ ਭਲਾਈ ਕਾਰਜ ਲਈ ਸ਼ਲਾਘਾ ਕੀਤੀ।