Baljinder Bhanohad

Baljinder Bhanohar, Editor
ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਚਪਨ ਤੋਂ ਹੀ ਜੁੜਿਆ ਆ ਰਿਹਾ ਬਲਜਿੰਦਰ ਭਨੋਹੜ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਸਾਹਿਤ ਨਾਲ ਕਾਲਜ ਮੈਗਜ਼ੀਨਾਂ, ਅਖ਼ਬਾਰਾਂ, ਮੈਗਜ਼ੀਨਾਂ, ਪੰਜਾਬੀ ਮਿਊਜ਼ਕ ਕੰਪਨੀਆਂ ਵਿੱਚ ਬਤੌਰ ਗੀਤਕਾਰ ਤੋਂ ਇਲਾਵਾ ਉੱਘੇ ਪੰਜਾਬੀ ਟੀਵੀ ਰਾਹੀਂ ਜੁੜਿਆ ਰਿਹਾ ਹੈ। ਬਲਜਿੰਦਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਕਵਿਤਾਵਾਂ, ਗੀਤਾਂ, ਲੇਖਾਂ ਅਤੇ ਛੋਟੇ ਪਰਦੇ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੜੀਵਾਰ ਸੀਰੀਅਲ ਦੇ ਬਤੌਰ ਸਕ੍ਰਿਪਟ ਲੇਖਕ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ। ਆਪਣੀ ਮਾਤ ਭੋਇੰ ਤੋਂ ਹਜ਼ਾਰਾਂ ਕੋਹਾਂ ਦੂਰ ਸੱਤ ਸਮੁੰਦਰੋਂ ਪਾਰ ਕਨੇਡਾ ਦੀ ਧਰਤੀ ‘ਤੇ ਅੱਜ ਵੀ ਨਿਰੰਤਰ ਆਪਣੇ ਸੋਹਣੇ ਅਤੇ ਮਨ-ਮੋਹਣੇ ਪੰਜਾਬ, ਮਾਖਿਓਂ ਮਿੱਠੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਨਾਲ ਜੁੜਕੇ ਕਨੇਡਾ ਤੋਂ ਸੰਸਾਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਮਾਣ ਨੂੰ ਵਧਾਉਣ ਅਤੇ ਰੁਤਬੇ ਦਾ ਕੱਦ ਉੱਚਾ ਕਰਨ ਹਿੱਤ ਆਪਣੇ ਭਾਈਚਾਰੇ ਨੂੰ ਸਮਰਪਿਤ ਕਨੇਡਾ ਤੋਂ ਇੱਕ ਨਿਵੇਕਲਾ ਵੈੱਬ ਨਿਊਜ਼ ਪੋਰਟਲ www.punjabimage.com ਜਾਰੀ ਕਰਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਨਿਰੰਤਰ ਜੁੜੇ ਰਹਿਣ ਦਾ ਇੱਕ ਤੁੱਛ ਜਿਹਾ ਉਪਰਾਲਾ ਸ਼ੁਰੂ ਕੀਤਾ ਹੈ।

Articles by this Author

ਪੰਜਾਬ ਦੇ ਵਿਧਾਨ ਸਭਾ ਹਲਕੇ

ਪੰਜਾਬ ਵਿਧਾਨ ਸਭਾ ਵੋਟਰਾਂ ਦੁਆਰਾ ਚੁਣੀ ਹੋਈ 117 ਮੈਂਬਰੀ ਇੱਕ ਸਦਨੀ ਵਿਧਾਨ ਸਭਾ ਹੈ। ਇਹਨਾਂ ਦੀ ਚੋਣ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਕੀਤੀ ਜਾਂਦੀ ਹੈ। ਹਲਕੇ ਵਿੱਚੋਂ ਚੁਣਿਆ ਹੋਇਆ ਮੈਂਬਰ ਵਿਧਾਨ ਸਭਾ ਮੈਂਬਰ (Member of Legislative Assembly) ਅਖਵਾਉਂਦਾ ਹੈ।

ਪੰਜਾਬ ਵਿਧਾਨ ਸਭਾ ਦਾ ਇਤਿਹਾਸ

ਬ੍ਰਿਟਿਸ਼ ਰਾਜ ਸਮੇਂ ਭਾਰਤ ਸਰਕਾਰ ਐਕਟ 1919

ਬੱਚੇ ਦੇ ਵਾਧੇ ਅਤੇ ਵਿਕਾਸ ਵਿੱਚ ਮਾਪਿਆਂ ਦੀ ਬਣਦੀ ਜਿੰਮੇਵਾਰੀ

ਬਾਲਕ ਦਾ ਆਪਣੇ ਸਾਂਭ-ਸੰਭਾਲ ਕਰਨ ਵਾਲੇ ਪ੍ਰਾਣੀ ਨਾਲ ਪੈਣ ਵਾਲਾ ਪਹਿਲਾ ਮੋਹ ਅਤੇ ਪਿਆਰ ਉਸਦੇ ਵਾਧੇ ਅਤੇ ਵਿਕਾਸ ਵਿੱਚ ਨੀਂਹ ਦਾ ਕੰਮ ਕਰਦਾ ਹੈ, ਜੋ ਕਿ ਉਸ ਬੱਚੇ ਅੰਦਰ ਜੀਵਨ ਭਰ ਇੱਕ ਭਰੋਸੇਯੋਗ ਅਤੇ ਟਿਕਾਊ ਆਤਮ-ਵਿਸਵਾਸ਼ ਪੈਦਾ ਕਰਦਾ ਹੈ । ਮਾਪੇ ਅਤੇ ਬੱਚੇ ਵਿੱਚ ਬਣਨ ਵਾਲਾ ਰਿਸ਼ਤਾ ਆਮਤੌਰ ਤੇ ਇਕ ਮੁਢਲਾ ਅਤੇ ਨਵਾਂ ਤਜਰਬਾ ਹੁੰਦਾ ਹੈ । ਇਸੇ ਕਰਕੇ ਮਾਪੇ ਅਜਿਹੀ ਸਥਿਤੀ

ਰਵਾਇਤੀ ਸ਼ਿੰਗਾਰ ਵਸਤਾਂ

ਸ਼ਬਦ ‘ਹਾਰ-ਸ਼ਿੰਗਾਰ’ ਜਿਉਂ ਹੀ ਸਾਡੇ ਜ਼ਿਹਨ ਵਿੱਚ ਆਉਂਦਾ ਹੈ, ਇਸਦੇ ਨਾਲ ਹੀ ਇੱਕ ਲੰਮ-ਸਲੰਮੀ, ਪਤਲੀ, ਗੋਰੀ, ਸਜੀ-ਸੰਵਰੀ ਸੁੰਦਰ ਇਸਤਰੀ ਦੀ ਤਸਵੀਰ ਵੀ ਝੱਟ ਸਾਡੇ ਜ਼ਿਹਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ । ਹਾਰ-ਸ਼ਿੰਗਾਰ ਦਾ ਔਰਤਾਂ ਦੀ ਮਾਨਸਿਕਤਾ ਨਾਲ ਜੁੜਿਆ ਇੱਕ ਅਨਿੱਖੜਵਾਂ ਅਤੇ ਅਟੁੱਟ ਰਿਸ਼ਤਾ ਹੈ । ਜੇਕਰ ਇਸਨੂੰ ਰੱਬ ਵੱਲੋਂ ਇਸਤਰੀ ਦੇ ਹਿੱਸੇ ਆਈ ਰੱਬੀ ਬਖ਼ਸ਼ਿਸ਼

ਮਿਲਖਾ ਸਿੰਘ

ਆਪਣੀ ਜ਼ਿੰਦਗੀ ਵਿੱਚ ਸਫਲਤਾ ਦੇ ਪਰਚਿਮ ਲਹਿਰਾਉਣ ਵਾਲੇ ਹਰ ਇਨਸਾਨ ਦੀ ਸਫਲਤਾ ਦੇ ਰਾਜ਼ ਜਾਨਣ ਅਤੇ ਉਸਦੇ ਸਫ਼ਲ ਹੋਣ ਲਈ ਕੀਤੇ ਸੰਘਰਸ਼ ਵਾਰੇ ਜਾਨਣ ਦੀ ਹਰੇਕ ਦੇ ਮਨ ਅੰਦਰ ਤਾਂਘ ਹੁੰਦੀ ਹੈ । ਸੰਸਾਰ ਵਿੱਚ “ਉੱਡਣਾ ਸਿੱਖ” ਦੇ ਨਾਂ ਨਾਲ ਨਾਮਣਾ ਖੱਟਣ ਵਾਲੇ ਭਾਰਤ ਦੇ ਪ੍ਰਸਿੱਧ ਦੌੜਾਕ ਮਿਲਖਾ ਸਿੰਘ ਦੀ ਜਿੰਦਗੀ ਵਾਰੇ ਜਾਨਣਾ ਕੌਣ ਨਹੀਂ ਚਾਹਵੇਗਾ ? ਮਿਲਖਾ ਸਿੰਘ ਦਾ ਜਨਮ 20

ਦੁਸਹਿਰਾ

ਦੁਸਹਿਰਾ ਭਾਰਤ ਵਿੱਚ ਮਨਾਇਆ ਜਾਣ ਵਾਲਾ ਇੱਕ ਪ੍ਰਮੁੱਖ ਤਿਉਹਾਰ ਹੈ। ਇਹ ‘ਵਿਜੇ ਦਸਮੀ’ ਜਾਂ ‘ਫਤਿਹ ਦਾ ਦਿਹਾੜਾ’ ਦੇ ਨਾਂ ਨਾਲ ਵੀ ਜਾਣਿਆ ਜਾਣ ਵਾਲਾ ਤਿਉਹਾਰ ਹੈ। ਇਹ ਮਹੀਨਾ ਦੇਸੀ ਮਹੀਨੇ ਅੱਸੂ ਦੇ ਸ਼ੁਕਲ ਪੱਖ ਵਿੱਚ ਦਸਮੀ ਨੂੰ ਮਨਾਇਆ ਜਾਂਦਾ ਹੈ। ਇਹ ਧਾਰਨਾ ਹੈ ਕਿ ਇਸ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮੌਤ ਦੇ ਘਾਟ ਉਤਾਰਿਆ ਸੀ ਜਿਸ ਕਰਕੇ ਇਸਨੂੰ ਬੁਰਾਈ

ਹੁਣ ਕਨੇਡਾ ਜਾਣਾ ਪਹਿਲਾਂ ਨਾਲੋਂ ਹੋਰ ਵੀ ਹੋ ਜਾਵੇਗਾ ਔਖਾ । ਟਰੂਡੋ ਸਰਕਾਰ ਨੇ ਨਿਯਮਾਂ ‘ਚ ਕੀਤੀ ਤਬਦੀਲੀ , ਬਣਾਏ ਨਵੇਂ ਨਿਯਮ ।

ਕਨੇਡਾ, ਕਲੋਨਾ ( ਬਲਜਿੰਦਰ ਭਨੋਹੜ ) : ਕਨੇਡਾ ਸਰਕਾਰ ਨੇ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਕੁਝ ਵੱਡੇ ਬਦਲਾਅ ਕਰਨ ਦਾ ਫੈਸਲਾ ਲਿਆ ਹੈ, ਜਿਸ ਨਾਲ ਕਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਜਿਹੜੇ ਪੰਜਾਬੀਆਂ ਨੇ ਆਪਣੇ ਕਨੇਡਾ ਵੀਜੇ ਲਈ ਫਾਈਲਾਂ ਲਗਾਈਆਂ ਹੋਈਆਂ ਹਨ, ਹੁਣ ਉਹਨਾਂ ਨੂੰ ਆਪਣੇ ਕਨੇਡਾ ਦੇ ਵੀਜੇ ਦਾ ਹੋਰ ਲੰਮਾ ਇੰਤਜ਼ਾਰ ਕਰਨਾ ਹੋਵੇਗਾ।

ਯੂਜੀਸੀ ਨੇ ਭਾਰਤ ਦੀਆਂ 21 ਯੂਨੀਵਰਸਟੀਆਂ ਨੂੰ ਕਿਹਾ ਫਰਜ਼ੀ ! ਇਹਨਾਂ ਵਿੱਚੋਂ 8 ਤਾਂ ਇਕੱਲੀ ਰਾਜਧਾਨੀ ਦਿੱਲੀ ਦੀਆਂ ਹੀ ਹਨ !

ਜਦੋਂ ਤੋਂ ਭਾਰਤ ਦੀ ਸਿੱਖਿਆ ਪ੍ਰਣਾਲੀ ਦਾ ਨਿੱਜੀਕਰਨ ਹੋਇਆ ਹੈ, ਉਦੋਂ ਤੋਂ ਹੀ ਦੇਸ਼ ਦਾ ਸਿੱਖਿਆ ਤੰਤਰ ਕਾਰਪੋਰੇਟਰਾਂ ਦੇ ਹੱਥ ਆਉਣ ‘ਤੇ ਸਿੱਖਿਆ ਦੇ ਮਿਆਰ ਵਿੱਚ ਨਿਘਾਰ ਆਉਣ ਦੇ ਨਾਲ-ਨਾਲ ਲੋਕਾਂ ਦੀ ਮੌਲਿਕ ਜਰੂਰਤ ਸਿੱਖਿਆ ਪ੍ਰਾਪਤੀ ਵੀ ਵਿਵਾਦਾਂ ਦੇ ਘੇਰੇ ਵਿੱਚ ਆਈ ਹੈ। ਦੇਸ਼ ਦੀ ਸਿੱਖਿਆ ਨੀਤੀ ਦਾ ਨਿੱਜੀਕਰਨ ਅਸਲ ਮਾਅਨਿਆਂ ‘ਚ ਸਿੱਖਿਆ ਦਾ ਵਪਾਰੀਕਰਨ ਹੈ। ਦੇਸ਼ ਦੀਆਂ

ਕਿਸਾਨ ਅੰਦੋਲਨ ‘ਤੇ ਡਾਕੂਮੈਂਟਰੀ ਫਿਲਮ ਬਣਾਉਣ ਵਾਲੇ ਯੂਐੱਸਏ ਦੇ ਸਿੱਖ ਪੱਤਰਕਾਰ ਨੂੰ ਭਾਰਤ ਨੇ ਏਅਰਪੋਰਟ ਤੋਂ ਬੇਰੰਗ ਮੋੜਿਆ ॥

ਭਾਰਤ ਵਿੱਚ ਕਰੋਨਾ ਕਾਲ ਸਮੇਂ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤ ਦੇ ਸਮੂਹ ਕਿਸਾਨਾਂ ਨੇ ਇੱਕਜੁੱਟ ਹੋ ਕੇ ਇੱਕ ਲੰਮਾ ਸੰਘਰਸ਼ ਕੀਤਾ , ਜੋ ਪੂਰੇ ਵਿਸ਼ਵ ਵਿੱਚ ਆਪਣੀ ਇੱਕ ਨਿਵੇਕਲੀ ਅਤੇ ਇਤਿਹਾਸਕ ਪਛਾਣ ਬਣਾ ਗਿਆ । ਇਸ ਕਿਸਾਨੀ ਸੰਘਰਸ਼ ‘ਚ ਸੈਂਕੜੇ ਕਿਸਾਨਾਂ ਨੂੰ ਆਪਣੀਆਂ ਜਾਨਾਂ ਦੇ ਕੇ ਕੁਰਬਾਨੀਆਂ ਵੀ ਦੇਣੀਆਂ ਪਈਆਂ । ਇਹ ਕਿਸਾਨੀ ਧਰਨਾ

ਜੱਜ ਨੂੰ 48 ਸਾਲਾਂ ਬਾਅਦ ਮਾਫ ਹੋਇਆ 6 ਲੱਖ ਦਾ ਜੁਰਮਾਨਾ ! 1974 ‘ਚ ਬ੍ਰਿਟਿਸ਼ ਲਾਇਬ੍ਰੇਰੀ ਤੋਂ ਪੜ੍ਹਨ ਵਾਸਤੇ ਲਈ ਸੀ ਕਿਤਾਬ !

ਆਪਣੇ ਵਿਦਿਆਰਥੀ ਜੀਵਨ ਵਿੱਚ ਕਾਲਜ ਪੜ੍ਹਨ ਸਮੇਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਰਹੇ ਇੰਗਲੈਂਡ ਦੇ 72 ਸਾਲਾ ਸਾਬਕਾ ਜੱਜ ਟੋਨੀ ਸਪੈਂਸ ਨੇ ਟੂਟਿੰਗ ਲਾਇਬ੍ਰੇਰੀ ਤੋਂ ਆਪਣੀ ਇੱਕ ਪਸੰਦੀਦਾ ਕਿਤਾਬ ਪੜ੍ਹਨ ਵਾਸਤੇ 1974 ਵਿੱਚ ਲਈ ਸੀ ਅਤੇ ਕਿਤਾਬ ਪੜ੍ਹਨ ਮਗਰੋਂ ਉਹਨਾਂ ਨੇ ਇਹ ਕਿਤਾਬ 48 ਸਾਲ ਅਤੇ ਕਰੀਬ 107 ਦਿਨਾਂ ਬਾਦ ਲਾਇਬ੍ਰੇਰੀ ਨੂੰ ਕੋਰੀਅਰ ਕਰਕੇ ਵਾਪਸ ਕੀਤੀ । ਜਦੋਂ ਕਿ

ਹੁਣ ਭਗਵੰਤ ਮਾਨ ਦੀ ਅੱਖ ਤ੍ਰਿਪਤ ਰਜਿੰਦਰ ਸਿੰਘ ਬਾਜਵਾ ‘ਤੇ ! ਪੰਚਾਇਤ ਦੀ ਜ਼ਮੀਨ ਦੇ ਸੌਦੇ ‘ਚ 28 ਕਰੋੜ ਖਾਣ ਦਾ ਇਲਜ਼ਾਮ !

 

ਆਮ ਆਦਮੀ ਪਾਰਟੀ ਵੱਲੋਂ ਸੱਤਾ ‘ਤੇ ਕਾਬਜ਼ ਹੁੰਦਿਆਂ ਹੀ ਕਾਂਗਰਸ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ‘ਤੇ ਸ਼ਿਕੰਜਾ ਕਸਣਾ ਸੁਰੂ ਕਰਦਿਆਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਣ ਪਿੱਛੋਂ ਹੁਣ ਕਾਂਗਰਸ ਦੇ ਸਾਬਕਾ ਕਾਂਗਰਸੀ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀਆਂ ਪੰਚਾਇਤ ਵਿਭਾਗ ਵਿੱਚ ਕੀਤੀਆਂ ਧਾਂਦਲੀਆਂ