Baljinder Bhanohad

Baljinder Bhanohar, Editor
ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਚਪਨ ਤੋਂ ਹੀ ਜੁੜਿਆ ਆ ਰਿਹਾ ਬਲਜਿੰਦਰ ਭਨੋਹੜ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਸਾਹਿਤ ਨਾਲ ਕਾਲਜ ਮੈਗਜ਼ੀਨਾਂ, ਅਖ਼ਬਾਰਾਂ, ਮੈਗਜ਼ੀਨਾਂ, ਪੰਜਾਬੀ ਮਿਊਜ਼ਕ ਕੰਪਨੀਆਂ ਵਿੱਚ ਬਤੌਰ ਗੀਤਕਾਰ ਤੋਂ ਇਲਾਵਾ ਉੱਘੇ ਪੰਜਾਬੀ ਟੀਵੀ ਰਾਹੀਂ ਜੁੜਿਆ ਰਿਹਾ ਹੈ। ਬਲਜਿੰਦਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਕਵਿਤਾਵਾਂ, ਗੀਤਾਂ, ਲੇਖਾਂ ਅਤੇ ਛੋਟੇ ਪਰਦੇ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੜੀਵਾਰ ਸੀਰੀਅਲ ਦੇ ਬਤੌਰ ਸਕ੍ਰਿਪਟ ਲੇਖਕ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ। ਆਪਣੀ ਮਾਤ ਭੋਇੰ ਤੋਂ ਹਜ਼ਾਰਾਂ ਕੋਹਾਂ ਦੂਰ ਸੱਤ ਸਮੁੰਦਰੋਂ ਪਾਰ ਕਨੇਡਾ ਦੀ ਧਰਤੀ ‘ਤੇ ਅੱਜ ਵੀ ਨਿਰੰਤਰ ਆਪਣੇ ਸੋਹਣੇ ਅਤੇ ਮਨ-ਮੋਹਣੇ ਪੰਜਾਬ, ਮਾਖਿਓਂ ਮਿੱਠੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਨਾਲ ਜੁੜਕੇ ਕਨੇਡਾ ਤੋਂ ਸੰਸਾਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਮਾਣ ਨੂੰ ਵਧਾਉਣ ਅਤੇ ਰੁਤਬੇ ਦਾ ਕੱਦ ਉੱਚਾ ਕਰਨ ਹਿੱਤ ਆਪਣੇ ਭਾਈਚਾਰੇ ਨੂੰ ਸਮਰਪਿਤ ਕਨੇਡਾ ਤੋਂ ਇੱਕ ਨਿਵੇਕਲਾ ਵੈੱਬ ਨਿਊਜ਼ ਪੋਰਟਲ www.punjabimage.com ਜਾਰੀ ਕਰਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਨਿਰੰਤਰ ਜੁੜੇ ਰਹਿਣ ਦਾ ਇੱਕ ਤੁੱਛ ਜਿਹਾ ਉਪਰਾਲਾ ਸ਼ੁਰੂ ਕੀਤਾ ਹੈ।

Articles by this Author

ਲੋਹੜੀ ਦਾ ਤਿਉਹਾਰ

ਲੋਹੜੀ ਦਾ ਤਿਉਹਾਰ ਭਾਵੇਂ ਕੋਈ ਧਾਰਮਿਕ ਮਹੱਤਤਾ ਨਹੀਂ ਰੱਖਦਾ, ਪਰ ਇਹ ਸੱਭਿਆਚਾਰਕ ਪੱਖ ਤੋਂ ਬਹੁਤ ਖ਼ਾਸ ਤਿਉਹਾਰ ਹੈ। ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ। ਇਸ ਮਹੀਨੇ ਫ਼ਸਲਾਂ ਦੀ ਬਿਜਾਈ ਤਕਰੀਬਨ-ਤਕਰੀਬਨ

ਪੰਜਾਬੀ ਪੱਤਰਕਾਰੀ ਦਾ ਇਤਿਹਾਸ


ਆਰ. ਜੀ. ਰਾਏਕੋਟੀ
ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਸਵਾ ਕੁ ਸੌ ਸਾਲ ਪਹਿਲਾਂ 19ਵੀਂ ਸਦੀ ਦੇ ਅਖੀਰਲੇ ਪੜਾਅ ਤੋਂ ਸ਼ੁਰੂ ਹੋਈ ਦੱਸੀ ਜਾਂਦੀ ਹੈ। ਉਸ ਸਮੇਂ ਛਪੇ ਪਰਚਿਆਂ ਦਾ ਸਬੰਧ ਧਰਮ ਪ੍ਰਚਾਰ ਨਾਲ ਹੀ ਹੁੰਦਾ ਸੀ ਤੇ ਜਿਸ ਨੂੰ ਸਭ ਤੋਂ ਪਹਿਲਾਂ ਪੰਜਾਬੀ ਦਾ ਅਖਬਾਰ ਕਿਹਾ ਗਿਆ ਉਸ ਦਾ ਉਦੇਸ਼ ਵੀ ਇਸਾਈ ਮੱਤ ਦਾ ਪ੍ਰਚਾਰ ਕਰਨਾ ਹੀ ਸੀ। ਉਨਵੀਂ ਸਦੀ ਦੇ ਅੱਧ ਵਿੱਚ 1855 ਨੇੜੇ

ਗੁਰੂ ਅੰਗਦ ਦੇਵ ਜੀ ਦੀ ਬਾਣੀ

 

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਬਿਓਰਾ :

 ਗੁਰੂ ਅੰਗਦ ਦੇਵ ਜੀ ਨੇ 9 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ । ਆਪ ਜੀ ਦੇ 63 ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਹੇਠ ਲਿਖੇ ਅਨੁਸਾਰ ਦਰਜ ਹਨ –

  •  1 ਰਾਗੁ ਸਿਰੀ : 2 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 83 ਅਤੇ 89 ਉੱਤੇ ਦਰਜ ਹੈ )
  •  2 ਰਾਗੁ ਮਾਝ : 12 ਸਲੋਕ ( ਗੁਰੂ ਗ੍ਰੰਥ
ਸਿੱਖ ਧਰਮ ਦਾ ਇਤਿਹਾਸ

ਅਸਲ ਮਾਅਨਿਆਂ ਵਿੱਚ ਸਿੱਖ ਧਰਮ ਦੀ ਨੀਂਹ ਸਥਾਪਿਤ ਹੋਣੀ ਸਿੱਖਾਂ ਦੇ ਪ੍ਰਥਮ ਗੁਰੂ , ਗੁਰੂ ਨਾਨਕ ਦੇਵ ਜੀ ਦੇ ਦੱਖਣ ਏਸ਼ੀਆ ਦੇ ਪੰਜਾਬ ਪ੍ਰਾਂਤ ਵਿੱਚ 15ਵੀਂ ਸਦੀ ਵਿੱਚ ਪ੍ਰਕਾਸ਼ਮਾਨ ਹੋਣ ਵਕਤ ਹੀ ਮੰਨੀ ਜਾਂਦੀ ਹੈ । ਇਸਨੂੰ ਇਤਿਹਾਸਕ ਅਤੇ ਧਾਰਮਿਕ ਪੱਖ ਤੋਂ ਅਮਲੀ ਜਾਮਾ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈ.

 ਪੂਰੀ ਜਾਣਕਾਰੀ ਲਈ ਕਲਿੱਕ

ਲੋਕ ਨਾਚ

       ਲੋਕ-ਨਾਚ ਅਸਲ ਮਾਅਨਿਆਂ ਵਿੱਚ ਲੋਕ ਕਲਾ ਹੈ। ਇਹਨਾਂ ਨੂੰ ਮਨੁੱਖੀ ਜੀਵਨ ਦਾ ਜੇਕਰ ਅੰਗ ਮੰਨ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ। ਲੋਕ-ਨਾਚ ਸਮਾਜ ਵਿੱਚ ਕੇਵਲ ਮਨੋਰੰਜਨ ਦਾ ਜ਼ਰੀਆ ਹੀ ਨਹੀ ਹੁੰਦੇ, ਬਲਕਿ ਇਹ ਲੋਕਾਂ ਦੀਆਂ ਸਮਾਜਿਕ ਕਦਰਾਂ-ਕੀਮਤਾਂ, ਸੱਭਿਆਚਾਰਕ ਵੰਨਗੀਆਂ, ਖੁਸ਼ੀਆਂ-ਖੇੜਿਆਂ ਅਤੇ ਮਨੁੱਖ ਦੀਆਂ ਅੰਦਰਲੀਆਂ ਖੁਸ਼ਨੁਮਾ ਭਾਵਨਾਵਾਂ ਦਾ

ਲੋਕ ਸਭਾ

ਭਾਰਤੀ ਸੰਸਦ ਦੇ ਦੋ ਸਦਨਾਂ ਰਾਜ ਸਭਾ ਅਤੇ ਲੋਕ ਸਭਾ ਵਿੱਚੋਂ ਲੋਕ ਸ਼ਬਾ ਹੇਠਲਾ ਸਦਨ ਹੈ। ਇਸ ਸਦਨ ਦੇ ਪ੍ਰਤੀਨਿਧ ਵੋਟਾਂ ਰਾਹੀ ਚੁਣੇ ਹੋਏ ਹੁੰਦੇ ਹਨ। ਲੋਕ ਸਭਾ ਵਿੱਚ ਭਾਰਤ ਦੇ ਸੰਵਿਧਾਨ ਅਨੁਸਾਰ ਵੱਧ ਤੋਂ ਵੱਧ ਮੈਂਬਰਾਂ ਦੀ ਗਿਣਤੀ 552 ਤ੍ਕ ਹੋ ਸਕਦੀ ਹੈ। ਇਹਨਾਂ ਵਿੱਚੋਂ 20 ਮੈਂਬਰ ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਚੁਣੇ ਹੁੰਦੇ ਹਨ ਅਤੇ 530 ਮੈਂਬਰ ਦੇਸ਼ ਦੇ ਵੱਖਰੇ

ਪੰਜਾਬ ਦੀਆ ਖੇਡਾਂ

ਮਾਨਵ ਜੀਵਨ ਦਾ ਖੇਡਾਂ ਨਾਲ ਨਹੁੰ ਅਤੇ ਮਾਸ ਦਾ ਰਿਸ਼ਤਾ ਹੈ । ਖੇਡਾਂ ਖੇਡਣਾ ਮਨੁੱਖ ਦੀ ਇੱਕ ਸੁਭਾਵਿਕ ਪ੍ਰਵਿਰਤੀ ਹੈ । ਇਹ ਮਨੋਰੰਜਨ ਅਤੇ ਵਿਹਲੇ ਸਮੇ ਦੀ ਉੱਚਿਤ ਢੰਗ ਨਾਲ ਵਰਤੋਂ ਕਰਨ ਦਾ ਇੱਕ ਵਧੀਆਂ ਉਪਰਾਲਾ ਹੈ । ਜਿਵੇਂ ਮਨੁੱਖ ਨੂੰ ਜਿਉਣ ਲਈ ਭੋਜਨ, ਪਾਣੀ ਅਤੇ ਹਵਾ ਦਾ ਮਿਲਣਾ ਜ਼ਰੂਰੀ ਹੈ, ਇਸੇ ਤਰਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਮਨੁੱਖ ਦਾ ਖੇਡਾਂ ਨਾਲ ਜੁੜੇ

ਛਪਾਰ ਦਾ ਮੇਲਾ

ਪੰਜਾਬ ਦੇ ਰਵਾਇਤੀ ਮੇਲਿਆਂ ਵਿੱਚੋਂ ਛਪਾਰ ਦਾ ਮੇਲਾ ਮਾਲਵੇ ਦਾ ਕਹਿੰਦਾ ਕਹਾਉਂਦਾ ਪ੍ਰਸਿੱਧ ਮੇਲਾ ਹੈ । ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਮਸ਼ਹੂਰ ਪਿੰਡ ਛਪਾਰ ਵਿਖੇ ਸਥਿੱਤ ਗੁੱਗਾ ਮਾੜੀ ਦੇ ਉੱਤੇ ਹਰ ਸਾਲ ਭਾਦਰੋਂ (ਭਾਦੋਂ) ਦੇ ਮਹੀਨੇ ਦੀ ਚਾਨਣੀ ਚੌਦਸ ਨੂੰ ਲੱਗਦਾ ਹੈ । ਮੇਲੇ ਵਿੱਚ ਦੂਰੋਂ ਦੂਰੋਂ ਸ਼ਰਧਾਲੂ ਨਾਗ ਪੂਜਾ ਦੇ ਮੰਤਵ ਨਾਲ ਸ਼ਰਧਾ ਨਾਲ ਨਤਮਸਤਕ ਹੋਣ ਆਉਂਦੇ ਹਨ

ਪੰਜਾਬੀ ਭਾਸ਼ਾ ਦਾ ਇਤਿਹਾਸ

ਮਾਂ-ਬੋਲੀ ਸ਼ਬਦ ਸਾਡੇ ਜ਼ਿਹਨ ਵਿੱਚ ਆਉਂਦਿਆਂ ਹੀ ਅਸੀਂ ਸਹਿਜੇ ਹੀ ਇਸ ਗੱਲ ਦਾ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਸਾਨੂੰ ਜਨਮ ਦੇਣ ਵਾਲੀ ਮਾਂ ਦੇ ਕੰਨੋਂ ਸਾਨੂੰ ਸੁਣਨ ਵਾਲੇ ਬੋਲ ਮਾਂ-ਬੋਲੀ ਹੁੰਦੀ ਹੈ। ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਨ ਸਮੇਂ ਮਾਂ ਇੱਕ ਵੱਖਰੇ ਹੀ ਮਮਤਾ ਭਰੇ ਅੰਦਾਜ਼ ਵਿੱਚ ਆਪਣੇ ਬੱਚੇ ਨੂੰ ਲਾਡ ਲੜਾਉਂਦੀ ਹੈ। ਅੱਗੋਂ ਬੱਚਾ ਵੀ ਮਾਂ ਦੀ ਬੋਲੀ ਨੂੰ ਇੱਕ ਤਰਾਂ

ਪੁਰਾਤਨ ਪੰਜਾਬ ਦੀ ਭੂਗੋਲਿਕ ਰੂਪ-ਰੇਖਾ :

ਪੁਰਾਤਨ ਖੋਜਕਾਰਾਂ ਦੇ ਅਧਿਐਨ ਵਾਚਣ ਤੋਂ ਪਤਾ ਚੱਲਦਾ ਹੈ ਕਿ ਪੂਰਵ ਕਾਲ ਤੋਂ ਹੀ ਪੰਜਾਬ ਦੀ ਭੂਗੋਲਿਕ ਰੂਪ-ਰੇਖਾ ਇਥੇ ਵਗਣ ਵਾਲੇ ਦਰਿਆਵਾਂ ਨੇ ਨਿਰਧਾਰਿਤ ਕੀਤੀ ਹੈ । ਇਸਦੇ ਪੂਰਬ ਵੱਲ ਜਮਨਾ ਅਤੇ ਪੱਛਮ ਵੱਲ ਸਿੰਧ ਦਰਿਆ ਵਗਦੇ ਹਨ । ਇਸਤੋਂ ਇਲਾਵਾ ਪੰਜਾਬ ਵਿੱਚ ਪੰਜ ਦਰਿਆ ਹੋਰ ਵੀ ਵਗਦੇ ਹਨ ।

ਪੰਜਾਬ ਦੀ ਬਿਲਕੁਲ ਪਿੱਠ ‘ਤੇ ਉੱਤਰ ਵਾਲੇ ਪਾਸੇ ਹਿਮਾਲਾ ਪਰਬਤ ਦੀਆਂ