ਜਿੰਮ ਕਿਉਂ ਬਣ ਰਹੀ ਹੈਜਨਮਦਾਤੀ ਗੈਗਸਟਰਾਂ ਤੇ ਨਸ਼ੇੜੀਆਂ ਦੀ?

 ਇੰਗਲਿਸ਼ ਦੀ ਇੱਕ ਕਹਾਵਤ ਹੈ ਕਿ ਹੈਲਥ ਇਜ਼ ਵੈਲਥ ਯਾਨੀ ਕਿ ਸਿਹਤ ਹੀ ਧਨ ਹੈ। ਇਸ ਕਥਨ ਵਿੱਚ ਕੋਈ ਸ਼ੱਕ ਨਹੀਂ ਪਰ ਸਿਹਤ ਕਿਹੋ ਜਿਹੀ ਦੀ ਗੱਲ ਕੀਤੀ ਹੈ। ਉਸ ਨੂੰ ਅੱਜ ਵਿਚਾਰਨ ਦੀ ਲੋੜ ਹੈ। ਪੰਜਾਬ ਦਾ ਖਾਣ ਪਾਣ ਦੁਨੀਆਂ ਵਿੱਚ ਮਸ਼ਹੂਰ ਹੈ। ਪੰਜਾਬੀ ਖਾਣੇ ਦੀਆਂ ਗੱਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੀਆਂ ਹਨ। ਜੇ ਪੰਜਾਬੀ ਖਾਣੇ ਦੀਆਂ ਗੱਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੀਆਂ ਹਨ। ਜੇ ਕਿਸੇ ਨੇ ਮੁਗਲਾਂ ਤੇ ਪਠਾਣਾਂ ਦੇ ਮੂੰਹ ਮੋੜੇ ਸਨ, ਉਹ ਵੀ ਪੰਜਾਬੀ ਸੀ। ਪੰਜਾਬੀਆਂ ਦਾ ਸਿੱਕਾ ਦੁਨੀਆਂ ਵਿੱਚ ਚਲਦਾ ਸੀ। ਇੱਥੋਂ ਤੱਕ ਕਿ ਪਠਾਣੀਆਂ ਰਾਤ ਨੂੰ ਸੌਣ ਲੱਗਿਆਂ ਆਪਣੇ ਬੱਚਿਆਂ ਨੂੰ ਇਹ ਡਰਾਉਂਦੀਆਂ ਸਨ ਕਿ ਸੌ ਜਾਹ ਪੁੱਤਰਾ ਨਹੀਂ ਤੇ ਹਊਆ ਆ ਜਾਵੇਗਾ ਕਿ ਮਤਲਬ ਨਲੂਆ। ਪੰਜਾਬੀਆਂ ਦੇ ਡੌਲਿਆਂ ਦੇ ਵਿਚ ਤਾਕਤ ਦੁਨੀਆਂ ਦੇ ਲੋਕਾਂ ਨਾਲੋਂ ਕਈ ਗੁਣਾਂ ਜ਼ਿਆਦਾ ਹੁੰਦੀ ਸੀ। ਮੱਝਾਂ ਬੂਰੀਆਂ ਦੇ ਦੁੱਧ ਚੁੰਘਣ ਵਾਲੇ ਸਾਰਾ ਦਿਨ ਖੇਤਾਂ ਵਿੱਚ ਮਿਹਨਤ ਕਰਦੇ ਹੁੰਦੇ ਸੀ। ਇੱਥੋਂ ਤਕ ਕਿ ਬਲਦਾਂ ਤੇ ਝੋਟਿਆਂ ਨਾਲ ਲੋਕ ਵਾਹੀ ਕਰਦੇ ਸੀ। ਅਗਰ ਹਿਸਾਬ ਲਾਈਏ ਤਾਂ ਇੱਕ ਕਿਲਾ ਜ਼ਿੰਮੀਦਾਰ ਜ਼ਮੀਨ ਵਾਹੁੰਦਾ ਸੀ ਤੇ ਲੱਗਭਗ 19-20 ਕਿਲੋਮੀਟਰ ਤੁਰਨਾ ਪੈਂਦਾ ਸੀ ਹਾਲਾਂ ਮਗਰ ਬੀਬੀਆਂ ਵੀ ਕਿਸੇ ਪਾਸਿਉਂ ਘੱਟ ਪੀਹ ਕੇ ਰੋਟੀਆਂ ਪਕਾਉਂਦੀਆਂ ਹੁੰਦੀਆਂ ਸਨ। ਮਾਤਾ ਭਾਗੋ ਵਰਗੀਆਂ ਸਵਾ-ਸਵਾ ਮਣ ਦੀ ਬੰਦੂਕ ਵੀ ਚੁੱਕ ਕੇ ਮੈਦਾਨੇ ਜੰਗ ਵਿੱਚ ਆ ਜਾਂਦੀਆਂ ਸਨ। ਅਗਰ ਮੈਂ ਗੱਲ ਕਰਾਂ ਉਸ ਵੇਲੇ ਦੀ ਤੇ ਮੁੱਕਣ ’ਤੇ ਨਹੀਂ ਆ ਸਕਦੀ। ਪਰ ਮੈਂ ਗੱਲ ਕਰਨੀ ਚਾਹੁੰਦਾ ਹਾਂ ਅੱਜ ਦੀ। ਜਿਹੜੇ ਲੋਕ ਅੱਜਕਲ ਜਿੰਮਾਂ ਦੇ ਪਿੱਛੇ ਪਏ ਹਨ। ਤੜਕੇ ਉੱਠ ਕੇ ਘਰੋਂ ਗੱਡੀਆਂ ’ਤੇ ਜਾਂਦੇ ਨੇ ਉਥੇ ਜਾ ਕੇ ਜਿੰਮ ਵਿੱਚ ਸਾਈਕਲ ਚਲਾਉਂਦੇ ਨੇ। ਫਿਰ ਘਰ ਆ ਕੇ ਡੱਕਾ ਦੂਹਰਾ ਨਹੀਂ ਕਰਦੇ। ਸਾਰਾ ਦਿਨ ਇਹੋ ਹੀ ਆ ਕੇ ਕਹਿੰਦੇ ਰਹਿੰਦੇ ਨੇ ਕਿ ਅਸੀਂ ਸਵੇਰੇ ਜਿੰਮ ਮਾਰ ਕੇ ਆਏ ਹਾਂ। ਪਕਾ ਨਹੀਂ ਕਿਹੋ ਜਿਹੇ ਪਾਊਡਰ ਤੇ ਹੋਰ ਕੈਮੀਕਲ ਖਾ ਖਾ ਕੇ ਡੋਲਿਆਂ ਨੂੰ ਵਧਾਉਂਦੇ ਰਹਿੰਦੇ ਹਨ। ਪਰ ਉਹ ਡੇਲੋ ਘਰ ਦਾ ਕੰਮ ਨਹੀਂ ਕਰਦੇ ਪਤਾ ਨਹੀਂ ਕਿਉਂ। ਲਗਾਤਾਰ ਜਿੰਮ ਜਾਣ ਵਾਲੇ ਗੱਭਰੂ ਥਕਾਵਟ ਨੂੰ ਦੂਰ ਕਰਨ ਲਈ ਨਸ਼ੇ ਦਾ ਸਹਾਰਾ ਲੈਣ ਲੱਗ ਜਾਂਦੇ ਹਨ। ਫਿਰ ਜਿੰਮ ਵਿੱਚ ਬੈਠ ਕੇ ਨਸ਼ੇ ਦਾ ਟਿਕਾਣੇ ਵੀ ਪਤਾ ਕਰ ਲੈਂਦੇ ਹਨ। ਉਥੇ ਹਥਿਆਰਾਂ ਨਾਲ ਵੀ ਖੇਡਣਾ ਸ਼ੁਰੂ ਕਰ ਦਿੰਦੇ ਹਨ। ਫਿਰ ਪੈਸੇ ਦੀ ਜ਼ਰੂਰਤ ਵੀ ਪੈਂਦੀ ਹੈ ਉਹ ਫਿਰ ਇਹੋ ਜਿਹੀਆਂ ਘਟਨਾਵਾਂ ਨੂੰ ਜਨਮ ਦੇਣ ਲੱਗ ਜਾਂਦੇ ਨੇ। ਜਿਹੜੀਆਂ ਖਬਰਾਂ ਅਸੀਂ ਰੋਜ਼ ਸੁਣਦੇ ਹਾਂ। ਇਹ ਸਾਰੀ ਉਪਜ ਜਿੰਮ ਦੀ ਹੈ। ਇਥੋਂ ਤਕ ਵੀ ਖਬਰਾਂ ਛਪ ਰਹੀਆਂ ਹਨ ਕਿ ਜਿੰਮ ਮਾਲਕ ਆਪ ਚਿੱਟੇ ਦੇ ਵਪਾਰੀ ਬਣੇ ਹੋਏ ਹਨ। ਪਹਿਲਾਂ ਜਿੰਮ ਵਿੱਚ ਗਭਰੂਆਂ ਦੀ ਐਨਰਜ਼ੀ ਖ਼ਤਮ ਕਰ ਦਿੰਦੇ ਹਨ, ਫਿਰ ਚਿੱਟੇ ਦੀ ਡੋਜ਼ ਦੇ ਕੇ ਘਰਾਂ ਨੂੰ ਘੱਲ ਦਿੰਦੇ ਹਨ। ਬਹੁਤੀ ਨੌਜਵਾਨੀ ਇਹਨਾਂ ਲੋਕਾਂ ਨੇ ਬਰਬੈਦ ਕਰ ਦਿੱਤੀ ਹੈ। ਜਿੱਥੇ ਮੁੰਡੇ ਨਸ਼ੇੜੀ ਬਣੇ ਹਨ, ਉਥੇ ਕੁੜੀਆਂ ਵੀ ਪਿੱਛੇ ਨਹੀਂ ਰਹੀਆਂ। ਅੱਜ ਪੰਜਾਬ ਨੂੰ ਖਤਮ ਕਰਨ ਦੇ ਕਿਨਾਰੇ ’ਤੇ ਲਿਆ ਖੜ੍ਹਾ ਕੀਤਾ ਹੈ। ਇਹ ਗੱਲ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਕਿਵੇਂ ਬਚਾਂਗੇ ਇਹਨਾਂ ਦੇ ਜਾਲ ਤੋਂ। ਆਉ ਸਾਰੇ ਰਲ ਕੇ ਹੰਭਲਾ ਮਾਰੀਏ ਤੇ ਕਢੀਏ ਨੌਜਵਾਨੀ ਨੂੰ ਨਸ਼ਿਆਂ ਦੇ ਜਾਲ ਤੋਂ ਬਾਹਰ। ਫਿਰ ਉਹੀ ਸਮਾਂ ਆ ਜਾਵੇ ਜਿਹੜਾ ਸਾਡੇ ਪੁਰਖਿਆਂ ਦੇ ਸਮੇਂ ਸੀ। ਅਸੀਂ ਸੱਚੀ ਮੁੱਚੀ ਰੰਗਲੇ ਪੰਜਾਬ ਦੇ ਵਾਸੀ ਬਣ ਜਾਈਏ।