ਅੱਜ ਤੂੰਬੀ ਪਾਉਂਦੀ ਵੈਣ
ਮੈਨੂੰ ਛੱਡ ਤੁਰ ਗਿਆ
ਬਾਬਾ ਨਿਰਮਲ ਭੜਕੀਲਾ
ਸੁਰ ਮੱਧਮ ਅੱਜ ਪੈ ਗਈ
ਮੌਤ ਨੇ ਦਰ ਮੱਲ ਲਈ
ਨਾ ਰੁਕੀ ਵੇਖਿਆ ਕਰ ਹੀਲਾ
ਤੂੰਬੀ ਦੀ ਤਾਰ ਕੋਲੋ ਗੱਲਾਂ ਕਰਾ ਦੇਦਾਂ
ਇਹ ਸੁਰਾਂ ਦਾ ਸੌਦਾਗਰ
ਇਹ ਰੂਹ ਨਾਲ ਰਾਗ ਆਲਾਪ ਦਾ
ਮਨ ਨੂੰ ਕਰਕੇ ਇਕਾਗਰ
ਇਹ ਸੰਗੀਤਕ ਜਗ ਵਿੱਚ ਛਾਇਆ ਸੀ
ਤਾਰ ਦਾ ਲਚਕੀਲਾ
ਅੱਜ ਤੂੰਬੀ ਪਾਉਦੀਂ ਵੈਣ
ਮੈਨੂੰ ਛੱਡ ਤੁਰ ਗਿਆ
ਬਾਬ ਨਿਰਮਲ ਭੜਕੀਲਾ
ਕਈ ਪੁਰਾਣੇ ਗੀਤਾ ਦਾ ਸ਼ਿੰਗਾਰ ਬਣੀ ਸੀ
ਬਾਬੇ ਨਿਰਮਲ ਭੜਕੀਲੇ ਦੀ ਤੂੰਬੀ
ਅੱਜ ਬੈਠੀ ਅਲਮਾਰੀ ਦੀ ਸਲੈਬ ਤੇ
ਵੇਖੀ ਮੈਂ ਹੂੰਗੀ
ਅਜ ੳਥੇ ਥਾਂ ਤੇ ਤੁਰ ਗਿਆ
ਜਿਥੇ ਗਿਆ ਚਮਕੀਲਾ
ਅੱਜ ਤੂੰਬੀ ਪਾਉਦੀਂ ਵੈਣ
ਮੈਨੂੰ ਛੱਡ ਤੁਰ ਗਿਆ
ਬਾਬਾ ਨਿਰਮਲ ਭੜਕੀਲਾ
ਕਨਵਰ ਗਰੇਵਾਲ ਦੇ ਅਖਾੜੇ ਚ ਤੂੰਬੇ ਵਾਂਗੂੰ ਵੱਜਦੀ ਸੀ
ਵੱਖਰਾ ਰਾਗ ਆਲਾਪੇ
ਅੱਜ ਮੈਨੂੰ ਕੱਲੀ ਨੂੰ ਛੱਡ ਤੁਰ ਗਿਆ
ਮੇਰੇ ਭਾ ਦੇ ਪਏ ਸਿਆਪੇ
ਮੈਂ ਕੱਲੀ ਬੈਠੀ ਉਡੀਕੂ ਗੀ
ਕਦੋ ਆਵੇ ਕੋਈ ਵਜੀਲਾ
ਅੱਜ ਤੂੰਬੀ ਪਾਊਦੀਂ ਵੈਣ
ਮੈਨੂੰ ਛੱਡ ਤੁਰ ਗਿਆ
ਬਾਬਾ ਨਿਰਮਲ ਭੜਕੀਲਾ
ਗੁਰਚਰਨ ਧੰਜੂ