ਸੋਚ-ਸਮਝ ਕੇ ਫ਼ੈਸਲਾ ਲਓ

ਬੋਰਡ ਪ੍ਰੀਖਿਆਵਾਂ ਤਕਰੀਬਨ ਖ਼ਤਮ ਹੋ ਚੁੱਕੀਆਂ ਹਨ। ਦੋ ਕੁ ਮਹੀਨੇ ਦੇ ਅੰਦਰ ਪ੍ਰੀਖਿਆ ਦਾ ਨਤੀਜਾ ਐਲਾਨ ਕਰ ਦਿੱਤਾ ਜਾਣਾ ਹੈ। ਦਸਵੀਂ ਤੋਂ ਬਾਅਦ ਹੀ ਵਿਦਿਆਰਥੀਆਂ ਦਾ ਕਰੀਅਰ ਸ਼ੁਰੂ ਹੋ ਜਾਂਦਾ ਹੈ। ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੇ ਕਿਹੜੇ ਖੇਤਰ ’ਚ ਜਾਣਾ ਹੈ। ਕਿਸੇ ਵਿਦਿਆਰਥੀ ਦਾ ਸੁਪਨਾ ਇੰਜੀਨੀਅਰ, ਡਾਕਟਰ, ਵਕੀਲ, ਜੱਜ ਬਣਨਾ, ਸੀਏ, ਪ੍ਰਸ਼ਾਸਕੀ ਅਧਿਕਾਰੀ ਬਣਨਾ ਹੁੰਦਾ ਹੈ। ਜੋ ਵੀ ਫ਼ੈਸਲਾ ਵਿਦਿਆਰਥੀਆਂ ਨੇ ਲੈਣਾ ਹੈ, ਸੋਚ-ਸਮਝ ਕੇ ਲਿਆ ਜਾਵੇ। ਕਿਸੇ ਦੇ ਕਹਿਣ ’ਤੇ ਫ਼ੈਸਲਾ ਨਾ ਲਿਆ ਜਾਵੇ। ਕਈ ਵਾਰ ਵਿਦਿਆਰਥੀ ਦੇਖਾ-ਦੇਖੀ ਵਿਚ ਉਹ ਮਜ਼ਮੂਨ ਲੈ ਲੈਂਦੇ ਹਨ ਜੋ ਉਨ੍ਹਾਂ ਦੇ ਕਿਸੇ ਪਿਆਰੇ ਦੋਸਤ ਨੇ ਲਏ ਹੁੰਦੇ ਹਨ। ਫਿਰ ਅੱਗੇ ਜਾ ਕੇ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪੜ੍ਹਾਈ ਦੇ ਮਜ਼ਮੂਨ ਚੁਣਨ ਮੌਕੇ ਸਹਿਜ ਹੋ ਕੇ ਫ਼ੈਸਲਾ ਲਿਆ ਜਾਵੇ। ਪ੍ਰੀਖਿਆਵਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੀ ਕੌਸਲਿੰਗ ਕਰਵਾਉਣੀ ਚਾਹੀਦੀ ਹੈ ਤੇ ਆਪਣੇ ਅੰਦਰ ਝਾਤ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਉਹ ਕਿਹੜੇ ਖੇਤਰ ਵਿਚ ਮਾਹਰ ਹਨ। ਮਾਂ-ਬਾਪ ਦੀ ਵੀ ਇਸ ਵਿਚ ਅਹਿਮ ਭੂਮਿਕਾ ਹੁੰਦੀ ਹੈ ਕਿ ਵਿਦਿਆਰਥੀਆਂ ਨੂੰ ਕਿਹੜੇ ਖੇਤਰ ਵਿਚ ਭੇਜਿਆ ਜਾਵੇ। ਬਾਕੀ ਤਾਂ ਵਿਦਿਆਰਥੀਆਂ ਦੀ ਦਿਲਚਸਪੀ ’ਤੇ ਨਿਰਭਰ ਕਰਦਾ ਹੈ।