ਨਸ਼ਿਆਂ ਦੀ ਦਾਸਤਾਨ

ਇੱਕ ਨਸ਼ਿਆਂ ਦੀ ਲੱਤ
ਦੂਜੀ ਪਾਣੀ ਮਾਰੀ ਮੱਤ
ਗੱਲ ਕੌੜੀ ਲੱਗੇ ਸੱਚ
ਜੋ ਮੂੰਹ ਤੇ ਕਹੇ
ਛੇਵਾਂ ਦਰਿਆ ਨਸ਼ਿਆ ਦਾ ਚੱਲੇ
ਕੋਈ ਸਾਰ ਨਾਂ ਲਵੇ

ਝੂਠ ਸੱਚ ਨੂੰ ਦਬਾਉਦਾ ਵੇਖਿਆ
ਸਾਰਾ ਪਿਆ ਜੱਗ ਵਾ ਸੁਣੇ
ਏਥੇ ਸ਼ਰੇਆਮ ਚਿੱਟਾ ਨਸ਼ਾ ਵੇਚਦੇ
ਖ਼ਬਰ ਆਈ ਸੁਣੀ ਮੈਂ ਹੁਣੇ
ਏਥੇ ਮਰੇ ਪਈ ਜਵਾਨੀ
ਮਾਂ ਦੀ ਆਖਰੀ ਨਿਸ਼ਾਨੀ
ਮੂੰਹ ਮੌਤ ਦੇ ਪਵੇ
ਛੇਵਾਂ ਦਰਿਆ ਨਸ਼ਿਆ ਦਾ ਚੱਲੇ
ਕੋਈ ਸਾਰ ਨਾ ਲਵੇ

ਏਥੇ ਵਾਅਦੇ ਕਰ ਕਰ ਮੁਕਰੇ
ਕਿਸੇ ਨਾ ਏਥੇ ਸਾਰ ਨਾ ਲਈ
ਨਾ ਫੜ ਕੇ ਜੇਲਾਂ ’ਚ ਬੰਦ ਕੀਤਾ
ਜੁਵਾਨੀ ਨਸ਼ਿਆ ਚ ਡੁੱਬਦੀ ਗਈ
ਨਾ ਨਸ਼ੇ ਵਾਲਾ ਫੜਿਆ
ਭਾਵੇਂ ਸਾਹਮਣੇ ਓ ਖੜਿਆ
ਮਾਂ ਪਿੱਟਦੀ ਕਹੇ
ਛੇਵਾਂ ਦਰਿਆ ਨਸ਼ਿਆਂ ਦਾ ਚੱਲੇ
ਕੋਈ ਸਾਰ ਨਾ ਲਵੇ

ਕਿਸੇ ਚੰਦਰੇ ਦੀ ਨਜ਼ਰ ਲੱਗ ਗਈ
ਪੰਜਾਬ ਸਾਡਾ ਕਿੰਨਾਂ ਸੀ ਸੋਹਣਾ
ਹੁਣ ਰੋਜ ਮਾਵਾਂ ਦੇ ਪੁਤ ਮਰਦੇ
ਪਿਆ ਰਹਿੰਦਾ ਏਥੇ ਆ ਰੋਣਾ
ਚੰਗੀ ਬਣੇ ਸਰਕਾਰ
ਆਕੇ ਲਵੇ ਕੋਈ ਸਾਰ
ਸਾਰੇ ਆਖ ਨੇ ਰਹੇ
ਛੇਵਾਂ ਦਰਿਆ ਨਸ਼ਿਆਂ ਦਾ ਚੱਲੇ
ਕੋਈ ਸਾਰ ਨਾ ਲਵੇ