ਨਵੀਂ ਜਮਾਤ ਦੀ ਪੜ੍ਹਾਈ, ਸ਼ੁਰੂ ਤੋਂ ਹੀ ਕਰੀਏ।
ਨਵੀਆਂ ਕਿਤਾਬਾਂ ਆਪਾਂ, ਚਾਵਾਂ ਨਾਲ ਪੜ੍ਹੀਏ।
ਪੀ.ਟੀ.ਸਰ ਮੂਹਰੇ ਖੜ੍ਹ, ਪੀ.ਟੀ.ਨੇ ਕਰਾਂਵਦੇ।
ਹਰ ਰੋਜ਼ ਨਵੇਂ ਵਿਚਾਰ, ਨਵੇਂ ਸਰ ਨੇ ਸੁਣਾਂਵਦੇ।
ਪ੍ਰਾਰਥਨਾ ਪਿੱਛੋਂ ਸਰ, ਸਾਡੀ ਵੇਖਦੇ ਨੇ ਸਫ਼ਾਈ।
ਵਰਦੀ ਦੇ ਨਾਲ, ਵੇਂਹਦੇ ਨਹੁੰਆਂ ਦੀ ਕਟਾਈ।
ਬੜਾ ਸੋਹਣਾ ਕਮਰਾ ਜੋ, ਨਵਾਂ ਸਾਨੂੰ ਮਿਲਿਆ।
ਰੰਗ-ਬਰੰਗੇ ਚਾਰਟ ਵੇਖ, ਮਨ ਸਾਡਾ ਖਿਲਿਆ।
ਸਾਡੇ ਸਰ ਜਦੋਂ ਸਾਡੀ, ਹਾਜ਼ਰੀ ਲਗਾਉਂਦੇ ਨੇ।
’ਕੱਲੇ ’ਕੱਲੇ ਬੱਚੇ ਨੂੰ, ਪਿਆਰ ਨਾਲ ਬੁਲਾਉਂਦੇ ਨੇ।
ਸਾਰੇ ਸਰ ਸਾਨੂੰ ਬੜੀ, ਮਿਹਨਤ ਕਰਾਉਂਦੇ ਨੇ।
ਏਸੇ ਲਈ ਬੱਚਿਆਂ ਤੋਂ, ਸਤਿਕਾਰ ਵੀ ਪਾਉਂਦੇ ਨੇ।
‘ਅਮਰੀਕ’ ਸਰ ਸ਼ਨੀਵਾਰ, ਬਾਲ ਸਭਾ ਲਾਉਂਦੇ ਨੇ।
ਕਵਿਤਾਵਾਂ ਸਾਥੋਂ ਸੁਣਦੇ, ਆਪ ਵੀ ਸੁਣਾਉਂਦੇ ਨੇ।