ਗੁਰਮੁੱਖੀ ਦਾ ਵਾਰਿਸ ਗੁਰਵੇਲ ਗੁਰੂ ਕੋਹਾਲਵੀ

ਪੰਜਾਬੀ ਮਾਂ ਬੋਲੀ ਦਾ ਜਿੰਨਾਂ ਨੂੰ ਇਸ਼ਕ ਲੱਗਾ
ਸੋਹਣੀਆ ਨਿਭਾਉਦੇ ਨੇ ਜੁੰਮੇਵਾਰੀਆ ਨੂੰ
ਸੋਹਣੇ ਸੋਹਣੇ ਸਾਹਿਤਕ ਮੰਚ ਸਜਾ ਕੇ
ਸਨਮਾਨ ਮਿਲਣ ਫਿਰ ਕਲਮਾਂ ਪਿਆਰੀਆਂ ਨੂੰ

ਬਣਕੇ ਸਾਹਿਤਕ ਜਗਤ ਵਿੱਚ ਗੁਰਮੁੱਖੀ ਦਾ ਵਾਰਿਸ
ਸਾਹਿਤਕ ਜਗਤ ਵਿੱਚ ਸਾਰੇ ਛਾ ਗਿਆ ਏ
ਸੋਹਣੇ ਕਾਰਜ਼ਾ ਦੀ ਸਲਾਉਹਤ ਹੋਵੇ ਸਾਰੇ ਪਾਸੇ
ਰੁੱਤਬਾ ਸਾਹਿਤਕ ਜਗਤ ਚ ਉਚਾ ਪਾ ਗਿਆ ਏ

ਗੁਰੂ ਸੂਫੀ ਰੰਗਤ ਦੇਵੇ ਕਲਮ ਆਪਣੀ ਨੂੰ
ਲਿਖਕੇ ਤਰੰਨਮ ਚ ਸੋਹਣਾ ਗਾ ਗਿਆ  ਹੈ
ਧੰਜੂ ਸਿਜ਼ਦਾ ਕਰੇ ਏਹੋ ਜਿਹੀਆਂ ਕਲਮਾਂ ਨੂੰ
ਜਿਹਨੂੰ ਲਿਖਣ ਲਈ ਆਹਰੇ ਲਾ ਗਿਆ ਏ

ਗੁਰਚਰਨ ਸਿੰਘ ਧੰਜੂ।