ਪੰਜਾਬੀ ਫਿਲਮ ਅਤੇ ਮਿਊਜਿਕ ਇੰਡਸਟਰੀ ਨੂੰ ਪਸੰਦ ਕਰਨ ਵਾਲਾ ਕੋਈ ਵੀ ਫੈਨ ਅਜਿਹਾ ਨਹੀਂ ਹੋਵੇਗਾ ਜਿਸਨੂੰ ਦਿਲ ਦੀਆਂ ਗੱਲਾਂ ਦਾ ਸੀਜ਼ਨ 1 ਯਾਦ ਨਾ ਹੋਵੇ । ਇਸ ਰਾਹੀਂ ਲੋਕਾਂ ਨੇ ਆਪਣੇ ਪਸੰਦੀਦਾ ਪੰਜਾਬੀ ਫੇਮਸ ਹਸਤੀਆਂ ਦੇ ਨਿੱਜੀ ਜੀਵਨ ਬਾਰੇ ਵੱਖ-ਵੱਖ ਜਾਣਕਾਰੀ ਹਾਸਲ ਕੀਤੀ । ਜਿਸ ਕਾਰਨ ਇਸ ਸ਼ੋਅ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਅਲੱਗ ਹੀ ਜਗ੍ਹਾਂ ਬਣਾ ਲਈ ਸੀ । ਹੁਣ ਤੁਹਾਨੂੰ ਇਹ ਜਾਣ ਕੇ ਬਹੁਤ ਖੁਸੀ ਹੋਵੇਗੀ ਕਿ ਦਿਲ ਦੀਆਂ ਗੱਲਾਂ ਸੀਜ਼ਨ 2 ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ । ਸੀਜ਼ਨ 1 ਦੀ ਤਰ੍ਹਾਂ ਸੀਜ਼ਨ 2 ਨੂੰ ਵੀ ਸੋਨਮ ਬਾਜਵਾ ਹੀ ਹੋਸਟ ਕਰੇਗੀ ਅਤੇ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੀਆਂ ਹੋਰ ਮਸ਼ਹੂਰ ਹਸਤੀਆਂ ਦਾ ਇੰਟਰਵਿਊ ਕਰਦੇ ਦੇਖੋਗੇ ।
ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਦਿਲ ਦੀਆਂ ਗੱਲਾਂ ਸੀਜ਼ਨ 2 ਦੇ ਪ੍ਰੋਮੋ ਦੀ ਵੀਡੀਉ ਸ਼ੇਅਰ ਕੀਤੀ । ਜਿਸ ਵਿੱਚ ਸੋਨਮ ਨੇ Long slit & white puffed sleeves ਦੇ ਨਾਲ ਇੱਕ ਗਲੈਮਰਸ off shoulder black gown ਪਹਿਨਿਆ ਹੋਇਆਂ ਹੈ ।
ਸ਼ੋਅ ਦਿਲ ਦੀਆਂ ਗੱਲਾਂ ਸੀਜ਼ਨ 2 ਦਾ ਪ੍ਰੀਮੀਅਰ 29 ਅਕਤੂਬਰ 2022 ਨੂੰ ਜ਼ੀ ਪੰਜਾਬੀ ਤੇ ਹੋਵੇਗਾ । ਸ਼ੋਅ ਦੇ ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ ਸੋਨਮ ਨੇ ਕਰਨ ਔਜਲਾ, ਸਿੱਧੂ ਮੂਸੇਵਾਲਾ, ਐਮੀ ਵਿਰਕ, ਗੁਰਨਾਮ ਭੁੱਲਰ, ਨਿਮਰਤ ਖਹਿਰਾ ਤੇ ਹੋਰ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨਾਲ ਗੱਲਬਾਤ ਕੀਤੇ । ਪਿਛਲੇ ਸੀਜ਼ਨ ਦੇ ਅਸੀ 20 ਐਪੀਸ੍ਰੋਡ ਦੇਖੇ ਹਨ ।