ਨੀਰੂ ਯਾਦਵ ਪ੍ਰਤਿਭਾਸ਼ਾਲੀ ਅਦਾਕਾਰਾ ਹੈ। ਉਸਨੇ ਹੁਣ ਤੱਕ ਦਰਜਨ ਤੋਂ ਜ਼ਿਆਦਾ ਵੀਡੀਓ ਕੀਤੀਆਂ ਹਨ। ਇਨ੍ਹਾਂ ਵੀਡੀਓ ਰਾਹੀਂ ਉਸਨੇ ਆਪਣੀ ਪ੍ਰਤਿਭਾ ਦਾ ਲੋਹਾ? ਮਨਵਾਇਆ ਤੇ ਪੰਜਾਬੀ ਇਡਸਟਰੀ ਵਿੱਚ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ। ਨੀਰੂ ਦੀ ਕਲਾਤਮਿਕ ਸੂਝ ਤੇ ਮਨਮੋਹਕ ਅਦਾਵਾਂ ਦੇ ਜਾਦੂਮਈ ਅੰਦਾਜ਼ ਨੇ ਉਸਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸਥਾਪਿਤ ਕਲਾਕਾਰਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰ ਦਿੱਤਾ। ਨੀਰੂ ਨੇ ਆਪਣੀ ਕਲਾਤਮਿਕ ਸ਼ੁਰੂਆਤ ਜਸ ਨੂਰ ਦੇ ਗੀਤ ਪਾਕਿ ਮੁਹੱਬਤ ਰਾਹੀਂ ਕੀਤੀ। ਇਸ ਗੀਤ ਨੂੰ ਪੰਜਾਬੀ ਸੰਗੀਤਕ ਖੇਤਰ ਵਿੱਚ ਚੰਗਾ ਹੁੰਗਾਰਾ ਮਿਲਿਆ। ਉਸਤੋਂ ਬਾਅਦ ਉਸਨੇ ਇਕ-ਇਕ ਵੀਡਿਓ ਐਲਬਮ ਕੀਤੀਆਂ। ਪੀ ਟੀ ਸੀ ਪੰਜਾਬੀ ਦੇ ਸੰਗੀਤਕ ਸ਼ੋਅ ਵੁਆਇਸ ਆਫ਼ ਪੰਜਾਬ ਦੀ ਵਿਜੇਤਾ ਹਰਮਨਪ੍ਰੀਤ ਦੀ ਅਵਾਜ਼ ਵਿੱਚ ਗਾਏ ਪਰਿਵਾਰਿਕ ਗੀਤ ਚੁੱਲ੍ਹਾ ਵਿੱਚ ਨਿਭਾਏ ਕਿਰਦਾਰ ਨੇ ਉਸਨੂੰ ਆਪਣੇ ਖੇਤਰ ਵਿੱਚ ਹੋਰ ਬਲ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਨੀਰੂ ਇਕ ਦਿਨ ਪੰਜਾਬੀ ਸੰਗੀਤ ਤੇ ਫਿਲਮ ਜਗਤ ਦੀ ਵੱਡੀ ਅਭਿਨੇਤਰੀ ਬਣੇਗੀ।