ਸਮੱਗਰੀ:
ਸਬਜ਼ੀਆਂ: ਮਸ਼ਰੂਮ,ਗਾਜਰ,ਚੁਕੰਦਰ ਅਤੇ ਆਲੂ।
ਸਾਰੀਆਂ ਸਬਜ਼ੀਆਂ ਨੂੰ ਉਬਾਲ ਕੇ ਮੈਸ਼ ਕਰੋ।
ਨੋਟ : ਪੱਤਾਦਾਰ ਸਬਜ਼ੀ ਤੋਂ ਜਿਵੇਂ ਫੁੱਲ ਗੋਭੀ ਵੀ ਪਾ ਸਕਦੇ ਹੋ।
ਵਿਧੀ :- ਸਾਰੀਆਂ ਉਬਲੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਨਮਕ, ਹਰੀ ਮਿਰਚ ਕੱਟ ਕੇ, ਜ਼ੀਰਾ ਪੀਸ ਕੇ ,ਧਨੀਆਂ ਪਾਊਡਰ, ਸਵਾਦ ਅਨੁਸਾਰ ਪਾ ਕੇ ਮਿਕਸ ਕਰੋ। ਵੇਸਣ ਭੁੰਨ ਕੇ ਇਸ ਵਿੱਚ ਸਬਜ਼ੀਆਂ ਪਾ ਕੇ ਗੁੰਨੋ ਤੇ ਲੋਫ ਬਣਾ ਲਵੋ ਤੇ ਇਸ ਦੀਆਂ ਟਿੱਕੀਆਂ ਜਾਂ ਜੋ ਵੀ ਸ਼ੇਪ ਦੇਣੀ ਚਾਹੋ ਬਣਾ ਲਵੋ।ਫਿਰ ਪੈਨ ਵਿੱਚ ਤੇਲ ਪਾ ਕੇ ਸ਼ੈਲੋ ਫਰਾਈ ਕਰੋ। ਡੀਪ ਫਰਾਈ ਵੀ ਕਰ ਸਕਦੇ ਹੋ। ਲੋਫ ਬਣਾ ਕੇ ਫਰੀਜ਼ਰ ਵਿੱਚ ਰੱਖ ਸਕਦੇ ਹੋ।ਜਦੋਂ ਮਰਜ਼ੀ ਹੋਵੇ ਤਲ ਸਕਦੇ ਹੋ। ਲੋਫ ਨੂੰ ਸਿਰਵਰਸੋਇਲ ਵਿੱਚ ਲਪੇਟ ਕੇ ਰੱਖੋ। ਨੋਟ : ਤਲਣ ਤੋਂ ਪਹਿਲਾਂ ਬਰੈਡ ਕਰਮਜ਼ ਦੀ ਕੋਟਿੰਗ ਕਰੋ ਜਾਂ ਕੌਰਨ ਫਲੌਰ ਕਰਸ਼ ਕਰਕੇ ਵੀ ਕੋਾਿੰਗ ਕਰ ਸਕਦੇ ਹੋ।