ਦੁਨੀਆਂ ਦੇ ਧਾਰਮਿਕ ਸੁੰਦਰ ਸਥਾਨਾਂ ਵਿੱਚੋਂ ਹਰਿਮੰਦਰ ਸਾਹਿਬ ਅਮ੍ਰਿਤਸਰ ਹੈ ਸਭ ਤੋਂ ਪਹਿਲੇ ਨੰਬਰ ਉੱਤੇ !!

“ਪਲੇਸਿਜ਼ ਟੂ ਸੀ ਇਨ ਯੂਅਰ ਲਾਈਫ ਟਾਈਮ ਡਾਟ ਕਾਮ” ਨਾਮੀ ਇੱਕ ਵੈਬਸਾਈਟ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਭਾਰਤ ਦਾ ਸਿੱਖੀ ਦਾ ਧੁਰਾ ਸ਼੍ਰੀ ਹਰਿਮੰਦਰ ਸਾਹਿਬ ਦੁਨੀਆਂ ਦੇ ਸਭ ਸੁੰਦਰ ਸਥਾਨਾਂ ਵਿੱਚੋਂ ਪਹਿਲੇ ਨੰਬਰ ‘ਤੇ ਹੈ । ਵੈਬਸਾਈਟ ‘ਤੇ ਜਾਰੀ ਕੀਤੇ ਸਰਵੇਖਣ ਅਨੁਸਾਰ ਦੂਸਰੇ ਨੰਬਰ ਉੱਤੇ ਇੰਡੋਨੇਸ਼ੀਆ ਦਾ ਪੂਬਨਮ ਸੈਂਟਰ , ਤੀਸਰੇ ਨੰਬਰ ‘ਤੇ ਫਿਰ ਦੱਖਣੀ ਭਾਰਤ ਦਾ ਸ਼੍ਰੀ ਰੰਗਾਨਾਥਮ ਸੁਆਮੀ ਮੰਦਿਰ ਹੈ । ਚੌਥੇ ਸਥਾਨ ‘ਤੇ ਮੀਆਂਮਾਰ ਦਾ ਸਵੈਡਾਗਨ ਪੰਡੋਗਾ , ਪੰਜਵੇਂ ਨੰਬਰ ਉੱਤੇ ਵਟਗੌਨ ਖੁਨ ਥਾਈਲੈਂਡ , ਛੇਵੇਂ ਨੰਬਰ ਉੱਤੇ ਰੂਸ ਦਾ ਸੇਂਟ ਬੇਸਲਜ , ਸੱਤਵੇਂ ‘ਤੇ ਸੇਂਟ ਪੀਟਰਜ ਬਾਸੀਲੀਨ ਵੈਟੀਕਨ ਸਿਟੀ ਆਇਆ ਹੈ । ਇਸੇ ਤਰਾਂ ਅੱਠਵੇਂ ਉੱਤੇ ਚੀਨ ਦੇ ਬੀਜਿੰਗ ਵਿੱਚ ਸਥਿੱਤ ਟੈਂਪਲ ਆਫ ਹੈਵਨ ਅਤੇ ਨੌਵੇਂ ਸਥਾਨ ਉੱਤੇ ਸ਼ੇਖ ਜਵਾਦ ਗਾਰਡ ਮਸਜਿਦ ਆਬੂਧਾਬੀ ਨੂੰ ਸੰਸਾਰ ਦਾ ਸਭ ਤੋਂ ਸੁੰਦਰ ਧਾਰਮਿਕ ਸਥਾਨ ਦੱਸਿਆ ਗਿਆ ਹੈ ।

ਪਰ ਵੈਬਸਾਈਟ ਦਰਬਾਰ ਸਾਹਿਬ ਦਾ ਇਤਿਹਾਸ ਲਿਖਣ ਸਮੇਂ ਵੱਡੀ ਗਲਤੀ ਕਰ ਗਈ ਹੈ । ਵੈਬਸਾਈਟ ਨੇ ਬੁੱਧ ਧਰਮ ਦੇ ਬਾਨੀ ਭਗਵਾਨ ਗੌਤਮ ਬੁੱਧ ਨੂੰ ਪਤਾ ਨਹੀਂ ਕਿਹੜਾ ਇਤਿਹਾਸ ਪੜ੍ਹਕੇ ਦਰਬਾਰ ਸਾਹਿਬ ਨਾਲ ਜੋੜ ਦਿੱਤਾ ਹੈ । ਵੈਬਸਾਈਟ ਅਨਸਾਰ ਭਗਵਾਨ ਗੌਤਮ ਬੁੱਧ ਨੇ ਦਰਬਾਰ ਸਾਹਿਬ ਅਮ੍ਰਿਤਸਰ ਕੁਝ ਸਮਾਂ ਬਤੀਤ ਕਰਕੇ ਭਗਤੀ ਕੀਤੀ ਹੈ ਜੋ ਇਤਿਹਾਸਕ ਤੱਥਾਂ ਤੋਂ ਕੋਹਾਂ ਦੂਰ ਹੈ ।