ਮੈਂ ਤਾਂ ਸਰਕਾਰੀ ਸਕੂਲ ਵਿੱਚ, ਕਰਨੀ ਹੈ ਪੜ੍ਹਾਈ ਅੰਮੀਏ।
ਅੱਗੇ ਨਾਲੋਂ ਵਧੀਆ ਮਿਆਰ ਹੁਣ, ਦਿਨੋ-ਦਿਨ ਹੁੰਦੀ ਸਖ਼ਤਾਈ ਅੰਮੀਏ।
ਆਏ ਦਿਨ ਨਿਰੀਖਣ ਲਈ ਟੀਮਾਂ ਵੀ ਆਉਂਦੀਆਂ ਨੇ,
ਮਾੜੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿਨ੍ਹ ਲਗਾਉਂਦੀਆਂ ਨੇ।
ਸੱਚਮੁੱਚ ਇਹ ਤਾਂ ਸਚਾਈ ਅਂਮੀਏ,
ਮੈਂ ਤਾਂ ਸਰਕਾਰੀ ਸਕੂਲ ਵਿੱਚ..........।
ਪ੍ਰਈਵੇਟ ਸਕੂਲਾਂ ਦਾ ਖ਼ਰਚਾ ਸਾਥੋਂ ਹੁੰਦਾ ਨਹੀਂ ਸਹਾਰ,
ਨਿੱਤ ਆਏ ਦਿਨ ਮਹਿੰਗਾਈ ਵਾਲੀ ਸਾਡੇ ’ਤੇ ਪਈ ਜਾਵੇ ਮਾਰ।
ਮੁਸ਼ੱਕਤਾਂ ਦੀ ਐਵੇਂ ਖ਼ੁਰ ਜਾਂਦੀ ਐ ਕਮਾਈ ਅੰਮੀਏ,
ਮੈਂ ਤਾਂ ਸਰਕਾਰੀ ਸਕੂਲ ਵਿੱਚ..........।
ਦਿਨ ਦੀਵੀਂ ਉੱਚਾ ਚੁੱਕੀ ਜਾਵੇ ਵਿੱਦਿਆ ਦੇ ਮਿਆਰ ਨੂੰ,
ਬਦਲ ਦਿੱਤਾ ਹੁਣ ਤਾਂ ਸਾਰੇ ਹੀ ਸਕੂਲਾਂ ਦੀ ਨੁਹਾਰ ਨੂੰ।
ਗ਼ਰੀਬ ਬੱਚਿਆਂ ਦੀ ਬੜੀ ਹੁੰਦੀ ਸੁਣਵਾਈ ਅੰਮੀਏ,
ਮੈਂ ਤਾਂ ਸਰਕਾਰੀ ਸਕੂਲ ਵਿੱਚ..........।
ਸੱਚ ਆਖਦਾ ‘ਘਲੋਟੀ’ ਫਿਰ ਵੇਲਾ ਹੱਥ ਨਹੀਂ ਆਉਣਾ,
ਸਕੂਲ ਸਰਕਾਰੀ ਵਿੱਚ ਹੁਣ ਮੈਂ ਦਾਖ਼ਲਾ ਭਰਾਉਣਾ।
‘ਕੁੱਕੂ’ ਅੰਕਲ ਨੇ ਗੱਲ ਸਹੀ ਸਮਝਾਈ ਅੰਮੀਏ,
ਮੈਂ ਤਾਂ ਸਰਕਾਰੀ ਸਕੂਲ ਵਿੱਚ..........।