ਪੜ੍ਹ ਕੇ ਮੰਮੀ ਮੈਂ ਤਾਂ ਮਾਸਟਰ ਬਣਨਾ,
ਮਾਸਟਰ ਜਾਂ ਫਿਰ ਮੰਮੀ ਡਾਕਟਰ ਬਣਨਾ।
ਗੱਲ ਦਿਲ ਦੇ ਵਿੱਚ ਲਈ ਮੈਂ' ਧਾਰ ਮੰਮੀ,
ਮਨ ਲਾ ਕੇ ਕਰੀ ਪੜ੍ਹਾਈ ਜਿਨ੍ਹਾਂ ਨੇ,
ਗਏ ਵੱਡੀਆਂ ਮੱਲਾਂ ਉਹ ਮਾਰ ਮੰਮੀ।
ਮਨ ਲਾ ਕੇ ਕਰੀ.............।
ਬਣੇ ਡਾਕਟਰ ਖੋਜੀ ਕਿਤਾਬਾਂ ਇਹੀ ਪੜ੍ਹ-ਪੜ੍ਹ ਕੇ,
ਦੂਰੋਂ ਮਾਰਨ ਸਲੂਟ ਉਨ੍ਹਾਂ ਨੂੰ ਲੋਕੀਂ ਖੜ੍ਹ-ਖੜ੍ਹ ਕੇ,
ਨਕਲ ਦੀ ਕਦੇ ਵੀ ਮੈਂ ਓਟ ਨਹੀਂ ਲੈਣੀ,
ਪੜ੍ਹ ਕੇ ਮੰਜ਼ਿਲਾਂ ਨੂੰ ਮੈਂ ਕਰਨਾ ਹੈ ਪਾਰ ਮੰਮੀ।
ਮਨ ਲਾ ਕੇ ਕਰੀ.............।
ਕਤਾਰ ਨਲਾਇਕਾਂ ਵਾਲੀ ਵਿੱਚ ਕਦੇ ਮੈਂ ਖਲੋਣਾ ਨ੍ਹੀਂ
ਗਿਆਨ ਵਾਲੀਆਂ ਸਰਾਂ ਦੀਆਂ ਗੱਲਾਂ ਮੈਂ ਭੁਲਾਉਂਣਾ ਨ੍ਹੀਂ।
ਉਹ ਜਿੱਤ ਹਮੇਸ਼ਾ ਬਾਜ਼ੀ ਜਾਂਦੇ ਨੇ,
ਜਿਨ੍ਹਾਂ ਹਿੰਮਤ ਬਣਾਈ ਸਦਾ ਹੀ ਯਾਰ ਮੰਮੀ।
ਮਨ ਲਾ ਕੇ ਕਰੀ.............।
ਗੱਲ ਸਰਾਂ ਵਾਲੀ ਕਰ ਲਈ ਮਨਜੂਰ ਹੁਣ ਅਸੀਂ,
ਜ਼ਿੰਦਗੀ ਵਿੱਚ ਜੇ ਰੁਤਬਾ ਪਾਉਣਾ ਰਹਿਣਾ ਨਸ਼ੇ ਤੋਂ ਦੂਰ ਅਸੀਂ
ਖ਼ੁਰਾਕ, ਖੇਡਾਂ ਤੇ ਪੜ੍ਹਾਈ ਨੇ ਜ਼ਰੂਰੀ,
ਗੱਲ ‘ਘਲੋਟੀ’ ਦੀ ਵੀ ਕਰਨੀ ਸਵੀਕਾਰ ਮੰਮੀ।
ਮਨ ਲਾ ਕੇ ਕਰੀ.............।