ਪੋਤੇ-ਪੋਤੀਆਂ

ਦਾਦਾ ਦਾਦੀ ਨੂੰ ਕਿੰਨੇ ਲੱਗਦੇ ਨੇ,
ਆਪਣੇ ਪੋਤੇ-ਪੋਤੀਆਂ ਪਿਆਰੇ।
ਉਹ ਵੇਖ ਵੇਖ ਇਹਨਾਂ ਨੂੰ ਜਿਉਂਦੇ,
ਵਿਹੜੇ ਵਿੱਚ ਟਹਿਕਣ ਜਿਵੇਂ ਅੰਬਰਾਂ ਦੇ ਤਾਰੇ।
ਦਾਦਾ ਦਾਦੀ ਨੂੰ.............................

ਮੰਮੀ ਡੈਡੀ ਜਦੋਂ ਝਿੜਕਾਂ ਨੇ ਪਾਉਂਦੇ,
ਭੱਜ ਦਾਦਾ ਦਾਦੀ ਕੋਲੇ ਉਹ ਆਉਂਦੇ।
ਦੇ ਕੇ ਲੋਰੀਆਂ ਤੇ ਬਾਤਾਂ ਉਨ੍ਹਾਂ ਨੂੰ ਸੁਣਾ ਕੇ,
ਦੂਰ ਕਰ ਦਿੰਦੇ ਸ਼ਿਕਵੇ ਉਹਨਾਂ ਦੇ ਉਹ ਸਾਰੇ।
ਦਾਦਾ ਦਾਦੀ ਨੂੰ.............................

ਰੱਬਾ ਘਰ ਘਰ ਦੇਵੀਂ ਇਹ ਬਾਲਾਂ ਦੀ ਸੌਗਾਤ,
ਖ਼ੁਸ਼ੀਆਂ ਦੀ ਹਰ ਵਿਹੜੇ ਤੂੰ ਚਾੜੀਂ ਪ੍ਰਭਾਤ।
ਤੂੰ ਇਹ ਰੂਹਾਂ ਉੱਤੇ ਕਰੀ ਸਦਾ ਰਹਿਮਤਾਂ,
ਖ਼ੁਸ਼ਨਸੀਬ ਏਥੇ ਹੋ ਜਾਵਣ ਸਾਰੇ।
ਦਾਦਾ ਦਾਦੀ ਨੂੰ.............................

ਦਾਦਾ ਜੀ ਬਾਹਰੋਂ ਘਰੇ ਜਦੋਂ ਆਉਂਦੇ,
ਅਨਸ਼ ਤੇ ਈਫਾਨ ਘੇਰਾ ਆਕੇ ਨੇ ਪਾਉਂਦੇ।
ਰੁਕਸਾਨਾ ਅਤੇ ਛੋਟੀ ਜਸਮੀਨ ਵੀ,
ਬਿਸਕੁੱਟ, ਟੌਫੀਆਂ ਨੂੰ ਪੁੱਛਦੇ ਨੇ ਸਾਰੇ।
ਦਾਦਾ ਦਾਦੀ ਨੂੰ.............................

ਸੁਖਦੇਵ ਸਿੰਘ ਕੁੱਕੂ