ਖੇਡਾਂ ਦੀ ਦੁਨੀਆਂ

ਸਾਬਕਾ ਕ੍ਰਿਕਟਰ ਬਿੰਨੀ ਨੂੰ ਗਾਂਗੁਲੀ ਦੀ ਥਾਂ ਬਣਾਇਆ ਜਾ ਸਕਦਾ ਹੈ ਬੀਸੀਸੀਆਈ ਦਾ ਪ੍ਰਧਾਨ
ਨਵੀਂ ਦਿੱਲੀ : ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸਾਬਕਾ ਭਾਰਤੀ ਕ੍ਰਿਕਟਰ ਰੋਜਰ ਬਿੰਨੀ ਸੌਰਵ ਗਾਂਗੁਲੀ ਦੀ ਥਾਂ ਬੀਸੀਸੀਆਈ ਦੇ ਅਗਲੇ ਪ੍ਰਧਾਨ ਹੋਣਗੇ, ਇਸ ਬਾਰੇ ਜਲਦੀ ਹੀ ਅਧਿਕਾਰਤ ਫੈਸਲਾ ਲਿਆ ਜਾਵੇਗਾ। ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੌਜੂਦਾ ਪ੍ਰਧਾਨ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਈ ਵੱਡੇ ਫੈਸਲੇ ਲਏ ਹਨ, ਸ਼ਾਇਦ ਆਉਣ ਵਾਲੇ ਹਫਤਿਆਂ ਵਿੱਚ ਬੀਸੀਸੀਆਈ ਨਾਲ ਨਾ ਜੁੜੇ। ਸੂਤਰਾਂ ਮੁਤਾਬਕ ਬੀਸੀਸੀਆਈ ਦੀਆਂ ਅਗਲੀਆਂ....
ਹਰਭਜਨ ਸਿੰਘ ਨੇ ਪੀਸੀਏ ਵਿੱਚ ਕਥਿਤ ਨਜਾਇਜ਼ ਤੇ ਗੈਰ-ਕਨੂਨੀ ਗਤੀਵਿਧੀਆਂ ਦਾ ਮੁੱਦਾ ਚੁੱਕਿਆ
ਚੰਡੀਗੜ੍ਹ : ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇੱਕ ਲੈਟਰ ਲਿਖ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਿੱਚ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਹਿਲ ਦੇ ਅਧੀਨ ਚੱਲ ਰਹੀਆਂ ਕਥਿਤ ਨਜਾਇਜ਼ ਤੇ ਗੈਰ-ਕਨੂਨੀ ਗਤੀਵਿਧੀਆਂ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਸਾਰੇ ਹਿੱਤ ਧਾਰਕਾਂ ਨੁੰ ਲਿਖੇ ਪੱਤਰ ਵਿੱਚ ਇਸ ਗੱਲ ਦਾ ਖੁਲਾਸਾ ਕਰਦਿਆ ਕਿਹਾ ਹੈ ਕਿ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਦੇ ਰੂਪ ਵਿੱਚ ਇਨ੍ਹਾਂ ਗਤੀਵਿਧੀਆਂ ਤੋਂ ਹਿੱਤਧਾਰਕਾਂ ਨੂੰ ਜਾਣੂ ਕਰਵਾਉਣਾ ਉਹਨਾਂ ਦਾ ਕਾਨੂੰਨੀ ਤੇ ਨੈਤਿਕ ਫਰਜ਼ ਹੈ।....
ਟੀ-20 ਮੁਕਾਬਲੇ ’ਚ ਦੱਖਣੀ ਅਫਰੀਕਾ ਨੂੰ ਤੀਜਾ ਮੈਚ ਹਾਰੀ ਟੀਮ ਇੰਡੀਆ, ਸੀਰੀਜ਼ ਜਿੱਤੀ
ਇੰਦੌਰ : ਰਿਲੀ ਰੋਸੋ ਦੇ ਸੈਂਕੜੇ (ਅਜੇਤੂ 100) ਦੀ ਬਦੌਲਤ ਦੱਖਣੀ ਅਫਰੀਕਾ ਨੇ ਮੰਗਲਵਾਰ ਨੂੰ ਤੀਜੇ ਟੀ-20 ਮੈਚ ਵਿਚ ਭਾਰਤ ਨੂੰ 49 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ ’ਚ ਤਿੰਨ ਵਿਕਟਾਂ ’ਤੇ 227 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤੀ ਟੀਮ 18.3 ਓਵਰਾਂ ’ਚ 178 ਦੌੜਾਂ ’ਤੇ ਆਲ ਆਊਟ ਹੋ ਗਈ। ਜ਼ਿਕਰਯੋਗ ਹੈ ਕਿ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਮੁਕਾਬਲੇ ਜਿੱਤ ਕੇ ਪਹਿਲਾਂ ਹੀ ਸੀਰੀਜ਼ ਆਪਣੇ ਨਾਂ ਕਰ ਲਈ ਸੀ। ਇਸ....
ਪੰਜਾਬ ਨੇ 36ਵੀਆਂ ਨੈਸ਼ਨਲ ਖੇਡਾਂ ਵਿੱਚ 1 ਸੋਨਾ, 5 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜਿੱਤੇ
ਚੰਡੀਗੜ੍ਹ : 36ਵੀਆਂ ਨੈਸ਼ਨਲ ਖੇਡਾਂ ਗੁਜਰਾਤ ਵਿੱਚ ਪੰਜਾਬ ਨੇ 1 ਸੋਨਾ, 5 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜਿੱਤੇ। ਪੰਜਾਬ ਨੇ ਹੁਣ ਤੱਕ 12 ਸੋਨੇ, 19 ਚਾਂਦੀ ਤੇ 16 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 47 ਤਮਗ਼ੇ ਜਿੱਤੇ ਹਨ। ਅੱਜ ਤਲਵਾਰਬਾਜ਼ੀ ਵਿੱਚ ਵਰਿੰਦਰ ਸਿੰਘ, ਸਹਿਜਪ੍ਰੀਤ ਸਿੰਘ, ਮਨਦੀਪ ਸਿੰਘ ਤੇ ਧਰੁਵ ਵਾਲੀਆ ਦੀ ਟੀਮ ਨੇ ਸੋਨੇ ਦਾ ਤਮਗ਼ਾ ਜਿੱਤਿਆ। ਅਥਲੈਟਿਕਸ ਵਿੱਚ ਟਵਿੰਕਲ ਨੇ 800 ਮੀਟਰ ਦੌੜ ਤੇ ਮੰਜੂ ਰਾਣੀ ਨੇ 35 ਕਿਲੋ ਮੀਟਰ ਪੈਦਲ ਤੋਰ, ਤੀਰਅੰਦਾਜ਼ੀ ਵਿੱਚ ਅਜ਼ਾਦਵੀਰ, ਸਾਈਕਲਿੰਗ....
ਖਿਡਾਰੀ ਅਰਜੁਨ ਨੇ ਤਲਵਾਰਬਾਜ਼ੀ ਦੇ ਵਿਅਕਤੀਗਤ ਮੁਕਾਬਲੇ ’ਚ ਸਿਲਵਰ ਮੈਡਲ ਜਿੱਤਿਆ
ਗੁਜਰਾਤ : 36ਵੀਂ ਕੌਮੀ ਖੇਡਾਂ ਜੋ ਗੁਜਰਾਤ ’ਚ ਹੋ ਰਹੀਆਂ ’ਚ ਪੰਜਾਬ ਦੇ ਪਟਿਆਲਾ ਦੇ ਖਿਡਾਰੀ ਅਰਜੁਨ ਨੇ ਭਾਰਤੀ ਫ਼ੌਜ ਵੱਲੋਂ ਤਲਵਾਰਬਾਜ਼ੀ ਦੇ ਵਿਅਕਤੀਗਤ ਮੁਕਾਬਲੇ ’ਚ ਅਰਜੁਨ ਨੇ ਸਿਲਵਰ ਤੇ ਟੀਮ ਮੁਕਾਬਲੇ ’ਚ ਗੋਲਡ ਮੈਡਲ ਹਾਸਲ ਕੀਤਾ ਹੈ, ਅਰਜੁਨ ਨੇ ਉਤਰਾਖੰਡ ਦੇ ਤੋਂਬਾ ਨੂੰ ਹਰਾ ਕੇ ਸਿਲਵਰ ਜਿੱਤਿਆ ਹੈ। ਪਟਿਆਲਾ ਦੇ ਅਰਜੁਨ ਦਾ ਕਹਿਣਾ ਹੈ ਕਿ ਇਸ ਸਫਲਤਾ ’ਚ ਜਿੱਥੇ ਪਰਿਵਾਰ ਦਾ ਪੂਰਨ ਸਹਿਯੋਗ ਰਿਹਾ, ਉਥੇ ਹੀ ਕੋਚ ਉਦੇਪਾਲ ਸਿੰਘ ਤੇ ਗਿਆਨ ਇੰਦਰ ਕੁਮਾਰ ਵੱਲੋਂ ਕਰਵਾਈ ਸਖ਼ਤ ਮਿਹਨਤ ਦੇ ਚੱਲਦਿਆਂ ਉਹ....
ਭਾਰਤ ਨੇ ਮਲੇਸ਼ੀਆ ਨੂੰ ਡਕਵਰਥ ਲੁਇਸ ਨਿਯਮ ਨਾਲ 30 ਦੌੜਾਂ ਨਾਲ ਹਰਾਇਆ
ਸਿਲਹਟ : ਸਲਾਮੀ ਬੱਲੇਬਾਜ਼ ਸਬਿਨੇਨੀ ਮੇਘਨਾ ਨੇ ਸਿਖਰਲੇ ਨੰਬਰ ਵਿਚ ਮਿਲੇ ਮੌਕੇ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਆਪਣੇ ਕਰੀਅਰ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜਾ ਲਾਇਆ ਜਿਸ ਨਾਲ ਭਾਰਤ ਨੇ ਸੋਮਵਾਰ ਨੂੰ ਇੱਥੇ ਏਸ਼ੀਆ ਕੱਪ ਦੇ ਬਾਰਿਸ਼ ਨਾਲ ਪ੍ਰਭਾਵਿਤ ਮੈਚ ਵਿਚ ਭਾਰਤ ਨੇ ਮਲੇਸ਼ੀਆ ਨੂੰ ਡਕਵਰਥ ਲੁਇਸ ਨਿਯਮ ਨਾਲ 30 ਦੌੜਾਂ ਨਾਲ ਹਰਾਇਆ। ਉੱਪ-ਕਪਤਾਨ ਸਮਿ੍ਤੀ ਮੰਧਾਨਾ ਦੀ ਥਾਂ ਸਿਖਰਲੇ ਨੰਬਰ ਵਿਚ ਬੱਲੇਬਾਜ਼ੀ ਲਈ ਉਤਰੀ ਮੇਘਨਾ ਨੇ 53 ਗੇਂਦਾਂ 'ਤੇ 69 ਦੌੜਾਂ ਬਣਾਈਆਂ ਜੋ ਉਨ੍ਹਾਂ ਦੇ ਕਰੀਅਰ ਦਾ....
ਭਾਰਤੀ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਆਖ਼ਰੀ ਟੀ-20 ਮੁਕਾਬਲੇ ਲਈ ਤਿਆਰ
ਇੰਦੌਰ : ਸੀਰੀਜ਼ 'ਤੇ ਕਬਜ਼ਾ ਕਰ ਚੁੱਕੀ ਭਾਰਤੀ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਆਖ਼ਰੀ ਟੀ-20 ਮੁਕਾਬਲੇ ਲਈ ਤਿਆਰ ਹੈ। ਦੋਵਾਂ ਟੀਮਾਂ ਵਿਚਾਲੇ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਮੰਗਲਵਾਰ ਨੂੰ ਮੈਚ ਖੇਡਿਆ ਜਾਵੇਗਾ। ਇਹ ਮੈਦਾਨ ਭਾਰਤ ਲਈ ਕਿਸਮਤ ਵਾਲਾ ਰਿਹਾ ਹੈ ਜਿੱਥੇ ਮੇਜ਼ਬਾਨ ਟੀਮ ਕਦੀ ਵੀ ਕੋਈ ਮੈਚ ਨਹੀਂ ਹਾਰੀ। ਇਹੀ ਰਿਕਾਰਡ ਟੀਮ ਇੰਡੀਆ ਇਸ ਵਾਰ ਵੀ ਕਾਇਮ ਰੱਖਣਾ ਚਾਹੇਗੀ। ਸੀਰੀਜ਼ ਜਿੱਤ ਤੋਂ ਬਾਅਦ ਮੈਚ ਦਾ ਨਤੀਜਾ ਹੁਣ ਮਾਅਨੇ ਨਹੀਂ ਰੱਖਦਾ ਇਸ ਲਈ ਭਾਰਤ ਨੇ ਮੁੱਖ ਖਿਡਾਰੀਆਂ ਵਿਰਾਟ ਕੋਹਲੀ ਤੇ ਕੇਐੱਲ....
ਭਾਰਤ ਨੇ ਦੱਖਣੀ ਅਫਰੀਕਾ ਨੂੰ 16 ਦੌੜਾਂ ਨਾਲ ਹਰਾ ਕੇ ਮੈਚ ਤੇ ਸੀਰੀਜ਼ ਜਿੱਤੀ
ਗੁਹਾਟੀ : ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਇਥੇ ਖੇਡੇ ਗਏ ਟੀ-20 ਲੜੀ ਦੇ ਦੂਜੇ ਮੈਚ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ 16 ਦੌੜਾਂ ਨਾਲ ਹਰਾ ਕੇ ਮੈਚ ਅਤੇ ਸੀਰੀਜ਼ ਜਿੱਤ ਲਈ। ਦੱਖਣੀ ਅਫਰੀਕਾ ਨੇ ਅੱਜ ਆਸ ਜਿੱਤ ਕੇ ਭਾਰਤ ਨੁੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਤੇ ਭਾਰਤੀ ਟੀਮ ਨੇ 3 ਵਿਕਟਾਂ ਗੁਆ ਕੇ 273 ਦੌੜਾਂ ਬਣਾਈਆਂ। ਜਵਾਬੀ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 3 ਵਿਕਟਾਂ ਗੁਆ ਕੇ ਸਿਰਫ 221 ਦੌੜਾਂ ਹੀ ਬਣਾ ਸਕੀ ਤੇ 16 ਦੌੜਾਂ ਨਾਲ ਹਾਰ ਗਈ।
ਮਲੇਸੀਆ ਨੂੰ ਵੱਡੇ ਫਰਕ ਨਾਲ ਹਰਾਉਣ ਲਈ ਉੱਤਰੇਗੀ ਭਾਰਤੀ ਮਹਿਲਾ ਟੀਮ
ਸਿਲਹਟ (ਪੀਟੀਆਈ) : ਸ੍ਰੀਲੰਕਾ 'ਤੇ ਜਿੱਤ ਨਾਲ ਆਪਣੀ ਮੁਹਿੰਮ ਦੀ ਸਕਾਰਾਤਮਕ ਸ਼ੁਰੂਆਤ ਕਰਨ ਵਾਲੀ ਭਾਰਤੀ ਟੀਮ ਮਹਿਲਾ ਏਸ਼ੀਆ ਕੱਪ ਟੀ-20 ਦੇ ਆਪਣੇ ਦੂਜੇ ਮੈਚ ਵਿਚ ਸੋਮਵਾਰ ਨੂੰ ਕਮਜ਼ੋਰ ਮਲੇਸ਼ੀਆ ਖ਼ਿਲਾਫ਼ ਵੱਡੀ ਜਿੱਤ ਦਰਜ ਕਰਨ ਲਈ ਉਤਰੇਗੀ ਜਿਸ ਵਿਚ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀ ਨਜ਼ਰ ਟਿਕੀ ਰਹੇਗੀ। ਹਰਮਨਪ੍ਰਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੂੰ ਇਹ ਮੈਚ ਨੈੱਟ ਅਭਿਆਸ ਵਾਂਗ ਲੈਣਾ ਚਾਹੀਦਾ ਹੈ ਕਿਉਂਕਿ ਮਲੇਸ਼ੀਆ ਦੀ ਟੀਮ ਨੂੰ ਪਹਿਲੇ ਮੈਚ ਵਿਚ ਪਾਕਿਸਤਾਨ ਨੇ ਨੌਂ ਵਿਕਟਾਂ....
ਭਾਰਤ ਨੇ ਜਰਮਨੀ ਨੂੰ ਹਰਾ ਕੇ ਸਾਥੀਆਨ ਨੇ ਦੋਵੇਂ ਸਿੰਗਲਜ਼ ਮੁਕਾਬਲੇ ਜਿੱਤੇ
ਚੇਂਗਦੂ (ਪੀਟੀਆਈ) : ਸਟਾਰ ਟੇਬਲ ਟੈਨਿਸ ਖਿਡਾਰੀ ਜੀ ਸਾਥੀਆਨ ਦੇ ਆਪਣੇ ਦੋਵੇਂ ਸਿੰਗਲਜ਼ ਮੁਕਾਬਲੇ ਜਿੱਤਣ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਗਰੁੱਪ ਗੇੜ ਵਿਚ ਦੂਜਾ ਦਰਜਾ ਹਾਸਲ ਜਰਮਨੀ ਨੂੰ 3-1 ਨਾਲ ਹਰਾ ਕੇ ਉਲਟਫੇਰ ਕੀਤਾ। ਸਾਥੀਆਨ ਨੂੰ ਇਨ੍ਹਾਂ ਦੋ ਵਿਚੋਂ ਇਕ ਜਿੱਤ ਦੁਨੀਆ ਦੇ ਨੰਬਰ ਨੌਂ ਖਿਡਾਰੀ ਡਾਂਗ ਕਿਯੂ ਖ਼ਿਲਾਫ਼ ਮਿਲੀ। ਦੁਨੀਆ ਦੇ 37ਵੇਂ ਨੰਬਰ ਦੇ ਇਸ ਭਾਰਤੀ ਨੇ ਪਹਿਲਾਂ ਡੁਡਾ ਬੇਨੇਡਿਕਟ (36ਵੀਂ ਰੈਂਕਿੰਗ) ਨੂੰ ਹਰਾਇਆ ਤੇ ਫਿਰ ਜਰਮਨੀ ਦੇ ਆਪਣੇ ਤੋਂ....
36ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਨੂੰ ਨਿਸ਼ਾਨੇਬਾਜ਼ੀ, ਤਲਵਾਰਬਾਜ਼ੀ ਅਤੇ ਵੇਟਲਿਫਟਿੰਗ 'ਚ ਸੋਨੇ ਦੇ ਤਮਗ਼ੇ
ਚੰਡੀਗੜ੍ਹ : ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ਵਿੱਚ ਅੱਜ ਪੰਜਾਬ ਤਰਫੋਂ ਵਿਜੇਵੀਰ ਸਿੰਘ ਸਿੱਧੂ ਨੇ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਪਿਸਟਲ, ਉਦੇਵੀਰ ਸਿੰਘ ਨੇ ਤਲਵਾਰਬਾਜ਼ੀ ਦੇ ਵਿਅਕਤੀਗਤ ਵਰਗ ਤੇ ਜਸਵੀਰ ਕੌਰ ਨੇ ਵੇਟਲਿਫਟਿੰਗ ਦੇ 64 ਕਿਲੋਵਰਗ ਵਿੱਚ ਸੋਨੇ ਦੇ ਤਮਗ਼ੇ ਜਿੱਤੇ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਤਿੰਨੇ ਸੋਨ ਤਮਗ਼ਾ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਪੰਜਾਬ ਨੇ ਹੁਣ ਤੱਕ 5 ਸੋਨੇ, 11 ਚਾਂਦੀ ਤੇ 7 ਕਾਂਸੀ ਦੇ ਤਮਗਿਆਂ ਨਾਲ ਕੁੱਲ 23 ਤਮਗੇ....
ਦਮਨੀਤ ਮਾਨ ਨੇ ਹੈਮਰ ਥਰੋਅ ਮੁਕਾਬਲੇ ‘ਚ ਨਵਾਂ ਨੈਸ਼ਨਲ ਗੇਮਜ਼ ਰਿਕਾਰਡ ਬਣਾਉਂਦਿਆਂ ਜਿੱਤਿਆ ਸੋਨੇ ਦਾ ਤਮਗ਼ਾ
ਬਰਨਾਲਾ : 36ਵੀਆਂ ਕੌਮੀ ਖੇਡਾਂ ਵਿੱਚ ਹੈਮਰ ਥਰੋਅ ਮੁਕਾਬਲੇ ਵਿੱਚ ਪੰਜਾਬ ਵੱਲੋਂ ਹਿੱਸਾ ਲੈਂਦਿਆ ਬਰਨਾਲਾ ਦੇ ਦਮਨੀਤ ਸਿੰਘ ਮਾਨ ਨੇ 67.62 ਮੀਟਰ ਥਰੋਅ ਸੁੱਟ ਕੇ ਨਵਾਂ ਨੈਸ਼ਨਲ ਗੇਮਜ਼ ਰਿਕਾਰਡ ਬਣਾਉਂਦਿਆਂ ਪੰਜਾਬ ਲਈ ਇਨ੍ਹਾਂ ਖੇਡਾਂ ਵਿੱਚ ਪਹਿਲਾ ਸੋਨੇ ਦਾ ਤਮਗ਼ਾ ਜਿੱਤਿਆ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਮਨੀਤ ਸਿੰਘ ਮਾਨ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦਮਨੀਤ ਭਾਰਤੀ ਅਥਲੈਟਿਕਸ ਦਾ ਸੁਨਹਿਰੀ ਭਵਿੱਖ ਹੈ। ਦਮਨੀਤ ਸੀਨੀਅਰ ਵਰਗ ਵਿੱਚ ਇਸ ਪ੍ਰਾਪਤੀ ਤੋਂ ਪਹਿਲਾ....
ਆਸਟ੍ਰੇਲੀਆ 'ਤੇ ਜਿੱਤ ਨਾਲ ਟੀਮ ਇੰਡੀਆ ਦੀ ਸਥਿਤੀ ਮਜ਼ਬੂਤ
ਦੁਬਈ (ਪੀਟੀਆਈ) : ਭਾਰਤ ਨੇ ਆਸਟ੍ਰੇਲੀਆ ਨੂੰ ਤਿੰਨ ਮੈਚਾਂ ਦੀ ਸੀਰੀਜ਼ ਵਿਚ ਹਰਾ ਕੇ ਆਈਸੀਸੀ ਟੀ-20 ਰੈਂਕਿੰਗ ਵਿਚ ਦੂਜੇ ਸਥਾਨ 'ਤੇ ਕਾਬਜ ਇੰਗਲੈਂਡ 'ਤੇ ਬੜ੍ਹਤ ਸੱਤ ਅੰਕਾਂ ਦੀ ਕਰ ਲਈ ਹੈ। ਪਹਿਲੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਨਾਗਪੁਰ ਵਿਚ ਸੀਰੀਜ਼ ਵਿਚ ਬਰਾਬਰੀ ਕੀਤੀ ਤੇ ਹੈਦਰਾਬਾਦ ਵਿਚ ਤੀਜਾ ਵਨ ਡੇ ਤੇ ਸੀਰੀਜ਼ ਆਪਣੇ ਨਾਂ ਕਰ ਲਈ। ਭਾਰਤ ਨੂੰ ਇਸ ਨਾਲ ਇਕ ਅੰਕ ਦਾ ਫ਼ਾਇਦਾ ਮਿਲਿਆ ਤੇ ਹੁਣ ਉਸ ਦੇ 268 ਅੰਕ ਹਨ ਜਦਕਿ ਇੰਗਲੈਂਡ ਦੇ 261 ਅੰਕ ਹਨ।....
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਵੱਖ-ਵੱਖ ਉਮਰ ਵਰਗ 'ਚ (ਲੜਕੇ/ਲੜਕੀਆਂ) ਦੇ ਮੁਕਾਬਲੇ ਹੋਏ ਸ਼ੁਰੂ
21-40, 41-50 ਅਤੇ 50 ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਨੇ ਖੇਡਾਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਲੁਧਿਆਣਾ : 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਜ਼ਿਲ੍ਹੇ ਵਿੱਚ 12 ਤੋਂ 22 ਸਤੰਬਰ ਤੱਕ ਵੱਖ-ਵੱਖ ਖੇਡਾਂ ਦੇ }ਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਅੱਜ ਮਹਿਲਾ/ਪੁਰਸ਼ ਦੇ 21-40, 41-50 ਅਤੇ 50 ਤੋਂ ਵੱਧ ਉਮਰ ਵਰਗ ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਹੋਈ ਜਿਸ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ....
5 ਰੋਜਾ ਕ੍ਰਿਕਟ ਟੂਰਨਾਂਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ
ਵਿਧਾਇਕ ਠੇਕੇਦਾਰ, ਬੋਪਾਰਾਏ, ਡੀਐਸਪੀ ਰਾਏਕੋਟ ਨੇ ਇਨਾਮਾਂ ਦੀ ਕੀਤੀ ਵੰਡ ਰਾਏਕੋਟ (ਜੱਗਾ ਚੋਪੜਾ) : ਸਪੋਰਟਸ ਕਲੱਬ ਰਾਏਕੋਟ ਵਲੋਂ ਜੇ.ਸੀ.ਆਈ ਕਲੱਬ ਰਾਏਕੋਟ ਦੇ ਸਹਿਯੋਗ ਨਾਲ ਸਵ. ਸੰਤੋਖ ਸਿੰਘ ਗਰੇਵਾਲ ਅਤੇ ਸਵ. ਮਨਜੀਤ ਸਿੰਘ ਧਾਮੀ ਦੀ ਯਾਦ ’ਚ ਕਰਵਾਇਆ ਗਿਆ 12ਵਾਂ ਸਲਾਨਾ ਪੰਜ ਰੋਜ਼ਾ Ç?ਕੇਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਪੰਜ ਦਿਨ ਚੱਲੇ ਇਸ ਟੂਰਨਾਮੈਂਟ ’ਚ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ 64 ਟੀਮਾਂ ਵਲੋਂ ਸ਼ਮੂਲੀਅਤ ਕੀਤੀ ਗਈ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਲੁਧਿਆਣਾ ਅਤੇ....