ਮਹਿਲਾ ਏਸ਼ੀਆ ਕੱਪ 2022 ਸਾਡੇ ਦੇਸ਼ ਦੀਆਂ ਧੀਆਂ ਨੇ ਬਾਜੀ ਮਾਰੀ, ਕੱਪ ਤੇ ਕੀਤਾ ਕਬਜਾ

ਦਿੱਲੀ : ਸਾਡੇ ਦੇਸ਼ ਦੀਆਂ ਧੀਆਂ ਨੇ ਮਹਿਲਾ ਏਸ਼ੀਆ ਕੱਪ 2022 ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਕ੍ਰਿਕਟ ਨੇ ਟੀਮ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਦੀ ਟੀਮ ਹਰਾ ਕੇ ਖਿਤਾਬ ਨੂੰ ਆਪਣੇ ਨਾਮ ਕਰ ਲਿਆ। ਭਾਰਤ ਦੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਮ੍ਰਿਤੀ ਮੰਧਾਨਾ (51 ਨੌਟਆਊਟ) ਦੇ ਧਮਾਖਾਖੇਜ਼ ਹਾਫ ਸੈਂਚੁਰੀ ਦੀ ਬਦੌਲਤ ਸ਼੍ਰੀਲੰਕਾ ਨੂੰ ਮਹਿਲਾ ਏਸ਼ੀਆ ਕੱਪ 2022 ਦੇ ਫਾਈਨਲ ਵਿੱਚ ਸ਼ਨੀਵਾਰ ਨੂੰ 8 ਵਿਕਟਾਂ ਨਾਲ ਮਾਤ ਦਿੱਤੀ। ਸ਼੍ਰੀਲੰਕਾ ਨੇ ਭਾਰਤ ਨੂੰ 2 ਓਵਰ ਵਿੱਚ 66 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਭਾਰਤ ਨੇ 8.3 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਇਹ ਮਹਿਲਾ ਏਸ਼ੀਆ ਕੱਪ ਦਾ ਅੱਠਵਾਂ ਆਯੋਜਨ ਸੀ, ਜਦਕਿ ਭਾਰਤ ਦੀ ਇਹ ਸੱਤਵੀਂ ਜਿੱਤ ਹੈ। ਭਾਰਤ ਨੇ ਮਹਿਲਾ ਏਸ਼ੀਆ ਕੱਪ ਚਾਰ ਵਾਰ ਵਨਡੇ ਵਿ4ਚ ਜਿੱਤਿਆ ਹੈ, ਜਦਕਿ ਤਿੰਨ ਵਾਰ ਟੀ20 ਵਿੱਚ ਜਿੱਤ ਹਾਸਲ ਕੀਤੀ ਹੈ। 66 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਮੈਚ ਜਿੱਤਣ ਲਈ ਕਾਫੀ ਉਤਾਵਲੀ ਸੀ। ਜ਼ਬਰਦਸਤ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਸ਼ੁਰੂ ਤੋਂ ਹੀ ਵੱਡੇ ਸ਼ਾਟ ਖੇਡਣੇ ਸ਼ੁਰੂ ਕਰ ਦਿੱਤੇ। ਰੇਣੂਕਾ ਸਿੰਘ ਨੇ ਤਿੰਨ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ, ਜਦਕਿ ਰਾਜੇਸ਼ਵਰੀ ਗਾਇਕਵਾੜ ਅਤੇ ਸਨੇਹ ਰਾਣਾ ਨੇ ਦੋ-ਦੋ ਵਿਕਟਾਂ ਲੈ ਕੇ ਸ੍ਰੀਲੰਕਾ ਨੂੰ 65 ਦੌੜਾਂ ਤੱਕ ਰੋਕ ਦਿੱਤਾ। ਭਾਰਤ ਨੂੰ 66 ਦੌੜਾਂ ਦੇ ਟੀਚੇ ਤੱਕ ਲਿਜਾਣ ਦੀ ਕੋਸ਼ਿਸ਼ ਵਿੱਚ ਸ਼ੈਫਾਲੀ ਵਰਮਾ (05) ਅਤੇ ਜੇਮਿਮਾ ਰੌਡਰਿਗਜ਼ (02) ਆਊਟ ਹੋ ਗਈਆਂ ਪਰ ਸਮ੍ਰਿਤੀ ਨੇ ਕਪਤਾਨ ਹਰਮਨਪ੍ਰੀਤ ਕੌਰ ਨਾਲ ਤੀਜੇ ਵਿਕਟ ਲਈ 36 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਆਸਾਨ ਜਿੱਤ ਦਿਵਾਈ। ਸਮ੍ਰਿਤੀ ਨੇ 25 ਗੇਂਦਾਂ ‘ਤੇ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਅਜੇਤੂ 51 ਦੌੜਾਂ ਬਣਾਈਆਂ, ਜਦਕਿ ਹਰਮਨਪ੍ਰੀਤ ਨੇ 14 ਗੇਂਦਾਂ ‘ਤੇ ਇਕ ਚੌਕੇ ਦੀ ਮਦਦ ਨਾਲ ਨੌਟਆਊਟ 11 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਸਿਲਹਟ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਇਹ ਫੈਸਲਾ ਉਨ੍ਹਾਂ ਦੇ ਹੱਕ ‘ਚ ਬਿਲਕੁਲ ਨਹੀਂ ਗਿਆ। ਕੈਪਟਨ ਅਤੇ ਸਲਾਮੀ ਬੱਲੇਬਾਜ਼ ਚਮਾਰੀ ਅਟਾਪੱਟੂ (06) ਦੇ ਤੀਜੇ ਓਵਰ ‘ਚ ਰਨ ਆਊਟ ਹੋਣ ਤੋਂ ਬਾਅਦ ਸ਼੍ਰੀਲੰਕਾ ਦੀ ਟੀਮ ਨੂੰ ਵਿਕਟਾਂ ਦੀ ਝੜੀ ਲੱਗੀ। ਰੇਣੁਕ ਸਿੰਘ (5/3) ਨੇ ਅਗਲੇ ਓਵਰ ਵਿੱਚ ਹਰਸ਼ਿਤਾ ਮਡਾਵੀ ਅਤੇ ਹਸੀਨੀ ਪਰੇਰਾ ਨੂੰ ਆਊਟ ਕੀਤਾ ਜਦਕਿ ਅਨੁਸ਼ਕਾ ਸੰਜੀਵਨੀ ਰਨ ਆਊਟ ਹੋ ਗਈ। ਇਸ ਤੋਂ ਬਾਅਦ ਰੇਣੁਕ ਨੇ ਛੇਵੇਂ ਓਵਰ ‘ਚ ਕਵੀਸ਼ਾ ਦਿਲਹਾਰੀ ਨੂੰ ਆਊਟ ਕਰਕੇ ਸ਼੍ਰੀਲੰਕਾ ਦੀ ਅੱਧੀ ਟੀਮ ਨੂੰ 16 ਦੌੜਾਂ ‘ਤੇ ਪੈਵੇਲੀਅਨ ਭੇਜ ਦਿੱਤਾ। ਰਾਜੇਸ਼ਵਰੀ ਗਾਇਕਵਾੜ (16/2) ਨੇ ਨੀਲਾਕਸ਼ੀ ਡੀ ਸਿਲਵਾ ਅਤੇ ਓਸ਼ਾਦੀ ਰਣਸਿੰਘ ਦੀਆਂ ਵਿਕਟਾਂ ਲਈਆਂ ਜਦਕਿ ਸਨੇਹ ਰਾਣਾ (13/2) ਨੇ ਮਲਸ਼ਾ ਸ਼ੇਹਾਨੀ ਅਤੇ ਸੁਗੰਧਾ ਕੁਮਾਰੀ ਨੂੰ ਆਊਟ ਕੀਤਾ।