ਉਲੰਪਿਕ ਵਿੱਚ ਮੈਡਲ ਜਿੱਤਣਾ ਹੀ ਮੁੱਖ ਟੀਚਾ : ਪ੍ਰਿਅੰਕਾ ਪਰੀ

  • ਪ੍ਰਿਅੰਕਾ ਪਰੀ ਬੈਡਮਿੰਟਨ ਵਿੱਚ ਖੇਡੇਗੀ ਪੰਜਾਬ ਲਈ

ਮਾਨਸਾ, 24 ਸਤੰਬਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆ ਸਕੂਲੀ ਖੇਡਾਂ ਵਿੱਚ ਸਰਕਾਰੀ ਨਹਿਰੂ ਕਾਲਜ ਮਾਨਸਾ ਵਿਖੇ ਕਰਵਾਈਆਂ ਜਿਲਾ ਪੱਧਰੀ ਖੇਡਾਂ ਦੌਰਾਨ ਬੈਡਮਿੰਟਨ ਵਿੱਚ ਗਰੀਨਲੈਂਡ ਡੇ ਬੋਰਡਿੰਗ ਪਬਲਿਕ ਸਕੂਲ ਬਰੇਟਾ ਦੀ ਨੋਵੀਂ ਜਮਾਤ ਦੀ ਵਿਦਿਆਰਥਣ ਪ੍ਰਿਅੰਕਾ ਪਰੀ ਅਗਰਵਾਲ ਪੁੱਤਰੀ ਕੁਲਵੰਤ ਰਾਏ ਸਿੰਗਲਾ ਬਰੇਟਾ ਨੇ ਜਿਲਾ ਪੱਧਰ ਤੇ ਖੇਡਦਿਆਂ ਜਿੱਤ ਪ੍ਰਾਪਤ ਕਰਕੇ ਆਪਣਾ ਸਥਾਨ ਪੰਜਾਬ ਪੱਧਰੀ ਖੇਡਾਂ ਲਈ ਅੰਡਰ 17 ਕੈਟਾਗਿਰੀ ਲਈ ਪੱਕਾ ਕੀਤਾ। ਪ੍ਰਿਅੰਕਾਂ ਪਰੀ ਅਗਰਵਾਲ ਨੇ ਕਿ ਉਹ ਜਿਲਾ ਪੱਧਰੀ ਜਿੱਤ ਤੋਂ ਬਾਦ 4 ਅਕਤੂਬਰ ਨੂੰ ਐਸਏਐਸ ਨਗਰ ਮੋਹਾਲੀ ਵਿਖੇ ਪੰਜਾਬ ਪੱਧਰੀ ਖੇਡਾਂ ਵਿੱਚ ਭਾਗ ਲਵੇਗੀ। ਪਰੀ ਦੇ ਪਿਤਾ ਕੁਲਵੰਤ ਰਾਏ ਸਿੰਗਲਾ ਦਾ ਕਹਿਣਾ ਹੈ ਕਿ ਪ੍ਰਿਅੰਕਾ ਪਰੀ ਅਗਰਵਾਲ ਪਹਿਲਾਂ ਵੀ ਸਤਰੰਜ, ਹਾਕੀ, ਨੈਟਬਾਲ ਅਤੇ ਜਿਮਨਾਸਟਿਕ ਵਿੱਚ ਜਿਲਾ, ਪੰਜਾਬ ਅਤੇ ਨੈਸ਼ਨਲ ਪੱਧਰ ਤੇ ਆਪਣੀ ਕਲਾ ਦੇ ਜੌਹਰ ਵਿਖਾ ਚੁੱਕੀ ਹੈ।ਉਨ੍ਹਾ ਦੱਸਿਆ ਕਿ ਪਰੀ ਅਗਰਵਾਲ ਦਾ ਅਗਲਾ ਟੀਚਾ ਦੇਸ ਲਈ ਉਲੰਪਿਕ ਵਿੱਚ ਗੋਲਡ ਮੈਡਲ ਜਿੱਤ ਕੇ ਲਿਆਉਣ ਦਾ ਹੈ ਜਿਸ ਲਈ ਉਹ ਦਿਨ ਰਾਤ ਮਿਹਨਤ ਕਰੇਗੀ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਦੀ ਦਾ ਹਰ ਸੁਪਨਾ ਪੂਰਾ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ। ਇਸੇ ਸਕੂਲ ਦੀ ਵਿਦਿਆਰਥਣ ਏਕਮਨੂਰ ਅੰਡਰ 14 ਵਿਚ ਪੰਜਾਬ ਲਈ ਖੇਡੇਗੀ। ਬੱਸ ਹੁਣ ਉਹ ਦਿਨ ਦੂਰ ਨਹੀਂ, ਜਦੋਂ ਲੜਕੀਆਂ ਵੀ ਲੜਕਿਆਂ ਦੇ ਬਰਾਬਰ ਹਰ ਫੀਲਡ ਵਿਚ ਅੱਗੇ ਵਧਣਗੀਆਂ। ਇਸ ਸਬੰਧੀ ਦਿਰੇਨ ਕੁਮਾਰ, ਰਾਜਨ ਬੰਟੀ ਦਾ ਕਹਿਣਾ ਹੈ ਕਿ ਪ੍ਰਿਅੰਕਾਂ ਪਰੀ ਦਾ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣਾ ਸੁਭ ਸ਼ੰਕੇਤ ਹੈ ਅਤੇ ਲੜਕੀਆਂ ਦੇ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਪਾਬੰਦੀ ਨਾ ਲਾ ਕੇ ਉਨ੍ਹਾਂ ਨੂੰ ਅੱਗੇ ਵੱਧਣ ਦਾ ਮੌਕਾ ਦੇਣਾ ਚਾਹੀਦਾ ਹੈ।ਉਨ੍ਹਾਂ ਪ੍ਰਿਅੰਕਾ ਪਰੀ ਅੱਗਰਵਾਲ ਦੇ ਪਰਿਵਾਰ ਨੂੰ ਵਧਾਈ ਦਿੰਦਿਆ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਆਪਣੇ ਸਕੂਲ ਦੀਆਂ ਵਿਦਿਆਰਥਣਾਂ ਦੀ ਪ੍ਰਾਪਤੀ ਤੇ ਖੁਸ਼ੀ ਦਾ ਇਜਹਾਰ ਕਰਦਿਆਂ ਚੇਅਰਪਰਸਨ ਡਾ. ਮਨੋਜ ਬਾਲਾ, ਪਿ੍ਰੰਸੀਪਲ ਉਰਮਿਲ ਜੈਨ, ਕੋਚ ਰਾਮ ਸਿੰਘ, ਹਰਭਜਨ ਸਿੰਘ ਅਤਲਾ ਅਤੇ ਸਮੂਹ ਸਟਾਫ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਸ਼ਾ ਜਾਹਿਰ ਕੀਤੀ ਕਿ ਇਹ ਲੜਕੀਆਂ ਭਵਿੱਖ ਵਿਚ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕਰਨਗੀਆਂ।