
- ਬਿਕਰਮਜੀਤ ਸਿੰਘ ਖਾਲਸਾ ਅਤੇ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕੀਤਾ ਉਦਘਾਟਨ
ਰਾਏਕੋਟ, 03 ਫਰਵਰੀ (ਰਘਵੀਰ ਸਿੰਘ ਜੱਗਾ) : ਯੰਗ ਸਪੋਰਟਸ ਕਲੱਬ ਵਲੋਂ ਪ੍ਰਧਾਨ ਬੂਟਾ ਸਿੰਘ ਛਾਪਾ ਦੀ ਅਗਵਾਈ ’ਚ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ’ਚ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਅੱਜ ਪੂਰੇ ਜੋੋਸ਼ੋ ਖਰੋਸ਼ ਨਾਲ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਜੱਥੇ. ਜਗਜੀਤ ਸਿੰਘ ਤਲਵੰਡੀ ਅਤੇ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਵਲੋਂ ਕੀਤਾ ਗਿਆ। ਇਸ ਮੌਕੇ ਆਏ ਹੋਏ ਮਹਿਮਾਨਾਂ ਵਲੋਂ ਉਦਘਾਟਨੀ ਮੈਚ ਖੇਡ ਰਹੀਆਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਗਈ । ਇਸ ਮੌਕੇ ਜਥੇ. ਤਲਵੰਡੀ ਅਤੇ ਸ. ਖਾਲਸਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਪ੍ਰਧਾਨ ਬੂਟਾ ਸਿੰਘ ਛਾਪਾ ਵਲੋੋਂ ਕਰਵਾਏ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਟੂਰਨਾਮੈਂਟ ਦੀ ਸਫਲਤਾ ਲਈ ਅਰਦਾਸ ਉਪਰੰਤ ਕਬੱਡੀ 65 ਕਿੱਲੋ ਭਾਰ ਵਰਗ ਵਿੱਚ ਉਦਘਾਟਨੀ ਮੈਚ ਬੁਰਜ ਹਰੀ ਸਿੰਘ ਅਤੇ ਹਲਵਾਰਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਬੁਰਜ ਹਰੀ ਸਿੰਘ ਦੀ ਟੀਮ ਨੇ ਮੈਚ ਜਿੱਤ ਕੇ ਅਗਲੇ ਦੌਰ ਵਿੱਚ ਜਗ੍ਹਾ ਬਣਾਈ। ਪ੍ਰਧਾਨ ਬੂਟਾ ਸਿੰਘ ਛਾਪਾ ਨੇ ਦੱਸਿਆ ਕਿ ਕੱਲ੍ਹ ਕਬੱਡੀ ਓਪਨ (ਪਿੰਡ ਵਾਰ) ਇੱਕ ਖਿਡਾਰੀ ਬਾਹਰੋਂ ਅਤੇ 5 ਫਰਵਰੀ ਨੂੰ ਕਬੱਡੀ ਓਪਨ (ਪਿੰਡ ਵਾਰ) ਤਿੰਨ ਖਿਡਾਰੀ ਬਾਹਰੋ ਦੇ ਮੈਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਸ਼ਾਨਦਾਰ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਬੱਡੀ ਓਪਨ ਦੇ ਸਰਬੋਤਮ ਜਾਫ਼ੀ ਅਤੇ ਸਰਬੋਤਮ ਧਾਵੀ ਨੂੰ ਵੀ ਵੱਡੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।. ਇਸ ਮੌਕੇ ਜਗਤਾਰ ਸਿੰਘ ਸੰਤ, ਸ਼ੁਗਲ ਸਿੰਘ ਸਿੱਧੂ, ਡਾ. ਸ਼ਰਮਾਂ ਕਬੱਡੀ ਕੋਚ, ਭੁਪਿੰਦਰ ਸਿੰਘ ਭਿੰਦਾ ਬੋਪਾਰਾਏ, ਜੋਰਾ ਸਿੰਘ ਰਾਏ, ਦਵਿੰਦਰ ਸਿੰਘ ਬੱਸੀਆਂ, ਗੁਰਜੀਤ ਸਿੰਘ ਗਿੱਲ ਰਿੰਟਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ ਕਾਦੀਆਂ, ਨਿੱਕਾ ਗਰੇਵਾਲ, ਵਰਿੰਦਰ ਕਾਲਾ, ਮੋਹਣੀ ਕੈਨੇਡਾ, ਮਹਿੰਦਰ ਸਿੰਘ ਮਾਣਕੀ (ਮੁੱਖ ਗ੍ਰੰਥੀ) ਇੰਦਰਜੀਤ ਸਿੰਘ ਨੀਲੂ, ਅਮਰਜੀਤ ਸਿੰਘ ਗਰੇਵਾਲ, ਜਗਦੀਪ ਸਿੰਘ ਛਾਪਾ, ਬਲਦੇਵ ਸਿੰਘ ਰਾਏ, ਬੰਤ ਸਿੰਘ ਢੇਸੀ, ਕੁਮੈਂਟੇਟਰ ਰਵਿੰਦਰ ਸਿੰਘ ਦੱਧਾਹੂਰ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।