ਖੇਡਾਂ ਵਤਨ ਪੰਜਾਬ ਦੀਆਂ 2023, ਮੋਹਾਲੀ ਵਿਖੇ ਕਿੱਕ ਬਾਕਸਿੰਗ ਅਤੇ ਜਿਮਨਾਸਟਿਕ ਦੇ ਰਾਜ ਪੱਧਰੀ ਮੁਕਾਬਲੇ ਸ਼ੁਰੂ

ਐੱਸ ਏ ਐੱਸ ਨਗਰ, 10 ਅਕਤੂਬਰ : ਖੇਡਾਂ ਵਤਨ ਪੰਜਾਬ ਦੀਆਂ 2023″ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਬਲਾਕ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਸਫ਼ਲਤਾ ਪੂਰਵਕ ਕਰਵਾਏ ਜਾਣ ਤੋਂ ਬਾਅਦ ਅੱਜ ਰਾਜ ਪੱਧਰੀ ਖੇਡਾਂ ਪਹਿਲੇ ਪੜਾਅ ਤਹਿਤ ਸ਼ੁਰੂ ਹੋਈਆਂ। ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਅੱਜ ਕਿੱਕ ਬਾਕਸਿੰਗ ਅਤੇ ਜਿਮਨਾਸਟਿਕ ਦੇ ਮੁਕਾਬਲੇ ਬਹੁ-ਮੰਤਵੀ ਖੇਡ ਭਵਨ ਸੈਕਟਰ–78, ਮੋਹਾਲੀ ਵਿਖੇ ਸ਼ੁਰੂ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ–ਵੱਖ ਜ਼ਿਲਿਆਂ ਤੋਂ ਖਿਡਾਰੀ ਭਾਗ ਲੈ ਰਹੇ ਹਨ। ਲੜਕੀਆਂ ਦੇ ਮੁਕਾਬਲੇ ਮਿਤੀ 10.10.2023 ਤੋਂ 12.10.2023 ਕਰਵਾਏ ਜਾ ਰਹੇ ਹਨ। 
ਜ਼ਿਲ੍ਹਾ ਖੇਡ ਅਫਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਖੇਡਾਂ ਨੂੰ ਲੈ ਕੇ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਹੈ। 
ਪਹਿਲੇ ਦਿਨ ਦੇ ਨਤੀਜੇ ਇਸ ਪ੍ਰਕਾਰ ਰਹੇ। 
ਕਿੱਕ ਬਾਕਸਿੰਗ ( ਕੁੜੀਆਂ)ਅੰਡਰ -1 4   (28 ਕਿਲੋ) ਚ
ਪਹਿਲਾ ਸਥਾਨ –  ਵੀਰਦੀਪ ਕੌਰ     – (ਜ਼ਿਲ੍ਹਾ – ਮੁਕਤਸਰ ), 
ਦੂਜਾ ਸਥਾਨ  – ਅਨੰਦੀ   – (ਜ਼ਿਲ੍ਹਾ –ਲੁਧਿਆਣਾ) ਤੇ ਤੀਜਾ ਸਥਾਨ – ਮਧੂ ਸ਼ਰਮਾ – (ਜ਼ਿਲ੍ਹਾ  – ਫਤਿਹਗੜ੍ਹ ਸਾਹਿਬ) ਤੇ      ਗੋਰੀ ਬੀਰੂ ਦੇਵ ਪੂਜਾਰੀ- ( ਜ਼ਿਲ੍ਹਾ – ਫਰੀਦਕੋਟ ) ਦਾ ਰਿਹਾ।
ਅੰਡਰ -14   ( 32 ਕਿਲੋ) ਚ
ਪਹਿਲਾ ਸਥਾਨ – ਅਰਪੀਤਾ – (ਜ਼ਿਲ੍ਹਾ ਹੁਸ਼ਿਆਰਪੁਰ),
ਦੂਜਾ ਸਥਾਨ    –   ਏਕਤਾ    – (ਜ਼ਿਲ੍ਹਾ  ਸ਼੍ਰੀ ਮੁਕਤਸਰ ਸਾਹਿਬ), ਤੇ  ਤੀਜਾ ਸਥਾਨ   – ਕਸ਼ਿਸ਼ ਭਾਰਦਵਾਜ  – (ਜ਼ਿਲ੍ਹਾ  – ਕਪੂਰਥਲਾ) ਅਤੇ ਤੀਜਾ ਸਥਾਨ   –     ਅਜਮੀਤ ਕੌਰ  –   (ਜ਼ਿਲ੍ਹਾ – ਗੁਰਦਾਸਪੁਰ) ਦਾ ਰਿਹਾ।
ਅੰਡਰ -1 4   (37 ਕਿਲੋ) ਚ ਪਹਿਲਾ ਸਥਾਨ   – ਕਰੀਤਿਕਾ  – (ਜ਼ਿਲ੍ਹਾ – ਹੁਸ਼ਿਆਰਪੁਰ),  ਦੂਜਾ ਸਥਾਨ     – ਦਲਜੀਤ ਕੌਰ – (ਜ਼ਿਲ੍ਹਾ – ਬਰਨਾਲਾ),  ਤੀਜਾ ਸਥਾਨ   –  ਗਗਨਦੀਪ  – ( ਜ਼ਿਲ੍ਹਾ – ਸੰਗਰੂਰ) ਤੇ    – ਹਰਸ਼ਦੀਪ  – (ਜ਼ਿਲ੍ਹਾ – ਮੁਕਤਸਰ) ਦਾ ਰਿਹਾ।
ਅੰਡਰ -1 4   (42 ਕਿਲੋ) ਚ ਪਹਿਲਾ ਸਥਾਨ   – ਸਚਲੀਨ ਕੌਰ   (ਜ਼ਿਲ੍ਹਾ – ਅਮ੍ਰਿਤਸਰ ), ਦੂਜਾ ਸਥਾਨ  –   ਨਿਹਾਰਿਕਾ  ( ਜ਼ਿਲ੍ਹਾ – ਪਠਾਨਕੋਟ), ਤੀਜਾ ਸਥਾਨ –  ਜਸਨੂਰ ਕੌਰ ( ਜ਼ਿਲ੍ਹਾ – ਬਰਨਾਲਾ) ਤੇ  ਤੀਜਾ ਸਥਾਨ  –  ਰਾਹਤ ਕੌਰ  (ਜ਼ਿਲ੍ਹਾ – ਸੰਗਰੂਰ) ਦਾ ਰਿਹਾ।