ਦੋਰਾਹਾ : ਦੋਰਾਹਾ ਵਿਖੇ ਤਾਇਨਾਤ ਟਰੈਫਿਕ ਇੰਚਾਰਜ ਗੁਰਦੀਪ ਸਿੰਘ ਏਐਸਆਈ ਨੇ ਦੋਰਾਹਾ ਨਹਿਰ ' ਚ ਛਾਲ ਮਾਰਨ ਆਈ ਇਕ ਔਰਤ ਦੀ ਜਾਨ ਬਚਾਈ । ਪ੍ਰਪਾਤ ਜਾਣਕਾਰੀ ਅਨੁਸਾਰ ਦੋਰਾਹਾ ਨਹਿਰ ਵਿੱਚ ਅੱਜ ਇਕ ਔਰਤ ਨਾਂ ਹਸੋ ਪਤਨੀ ਖਰੈਤੀ ਵਾਸੀ ਲੁਧਿਆਣਾ ਛਾਲ ਮਾਰਨ ਲਗੀ ਸੀ । ਜਿਸ ਨੂੰ ਦੋਰਾਹਾ ਵਿਖੇ ਤਾਇਨਾਤ ਗੁਰਦੀਪ ਸਿੰਘ ਠੇਕੀ ਨੇ ਬਚਾ ਲਿਆ । ਇਥੇ ਦੱਸਣਾ ਬਣਦਾ ਹੈ ਕਿ ਟ੍ਰੈਫਿਕ ਇੰਚਾਰਜ ਗੁਰਦੀਪ ਸਿੰਘ ਏਐਸਆਈ ਪਹਿਲਾ ਵੀ ਸੈਕੜੇ ਜਾਨਾਂ ਬਚਾਉਣ ਕਰਕੇ ਕਈ ਉਚ ਅਧਿਕਾਰੀਆਂ ਤੋਂ ਇਲਾਵਾ ਹਲਕਾ ਵਿਧਾਇਕ ਵੀ....
ਪੰਜਾਬ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਵੀਰਵਾਰ ਨੂੰ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਰੱਦ ਕਰਵਾਉਣ ਲਈ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਅਤੇ ਭਾਜਪਾ 'ਤੇ ਜ਼ੋਰਦਾਰ ਹਮਲਾ ਬੋਲਿਆ ਅਤੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਨਵੇਂ ਅਤੇ ਨਵਿਆਉਣਯੋਗ ਊਰਜਾ ਸ੍ਰੋਤ ਮੰਤਰੀ ਅਮਨ ਅਰੋੜਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਦਿੱਤੇ ਤਿੰਨ ਮੈਮੋਰੰਡਮ ਤੋਂ ਬਾਅਦ ਪੰਜਾਬ....

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ 22 ਸਤੰਬਰ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ, ਜਿਸ ਨੂੰ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਵਾਪਸ ਲੈਣ ਦੇ ਦਿੱਤੇ ਆਦੇਸ਼ ਤੋਂ ਬਾਅਦ ਆਪ ਪਾਰਟੀ ਵੱਲੋਂ ਕਾਂਗਰਸ ਅਤੇ ਭਾਜਪਾ ਦੇ ਜ਼ੋਰਦਾਰ ਹਮਲਾ ਬੋਲਿਆ ਅਤੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ। ਪੰਜਾਬ ਰਾਜਪਾਲ ਦੀ ਇਸ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 22 ਸਤੰਬਰ ਨੂੰ ਸਵੇਰੇ ਸਾਰੇ ਆਪ ਵਿਧਾਇਕਾਂ....

ਨਵੀਂ ਦਿੱਲੀ : ਪੰਜਾਬ ਦੇ ਰਾਜਪਾਲ ਵਲੋਂ ਸਰਕਾਰ ਦੁਆਰਾ ਬੁਲਾਏ ਗਏ ਇਜਲਾਸ ਨੂੰ ਰੱਦ ਕਰਨ 'ਤੇ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਰਾਜਪਾਲ ਕੈਬਨਿਟ ਦੁਆਰਾ ਬੁਲਾਏ ਗਏ ਇਜਲਾਸ ਨੂੰ ਕਿਵੇਂ ਮਨਾਂ ਕਰ ਸਕਦੇ ਹਨ ? ਫਿਰ ਤਾਂ ਜਨ-ਤੰਤਰ ਖ਼ਤਮ ਹੈ। ਰਾਜਪਾਲ ਨੇ ਅਜੇ 2 ਦਿਨ ਪਹਿਲਾਂ ਹੀ ਇਜਲਾਸ ਦੀ ਇਜਾਜ਼ਤ ਦਿੱਤੀ ਸੀ। ਜਦੋਂ ਆਪ੍ਰੇਸ਼ਨ ਲੋਟਸ ਫ਼ੇਲ੍ਹ ਹੁੰਦਾ ਦਿਖਾਈ ਦੇਣ ਹੋਣ ਲੱਗਾ ਅਤੇ ਸੰਖਿਆ ਪੂਰੀ ਨਹੀਂ ਹੋਈ ਤਾਂ ਉੱਪਰੋਂ ਇੱਕ ਕਾਲ ਆਈ ਜਿਸ ਵਿੱਚ ਇਜਾਜ਼ਤ ਵਾਪਸ ਲੈਣ ਲਈ ਕਿਹਾ ਗਿਆ। ਅੱਜ ਦੇਸ਼....

ਚੰਡੀਗੜ੍ਹ : ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ, ਪੰਜਾਬ ਨੇ ਪੰਜਾਬ ਅਤੇ ਉੱਤਰੀ ਖੇਤਰ ਵਿੱਚ ਵਾਤਾਵਰਣ ਦੀ ਨਿਗਰਾਨੀ ਲਈ ਥਾਪਰਸੈਟ: ਇੱਕ ਨੈਨੋ-ਸੈਟੇਲਾਈਟ ਲਾਂਚ ਕਰਨ ਦਾ ਪ੍ਰਸਤਾਵ ਦਿੱਤਾ ਹੈ। ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਟੀ.ਆਈ.ਈ.ਟੀ), ਭਾਰਤ ਦੇ ਸਭ ਤੋਂ ਪੁਰਾਣੇ ਅਤੇ ਉੱਤਮ ਵਿਦਿਅਕ ਅਦਾਰਿਆਂ ਵਿੱਚੋਂ ਇੱਕ ਹੈ, ਜੋ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਉੱਚ ਹੁਨਰਮੰਦ ਪ੍ਰਤਿਭਾ ਦਾ ਇੱਕ ਸਥਿਰ ਸਰੋਤ ਪ੍ਰਦਾਨ ਕਰਦਾ ਹੈ। ਟੀ.ਆਈ.ਈ.ਟੀ ਦੇ....

ਨੌਸ਼ਹਿਰਾ ਪੰਨੂੰਆਂ ਵਿਖੇ ਕੰਡਕਟਰ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਵਿਰੁੱਧ ਕਾਰਵਾਈ ਲਈ ਐਸ.ਐਸ.ਪੀ. ਨੂੰ ਨਿਰਦੇਸ਼ ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਪੰਜਾਬ ਰੋਡੇਵਜ਼/ਪਨਬੱਸ ਵਿੱਚ ਠੇਕਾ ਆਧਾਰਤ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਸਬੰਧੀ ਕੇਸ ਵਿਭਾਗ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਗਠਤ ਕੀਤੀ ਤਿੰਨ ਮੈਂਬਰੀ ਕੈਬਨਿਟ ਸਬ ਕਮੇਟੀ ਨੂੰ ਭੇਜਿਆ ਹੋਇਆ ਹੈ। ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ....

ਕੈਬਨਿਟ ਮੰਤਰੀ ਮਾਨ ਨੇ ਉਦਯੋਗ ਨੂੰ ਅਕਾਦਮਿਕਤਾ ਨਾਲ ਸਹਿਯੋਗ ਅਤੇ ਪੰਜਾਬ ਵਿੱਚ ਖੋਜ ਅਤੇ ਵਿਕਾਸ ਸੁਵਿਧਾਵਾਂ ਵਿੱਚ ਵਧੇਰੇ ਨਿਵੇਸ਼ ਕਰਨ ਲਈ ਕੀਤਾ ਪ੍ਰੇਰਿਤ ਮੋਹਾਲੀ : ਫਾਰਮਾਸਿਊਟੀਕਲਜ਼ ਅਤੇ ਕੈਮੀਕਲਜ਼ ਸੈਕਟਰ ਵਿੱਚ ਉਦਯੋਗ ਅਤੇ ਅਕਾਦਮਿਕਤਾ ਵਿਚਕਾਰ ਪਾੜੇ ਨੂੰ ਪੂਰਾ ਕਰਨ ਬਾਰੇ ਇੱਕ ਰੋਜ਼ਾ ਆਊਟਰੀਚ ਅਤੇ ਸਲਾਹ-ਮਸ਼ਵਰਾ ਵਰਕਸ਼ਾਪ ਦਾ ਅੱਜ ਮੋਹਾਲੀ ਵਿਖੇ ਆਯੋਜਨ ਕੀਤਾ ਗਿਆ। ਇਹ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (NIPER) ਵਿਖੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ....

ਅਣਅਧਿਕਾਰਤ ਤੌਰ ’ਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਨਾਕਾਬੰਦੀ ਕੀਤੀ ਜਾਵੇਗੀ : ਉਪਕਾਰ ਸਿੰਘ ਮਾਨਸਾ: ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਅਗਾਮੀ ਝੋਨੇ ਦੇ ਸ਼ੁਰੂ ਹੋਣ ਵਾਲੇ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਉਪਕਾਰ ਸਿੰਘ ਨੇ ਵੱਖ-ਵੱਖ ਖਰੀਦ ਏਜੰਸੀਆਂ ਸਮੇਤ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲਾ ਮੰਡੀ ਅਫਸਰ ਸਲੋਦ ਕੁਮਾਰ ਨੂੰ ਆਦੇਸ਼....

ਮੀਟਿੰਗ ਦੌਰਾਨ ਵਿੱਤ ਮੰਤਰੀ ਵੱਲੋਂ ਕੁਝ ਮੰਗਾਂ ਦੇ ਮੌਕੇ 'ਤੇ ਐਲਾਨ ਕਰਨਾ ਬਣਦਾ ਸੀ : ਜਰਮਨਜੀਤ ਸਿੰਘ ਚੰਡੀਗੜ੍ਹ, 21 ਸਤੰਬਰ, 2022: ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਉਪਰੰਤ ਸਾਂਝਾ ਫਰੰਟ ਦੇ ਕਨਵੀਨਰਜ਼ ਜਰਮਨਜੀਤ ਸਿੰਘ, ਸਤੀਸ਼ ਰਾਣਾ, ਠਾਕੁਰ ਸਿੰਘ, ਕਰਮ ਸਿੰਘ ਧਨੋਆ, ਬਾਜ ਸਿੰਘ ਖਹਿਰਾ, ਪ੍ਰੇਮ ਸਾਗਰ ਸ਼ਰਮਾ, ਕੁਲਦੀਪ ਖੱਨਾ, ਸੁਖਦੇਵ ਸਿੰਘ ਸੈਣੀ, ਸੁਖਜੀਤ ਸਿੰਘ, ਜਸਵੀਰ....

ਚੰਡੀਗੜ੍ਹ : ਰਾਮਗੜ੍ਹੀਆ ਭਵਨ ਸੈਕਟਰ 27 ਵਿਚ ਨਵੇਂ ਬਣੇ ਹਾਲ ਦਾ ਉਦਘਾਟਨ ਕਰਦਿਆਂ ਸੀਨੀਅਰ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਨੇ ਕਿਹਾ ਰਾਮਗੜ੍ਹੀਆ ਬਰਾਦਰੀ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਉਹ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਰਾਦਰੀ ਨਾਲ ਸੰਬੰਧਤ ਹੋਣ ਕਾਰਨ ਹਰ ਸਮੇਂ ਬਰਾਦਰੀ ਦੇ ਨਾਲ ਖੜਾ ਹੈ। ਉਨ੍ਹਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਮਹਾਨ ਜਰਨੈਲ ਸਨ। ਰਾਮਗੜ੍ਹੀਆ ਸਭਾ, ਚੰਡੀਗੜ੍ਹ ਦੇ ਪ੍ਰਧਾਨ ਡਾ. ਹਰਚਰਨ....

ਦਿੱਲੀ : ਨਿਊਜ਼ ਚੈਨਲਾਂ 'ਚ ਬਹਿਸ ਦੀ ਗੁਣਵੱਤਾ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸੁਪਰੀਮ ਕੋਰਟ ਨੇ ਗੰਭੀਰ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਨਿਊਜ਼ ਚੈਨਲ ਭੜਕਾਊ ਬਿਆਨਾਂ ਦਾ ਪਲੇਟਫਾਰਮ ਬਣ ਗਏ ਹਨ। ਪ੍ਰੈਸ ਦੀ ਆਜ਼ਾਦੀ ਜ਼ਰੂਰੀ ਹੈ, ਪਰ ਨਿਯਮ ਤੋਂ ਬਿਨਾਂ ਟੀਵੀ ਚੈਨਲ ਨਫਰਤ ਭਰੇ ਭਾਸ਼ਣ ਦਾ ਸਰੋਤ ਬਣ ਗਏ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਸਿਆਸਤਦਾਨਾਂ ਨੇ ਇਸ ਦਾ ਸਭ ਤੋਂ ਵੱਧ ਫਾਇਦਾ ਉਠਾਇਆ ਹੈ, ਟੈਲੀਵਿਜ਼ਨ ਚੈਨਲ ਉਨ੍ਹਾਂ ਨੂੰ ਪਲੇਟਫਾਰਮ ਦਿੰਦੇ ਹਨ। ਪਿਛਲੇ ਸਾਲ ਹਰਿਦੁਆਰ 'ਚ ਹੋਏ....

ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰੀਕ ਨੇ ਸਥਾਨਕ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ 26 ਸਤੰਬਰ ਨੂੰ ਨਵਰਾਤਰਿਆਂ ਦੀ ਸ਼ੁਭ-ਆਰੰਭਤਾ ਮੌਕੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਨੂੰ ਲੈਕੇ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ 'ਚ ਮਹਾਨਤਾ ਅਤੇ ਮਾਨਤਾ ਹੈ, ਇਸ ਲਈ 26 ਸਤੰਬਰ ਤੋਂ 5 ਅਕਤੂਬਰ ਤੱਕ ਨਵਰਾਤਰਿਆਂ ਦੇ ਦਿਨਾਂ....

ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹਾਂਗੀ - ਬੀਬੀ ਮਾਣੂੰਕੇ ਜਗਰਾਉਂ : ਵਣ ਵਿਭਾਗ ਪੰਜਾਬ ਦੀ ਜਗਰਾਉਂ ਰੇਂਜ ਦੇ ਮੁਲਾਜ਼ਮਾਂ ਦੀ ਪਿਛਲੇ ਲਗਭਗ 6 ਮਹੀਨੇ ਤੋਂ ਤਨਖਾਹ ਰੁਕੀ ਹੋਈ ਸੀ, ਜਿਸ ਕਾਰਨ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਅਤੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਧਰਨਾਂ ਲਗਾਕੇ ਬੈਠੇ ਸਨ। ਜਿਊਂ ਹੀ ਇਹ ਮਾਮਲਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਪਹਿਲਾਂ ਵਣ ਵਿਭਾਗ ਜਗਰਾਉਂ ਰੇਂਜ ਦੇ....

ਝੋਨੇ ਦੀ ਖਰੀਦ ਲਈ 36,999 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ ਮਨਜ਼ੂਰ ਚੰਡੀਗੜ੍ਹ ਭਾਰਤੀ ਰਿਜ਼ਰਵ ਬੈਂਕ ਨੇ ਅੱਜ ਝੋਨੇ ਦੇ ਆਗਾਮੀ ਖਰੀਦ ਸੀਜ਼ਨ ਲਈ ਅਕਤੂਬਰ, 2022 ਲਈ ਨਗਦ ਕਰਜ਼ਾ ਹੱਦ (ਸੀ.ਸੀ.ਐਲ.) 36,999 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ ਅਤੇ ਇਹ ਰਾਸ਼ੀ ਵਰਤਣ ਤੋਂ ਬਾਅਦ ਨਵੰਬਰ, 2022 ਮਹੀਨੇ ਲਈ 7,500 ਕਰੋੜ ਰੁਪਏ ਜਾਰੀ ਕੀਤੇ ਜਾਣ ਦੀ ਉਮੀਦ ਹੈ।ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਗਦ ਕਰਜ਼ਾ ਹੱਦ ਦੀ ਜਲਦੀ ਪ੍ਰਵਾਨਗੀ ਝੋਨੇ ਦੇ ਆਗਾਮੀ....

ਬਰਨਾਲਾ :ਨਸ਼ਾਂ ਰੋਕੂ ਕਮੇਟੀ ਚੀਮਾ ਵੱਲੋਂ ਮੈਡੀਕਲ ਨਸ਼ਿਆਂ ਦੇ ਖਤਾਮੇ ਲਈ ਪਿੰਡ ਦੇ ਸਾਰੇ ਕਲੱਬਾਂ, ਧਾਰਮਿਕ ਸੰਸ਼ਥਾਵਾਂ, ਕਿਸਾਨ ਜੱਥੇਬੰਦੀਆਂ ਤੇ ਪੰਚਾਇਤ ਦੇ ਸ਼ਹਿਯੋਗ ਨਾਲ ਮੈਡੀਕਲ ਨਸ਼ੈ ਰੋਕਣ ਦੀ ਮੰਗ ਲੈ ਕੇ ਪਿੰਡ ਵਿੱਚ ਰੈਲੀ ਅਤੇ ਜਨਤਕ ਚੇਤਾਵਨੀ ਮਾਰਚ ਕੀਤਾ ਗਿਆ। ਇਸ ਸਮੇਂ ਜਸਪਾਲ ਸਿੰਘ ਚੀਮਾ, ਜਗਤਾਰ ਸਿੰਘ ਥਿੰਦ ਤੇ ਰਜਿੰਦਰ ਸਿੰਘ ਭੰਗ ਨੇ ਜਿੱਥੇ ਪਿਂਡ ਵਾਸੀਆਂ ਨੂੰ ਅੱਗੇ ਆ ਕੇ ਕਮੇਟੀ ਦਾ ਸਾਥ ਦੇਣ ਲਈ ਕਿਹਾ ਉੱਥੇ ਪਿੰਡ ਵਿੱਚ ਮੌਜੂਦ ਨਸ਼ਾਂ ਤਸਕਰਾਂ, ਮੈਡੀਕਲ ਸਟੋਰਾਂ, ਡਾਕਟਰਾਂ ਤੇ....