ਨਸ਼ਾਂ ਰੋਕੂ ਕਮੇਟੀ ਚੀਮਾ ਨੇ ਨਸ਼ਿਆਂ ਦੇ ਵਿਰੁਧ ਪਿੰਡ ਵਿੱਚ ਕੱਢਿਆ ਮਾਰਚ

 
ਬਰਨਾਲਾ :ਨਸ਼ਾਂ ਰੋਕੂ ਕਮੇਟੀ ਚੀਮਾ ਵੱਲੋਂ ਮੈਡੀਕਲ ਨਸ਼ਿਆਂ ਦੇ ਖਤਾਮੇ ਲਈ ਪਿੰਡ ਦੇ ਸਾਰੇ ਕਲੱਬਾਂ, ਧਾਰਮਿਕ ਸੰਸ਼ਥਾਵਾਂ, ਕਿਸਾਨ ਜੱਥੇਬੰਦੀਆਂ ਤੇ ਪੰਚਾਇਤ ਦੇ ਸ਼ਹਿਯੋਗ ਨਾਲ ਮੈਡੀਕਲ ਨਸ਼ੈ ਰੋਕਣ  ਦੀ ਮੰਗ ਲੈ ਕੇ ਪਿੰਡ ਵਿੱਚ ਰੈਲੀ ਅਤੇ ਜਨਤਕ ਚੇਤਾਵਨੀ ਮਾਰਚ ਕੀਤਾ ਗਿਆ। ਇਸ ਸਮੇਂ ਜਸਪਾਲ ਸਿੰਘ ਚੀਮਾ, ਜਗਤਾਰ ਸਿੰਘ ਥਿੰਦ ਤੇ ਰਜਿੰਦਰ ਸਿੰਘ ਭੰਗ ਨੇ ਜਿੱਥੇ ਪਿਂਡ ਵਾਸੀਆਂ ਨੂੰ ਅੱਗੇ ਆ ਕੇ ਕਮੇਟੀ ਦਾ ਸਾਥ ਦੇਣ ਲਈ ਕਿਹਾ ਉੱਥੇ ਪਿੰਡ ਵਿੱਚ ਮੌਜੂਦ ਨਸ਼ਾਂ ਤਸਕਰਾਂ, ਮੈਡੀਕਲ ਸਟੋਰਾਂ, ਡਾਕਟਰਾਂ ਤੇ ਕਰਿਆਨੇ ਦੀਆਂ ਦੁਕਾਨਾਂ ਵਾਲਿਆਂ ਨੂੰ ਚੇਤਵਾਨੀ ਦਿੰਦੇ  ਹੋਏ ਕਿਹਾ ਕਿ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਨਸ਼ਾਂ ਵੇਚਦਾ ਫੜਿਆਂ ਗਿਆ ਤੇ ਉਸ ਤੇ  ਕਮੇਟੀ ਸਖਤ ਐਕਸਨ ਲਵੇਗੀ ਤੇ ਉਸ ਤੇ ਕਾਨੂੰਨੀ ਕਾਰਵਾਈ ਕਰਵਾਉਣ ਦੇ ਨਾਲ ਨਾਲ ਕੇਸ ਦੀ ਪੈਰਵਾਈ ਵੀ ਕਰੇਗੀ। ਉਨ੍ਹਾਂ ਨਸ਼ਾਂ ਪੀੜ੍ਹਤ ਨੌਜਵਾਨਾਂ ਦੇ ਪਰਿਵਾਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਕਮੇਟੀ ਦਾ ਸਾਥ ਦੇਣ ਤੇ  ਕਮੇਟੀ ਉਨ੍ਹਾਂ ਦੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢਣ ਲਈ ਪੂਰਾ ਯਤਨ ਕਰੇਗੀ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾਂ ਤਸ਼ਕਰਾਂ ਅਤੇ ਰਾਜਸੀ ਗਠਜੋੜ ਨੂੰ ਜਿੱਥੇ ਤੋੜਿਆ ਜਾਵੇ, ਉਥੇ ਪੁਲੀਸ ਵਿਭਾਗ ’ਚ ਨਸ਼ਾਂ ਤਸਕਰਾਂ ਨਾਲ ਤਾਲਮੇਲ ਰੱਖਣ ਵਾਲੇ ਅਧਿਕਾਰੀਆ ਤੇ ਮੁਲਾਜ਼ਮਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇ।ਇਸ ਸਮੇਂ ਜਸਪਾਲ ਸਿੰਘ ਚੀਮਾ, ਰਜਿੰਦਰ ਸਿੰਘ ਭੰਗੂ, ਜਗਤਾਰ ਸਿਂਘ ਥਿੰਦ,ਗੀਤਕਾਰ ਦਰਸ਼ਨ ਸਿੰਘ ਚੀਮਾ,ਹਰਜਿੰਦਰ ਸਿੰਘ ਮਣਕੂ, ਗੁਰਮੀਤ  ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਪੇਸ਼ੀ, ਗੁਰਪ੍ਰੀਤ ਸਿੰਘ ਕਾਲਾ, ਜਸਵੀਰ ਸਿੰਘ ਮਾਹੀ, ਗੁਰਵਿੰਦਰ ਸਿੰਘ ਸਾਬਕਾ ਸਰਪੰਚ,ਡਾ਼ ਕਰਮਜੀਤ ਸਿੰਘ ਬੱਬੂ ਵੜੈਚ, ਮਾਸਟਰ ਕੁਲਵਿੰਦਰ ਸਿੰਘ,ਮਲਕੀਤ ਸਿੰਘ ਥਿੰਦ,ਬਲਵੀਰ ਸਿੰਘ ਧਾਲੀਵਾਲ,ਮੇਘ ਸਿੰਘ ਫੌਜੀ, ਚਰਨਦੀਪ ਸਿੰਘ ਚੀਮਾ, ਕੁਲਦੀਪ  ਸਿੰਘ ਹਰੀ, ਸੁਖਮੰਦਰ ਸਿੰਘ ਪੰਚ ,ਜਗਦੇਵ ਸਿੰਘ ਚੀਮਾ, ਦਲਜੀਤ ਸਿੰਘ, ਅਵਤਾਰ ਸਿੰਘ, ਪਿਆਰਾ ਸਿੰਘ, ਗੋਬਿੰਦ ਸਿੰਘ,ਰੂਪ ਸਿੰਘ ਚੰਡੀਗੜ੍ਹੀਆਂ,ਅਵਤਾਰ ਸਿੰਘ,ਲਖਵੀਰ ਸਿੰਘ,ਰਣਜੀਤ ਸਿੰਘ, ਇਕਬਾਲ ਸਿੰਘ,ਅਮਨਾ ਸਿੰਘ, ਤੋਤਾ ਸਿੰਘ ਤੇ ਸ਼ਿੰਗਾਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।