ਵਿਧਾਨ ਸਭਾ ਚੋਣਾਂ ਚ ਮਿਲੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( SGPC) ਦੀਆਂ ਚੋਣਾਂ ਨੂੰ ਲੈ ਕੇ ਚਿੰਤਤ ਹਨ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਿਛਲੇ ਕਈ ਸਾਲਾਂ ਤੋਂ ਪੈਂਡਿੰਗ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਵੀਰਵਾਰ ਨੂੰ ਲੰਬੀ ਦੇ ਵੱਖ-ਵੱਖ ਪਿੰਡਾਂ ਦੇ ਧੰਨਵਾਦੀ ਦੌਰੇ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਗੁਰਦੁਆਰਿਆਂ ‘ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਹੈ। ਬਾਦਲ ਨੇ ਲੋਕਾਂ ਨੂੰ ਕਿਹਾ....
ਰਾਜਨੀਤੀ
ਪੰਜਾਬ ਦੇ CM ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਲਈ ਐਂਟੀ ਕਰੱਪਸ਼ਨ ਨੰਬਰ 9501200200 ਜਾਰੀ ਕਰ ਦਿੱਤਾ ਹੈ। ਇਹ ਵੱਟਸਅੱਪ ਨੰਬਰ ਹੈ।ਇਸਦੇ ਰਾਹੀਂ ਲੋਕ ਲੈਣ ਜਾਂ ਦੇਣ ਵਾਲੇ ਦੀ ਆਡੀਓ ਜਾਂ ਵੀਡੀਓ ਭੇਜ ਸਕਦੇ ਹਨ। CM ਮਾਨ ਨੇ ਕਿਹਾ ਕਿ ਇਸ ਨੰਬਰ ਨੂੰ ਆਪਣੇ ਕੋਲ ਸਾਰੇ ਨੋਟ ਕਰ ਲੈਣ ਅਤੇ ਇਸ ਨੰਬਰ ਤੇ ਸਿਰਫ ਭ੍ਰਿਸ਼ਟਾਚਾਰ ਨਾਲ ਜੁੜੀ ਸ਼ਿਕਾਇਤ ਹੀ ਕੀਤੀ ਜਾਵੇ। ਜੇਕਰ ਕੋਈ ਰਿਸ਼ਵਤ ਲੈਂਦਾ ਜਾਂ ਕੰਮ ਦੇ ਬਦਲੇ ਕਮਿਸ਼ਨ ਸੰਗਦਾ ਹੈ ਤਾਂ ਉਸਦੀ ਵੀਡੀਓ ਜਾਂ ਆਡੀਓ ਇਸ ਨੰਬਰ ਤੇ ਭੇਜੋ, ਉਸ ਇਨਸਾਨ ਦੇ....
ਲੰਘੇ ਦਿਨੀਂ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਖਾਤੇ ‘ਚੋਂ ਨਵੇਂ ਬਣਾਏ ਜਾ ਰਹੇ 5 ਰਾਜ ਸਭਾ ਮੈਂਬਰਾਂ ਵਿੱਚੋਂ 2 ਮੈਂਬਰ ਪੰਜਾਬ ਤੋਂ ਬਾਹਰੀ ਭਾਵ ਦਿੱਲੀ ਤੋਂ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਰਾਜ ਸਭਾ ਵਿੱਚ ਭੇਜੇ ਜਾ ਰਹੇ ਹਨ । ਕੀ ਪੰਜਾਬ ਦੇ ਵਾਰਿਸ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ , ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸ਼੍ਰੀ ਭਗਵੰਤ ਮਾਨ ਜੀ , ਮੁੱਖ ਮੰਤਰੀ ਪੰਜਾਬ ਤੋਂ ਇਹ ਜਵਾਬ ਮੰਗਣਗੇ ? , ਜਿਵੇਂ ਸ਼੍ਰੀ ਸੁੱਖਪਾਲ ਖਹਿਰਾ ਜੀ ਨੇ ਪੰਜਾਬ ਦੇ ਖਾਤੇ ‘ਚੋਂ ਬਣਨ ਜਾ ਰਹੇ ਦਿੱਲੀ ਦੇ 2....
ਮੁੱਖ ਮੰਤਰੀ ਖੱਟਰ ਦਾ ਆਇਆ ਵੱਡਾ ਬਿਆਨ ! “SYL ਦੇ ਮੁੱਦੇ ‘ਤੇ ਹੁਣ ਪੰਜਾਬ ਦੀ ਨਵੀਂ ਸਰਕਾਰ ਦੀ ਬਣਦੀ ਦੋਹਰੀ ਜਵਾਬਦੇਹੀ”
ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੀ ਬਣਦਿਆਂ ਪਾਣੀਆਂ ਦੀ ਵੰਡ ਦੇ ਮੁੱਦੇ ‘ਤੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਐੱਸ ਐੱਲ ਵਾਈ ਦੇ ਮੁੱਦੇ ‘ਤੇ ਪੰਜਾਬ ਦੀ ਨਵੀਂ ਸਰਕਾਰ ਦੀ ਦੋਹਰੀ ਜਵਾਬਦੇਹੀ ਹੈ , ਕਿਉਂਕਿ ਅਸੀਂ ਪੰਜਾਬ ਤੋਂ ਪਾਣੀ ਲੈ ਕੇ ਦਿੱਲੀ ਨੂੰ ਦੇਣਾ ਹੈ । ਅਜਿਹੇ ‘ਚ SYL ਲਈ ਮੁਹਈਆ ਕਰਵਾਉਣ ਦੀ ਜਿੰਮੇਵਾਰੀ ਉਹਨਾਂ ਦੀ ਜਿਆਦਾ ਹੈ , ਕਿਉਂਕਿ ਹੁਣ ਦੋਵਾਂ ਸੂਬਿਆਂ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਅਤੇ ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਅੱਜ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੱਕੀ ਹੈ।ਇਸ ਦੇ ਨਾਲ ਹੀ ਆਪ ਸਰਕਾਰ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਕੱਲ੍ਹ ਨੂੰ 16ਵੀਂ ਵਿਧਾਨ ਸਭਾ ਦਾ ਪਹਿਲਾ ਪਹਿਲਾ ਸੈਸ਼ਨ ਸੱਦਿਆ ਗਿਆ ਹੈ।ਇਸ ਸੈਸ਼ਨ ਵਿਚ 117 ਵਿਧਾਇਕ ਸਹੁੰ ਚੁੱਕਣਗੇ। ਪਹਿਲਾ ਸੈਸ਼ਨ ਤਿੰਨ ਦਿਨਾਂ ਦਾ ਹੋਏਗਾ।ਇਹ ਸੈਸ਼ਨ 17 ਮਾਰਚ ਤੋਂ 22 ਮਾਰਚ ਤੱਕ ਹੋਏਗਾ(18-19 ਮਾਰਚ ਗੈਜ਼ਟਿਡ ਛੁੱਟੀ)। ਸੈਸ਼ਨ ਦਾ ਪ੍ਰੋਗਰਾਮ ਕੁੱਝ....
ਭਗਵੰਤ ਮਾਨ16/04/2022 ਨੂੰ ਸਹੁੰ ਚੁੱਕਣਗੇ। ਪਰ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣੇ ਕੀਤੇੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਭਗਵੰਤ ਮਾਨ ਨੇ ਮਨਪ੍ਰੀਤ ਬਾਦਲ, ਰਾਜਾ ਵੜਿੰਗ ਤੇ ਸਿਮਰਜੀਤ ਸਿੰਘ ਬੈਂਸ ਸਣੇ 121 ਸਾਬਕਾ ਵਿਧਾਇਕਾਂ ਦੀ ਸਿਕਿਉਰਟੀ ਹਟਾਉਣ ਦੇ ਹੁਕਮ ਦੇ ਦਿੱਤੇ ਹਨ।
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਮਤਦਾਨ 70% ਤੱਕ ਪਹੁੰਚ ਗਿਆ ਹੈ। ਚੋਣ ਕਮਿਸ਼ਨ ਨੇ ਅਜੇ ਅੰਤਿਮ ਅੰਕੜੇ ਜਾਰੀ ਨਹੀਂ ਕੀਤੇ ਹਨ। ਪਿਛਲੀ ਵਾਰ ਪੰਜਾਬ ਵਿੱਚ 77% ਮਤਦਾਨ ਦਰਜ ਕੀਤਾ ਗਿਆ ਸੀ। ਇਸ ਲਿਹਾਜ਼ ਨਾਲ ਇਸ ਵਾਰ ਵੋਟਿੰਗ 7 ਫੀਸਦੀ ਘੱਟ ਹੋਈ ਹੈ। ਇਸ ਕਾਰਨ ਚੋਣ ਹਾਰ ਜਾਂ ਜਿੱਤ ਬਾਰੇ ਵੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਪੰਜਾਬ ਵਿੱਚ ਵੋਟਾਂ ਦੀ ਗਿਣਤੀ ਹੁਣ 10 ਮਾਰਚ ਨੂੰ ਹੋਵੇਗੀ। ਇਸ ਦੇ ਨਾਲ ਹੀ ਹੁਣ ਤੱਕ ਮਿਲੇ ਵੇਰਵਿਆਂ ਅਨੁਸਾਰ ਮੁਕਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 78.47% ਫੀਸਦੀ....
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ -2022 ਦਾ ਐਲਾਨ ਹੁੰਦਿਆਂ ਹੀ ਪੰਜਾਬ ਵਿੱਚ ਰਾਜਨੀਤਕ ਤੂਫ਼ਾਨ ਆ ਗਿਆ ਜਾਪ ਰਿਹਾ ਹੈ । ਜਿੱਥੇ ਹਰ ਰਾਜਨੀਤਕ ਪਾਰਟੀ ਵੱਲੋਂ ਦੂਸਰੀਆਂ ਪਾਰਟੀਆਂ ਦੇ ਵਿਧਾਇਕ ਜਾਂ ਸੀਨੀਅਰ ਲੀਡਰ ਪੱਟਣ ਦਾ ਰੁਝਾਨ ਅੱਜ ਪੂਰੇ ਸਿਖਰਾਂ ‘ਤੇ ਹੈ , ਉੱਥੇ ਹੀ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟਣ ‘ਤੇ ਉਹਨਾਂ ਵਿਧਾਇਕਾਂ ਵੱਲੋਂ ਟਿਕਟਾਂ ਦੇ ਲਾਲਚਵੱਸ ਦੂਸਰੀਆਂ ਪਾਰਟੀਆਂ ਵਿੱਚ ਟਪੂਸੀ ਮਾਰਨ ਦਾ ਰੁਝਾਨ ਵੀ ਅੱਜ-ਕੱਲ੍ਹ ਪੂਰੇ ਜੋਬਨ ‘ਤੇ ਹੈ। ਅਜਿਹੇ ‘ਤੇ....
ਕਾਂਗਰਸ ਪਾਰਟੀ ਵਿੱਚ ਨਵਾਂ-ਨਵਾਂ ਸ਼ਾਮਲ ਹੋਇਆ ਸਿੱਧੂ ਮੂਸੇਵਾਲਾ ਕਾਂਗਰਸ ਨੂੰ ਬਾਗ਼ੀ ਸੁਰਾਂ ਦੇ ਤੇਵਰ ਦਿਖਾਉਣ ਵੀ ਲੱਗ ਗਿਆ ਹੈ । ਆਪਣੇ ਹਲਕੇ ਮਾਨਸਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੂਸੇਵਾਲੇ ਨੇ ਸਪਸ਼ਟ ਕਰ ਦਿੱਤਾ ਕਿ ਉਹ ਆਪਣਾ ਹਲਕਾ ਛੱਡਕੇ ਕਿਤੇ ਵੀ ਨਹੀਂ ਜਾਵੇਗਾ । ਉਸਨੇ ਐਲਾਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਉਸਨੂੰ ਟਿਕਟ ਦੇਵੇ ਭਾਵੇਂ ਨਾ ਦੇਵੇ, ਪਰ ਉਹ ਚੋਣ ਮਾਨਸਾ ਤੋਂ ਹੀ ਲੜੇਗਾ । ਮੂਸੇਵਾਲੇ ਦੇ ਇਹਨਾਂ ਬਿਆਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਲੈ ਕਿ ਦਾਲ਼ ਵਿੱਚ....
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਹੋਣ ਜਾ ਰਹੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਹਲਕਾਵਾਰ ਚੋਣ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ । ਇਸ ਸਬੰਧੀ ਵਿਧਾਨ ਸਭਾ ਹਲਕਾ ਬੱਲੂਆਣਾ ਵਿੱਚ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ਼੍ਰੀ ਹਰਦੇਵ ਮੇਘ ਗੋਬਿੰਦਗੜ੍ਹ ਦੇ ਹੱਕ ਵਿੱਚ 5 ਚੋਣ ਰੈਲੀਆਂ ਕੀਤੀਆਂ ਗਈਆਂ । ਇੰਨ੍ਹਾਂ ਚੋਣ ਰੈਲੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਸੰਬੋਧਨ ਕੀਤਾ ਅਤੇ ਇਲਾਕੇ ਦੇ ਵੋਟਰਾਂ....
ਜਿੱਥੇ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਗਰਮਾਉਣ ਲੱਗਾ ਹੈ, ਉੱਥੇ ਹੀ ਪੰਜਾਬ ਵਿੱਚ ਪਾਰਟੀਆਂ ਛੱਡਕੇ ਦੂਸਰੀਆਂ ਪਾਰਟੀਆਂ ਵਿੱਚ ਵੀ ਵੱਖ- ਵੱਖ ਲੀਡਰਾਂ ਵੱਲੋਂ ਜਾਣ ਦਾ ਰੁਝਾਨ ਇਸ ਵੇਲੇ ਪੂਰੇ ਸਿਖਰਾਂ ‘ਤੇ ਹੈ । ਇਸਦੇ ਚੱਲਦਿਆਂ ਹੀ ਮਾਝੇ ਦੇ ਸਿਰਕੱਢ ਕਾਂਗਰਸੀ ਆਗੂ ਲਾਲੀ ਮਜੀਠੀਆ ਨੇ ਕਾਂਗਰਸ ਪਾਰਟੀ ਨੂੰ ਤਕੜਾ ਝਟਕਾ ਦਿੰਦੇ ਹੋਏ ਆਮ ਆਦਮੀ ਪਾਰਟੀ ਵਿੱਚ ਜਾ ਕੇ ਕਾਂਗਰਸ ਨੂੰ ਕਰਾਰਾ ਝਟਕਾ ਦਿੱਤਾ ਹੈ।
ਬਾਦਲ ਪ੍ਰੀਵਾਰ ‘ਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਦੇ ਲੱਗੇ ਇਲਜ਼ਾਮਾਂ ਦੇ ਦੌਰ ਵਿੱਚ ਸਮੇਂ ਦੀ ਨਬਜ਼ ਨੂੰ ਸਮਝਦਿਆਂ ਐਨ ਮੌਕੇ ‘ਤੇ ਬਾਦਲਾਂ ਤੋਂ ਵੱਖ ਹੋ ਢੀਂਡਸਾ ਨੇ ਰਣਨੀਤੀ ਤਹਿਤ ਸੰਯੁਕਤ ਅਕਾਲੀ ਦਲ ਹੋਂਦ ਵਿੱਚ ਲਿਆਕੇ ਅਕਾਲੀ ਦਲ ਬਾਦਲ ਦੇ ਰੁੱਸੇ ਹਰ ਛੋਟੇ- ਵੱਡੇ ਲੀਡਰ ਸੰਯੁਕਤ ਅਕਾਲੀ ਦਲ ਵਿੱਚ ਸ਼ਾਮਲ ਕਰ ਲਏ । ਇੱਥੋਂ ਤੱਕ ਕਿ ਸੁਖਦੇਵ ਸਿੰਘ ਢੀਂਡਸਾ ਤੋਂ ਵੀ ਪਹਿਲਾਂ ਬਾਦਲਾਂ ਨਾਲ ਨਰਾਜ਼ ਹੋ ਅਲੱਗ ਹੋ ਕੇ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੀ ਆਪਣੀ....
ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਨਾਮਵਰ ਸਖਸ਼ੀਅਤਾਂ ਵਲੋਂ ਪੰਜਾਬ ਦੇ ਮੁੱਦਿਆ ਪ੍ਰਤੀ ਗੰਭੀਰ ਹੁੰਦੇ 'ਜੂਝਦਾ ਪੰਜਾਬ' ਨਾਮੀ ਮੰਚ ਦੀ ਸਥਾਪਨਾ ਕੀਤੀ ਗਈ | ਇਸ ਮੌਕੇ ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ, ਰਣਜੀਤ ਬਾਵਾ, ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਅਮਿਤੋਜ ਮਾਨ, ਅਦਾਕਾਰਾ ਗੁਲ ਪਨਾਗ, ਗਿਆਨੀ ਕੇਵਲ ਸਿੰਘ, ਖੇਤੀ ਮਾਹਿਰ ਦਵਿੰਦਰ ਸ਼ਰਮਾ, ਡਾ. ਬਲਵਿੰਦਰ ਸਿੰਘ ਸਿੱਧੂ, ਪੱਤਰਕਾਰ ਸਬਰਜੀਤ ਧਾਲੀਵਾਲ, ਦੀਪਕ ਸ਼ਰਮਾ ਚਨਾਰਥਲ, ਹਮੀਰ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਜੱਸ ਬਾਜਵਾ, ਰਵਿੰਦਰ ਕੌਰ....
ਪੰਜਾਬ ਸਰਕਾਰ ਵੱਲੋਂ ਜਨਵਰੀ ਵਿੱਚ ਗਣਤੰਤਰ ਦਿਵਸ ‘ ਤੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਤੋਂ ਬਾਅਦ ਦਿੱਲੀ ਵਿੱਚ ਗ੍ਰਿਫਤਾਰ ਕੀਤੇ ਗਏ 83 ਲੋਕਾਂ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੇ ਇਸ ਕਦਮ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਨਵਾਂ ਵਿਵਾਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ....
ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਫੈਸਲਾ ਲਿਆ ਹੈ। ਸਰਕਾਰ ਵੱਲੋਂ ‘ਦ ਪੰਜਾਬ ਕੰਟਰੈਕਟ ਫਾਰਮਿੰਗ ਐਕਟ-2013’ ਨੂੰ ਰੱਦ ਕਰਨ ਤੇ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟ ਐਕਟ-1961’ ਦੇ ਕਿਸਾਨ ਵਿਰੋਧੀ ਉਪਬੰਧਾਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਇਨ੍ਹਾਂ ਫੈਸਲਿਆਂ ਉੱਪਰ ਮੋਹਰ ਲੱਗ ਗਈ ਹੈ। ਦਰਅਸਲ ਬੀਜੇਪੀ ਕਾਫੀ ਸਮੇਂ ਤੋਂ ‘ਦ ਪੰਜਾਬ ਕੰਟਰੈਕਟ ਫਾਰਮਿੰਗ ਐਕਟ-2013’ ਨੂੰ ਲੈ ਕੇ ਕਾਂਗਰਸ ਨੂੰ ਘੇਰ ਰਹੀ ਸੀ। ਇਹ ਐਕਟ....