ਪੰਜਾਬ ਦੇ CM ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਲਈ ਐਂਟੀ ਕਰੱਪਸ਼ਨ ਨੰਬਰ 9501200200 ਜਾਰੀ ਕਰ ਦਿੱਤਾ ਹੈ। ਇਹ ਵੱਟਸਅੱਪ ਨੰਬਰ ਹੈ।ਇਸਦੇ ਰਾਹੀਂ ਲੋਕ ਲੈਣ ਜਾਂ ਦੇਣ ਵਾਲੇ ਦੀ ਆਡੀਓ ਜਾਂ ਵੀਡੀਓ ਭੇਜ ਸਕਦੇ ਹਨ। CM ਮਾਨ ਨੇ ਕਿਹਾ ਕਿ ਇਸ ਨੰਬਰ ਨੂੰ ਆਪਣੇ ਕੋਲ ਸਾਰੇ ਨੋਟ ਕਰ ਲੈਣ ਅਤੇ ਇਸ ਨੰਬਰ ਤੇ ਸਿਰਫ ਭ੍ਰਿਸ਼ਟਾਚਾਰ ਨਾਲ ਜੁੜੀ ਸ਼ਿਕਾਇਤ ਹੀ ਕੀਤੀ ਜਾਵੇ। ਜੇਕਰ ਕੋਈ ਰਿਸ਼ਵਤ ਲੈਂਦਾ ਜਾਂ ਕੰਮ ਦੇ ਬਦਲੇ ਕਮਿਸ਼ਨ ਸੰਗਦਾ ਹੈ ਤਾਂ ਉਸਦੀ ਵੀਡੀਓ ਜਾਂ ਆਡੀਓ ਇਸ ਨੰਬਰ ਤੇ ਭੇਜੋ, ਉਸ ਇਨਸਾਨ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ। CM ਨੇ ਐਂਟੀ ਕਰੱਪਸ਼ਨ ਦੇ ਇਸ ਨੰਬਰ ਲਈ ਇੱਕ ਟੀਮ ਬਣਾਈ ਹੈ ਜੋ ਇਸ ਨੰਬਰ ਤੇ ਆਉਣ ਵਾਲੀਆਂ ਸ਼ਿਕਾਇਤਾਂ ਤੇ ਨਜ਼ਰ ਰੱਖੇਗੀ ਅਤੇ ਅੱਗੇ ਕਾਰਵਾਈ ਲਈ ਭੇਜੇਗੀ। ਇਸ ਨੰਬਰ ਦੀ ਰੋਜਾਨਾ ਰਿਪੋਰਟ CM ਭਗਵੰਤ ਮਾਨ ਨੂੰ ਭੇਜੀ ਜਾਵੇਗੀ। ਇਸ ਨੰਬੀ ਤੇ ਕਿੰਨੀਆਂ ਸ਼ਿਕਾਇਤਾਂ ਆਈਆਂ ਤੇ ਕਿੰਨੀਆਂ ਤੇ ਕਾਰਵਾਈ ਹੋਈ ਇਸਦੇ ਬਾਰੇ ਵੀ ਦੱਸਿਆ ਜਾਵੇਗਾ।