ਮਾਲਵਾ

ਮਿਰਜ਼ਾ-ਸਾਹਿਬਾ, ਹੀਰ-ਰਾਂਝਾ ਨੂੰ ਅੱਜ ਦੇ ਜ਼ਮਾਨੇ ਅਨੁਸਾਰ ਪੇਸ਼ ਕਰ ਹਸਾਉਂਦੇ ਹਸਾਉਂਦੇ ਚੁੱਕੇ ਸੰਗੀਨ ਮੁੱਦੇ
ਬਠਿੰਡਾ : ਨਾਟਿਅਮ ਪੰਜਾਬ ਵੱਲੋਂ ਡਾਇਰੈਕਟਰ ਕੀਰਤੀ ਕਿਰਪਾਲ, ਚੇਅਰਮੈਨ ਕਸ਼ਿਸ਼ ਗੁਪਤਾ ਅਤੇ ਪ੍ਰਧਾਨ ਸੁਦਰਸ਼ਨ ਗੁਪਤਾ ਦੀ ਅਗੁਵਾਈ ਵਿੱਚ ਬਠਿੰਡਾ ਦੇ ਐਮਆਰਐਸਪੀਟੀਯੂ ਕੈਂਪਸ ਵਿਖੇ ਕਰਵਾਏ ਜਾ ਰਹੇ 11ਵੇਂ ਨਾਟਕ ਮੇਲੇ ਦੀ 5ਵੀਂ ਸ਼ਾਮ ਠਹਾਕਿਆਂ ਭਰਪੂਰ ਰਹੀ। ਇਸ ਦੌਰਾਨ ਨਿਰਦੇਸ਼ਕ ਇਕੱਤਰ ਦੀ ਅਗੁਵਾਈ ਵਿੱਚ ਚੰਡੀਗੜ੍ਹ ਸਕੂਲ ਆੱਫ ਡਰਾਮਾ ਦੀ ਟੀਮ ਵੱਲੋਂ ਦਵਿੰਦਰ ਗਿੱਲ ਦਾ ਲਿਖਿਆ ਕਾਮੇਡੀ ਨਾਟਕ ‘ਇਸ਼ਕ ਰੀਮਿਕਸ’ ਪੇਸ਼ ਕੀਤਾ ਗਿਆ, ਜਿਸ ਵਿੱਚ ਮਿਰਜ਼ਾ-ਸਾਹਿਬਾ, ਹੀਰ-ਰਾਂਝਾ ਆਦਿ ਪਾਤਰਾਂ ਨੂੰ ਅੱਜ ਦੇ ਜ਼ਮਾਨੇ....
ਦਰਸ਼ਕਾਂ ਦੀ ਸੁਵਿਧਾ ਲਈ ਖੇਤਰੀ ਸਾਰਸ ਮੇਲੇ ਵਿੱਚ ਕੀਤੇ ਜਾ ਰਹੇ ਵਿਸ਼ੇਸ਼ ਪ੍ਰਬੰਧ
ਸਤਿੰਦਰ ਸਰਤਾਜ, ਜੌਰਡਨ ਸੰਧੂ, ਰਣਜੀਤ ਬਾਵਾ, ਸੁਨੰਦਾ ਸ਼ਰਮਾ ਸਮੇਤ ਹੋਰ ਚੋਟੀ ਦੇ ਗਾਇਕ ਹੋਣਗੇ ਦਰਸ਼ਕਾਂ ਦੇ ਰੂਬਰੂ ਸੰਗਰੂਰ : ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 8 ਅਕਤੂਬਰ ਤੋਂ 17 ਅਕਤੂਬਰ ਤੱਕ ਕਰਵਾਏ ਜਾ ਰਹੇ ਖੇਤਰੀ ਸਾਰਸ ਮੇਲੇ ਵਿੱਚ ਦਰਸ਼ਕਾਂ ਦੀ ਸੁਵਿਧਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਸ ਮੇਲੇ....
ਸਾਰਸ ਮੇਲੇ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ, 8 ਤੋਂ 17 ਅਕਤੂਬਰ ਤੱਕ ਲੱਗੇਗਾ ਸਾਰਸ ਮੇਲਾ
ਸੰਗਰੂਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਨਾਲ-ਨਾਲ ਦੂਜੇ ਰਾਜਾਂ ਦੇ ਵਿਰਸੇ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਦੇ ਮਕਸਦ ਨਾਲ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ 8 ਤੋਂ 17 ਅਕਤੂਬਰ ਤੱਕ ਲਗਾਏ ਜਾ ਰਹੇ ਖੇਤਰੀ ਸਾਰਸ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ ਨੇ ਕਿਹਾ ਕਿ ਦੇਸ਼ ਭਰ ਤੋਂ ਆਉਣ ਵਾਲੇ ਸ਼ਲਿਪਕਾਰਾਂ ਤੇ ਦਸਤਕਾਰਾਂ ਦੀ ਰਿਹਾਇਸ਼ ਸਮੇਤ ਹੋਰ ਢੁਕਵੇਂ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ। ਵਾਲੀਆ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਤਿੰਦਰ....
ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪਹਿਲ ਦੇ ਅਧਾਰ ਉਤੇ ਕਦਮ ਚੁੱਕੇ ਜਾ ਰਹੇ ਹਨ : ਜੌੜਾਮਾਜਰਾ
ਦਿੜ੍ਹਬਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪਹਿਲ ਦੇ ਅਧਾਰ ਉਤੇ ਕਦਮ ਚੁੱਕੇ ਜਾ ਰਹੇ ਹਨ, ਪੰਜਾਬ ਦੇ ਕਿਸੇ ਵੀ ਨਾਗਰਿਕ ਸਿਹਤ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ। ਨੇੜੇ ਪਿੰਡ ਖਨਾਲ ਖੁਰਦ ਵਿਖੇ ਇੱਕ ਧਾਰਮਿਕ ਸਥਾਨ ਉਤੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਜਿੰਨੀਆਂ ਸਰਕਾਰਾਂ....
ਰਾਏਕੋਟ ਵਿਖੇ ਦੁਸਹਿਰਾ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।
ਰਾਏਕੋਟ (ਚਰਨਜੀਤ ਸਿੰਘ ਬੱਬੂ) : ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਪ੍ਰਧਾਨ ਇੰਦਰਪਾਲ ਗੋਲਡੀ ਤੇ ਸਕੱਤਰ ਮਨੋਹਰ ਲਾਲ ਲਾਡੀ ਦੀ ਅਗਵਾਈ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਸਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਪੰਡਿਤ ਕਿ੍ਸ਼ਨ ਕੁਮਾਰ ਜੋਸ਼ੀ, ਸਮਾਜਸੇਵੀ ਹੀਰਾ ਲਾਲ ਬਾਂਸਲ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਦੁਸਹਿਰੇ ਦਾ ਉਦਘਾਟਨ ਗੁਰਦੇਵ ਸਿੰਘ ਬਾਵਾ ਅਤੇ....
ਸ੍ਰੀ ਬਾਲਾਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ।
ਰਾਏਕੋਟ (ਚਰਨਜੀਤ ਸਿੰਘ ਬੱਬੂ) : ਬੀਤੀ ਰਾਤ ਬਾਲਾਜੀ ਪਰਿਵਾਰ ਵੱਲੋਂ ਮੰਦਰ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸ਼ਿਵ ਮੰਦਰ ਬਗੀਚੀ ਰਾਏਕੋੋਟ ’ਚ ਸਥਿਤ ਸ੍ਰੀ ਬਾਲਾ ਜੀ ਧਾਮ ਵਿਖੇ ਵਿਸ਼ਾਲ ਜਾਗਰਣ ਕਰਵਾਇਆ ਗਿਆ।ਇਸ ਮੌਕੇ ਅਭੀ ਗੋਇਲ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬਾਲਾਜੀ ਪਰਿਵਾਰ ਦੇ ਸ਼ਾਮ ਲਾਲ ਗੋਇਲ, ਵਿਨੋਦ ਜੈਨ (ਪੁਜਾਰੀ ਫੀਡ ਵਾਲੇ), ਮੰਦਰ ਕਮੇਟੀ ਪ੍ਰਧਾਨ ਤਰਲੋਕ ਜੁਨੇਜਾ, ਸਤੀਸ਼ ਪਰੁਥੀ ਨੇ ਕਿਹਾ ਕਿ ਹਰ ਮੰਗਲਵਾਰ ਨੂੰ ਬਾਲਾਜੀ ਪਰਿਵਾਰ ਵੱਲੋਂ....
ਪੇਂਡੂ ਸਵੈ- ਰੋਜ਼ਗਾਰ ਸਿਖਲਾਈ ਸੰਸਥਾ ਚਹਿਲ ਵਿਖੇ 25 ਨੌਜਵਾਨਾਂ ਨੂੰ ਮੋਬਾਇਲ ਰਿਪੇਅਰ ਕੋਰਸ ਦੇ ਸਾਰਟੀਫਿਕੇਟ ਦਿੱਤੇ
ਫਰੀਦਕੋਟ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਤਹਿਤ ਜ਼ਿਲਾ ਫਰੀਦਕੋਟ ਅਧੀਨ ਸਿਹਤ ਵਿਭਾਗ ਦੇ ਨਸ਼ਾ ਛੁਡਾਊ ਕੇਂਦਰ,ਓਟ ਸੈਂਟਰ ਅਤੇ ਪੁਨਰਵਾਸ ਕੇਂਦਰ ਵਿਖੇ ਨਸ਼ਾ ਪੀੜ੍ਹਤਾਂ ਦਾ ਮੁਫਤ ਇਲਾਜ ਅਤੇ ਹੋਰ ਕਈ ਪ੍ਰਕਾਰ ਦੀਆਂ ਸੁਵਿਧਾਵਾਂ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਨਸ਼ਾਂ ਪੀੜ੍ਹਤਾਂ ਨੂੰ ਇਲਾਜ ਦੇ ਦੌਰਾਨ ਪੰਜਾਬ ਐਂਡ ਸਿੰਧ ਬੈਂਕ ਦੀ ਪੇਂਡੂ ਰੋਜ਼ਗਾਰ ਸਿਖਲਾਈ ਸੰਸਥਾ ਚਹਿਲ ਦੇ ਸ਼ਾਨਦਾਰ ਉਪਰਾਲੇ ਤਹਿਤ ਕਿੱਤਾ ਮੁਖੀ ਕੋਰਸ ਵੀ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ....
ਪੰਜਾਬੀ ਸਾਹਿਤ ਦੀ ਮਹਿਕ ਹੋਰ ਭਾਰਤੀ ਭਾਸ਼ਾਵਾਂ ਵਿੱਚ ਫ਼ੈਲਾਉਣਾ ਸੁਆਗਤ ਯੋਗ ਕਦਮ - ਸਤਿਗੁਰੂ ਉਦੈ ਸਿੰਘ
ਗੁਰਭਜਨ ਗਿੱਲ ਦੀ ਚੋਣਵੀ ਕਵਿਤਾ ਦਾ ਹਿੰਦੀ ਚ ਅਨੁਵਾਦਤ ਸੰਗ੍ਰਹਿ ਆਧਾਰ ਭੂਮੀ ਲੋਕ ਸਮਰਪਨ ਲੁਧਿਆਣਾ : ਸ਼੍ਰੀ ਭੈਣੀ ਸਾਹਿਬ ਵਿਖੇ ਅੱਜ ਨਾਮਧਾਰੀ ਪੰਥ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਹਿੰਦੀ ਵਿੱਚ ਅਨੁਵਾਦ ਕਾਵਿ ਪੁਸਤਕ ਆਧਾਰ ਭੂਮੀ ਨੂੰ ਲੋਕ ਸਮਰਪਣ ਕਰਦਿਆਂ ਕਿਹਾ ਹੈ ਕਿਪੰਜਾਬੀ ਸਾਹਿੱਤ ਦੀ ਮਹਿਕ ਨੂੰ ਹੋਰ ਭਾਰਤੀ ਭਾਸ਼ਾਵਾਂ ਵਿੱਚ ਪਸਾਰਨਾ ਸੁਆਗਤ ਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਦੀ ਮਰਯਾਦਾ, ਸਭਿਆਚਾਰ ਅਤੇ ਵਿਰਾਸਤੀ ਲੋਕ ਧਾਰਾ....
ਰਾਮ ਲੀਲਾ ਦੇ 9ਵੇ ਦਿਨ ਦਾ ਉਦਘਾਟਨ ਮੰਦਰ ਬੀਬੀ ਪਾਰੋ ਪ੍ਰਬੰਧਕ ਕਮੇਟੀ ਨੇ ਕੀਤਾ
ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ) : ਕਸਬਾ ਫੂਲ ਟਾਊਨ ਵਿੱਚ ਯੁਵਾ ਰਾਮ ਲੀਲਾ ਕਲੱਬ ਦੁਆਰਾ ਕਰਵਾਈ ਜਾ ਰਹੀ ਰਾਮ ਲੀਲਾ ਦੇ 9ਵੇ ਦਿਨ ਦੇ ਆਰੰਭ ਦਾ ਉਦਘਾਟਨ ਮੰਦਰ ਬੀਬੀ ਪਾਰੋ ਪ੍ਰਬੰਧਕ ਕਮੇਟੀ ਨੇ ਰੀਬਨ ਕੱਟ ਕੇ ਕੀਤਾ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਕ੍ਰਿਸਨ ਫੌਜੀ, ਉੱਪ ਪ੍ਰਧਾਨ ਕਿਰਨਪਾਲ ਔਲਖ, ਮਾਸਟਰ ਅਵਿਨਾਸ਼ ਸ਼ਰਮਾ ਕੈਸ਼ਅਰ,ਗੁਰਪ੍ਰੀਤ ਜਟਾਣਾ ਜਨਰਲ ਸੈਕਟਰੀ,ਸਤੀਸ਼ ਗੋਇਲ, ਮਹਿੰਦਰ ਢਿੱਲੋਂ,ਸਮਸੇਰ ਮੱਲੀ ਸ਼ਿਰਕਤ ਕੀਤੀ। ਚੌਗਿਰਦਾ ਸੁੰਦਰੀਕਰਣ ਸੋਸਾਇਟੀ ਵੱਲੋਂ ਪ੍ਰਧਾਨ ਕਰਨੈਲ ਸਿੰਘ....
ਰਾਜ ਸਭਾ ਮੈਂਬਰ ਅਰੋੜਾ ਨੂੰ ਸੰਸਦ ਵੱਲੋਂ ਪੁਨਰਗਠਿਤ ਸਿਹਤ ਅਤੇ ਪਰਿਵਾਰ ਭਲਾਈ ਕਮੇਟੀ ਦੇ ਮੈਂਬਰ ਵਜੋਂ ਸ਼ਾਮਲ ਕੀਤਾ
ਲੁਧਿਆਣਾ : ਪੂਰੇ ਸੂਬੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਸੰਸਦ ਵੱਲੋਂ ਪੁਨਰਗਠਿਤ ਸਿਹਤ ਅਤੇ ਪਰਿਵਾਰ ਭਲਾਈ ਕਮੇਟੀ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਵਿਭਾਗ ਨਾਲ ਸਬੰਧਤ ਸੰਸਦੀ ਸਥਾਈ ਕਮੇਟੀਆਂ (2022-2023) ਦਾ 4 ਅਕਤੂਬਰ ਨੂੰ ਪੁਨਰਗਠਨ ਕੀਤਾ ਗਿਆ ਹੈ। ਇਸ ਤਹਿਤ ਵੱਖ-ਵੱਖ ਕਮੇਟੀਆਂ ਜਿਵੇਂ ਕਿ ਸਿੱਖਿਆ, ਇਸਤਰੀ, ਬੱਚੇ, ਯੁਵਾ ਅਤੇ ਖੇਡ ਕਮੇਟੀ, ਪਰਸੋਨਲ, ਲੋਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਕਮੇਟੀ, ਅਤੇ ਗ੍ਰਹਿ....
ਸਾਬਕਾ ਮੁੱਖ ਮੰਤਰੀ ਕੈਪਟਨ ਦੇ ਓਐੱਸਡੀ ਰਹੇ ਕੈਪਟਨ ਸੰਦੀਪ ਸੰਧੂ ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ ਕੀਤਾ ਕੇਸ ਦਰਜ
ਲੁਧਿਆਣਾ : ਸਿੱਧਵਾਂ ਬੇਟ ਦੇ 65 ਲੱਖ ਰੁਪਏ ਦੇ ਸਟਰੀਟ ਲਾਈਟਾਂ ਘੁਟਾਲੇ ਦੀ ਚੱਲ ਰਹੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਲੁਧਿਆਣਾ ਨੇ ਮੰਗਲਵਾਰ ਨੂੰ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਰਹੇ ਕੈਪਟਨ ਸੰਦੀਪ ਸੰਧੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਿਜੀਲੈਂਸ ਨੇ ਦਾਅਵਾ ਕੀਤਾ ਕਿ ਸੰਧੂ ਨੇ ਸਟਰੀਟ ਲਾਈਟਾਂ ਨੂੰ ਦੁੱਗਣੇ ਤੋਂ ਵੱਧ ਰੇਟ ’ਤੇ ਖ਼ਰੀਦਣ ਦੇ ਸੌਦੇ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਉਸ ਨੇ ਕਥਿਤ ਤੌਰ ’ਤੇ ਕਈ ਲੱਖਾਂ ਦਾ ਵਿੱਤੀ ਲਾਭ....
ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਮਰਨ ਵਰਤ ਤੀਜੇ ਦਿਨ ਵੀ ਜਾਰੀ
ਸੰਗਰੂਰ : ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ’ਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਮਰਨ ਵਰਤ ਅੱਜ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ। ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਲਗਾਤਾਰ ਤੀਜੇ ਦਿਨ ਵੀ ਮਰਨ ਵਰਤ ’ਤੇ ਡਟੇ ਹੋਏ ਹਨ। ਮਰਨ ਵਰਤ ਕੈਂਪ ਵਿਚ ਬੇਰੁਜ਼ਗਾਰ ਅਧਿਆਪਕ ਵੀ ਹਮਾਇਤ ਵਿਚ ਰੋਸ ਧਰਨੇ ’ਤੇ ਬੈਠੇ ਹਨ। ਅੱਜ ਪੰਜਾਬ ਰਾਜ ਬਿਜਲੀ....
ਮੈਡੀਕਲ ਕਾਲਜ ਕਮ ਹਸਪਤਾਲ ਬਣਾਉਣ ਲਈ ਪੰਜਾਬ ਸਰਕਾਰ ਨੂੰ 13 ਏਕੜ ਜ਼ਮੀਨ ਦਾਨ ਕੀਤੀ
ਮੁੱਲਾਂਪੁਰ (ਰਛਪਾਲ ਸਿੰਘ ਸ਼ੇਰਪੁਰੀ) : ਨੇੜਲੇ ਪਿੰਡ ਚੱਕ ਕਲਾਂ ਵਿਖੇ ਮਾਤਾ ਬਸੰਤ ਕੌਰ ਬਿਸ਼ਨ ਸਿੰਘ ਐਜੂਕੇਸ਼ਨ ਟਰੱਸਟ ਵੱਲੋਂ ਮੈਡੀਕਲ ਕਾਲਜ ਕਮ ਹਸਪਤਾਲ ਦੀ ਉਸਾਰੀ ਲਈ 39 ਕਰੋੜ ਕੀਮਤ ਵਾਲੀ 13 ਏਕੜ ਜ਼ਮੀਨ ਪੰਜਾਬ ਸਰਕਾਰ ਨੂੰ ਦਾਨ ਕੀਤੀ ਗਈ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ, ਜਿੱਥੇ ਉਨ੍ਹਾਂ ਸਰਕਾਰ ਵੱਲੋਂ ਮਾਤਾ ਬਸੰਤ ਕੌਰ ਬਿਸ਼ਨ ਸਿੰਘ ਐਜੂਕੇਸ਼ਨ ਟਰੱਸਟ ਦੇ ਨੁਮਾਇੰਦਿਆਂ ਗੁਰਨਾਮ ਸਿੰਘ ਅਤੇ ਪਵਿਤਰ ਸਿੰਘ ਦਾ ਧੰਨਵਾਦ ਕੀਤਾ....
ਧੰਨ ਧੰਨ ਬਾਬਾ ਸ਼ੋਭਾ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਬਿਰਕ ਵਿਚ ਟੂਰਨਾਮੈਂਟ 9 ਅਕਤੂਬਰ ਨੂੰ
ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) :ਇੱਥੋਂ ਨੇੜਲੇ ਪਿੰਡ ਬਿਰਕ ਤਹਿਸੀਲ ਜਗਰਾਓਂ ਜ਼ਿਲਾ ਲੁਧਿਆਣਾ ਵਿਖੇ ਧੰਨ ਧੰਨ ਬਾਬਾ ਸ਼ੋਭਾ ਜੀ ਦੀ ਯਾਦ ਨੂੰ ਸਮਰਪਿਤ ਨਗਰ ਦੇ ਪੱਤਵੰਤਿਆ ,ਐਨ ਆਰ ਆਈ ਵੀਰਾਂ ਅਤੇ ਨੌਜਵਾਨਾਂ ਵੱਲੋਂ ਇੱਕ ਦਿਨਾ ਕਬੱਡੀ ਕੱਪ 9 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਬਾਰੇ ਭਰਪੂਰ ਜਾਣਕਾਰੀ ਦਿੰਦੇ ਹੋਏ ਮਾਂ ਖੇਡ ਕਬੱਡੀ ਨਾਲ ਦਿਲੋਂ ਪਿਆਰ ਕਰਨ ਵਾਲੇ ਨੌਜਵਾਨ ਬੰਟੀ ਯੂ ਐਸ ਏ, ਗੁਰਮੀਤ ਸਿੰਘ ਕਨੈਡਾ, ਗੁਰਪ੍ਰੀਤ ਸਿੰਘ ਮਨੀਲਾ ,ਅਰਸ਼ੀ ਕਨੈਡਾ ,ਮਨੀ ਬੰਦੇਸਾ,ਜਗਦੀਪ ਸਿੰਘ....
ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਾਹਿਬਜ਼ਾਦਾ ਜੋਰਾਵਰ ਸਿੰਘ ਸਰਕਾਰੀ ਕਾਲਜ ਵਿਖੇ ਸੈਮੀਨਾਰ ਕਰਵਾਇਆ ਗਿਆ।
ਰਾਏਕੋਟ : ਸਾਹਿਬਜ਼ਾਦਾ ਜੋਰਾਵਰ ਸਿੰਘ ਸਰਕਾਰੀ ਕਾਲਜ ਬੁਰਜ ਹਰੀ ਸਿੰਘ ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਤਹਿਸੀਲਦਾਰ ਜਗਸੀਰ ਸਿੰਘ ਸਰਾਂ ਨ ਸਿਰਕਤ ਕੀਤੀ। ਇਸ ਮੌਕੇ ਤਹਿਸੀਲਦਾਰ ਜਗਸੀਰ ਸਿੰਘ ਸਰਾਂ ਅਤੇ ਕਲੱਬ ਦੇ ਚੇਅਰਮੈਨ ਅਤਰ ਸਿੰਘ ਚੱਢਾ ਨੇ ਕਿਹਾ ਕਿ ਹਿੰਦ - ਚੀਨ ਦੀ ਜੰਗ ਤੋਂ ਬਾਅਦ ਪੰਜਾਬ ਅੰਦਰ ਨਸ਼ਿਆਂ ਦਾ ਪ੍ਰਭਾਵ ਕਿਵੇਂ ਵਧਿਆ ਬਾਰੇ....