ਝੋਨੇ ਦੀ ਸਿਧੀ ਬਿਜਾਈ ਅਤੇ ਪਰਾਲੀ ਦੀ ਸਾਂਭ—ਸੰਭਾਲ ਬਾਰੇ ਕਰਵਾਇਆ ਜਾਣੂੰ ਫਾਜ਼ਿਲਕਾ, 12 ਜੂਨ : ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਜੰਗੀਰ ਸਿੰਘ ਦੇ ਦਿਸ਼ਾ—ਨਿਰਦੇਸ਼ਾ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਦੀ ਯੋਗ ਅਗਵਾਈ ਤਹਿਤ ਪਿੰਡ ਜ਼ੋੜਕੀ ਕੰਕਰਵਾਲੀ ਬਲਾਕ ਫਾਜ਼ਿਲਕਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਆਏ ਕਿਸਾਨਾਂ ਦਾ ਸਵਾਗਤ ਕਰਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤਰਸੇਮ ਸਿੰਘ ਨੇ ਪਰਾਲੀ ਦੀ ਸਾਂਭ—ਸੰਭਾਲ ਲਈ ਵਰਤੀਆਂ ਜਾਂਦੀਆਂ ਖੇਤੀਬਾੜੀ ਮਸ਼ੀਨਾਂ ਸਬੰਧੀ....
ਮਾਲਵਾ
ਅਬੋਹਰ 12 ਜੂਨ : ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ, ਫਾਜ਼ਿਲਕਾ ਦੇ ਹੁਕਮਾਂ ਅਨੁਸਾਰ ਅੱਜ ਅਬੋਹਰ ਵਿੱਚ ਚਾਇਲ਼ਡ ਲੇਬਰ ਟਾਸਕ ਫੋਰਸ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਜਿਸ ਵਿੱਚ ਅਬੋਹਰ ਦੇ ਬੱਸ ਸਟੈਂਡ ਦੇ ਪਿਛਲੇ ਪਾਸੇ ਵੱਖ-ਵੱਖ ਦੁਕਾਨਾਂ ਤੇ ਜਾ ਕੇ ਟਾਸਕ ਫੋਰਸ ਕਮੇਟੀ ਵੱਲੋਂ ਦੁਕਾਨਦਾਰਾਂ ਨੂੰ ਚਾਇਲਡ ਲੇਬਰ ਐਕਟ ਸਬੰਧੀ ਜਾਗਰੂਕ ਕੀਤਾ ਗਿਆ....
ਰਾਹਗੀਰਾਂ ਨੂੰ ਮਤੀਰੇ ਤੇ ਪਾਣੀ ਪਿਲਾਇਆ ਮੁੱਲਾਂਪੁਰ ਦਾਖਾ,11 ਜੂਨ (ਸਤਵਿੰਦਰ ਸਿੰਘ ਗਿੱਲ) : ਅੱਤ ਦੀ ਗਰਮੀ ਤੋਂ ਰਾਹਤ ਦਿਵਾਉਣ ਵਾਸਤੇ ਅੱਜ ਪਿੰਡ ਸਵੱਦੀ ਕਲਾਂ ਚ ਠੰਡੇ ਮਿੱਠੇ ਜਲ ਤੇ ਮਤੀਰਿਆਂ ਦੀ ਛਬੀਲ ਲਗਾਈ ਗਈ ਜਿਸ ਵਿੱਚ ਸਮੂਹ ਦੁਕਾਨਦਾਰਾਂ ਤੇ ਮਹੱਲਾ ਵਾਸੀਆਂ ਨੇ ਖੂਬ ਸੇਵਾ ਕੀਤੀ ਅਤੇ ਰਾਹਗੀਰਾਂ ਨੂੰ ਜਲ ਤੇ ਮਤੀਰੇ ਖਵਾਏ। ਇਸ ਮੌਕੇ ਜਗਸੀਰ ਸਿੰਘ ਸੀਰਾ ,ਤਰਲੋਕ ਸਿੰਘ,ਪੱਪੀ ਬੈਂਕ ਵਾਲਾ,ਤਰਲੋਕ ਸਿੰਘ,ਗੁਰਚਰਨ ਸਿੰਘ ਫੋਜੀ,ਪਲਵਿੰਦਰ ਸਿੰਘ ਬੱਬੂ,ਤਰਲੋਕ ਸਿੰਘ ਪੱਤਰਕਾਰ, ਬਿੱਟੂ ਸਵੱਦੀ....
ਮਾਨਸਾ, 11 ਜੂਨ : ਮਾਨਸਾ ਦੀ ਬਾਹਰਲੀ ਅਨਾਜ ਮੰਡੀ ਵਿੱਚ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਇੱਕ ਕਨਵੈਨਸ਼ਨ ਕੀਤੀ ਗਈ । ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਔਰਤਾਂ ਨੇ ਹਿੱਸਾ ਲਿਆ । ਇਸ ਕਨਵੈਨਸ਼ਨ ਦੀ ਸ਼ੁਰੂਆਤ ਕਿਸਾਨ ਲਹਿਰ ਦੇ ਸ਼ਹੀਦਾਂ ਅਤੇ ਵਿਛੜੇ ਆਗੂਆਂ ਨੂੰ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦੇਣ ਉਪਰੰਤ ਕੀਤੀ ਗਈ। ਇਸ ਮੌਕੇ ਬੋਲਦਿਆਂ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ....
ਮਾਨਸਾ, 11 ਜੂਨ : ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਦੇ ਸੂਬਾਈ ਆਗੂਆਂ ਦਾ ਵਫ਼ਦ ਕੈਬਨਿਟ ਸਬ ਕਮੇਟੀ ਦੇ ਪ੍ਰਮੁੱਖ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਾਨਸਾ ਵਿਖੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਉਪਰੰਤ ਮਿਲਿਆ। ਆਗੂਆਂ ਨੇ ਮਿਲ ਕੇ ਯੂਨੀਅਨ ਦੀਆਂ ਸਮੁੱਚੀਆਂ ਹੱਕੀ ਤੇ ਜਾਇਜ਼ ਮੰਗਾਂ ਕੈਬਨਿਟ ਵਜ਼ੀਰਾਂ ਅੱਗੇ ਰੱਖੀਆਂ ਤੇ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਹੈ। ਵਫ਼ਦ....
ਪਟਿਆਲਾ, 11 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਨੇ 14 ਮਹੀਨਿਆਂ ‘ਚ 31 ਲੱਖ ਰੁਪਏ ਤੋਂ ਵੱਧ ਦਾ ਚਾਹ ਤੇ ਸਨੈਕਸ ਖਾਧਾ। ਇਸ ਗੱਲ ਦਾ ਖੁਲਾਸਾ ਆਰਟੀਆਈ ਕਾਰਕੁਨ ਗੁਰਜੀਤ ਸਿੰਘ ਗੋਪਾਲਪੁਰੀ ਵਾਸੀ ਪਟਿਆਲਾ ਵੱਲੋਂ ਦਾਇਰ ਇੱਕ ਆਰਟੀਆਈ ‘ਚ ਹੋਇਆ। ਹਾਲਾਂਕਿ ਇਹ ਖਰਚਾ ਪਿਛਲੇ ਮੁੱਖ ਮੰਤਰੀਆਂ ਦੇ ਖਰਚੇ ਨਾਲੋਂ ਬਹੁਤ ਘੱਟ ਹੈ। ਇਸ RTI ਮੁਤਾਬਕ ਮਾਰਚ 2022 ਲਈ ਚਾਹ-ਨਾਸ਼ਤੇ ਦਾ ਬਿੱਲ 3.38 ਲੱਖ ਰੁਪਏ ਸੀ। ਮਾਰਚ ਤੋਂ ਬਾਅਦ ਅਪ੍ਰੈਲ 2022 ‘ਚ 2 ਲੱਖ 73 ਹਜ਼ਾਰ 788, ਮਈ ‘ਚ 3 ਲੱਖ 55....
ਕਿਹਾ ਸੇਵਾ ਭਾਵਨਾ ਅਤੇ ਤਨਦੇਹੀ ਨਾਲ ਡਿਊਟੀ ਕਰਨ ਸਿਹਤ ਅਧਿਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਸਿਵਲ ਹਸਪਤਾਲ ਮਾਨਸਾ ਦਾ ਕੀਤਾ ਦੌਰਾ ਮਾਨਸਾ, 11 ਜੂਨ : ਸਰਕਾਰੀ ਸਿਵਲ ਹਸਪਤਾਲ ਅੰਦਰ ਐਮਰਜੈਂਸੀ ਸੇਵਾਵਾਂ 24 ਘੰਟੇ ਯਕੀਨੀ ਬਣਾਈਆਂ ਜਾਣ ਅਤੇ ਮਰੀਜ਼ਾਂ ਨੂੰ ਕਿਸੇ ਪ੍ਰਕਾਰ ਦੀ ਖੱਜਲ ਖੁਆਰੀ ਨਾ ਹੋਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਮਾਨਸਾ ਦਾ ਦੌਰਾ ਕਰਨ ਮੌਕੇ ਕੀਤਾ। ਡਾ. ਬਲਬੀਰ ਸਿੰਘ ਨੇ ਹਸਪਤਾਲ ਦੇ ਅਮਲੇ ਨੂੰ ਸੇਵਾ ਭਾਵਨਾ ਅਤੇ ਤਨਦੇਹੀ ਨਾਲ....
ਨੌਜਵਾਨਾ ਵਲੋਂ ਸੰਭਾਲੀਆਂ ਜਿੰਮੇਵਾਰੀਆਂ ਨਾਲ ਦੇਸ਼ ਦੀ ਤਰੱਕੀ ਅਤੇ ਵਿਕਾਸ ਸੰਭਵ : ਜਸਵੰਤ ਸਿੰਘ ਕੋਟਕਪੂਰਾ, 11 ਜੂਨ : ਬੱਚੇ ਸਮਾਜ ਦਾ ਭਵਿੱਖ ਹੀ ਨਹੀਂ ਬਲਕਿ ਉਹਨਾਂ ਵਲੋਂ ਸੰਭਾਲੀਆਂ ਜਿੰਮੇਵਾਰੀਆਂ ਨਾਲ ਦੇਸ਼ ਦੀ ਤਰੱਕੀ ਅਤੇ ਵਿਕਾਸ ਵੀ ਸੰਭਵ ਹੈ। ‘ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ’ ਵਲੋਂ ਅੱਠਵੀਂ, 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਮੁਤਾਬਿਕ ਪੰਜਾਬ ਭਰ ’ਚ ਪੁਜੀਸ਼ਨਾ ਹਾਸਲ ਕਰਨ ਅਰਥਾਤ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੀਆਂ ਵਿਦਿਆਰਥਣਾ ਦੇ ਸਨਮਾਨ ਸਮਾਰੋਹ ਮੌਕੇ ਉਕਤ....
ਪਾਇਲ, 11 ਜੂਨ : ਪਾਇਲ 'ਚ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ 'ਚ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ ਗਿਆ। ਡੇਢ ਮਹੀਨੇ ਤੱਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦਾ ਕੋਈ ਥਹੁ-ਪਤਾ ਵੀ ਨਹੀਂ ਲੱਗਾ। ਜਦੋਂ ਪੁਲਿਸ ਨੇ ਲਾਪਤਾ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ। ਇਸ ਸਬੰਧੀ ਪਾਇਲ ਥਾਣੇ ਵਿੱਚ ਪੰਜ ਵਿਅਕਤੀਆਂ ਪ੍ਰਨੀਤ ਸਿੰਘ, ਹਰਮਨਪ੍ਰੀਤ ਸਿੰਘ, ਉਸ ਦੇ ਭਰਾ ਵਿਕਰਮ ਸਿੰਘ ਵਿੱਕੀ, ਗੁਰਵਿੰਦਰ....
ਮਲੋਟ, 11 ਜੂਨ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ ਤਹਿਤ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਅਤੇ ਇਸਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ 12 ਜੂਨ ਨੂੰ ਰੱਖਿਆ ਜਾ ਰਿਹਾ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦਿੱਤੀ ਹੈ। ਇਹ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਮੁੱਖ ਸੜਕ ਸੀ ਅਤੇ ਪਿੱਛਲੇ ਕਈ ਸਾਲਾਂ ਤੋਂ ਇਹ ਸੜਕ ਬੇਹੱਦ ਖਸਤਾ ਹਾਲ ਸੀ ਅਤੇ ਨਾ ਕੇਵਲ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੋਕ ਸਗੋਂ ਇਸ ਮਾਰਗ ਰਾਹੀਂ....
ਸ੍ਰੀ ਅਨੰਦਪੁਰ ਸਾਹਿਬ, 11 ਜੂਨ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਤੇ ਗ੍ਰੰਟੀਆਂ ਪੂਰੀਆਂ ਕਰ ਰਹੀ ਹੈ। ਇੱਕ ਇਤਿਹਾਸਕ ਫੈਸਲਾ ਲੈਦੇ ਹੋਏ ਮੰਤਰੀ ਮੰਡਲ ਨੇ 14239 ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਹੈ, ਅਜਿਹੇ ਹੋਰ ਫੈਸਲੇ ਲੋਕਹਿੱਤ ਵਿੱਚ ਨਿਰੰਤਰ ਲਏ ਜਾਣਗੇ। ਇਹ ਪ੍ਰਗਟਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਗੰਭੀਰਪੁਰ ਵਿੱਚ ਆਮ ਲੋਕਾਂ ਦੀਆਂ ਮੁਸ਼ਕਿਲਾਂ....
ਕੀਰਤਪੁਰ ਸਾਹਿਬ, 11 ਜੂਨ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਲਗਭਗ ਸੱਤ ਦਹਾਕਿਆਂ ਤੋ ਸਿੰਚਾਈ ਲਈ ਪਾਣੀ ਨੂੰ ਤਰਸ ਰਹੇ ਪੰਜਾਬ ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਚੰਗਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਪਾਣੀ ਪਹੁੰਚਾਉਣ ਲਈ ਪੰਜਾਬ ਸਰਕਾਰ ਪੂਰੀ ਤਰਾਂ ਬਚਨਬੱਧ ਹੈ। ਇਸ ਇਲਾਕੇ ਵਿੱਚ ਖੁਸ਼ਹਾਲੀ ਤੇ ਹਰਿਆਲੀ ਪਰਤਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਇਲਾਕੇ ਵਿੱਚ ਆਮ ਲੋਕਾਂ....
ਬਰਨਾਲਾ, 11 ਜੂਨ : ਬਰਨਾਲਾ ਦੇ ਨੇੜਲੇ ਪਿੰਡ ਹਰੀਗੜ੍ਹ ਵਿਖੇ ਨਹਿਰ ’ਚ ਨਹਾਉਣ ਗਏ 3 ਨੌਜਵਾਨਾਂ ’ਚੋਂ 2 ਨੌਜਵਾਨਾਂ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖਬਰ ਸੁਣਨ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਵਿਜੈ ਸਿੰਘ ਪੁੱਤਰ ਬਲਕਾਰ ਸਿੰਘ ਤੇ ਭਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਤੇ ਸਰਤਾਜ ਖਾਂ ਪੁੱਤਰ ਨਸੀਮ ਖ਼ਾਨ ਹਰੀਗੜ੍ਹ ਵਿਖੇ ਨਹਿਰ ’ਚ ਨਹਾਉਣ ਲਈ ਗਏ ਸਨ। ਇਸ ਦੌਰਾਨ ਤਿੰਨੇ ਜਣੇ ਨਹਿਰ ’ਚ ਰੁੜ੍ਹ ਗਏ। ਇਨ੍ਹਾਂ ਨੌਜਵਾਨਾਂ ’ਚੋਂ ਸਰਤਾਜ....
ਮਾਨਸਾ, 11 ਜੂਨ : ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ, ਇਸ ਮੌਕੇ ਸਿੱਧੂ ਦੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਸਿੱਧੂ ਮੂਸੇਵਾਲਾ ਆਪਣੀ ਗਾਇਕੀ ਦੇ ਵੱਖਰੇ ਅੰਦਾਜ਼ ਕਾਰਨ ਪੂਰੇ ਦੁਨੀਆ ਵਿੱਚ ਮਸ਼ਹੂਰ ਹੋਇਆ ਸੀ। ਜਿੱਥੇ ਸਿੱਧੂ ਦੀਆਂ ਥੋੜ੍ਹੇ ਸਮੇਂ ਵਿੱਚ ਮਸ਼ਹੂਰ ਹੋਣ ਦੀਆਂ ਗੱਲਾਂ ਚੱਲਦੀਆਂ ਹਨ ਤਾਂ ਨਾਲ ਹੀ ਉਨ੍ਹਾਂ ਨਾਲ ਜੁੜੇ ਵਿਵਾਦਾਂ ਦੀ ਚਰਚਾ ਵੀ ਅਕਸਰ ਹੁੰਦੀ ਹੈ। ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਹੋਇਆ ਸੀ....
ਲੁਧਿਆਣਾ, 10 ਜੂਨ : ਲੁਧਿਆਣਾ ਵਿਚ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਹੈ। ਘਟਨਾ ਲੁਧਿਆਣਾ ਦੇ ਰਾਜਪੁਰ ਨਗਰ 'ਚ ਏ.ਟੀ.ਐਮ. 'ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ 'ਚੋਂ ਕਰੋੜਾਂ ਦੀ ਲੁੱਟ ਹੋਣ ਦੀ ਸੂਚਨਾ ਹੈ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਦੇਰ ਰਾਤ ਡੇਢ ਵਜੇ ਦੀ ਦੱਸੀ ਜਾ ਰਹੀ ਹੈ। ਵੈਨ ਕੰਪਨੀ ਦੇ ਦਫ਼ਤਰ ਦੀ ਹਦੂਦ ਅੰਦਰ ਖੜ੍ਹੀ ਸੀ। ਲੁਟੇਰਿਆਂ ਵਲੋਂ ਕਰੀਬ 7 ਕਰੋੜ ਰੁਪਏ ਦੀ ਲੁੱਟ ਕੀਤੇ ਜਾਣ ਦਾ ਖ਼ਦਸ਼ਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰਿਆਂ....