- ਰਾਹਗੀਰਾਂ ਨੂੰ ਮਤੀਰੇ ਤੇ ਪਾਣੀ ਪਿਲਾਇਆ
ਮੁੱਲਾਂਪੁਰ ਦਾਖਾ,11 ਜੂਨ (ਸਤਵਿੰਦਰ ਸਿੰਘ ਗਿੱਲ) : ਅੱਤ ਦੀ ਗਰਮੀ ਤੋਂ ਰਾਹਤ ਦਿਵਾਉਣ ਵਾਸਤੇ ਅੱਜ ਪਿੰਡ ਸਵੱਦੀ ਕਲਾਂ ਚ ਠੰਡੇ ਮਿੱਠੇ ਜਲ ਤੇ ਮਤੀਰਿਆਂ ਦੀ ਛਬੀਲ ਲਗਾਈ ਗਈ ਜਿਸ ਵਿੱਚ ਸਮੂਹ ਦੁਕਾਨਦਾਰਾਂ ਤੇ ਮਹੱਲਾ ਵਾਸੀਆਂ ਨੇ ਖੂਬ ਸੇਵਾ ਕੀਤੀ ਅਤੇ ਰਾਹਗੀਰਾਂ ਨੂੰ ਜਲ ਤੇ ਮਤੀਰੇ ਖਵਾਏ। ਇਸ ਮੌਕੇ ਜਗਸੀਰ ਸਿੰਘ ਸੀਰਾ ,ਤਰਲੋਕ ਸਿੰਘ,ਪੱਪੀ ਬੈਂਕ ਵਾਲਾ,ਤਰਲੋਕ ਸਿੰਘ,ਗੁਰਚਰਨ ਸਿੰਘ ਫੋਜੀ,ਪਲਵਿੰਦਰ ਸਿੰਘ ਬੱਬੂ,ਤਰਲੋਕ ਸਿੰਘ ਪੱਤਰਕਾਰ, ਬਿੱਟੂ ਸਵੱਦੀ ਪੱਤਰਕਾਰ, ਪਾਲੀ,ਕਾਕਾ ਸਰਵਿਸ ਸਟੇਸ਼ਨ ਵਾਲਾ, ਬੱਬਲੂ,ਦਰਬਾਨ ਸਿੰਘ,ਭਵਜੀਤ ਆਦਿ ਨੇ ਇਸ ਵਾਰ ਰਾਹਗੀਰਾਂ ਵਾਸਤੇ ਜਿੱਥੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਉਥੇ ਡਿਸਪੋਜ਼ਲ ਪਲੇਟਾਂ ਚ ਮਤੀਰੇ ਵੀ ਵਰਤਾਏ।ਇਸ ਮੌਕੇ ਮੇਜਰ ਸਿੰਘ, ਪ੍ਰਭਜੋਤ ਸਿੰਘ,ਅਰਸ਼ਦੀਪ ਸਿੰਘ,ਰਾਮਪਾਲ ਸਿੰਘ,ਮਹਿੰਦਰ ਸਿੰਘ, ਕਾਲ਼ਾ ਸਿੰਘ, ਗੋਰਾ ਸਿੰਘ,ਜੋਤ ਸਵੱਦੀ,ਜਗਵੀਰ ਸਿੰਘ,ਜਾਵੀਂ ਸਵੱਦੀ, ਪੱਪੂ, ਜੀਤਾ ਸਵੱਦੀ,ਰਾਮ ਮਿਸਤਰੀ,ਰੱਖਣ ਸਿੰਘ,ਜੀਵਨ ਸਿੰਘ,ਮਹਿੰਦਰ ਸਿੰਘ, ਅਤੇ ਮੇਜਰ ਸਿੰਘ ਆਦਿ ਨੇ ਉਸ ਮੌਕੇ ਖੂਬ ਸੇਵਾ ਕੀਤੀ।