ਮਾਲਵਾ

ਸਪੀਕਰ ਸੰਧਵਾਂ ਨੇ ਰੈਡ ਕਰਾਸ ਸਪੈਸ਼ਲ ਸਕੂਲ ਦੇ ਸਮਰ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ
ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਫਰੀਦਕੋਟ 10 ਜੂਨ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਰੈਡ ਕਰਾਸ ਸਪੈਸ਼ਲ ਸਕੂਲ ਦੇ ਸਮਰ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਗਈ । ਇਸ ਦੌਰਾਨ ਉਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਮਿਹਨਤ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕੀਤਾ । ਉਨ੍ਹਾਂ ਕਿਹਾ ਕਿ ਇਹ ਰੈੱਡ ਕਰਾਸ ਸੰਸਥਾ ਲਈ ਪੈਸੇ ਤੇ ਹੋਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਕੱਤਰ....
“ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 307 ਵਾਂ ਸ਼ਹੀਦੀ ਦਿਹਾੜਾ
ਭਵਨ ਰਕਬਾ ਵਿਖੇ ਪੂਰਨ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ” ਮੁੱਲਾਂਪੁਰ ਦਾਖਾ, 9 ਜੂਨ : ਭਵਨ ਰਕਬਾ ਵਿਖੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 307 ਵਾਂ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਸ਼ਟਰੀ ਫਾਊਂਡੇਸ਼ਨ ਅਤੇ ਵੈਰਾਗੀ ਮਹਾਂ-ਮੰਡਲ ਪੰਜਾਬ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਬਲਦੇਵ ਬਾਵਾ ਕਨਵੀਨਰ ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਸ਼ਟਰੀ....
ਪੀ.ਏ.ਯੂ. ਵਿਚ ਜੁੜੇ ਰਾਸ਼ਟਰੀ ਪੱਧਰ ਦੇ ਮਾਹਿਰਾਂ ਨੇ ਪਰਾਲੀ ਦੀ ਸੰਭਾਲ ਬਾਰੇ ਕੀਤੀਆਂ ਵਿਚਾਰਾਂ
ਮਾਹਿਰਾਂ ਨੇ ਪਰਾਲੀ ਨੂੰ ਸਮੱਸਿਆ ਨਹੀਂ ਬਲਕਿ ਸਰੋਤ ਸਮਝਣ ਦਾ ਹੋਕਾ ਦਿੱਤਾ ਲੁਧਿਆਣਾ 9 ਜੂਨ : ਅੱਜ ਪੀ ਏ ਯੂ ਦੇ ਪਾਲ ਆਡੀਟੋਰੀਅਮ ਵਿਚ ਪਰਾਲੀ ਦੀ ਸੰਭਾਲ ਦੇ ਮੁੱਦਿਆਂ ਅਤੇ ਭਵਿੱਖ ਦੀ ਦਿਸਾ ਨਿਰਧਾਰਤ ਕਰਨ ਲਈ ਇਕ ਗੋਸਟੀ ਕਰਵਾਈ ਗਈ| ਇਸ ਵਿਚ ਦੇਸ ਭਰ ਦੇ ਖੇਤੀ ਮਾਹਿਰਾਂ, ਉੱਚ ਖੇਤੀ ਅਧਿਕਾਰੀਆਂ , ਕਿਸਾਨਾਂ ਅਤੇ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਭਾਗ ਲਿਆ| ਆਰੰਭਕ ਸੈਸਨ ਵਿੱਚ ਸ੍ਰੀ ਕੇ ਏ ਪੀ ਸਿਨਹਾ, ਵਧੀਕ ਮੁੱਖ ਸਕੱਤਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਰਕਾਰ, ਸ੍ਰੀਮਤੀ ਐੱਸ....
ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵਲੋਂ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲੇ
ਲੁਧਿਆਣਾ, 09 ਜੂਨ : ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਈਟਸ (ਐਨ.ਸੀ.ਪੀ.ਸੀ.ਆਰ.) ਵਲੋਂ ਪ੍ਰਾਪਤ ਪੱਤਰ 'ਤੇ ਕਾਰਵਾਈ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਖੰਨਾ) ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਤੇ ਕਾਰਵਾਈ ਕਰਦੇ ਹੋਏ ਜਿਲ੍ਹੇ ਵਿੱਚ 1 ਜੂਨ, 2023 ਤੋਂ 30 ਜੂਨ, 2023 ਤੱਕ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਚਨਚੇਤ ਚੈਕਿੰਗ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਿਲ੍ਹਾ ਲੁਧਿਆਣਾ ਵਿੱਚ 5 ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵੱਲੋ ਅੱਜ ਵੱਖ....
ਐਮ.ਐਲ.ਏ. ਛੀਨਾ ਵਲੋਂ ਹਲਕੇ 'ਚ 11 ਕੇ.ਵੀ. ਫੀਡਰ ਦਾ ਉਦਘਾਟਨ
ਨਵੇਂ ਉਸਾਰੇ ਗਏ ਫੀਡਰ ਨਾਲ 4280 ਘਰਾਂ, 660 ਦੁਕਾਨਾਂ ਅਤੇ ਹੋਰ ਉਦਯੋਗਿਕ ਕੁਨੈਕਸ਼ਨਾਂ ਨੂੰ ਬਿਜਲੀ ਸਮੱਸਿਆ ਤੋਂ ਮਿਲੇਗੀ ਰਾਹਤ : ਰਾਜਿੰਦਰਪਾਲ ਕੌਰ ਛੀਨਾ ਲੁਧਿਆਣਾ, 09 ਜੂਨ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਵਲੋਂ ਜਨਤਾ ਨਗਰ ਮੰਡਲ ਲੁਧਿਆਣਾ ਵਿਖੇ 11 ਕੇ.ਵੀ. ਸਟਾਰ ਰੋਡ ਫੀਡਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਇੰਜੀਨੀਅਰ ਕੇਂਦਰੀ ਜੋਨ ਇੰਜੀ: ਇੰਦਰਪਾਲ ਸਿੰਘ, ਉਪ-ਮੁੱਖ ਇੰਜੀਨੀਅਰ ਸਿਟੀ ਵੈਸਟ ਸਰਕਲ ਲੁਧਿਆਣਾ ਇੰਜੀ: ਅਨਿਲ....
ਹਰ ਸ਼ੁੱਕਰਵਾਰ ਜਮ੍ਹਾ ਕੀਤੇ ਹੋਏ ਪਾਣੀ ਦੇ ਸਰੋਤਾਂ ਨੂੰ ਖਾਲੀ ਕਰਕੇ ਮਨਾਇਆ ਜਾਵੇ ਡਰਾਈ ਡੇ : ਸਿਵਲ ਸਰਜਨ
ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ .- ਜਿਲਾ ਸਿਹਤ ਅਫਸਰ ਸ੍ਰੀ ਮੁਕਤਸਰ ਸਾਹਿਬ 9 ਜੂਨ : ਨੈਸ਼ਨਲ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਾਰਮ ਅਧੀਨ ਡੇਂਗੂ ਮਲੇਰੀਆ ਦੀ ਬੀਮਾਰੀ ਦੇ ਫੈਲਣ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿੱਚ ਡਾ. ਰੰਜੂ ਸਿੰਗਲਾ ਸਿਵਿਲ ਸਰਜਨ ਨੇ ਦੱਸਿਆ ਕਿ ਬੀਤੇ ਦਿਨੀ ਹੋਈ ਬਰਸਾਤ ਕਾਰਨ ਡੇਂਗੂ ਅਤੇ ਮਲੇਰੀਆ ਦਾ ਖਤਰਾ ਵਧ ਗਿਆ, ਇਸ ਲਈ ਸਾਨੂੰ ਕਿਸੇ ਜਗ੍ਹਾ ਵਿੱਚ ਬਰਸਾਤੀ ਪਾਣੀ ਜਮ੍ਹਾ....
ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ ਵਲੋਂ ਲਗਾਇਆ ਗਿਆ ਕਿਸਾਨ ਜਾਗਰੂਕਤਾ ਕੈਂਪ
ਸ੍ਰੀ ਮੁਕਤਸਰ ਸਾਹਿਬ 9 ਜੂਨ : ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਅਤੇ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਵਾਸਤੇ ਚਲਾਏ ਜਾ ਰਹੇ ਮਿਸ਼ਨ ਉੱਨਤ ਕਿਸਾਨ ਅਧੀਨ ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਿਸਾਨ ਟ੍ਰੇਨਿੰਗ ਕੈਂਪ ਪਿੰਡ ਰੁਪਾਣਾ ਬਲਾਕ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਿਜਤ ਕੀਤਾ ਗਿਆ। ਕੈਂਪ ਦੌਰਾਨ ਡਾ. ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਮਿੱਟੀ ਅਤੇ ਪਾਣੀ ਦੀ ਪਰਖ ਦੀ ਮਹੱਤਤਾ ਅਤੇ ਸਾਉਣੀ ਦੀਆ ਫਸਲਾਂ ਵਿੱਚ ਸੁਚੱਜੇ....
ਬਸੀ ਪਠਾਣਾ ਸ਼ਹਿਰ ਵਿੱਚ ਲਗਾਤਾਰ ਕਰਵਾਈ ਜਾ ਰਹੀ ਹੈ ਸਾਫ ਸਫਾਈ : ਕਾਰਜ ਸਾਧਕ ਅਫਸਰ
ਡੋਰ-ਟੂ-ਡੋਰ ਕੂੜਾ ਚੁੱਕਣ ਲਈ ਕੌਂਸਲ ਦੀਆਂ ਟੀਮਾਂ ਲਗਾਤਾਰ ਕਰ ਰਹੀਆਂ ਹਨ ਡਿਊਟੀ ਸ਼ਹਿਰ ਵਿਚਲੇ 04 ਪਾਰਕਾਂ ਦੀ ਨਿਰੰਤਰ ਹੋ ਰਹੀ ਸਫਾਈ, ਸੈਂਕੜੇ ਲੋਕ ਰੋਜ਼ਾਨਾਂ ਕਰ ਰਹੇ ਸੈਰ ਬਸੀ ਪਠਾਣਾ, 09 ਜੂਨ : ਨਗਰ ਕੌਂਸਲ ਬਸੀ ਪਠਾਣਾ ਦੇ ਕਾਰਜ ਸਾਧਕ ਅਫਸਰ ਸ. ਮਨਜੀਤ ਸਿੰਘ ਢੀਂਡਸਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਵਿੱਚ ਸਵੱਛ ਭਾਰਤ ਅਭਿਆਨ ਤਹਿਤ ਲਗਾਤਾਰ ਸਾਫ ਸਫਾਈ ਕਰਵਾਈ ਜਾ ਰਹੀ ਹੈ ਅਤੇ ਜੇਕਰ ਕਿਸੇ ਧਾਰਮਿਕ ਜਾਂ ਨਿੱਜੀ ਸਮਾਗਮ ਕਾਰਨ ਕੋਈ ਗੰਦਗੀ ਫੈਲਦੀ ਹੈ ਤਾਂ ਉਸ ਨੂੰ ਸਮਾਗਮ ਖ਼ਤਮ ਹੋਣ....
ਝੋਨੇ ਦੀ ਸਿੱਧੀ ਬਿਜਾਈ ਸਬੰਧੀ ਖੇਤੀਬਾੜੀ ਵਿਭਾਗ ਨੇ ਪਿੰਡ ਮੱਠੀ ਵਿਖੇ ਖੋਲਿਆ ਫਾਰਮ ਸਕੂਲ
ਫਾਰਮ ਸਕੂਲ ਵਿੱਚ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਕੀਤਾ ਜਾਵੇਗਾ ਜਾਗਰੂਕ ਪਿੰਡ ਮੱਠੀ ਦੇ ਅਗਾਂਹਵਧੂ ਕਿਸਾਨ ਧਰਮਿੰਦਰ ਸਿੰਘ ਦੇ ਖੇਤ ਵਿੱਚ ਖੋਲਿਆ ਫਾਰਮ ਸਕੂਲ ਫ਼ਤਹਿਗੜ੍ਹ ਸਾਹਿਬ, 09 ਜੂਨ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਖੇੜਾ ਬਲਾਕ ਦੇ ਪਿੰਡ ਮੱਠੀ ਦੇ ਅਗਾਂਹਵਧੂ ਕਿਸਾਨ ਧਰਮਿੰਦਰ ਸਿੰਘ ਦੇ ਖੇਤ ਵਿੱਚ ਫਾਰਮ ਸਕੂਲ ਖੋਲਿਆ ਗਿਆ। ਜਿਥੇ ਕਿ ਕਿਸਾਨਾਂ ਨੂੰ ਧਰਤੀ ਹੇਠਲੇ ਅਨਮੋਲ ਕੁਦਰਤੀ ਸਰੌਤ ਦੀ....
ਇਫਕੋ ਖਾਦਾਂ ਦੀ ਵਰਤੋਂ ਨਾਲ ਖੇਤੀ ਉਤਪਾਦਾਂ ਦੀ ਗੁਣਵੱਤਾ ਅਤੇ ਪੌਸ਼ਟਿਕਤਾ ਵਿੱਚ ਹੁੰਦੈ ਵਾਧਾ: ਸਿੱਧੂ
ਮਿੱਟੀ, ਹਵਾ ਤੇ ਪਾਣੀ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਇਫਕੋ ਖਾਦਾਂ ਦੀ ਵਰਤੋਂ ਜਰੂਰੀ ਇਫਕੋ ਵੱਲੋਂ ਸਮਸ਼ੇਰ ਨਗਰ ਵਿਖੇ ਜ਼ਿਲ੍ਹਾ ਪੱਧਰੀ ਸਹਿਕਾਰੀ ਸੰਮੇਲਨ ਕਰਵਾਇਆ ਗਿਆ ਫ਼ਤਹਿਗੜ੍ਹ ਸਾਹਿਬ, 09 ਜੂਨ : ਇਫਕੋ ਦਾ ਨੈਨੋ ਯੂਰੀਆ (ਤਰਲ) ਪੌਦਿਆਂ ਲਈ ਨਾਈਟ੍ਰੋਜਨ ਦਾ ਇੱਕ ਉਤਮ ਸਰੋਤ ਹੈ ਅਤੇ ਇਫਕੋ ਦੀਆਂ ਖਾਦਾਂ ਦੀ ਵਰਤੋਂ ਨਾਲ ਖੇਤੀ ਉਤਪਾਦਕਾਂ ਦੀ ਗੁਣਵੱਤਾ ਅਤੇ ਪੌਸ਼ਟਿਕਤਾ ਵਿੱਚ ਵਾਧਾ ਹੁੰਦਾ ਹੈ। ਇਹ ਜਾਣਕਾਰੀ ਇਫਕੋ ਦੇ ਸਟੇਟ ਮੈਨੇਜਰ ਸ. ਹਰਮੇਲ ਸਿੰਘ ਸਿੱਧੂ ਨੇ ਸਮਸ਼ੇਰ ਨਗਰ ਸਰਹਿੰਦ ਦੇ ਕਿਸਾਨ....
ਵਿਜੀਲੈਂਸ ਬਿਊਰੋ ਵੱਲੋਂ ਸਹਾਇਕ ਸਬ ਇੰਸਪੈਕਟਰ 35,000 ਰੁਪਏ ਰਿਸ਼ਵਤ ਲੈਂਦਾ ਕਾਬੂ
ਮਾਲੇਰਕੋਟਲਾ, 9 ਜੂਨ : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਥਾਣਾ ਸਿਟੀ-2, ਮਾਲੇਰਕੋਟਲਾ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਦਿਲਬਰ ਖਾਂ (ਨੰਬਰ 1479/ਸੰਗਰੂਰ) ਨੂੰ 35,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਮੁਹੰਮਦ ਯਾਮੀਨ ਵਾਸੀ ਮੁਹੱਲਾ ਮਿਲਖ, ਮਾਲੇਰਕੋਟਲਾ ਦੀ ਸ਼ਿਕਾਇਤ ’ਤੇ ਕਾਬੂ ਕੀਤਾ ਗਿਆ ਹੈ। ਇਸ ਸਬੰਧੀ....
ਜ਼ਿਲ੍ਹੇ ਵਿਚ ਬਾਲ ਮਜ਼ਦੂਰੀ ਖ਼ਾਤਮਾ ਮਹੀਨਾ 30 ਜੂਨ ਤੱਕ ਮਨਾਇਆ ਜਾਵੇਗਾ : ਵਿਨੀਤ ਕੁਮਾਰ
ਬਾਲ ਮਜ਼ਦੂਰਾਂ ਨੂੰ ਮੁਕਤ ਕਰਵਾਉਣ ਲਈ ਹੋਵੇਗੀ ਛਾਪੇਮਾਰੀ ਫ਼ਰੀਦਕੋਟ 9 ਜੂਨ : ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹੇ `ਚ ਬਾਲ ਮਜ਼ਦੂਰੀ ਖ਼ਾਤਮਾ ਮਹੀਨਾ 1-06-2023 ਤੋਂ 30-06-2023 ਤੱਕ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ ਖ਼ਤਰਨਾਕ ਕਿੱਤਿਆਂ ਤੇ ਪ੍ਰੋਸੈਸਿਜ ਅਤੇ ਗੈਰ ਖ਼ਤਰਨਾਕ ਕਿੱਤਿਆਂ ਤੇ ਪ੍ਰੋਸੈਸਿੰਗ ਵਿਚ ਅਚਨਚੇਤ ਛਾਪੇ....
ਜ਼ਿਲ੍ਹਾ ਫਾਜ਼ਿਕਲਾ ਵਿਚ 2 ਨਵੇਂ ਉਦਯੋਗਾਂ ਨੂੰ ਇੰਨ ਪ੍ਰਿੰਸੀਪਲ ਅਪਰੂਵਲਾ ਕੀਤੀਆਂ ਜਾਰੀ
ਫਾਜ਼ਿਲਕਾ, 9 ਜੂਨ : ਪੰਜਾਬ ਸਰਕਾਰ ਵੱਲੋਂ ਈਜ ਆਫ ਡੁਇਗ ਬਿਜਨਸ ਤਹਿਤ ਨਵੇਂ ਲਗਣ ਵਾਲੇ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਰਾਈਟ ਟੂ ਬਿਜਨਿਸ ਐਕਟ 2020 ਅਧੀਨ ਨਵੇ ਲਗਣ ਵਾਲੇ ਉਦਯੋਗਾਂ ਨੂੰ ਇਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੀ ਜਾਦੀ ਹੈ, ਜਿਸ ਅਨੁਸਾਰ ਯੂਨਿਟ ਆਪਣਾ ਕੰਮ ਤੁਰੰਤ ਤੋਂ ਸ਼ੁਰੂ ਕਰ ਸਕਦੀ ਹੇ। ਇਹ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਵਨੀਤ ਕੌਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਾਜ਼ਿਕਲਾ ਵਿਚ 2 ਨਵੇਂ ਲਗਣ ਵਾਲੇ ਉਦਯੋਗਾਂ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਵਿਨੀਤ....
ਗਰਭ ਦੌਰਾਨ ਡਾਇਟ ਦਾ ਹੁੰਦਾ ਅਹਿਮ ਰੋਲ
ਗਭਵਤੀਆਂ ਨੂੰ ਸਰਕਾਰੀ ਸੰਸਥਾਂ ਵਿਚ ਜਣੇਪੇ ਲਈ ਕੀਤਾ ਉਤਸ਼ਾਹਿਤ ਫਾਜ਼ਿਲਕਾ 9 ਜੂਨ : ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਪੰਕਜ ਚੌਹਾਨ ਦੀ ਅਗਵਾਈ ਵਿਚ ਸੀ ਐਚ ਸੀ ਡਬਵਾਲਾ ਕਲਾ ਦੇ ਅਧੀਨ ਪਿੰਡਾ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀਆਂ ਦਾ ਚੈਕਅੱਪ ਅਤੇ ਟੈਸਟ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਚੌਹਾਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ....
ਮੁੱਖ ਮੰਤਰੀ ਮਾਨ ਨੇ ਕੋਵਿਡ ਮਹਾਮਾਰੀ ਦੌਰਾਨ ਡਿਊਟੀ ਨਿਭਾਉਂਦੇ ਸਮੇਂ ਫੌਤ ਹੋ ਚੁੱਕੇ ਪੀ.ਆਰ.ਟੀ.ਸੀ. ਦੇ ਡਰਾਈਵਰ ਪਰਿਵਾਰ ਨਾਲ ਸਨੇਹ ਪ੍ਰਗਟ ਕਰਦੇ ਹੋਏ ਮਾਤਾ ਨੂੰ 50 ਲੱਖ ਦਾ ਚੈੱਕ ਸੌਂਪਿਆ
ਅਮਰਗੜ੍ਹ, 9 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਵਿਡ ਮਹਾਮਾਰੀ ਦੌਰਾਨ ਡਿਊਟੀ ਨਿਭਾਉਂਦੇ ਸਮੇਂ ਫੌਤ ਹੋ ਚੁੱਕੇ ਪੀ.ਆਰ.ਟੀ.ਸੀ. ਦੇ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨਾਲ ਸਨੇਹ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਮਾਤਾ ਨੂੰ ਅੱਜ 50 ਲੱਖ ਰੁਪਏ ਦਾ ਚੈੱਕ ਸੌਂਪਿਆ। ਅੱਜ ਇੱਥੇ ਰੀਜਨਲ ਡਰਾਈਵਿੰਗ ਟ੍ਰੇਨਿੰਗ ਸੈਂਟਰ ਲੋਕਾਂ ਨੂੰ ਸਮਰਿਪਤ ਕਰਨ ਤੋਂ ਬਾਅਦ ਇਕ ਸਮਾਗਮ ਦੌਰਾਨ ਡਰਾਈਵਰ ਮਨਜੀਤ ਸਿੰਘ ਦੇ ਮਾਤਾ ਮਹਿੰਦਰ ਕੌਰ ਨੂੰ ਚੈੱਕ ਸੌਂਪਣ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੀ.ਆਰ.ਟੀ.ਸੀ....