ਸਰਕਾਰ ਤੁਹਾਡੇ ਦੁਆਰ ਤਹਿਤ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿੱਚ ਲੋਕ ਸੁਵਿਧਾ ਕੈਂਪਾਂ  ਵਿੱਚ ਕੀਤਾ ਬਦਲਾਅ

ਸ੍ਰੀ ਮੁਕਤਸਰ ਸਾਹਿਬ,23 ਜੁਲਾਈ 2024 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਸਰਕਾਰ ਤੁਹਾਡੇ ਦੁਆਰ ਤਹਿਤ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਲੋਕ ਸੁਵਿਧਾ ਕੈਂਪਾ ਦਾ ਆਯੋਜਨ ਕੀਤਾ ਜਾ ਰਿਹਾ ਹੈ ।ਪਹਿਲਾਂ ਜਾਰੀ ਕੀਤੇ ਗਏ ਲੋਕ ਸੁਵਿਧਾ ਕੈੰਪਾ ਵਿਚ ਪ੍ਰਬੰਧਕੀ ਕਾਰਨਾ ਕਰਕੇ ਬਦਲਾਅ ਕਰ ਦਿੱਤਾ ਹੈ, ਇਹ ਜਾਣਕਾਰੀ ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਐਸ ਡੀ ਐਮ ਨੇ ਦੱਸਿਆ ਕਿ 24 ਜੁਲਾਈ ਨੂੰ ਕੰਮਿਊਨਟੀ ਹਾਲ ਸਰਾਏਨਾਗਾ  ਵਿਖੇ, 26 ਜੁਲਾਈ ਨੂੰ ਐਸ.ਸੀ ਧਰਮਸ਼ਾਲਾ ਪਿੰਡ ਰਹੂੜਿਆਂਵਾਲੀ  ਵਿਖੇ ਜਦਕਿ 31 ਜੁਲਾਈ ਨੂੰ  ਪਿੰਡ ਥਾਂਦੇਵਾਲਾ ਵਿਖੇ ਇਹ ਕੈਂਪ ਲਗਾਏ ਜਾਣਗੇ। ਉਹਨਾਂ  ਸਬੰਧਿਤ ਪਿੰਡਾਂ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕੈਂਪਾਂ ਵਿੱਚ ਸ਼ਾਮਿਲ ਹੋ ਕੇ ਸਰਕਾਰੀ ਸਕੀਮਾਂ ਦਾ ਜਰੂਰ ਲਾਭ ਉਠਾਉਣ ਅਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ।