
- ਕਰੀਬ 43 ਲੱਖ ਰੁਪਏ ਦੀ ਲਾਗਤ ਨਾਲ ਸਕੂਲਾਂ ਵਿਚ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
ਰਾਜਾਸਾਂਸੀ,23 ਅਪੈ੍ਲ 2025 : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਰਾਹੀ ਸਰਕਾਰੀ ਸਕੂਲਾਂ ਵਿਚ ਵੱਡੇ ਬਦਲਾਅ ਲਿਆ ਰਹੀ ਹੈ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਪਨਗਰੇਨ ਸ: ਬਲਦੇਵ ਸਿੰਘ ਮਿਆਂਦੀਆ ਵਲੋ ਹਲਕਾ ਰਾਜਾਸਾਂਸੀ ਦੇ ਸਰਕਾਰੀ ਹਾਈ ਸਕੂਲ ਮਾਨਾਂਵਾਲਾ, ਸਰਕਾਰੀ ਹਾਈ ਸਕੂਲ ਕੋਟਲਾ ਡੂਮ,ਸਰਕਾਰੀ ਐਲੀਮੈਟਰੀ ਸਕੂਲ ਮਾਨਾਂਵਾਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭਿੱਟੇਵੱਡ ਵਿਖੇ ਕਰੀਬ 43 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਕੀਤਾ। ਉੋਨ੍ਹਾਂ ਦੱਸਿਆ ਕਿ ਇੰਨ੍ਹਾਂ ਸਕੂਲਾ ਵਿਚ ਨਵੇ ਕਲਾਸਰੂਮ, ਨਵੀ ਚਾਰਦੀਵਾਰ ਦੇ ਨਾਲ ਨਾਲ ਆਧੁਨਿਕ ਕਲਾਸ ਰੂਮ ਵੀ ਬਣਾਏ ਜਾਣਗੇ। ਚੇਅਰਮੈਨ ਨੇ ਕਿਹਾ ਕਿ ਜਿੱਥੇ ਪੰਜਾਬ ਰਾਜ ਦੇ ਲੋਕਾਂ ਦਾ ਸਰਕਾਰੀ ਸਕੂਲਾਂ ’ਤੇ ਦਿਨ ਪ੍ਰਤੀ ਦਿਨ ਭਰੋਸਾ ਵੱਧ ਰਿਹਾ ਹੈ, ਉਥੇ ਹੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਪੜ੍ਹਾਉਣ ਸ਼ੈਲੀ ’ਚ ਸੁਧਾਰ ਲਿਆਉਣ ਸੂਬਾ ਸਰਕਾਰ ਨਿਵੇਕਲੀਆਂ ਪਹਿਲਕਦਮੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਹੁਣ ਆਮ ਵੇਖਣ ਵਿਚ ਮਿਲ ਰਿਹਾ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋ ਹਟਾ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਰਹੇ ਹਨ। ਇਸ ਦੋਰਾਨ ਸਕੂਲ ਦੀ ਕਮੇਟੀ ਵਲੋ ਚੇਅਰਮੈਨ ਮਿਆਦੀਆ ਨੂੰ ਯਾਦਗਾਰੀ ਚਿੰਨ੍ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਕੁਲ ਮੁੱਖੀ ਸ: ਦਵਿੰਦਰ ਸਿੰਘ, ਮੈਡਮ ਰਣਬੀਰ ਕੌਰ, ਸ਼੍ਰੀ ਰਾਜੂ ਮਾਹਲਾ, ਤੇਜਿੰਦਰਪਾਲ ਸਿੰਘ, ਸ: ਕਰਮਜੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸਕੂਲੀ ਬੱਚਿਆਂ ਦੇ ਮਾਪੇ ਅਤੇ ਪਿੰਡਾਂ ਦੋ ਮੋਹਤਬਰ ਲੋਕ ਹਾਜ਼ਰ ਸਨ।