ਡਿਪਟੀ ਕਮਿਸ਼ਨਰ ਨੇ ਡੇਗੂ ਅਤੇ ਚਿਕਨਗੁਣੀਆਂ ਦੀ ਰੋਕਥਾਮ ਲਈ ਕੀਤੀ ਰੀਵਿਊ ਮੀਟਿੰਗ

  • ਡਿਪਟੀ ਕਮਿਸ਼ਨ ਨੇ ਸਿਹਤ ਵਿਭਾਗ ਨੂੰ ਚੌਕਸ ਰਹਿਣ ਦੇ ਦਿੱਤੇ ਨਿਰਦੇਸ਼ 
  • ਹਸਪਤਾਲਾਂ ਵਿਚ ਡੇਗੂ ਅਤੇ ਚਿਕਨਗੁਣੀਆਂ ਲਈ ਬਣਾਈਆਂ ਜਾਣ ਸਪੈਸ਼ਲ ਵਾਰਡਾਂ-ਡਿਪਟੀ ਕਮਿਸ਼ਨਰ
  • ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਚਿਕਨ ਗੁਣੀਆਂ ਦੇ ਕੇਸਾਂ  ਦੀ ਰੋਕਥਾਮ ਲਈ ਤਿਆਰੀਆਂ ਮੁਕੰਮਲ-ਸਿਵਲ ਸਰਜਨ

ਅੰਮ੍ਰਿਤਸਰ 23 ਅਪ੍ਰੈਲ 2025 : ਆਉਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਸਿਹਤ ਵਿਭਾਗ ਨਾਲ ਡੇਗੂ ਅਤੇ ਚਿਕਨਗੁਣੀਆਂ ਦੀ ਰੋਕਥਾਮ ਨੂੰ ਲੈ ਕੇ ਰੀਵਿਉ ਮੀਟਿੰਗ ਕਰਦਿਆਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਹਾਟ ਸਪਾਟ ਖੇਤਰਾਂ ਵਿਚ ਫਾਗਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਤੇ ਕਰਮਚਾਰੀਆਂ ਨੂੰ ਚੋਕਸ ਰਹਿਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਅਤੇ ਬਲਾਕ  ਪੱਧਰ ਦੇ ਹਰ ਹਸਪਤਾਲਾਂ ਵਿਚ ਡੇਗੂ ਅਤੇ ਚਿਕਨਗੁਣੀਆਂ ਦੇ ਇਲਾਜ ਲਈ ਵੀ ਸਪੈਸ਼ਲ ਵਾਰਡਾਂ ਬਣਾਈਆਂ ਜਾਣ।  ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ  ਡੇਂਗੂ ਅਤੇ ਚਿਕਨ ਗੁਣੀਆ ਦੇ ਕੇਸਾਂ ਦੀ ਰੋਕਥਾਮ ਸੰਬੰਧੀ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਅਤੇ ਹਾਟ ਸਪਾਟ ਖੇਤਰਾਂ ਵਿਚ ਫਾਗਿੰਗ ਲਈ ਟੀਮਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਸਿਵਲ ਸਰਜਨ ਡਾ: ਕਿਰਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਚਿਕਨ ਗੁਣੀਆ ਸਬੰਧੀ ਆਮ ਜਨਤਾ ਨੂੰ ਜਾਗਰੂਕਤਾ ਦੇਣ ਲਈ 1246 ਸਕੂਲਾਂ ਵਿੱਚ ਪਹਿਲਾਂ ਹੀ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 1300 ਦੇ ਲਗਭਗ ਨਰਸਿੰਗ ਸਟੂਡੈਂਟ, 355 ਲੈਬ ਟੈਕਨੀਸ਼ਨ ਸਟੂਡੈਂਟ,121 ਫਾਰਮੇਸੀ ਸਟੂਡੈਂਟ, 138 ਸੀਐਚਓ, 193 ਮਲਟੀਪਰਪਸ ਹੈਲਥ ਵਰਕਰ, 46 ਮਲਟੀ ਪਰਪਸ ਹੈਲਥ ਸੁਪਰਵਾਈਜ਼ਰ ਅਤੇ 1352 ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।  ਉਨ੍ਹਾਂ ਦੱਸਿਆ ਕਿ ਡੇਗੂ ਅਤੇ ਚਿਕਨਗੁਣੀਆਂ ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 16 ਅਰਬਨ ਅਤੇ 109 ਰੂਰਲ ਟੀਮਾਂ ਬਣਾਈਆਂ ਗਈਆਂ ਹਨ, ਇਹਨਾਂ ਟੀਮਾਂ  ਵਿੱਚ ਮਲਟੀਪਰਸ ਹੈਲਥ ਸੁਪਰਵਾਈਜ਼ਰ ਮਲਟੀਪਰਪਸ ਵਰਕਰ, ਫੀਲਡ ਵਰਕਰ ਅਤੇ ਬਰੀਡਿੰਗ ਚੈੱਕਰ ਦੁਆਰਾ ਪੂਰੇ ਜਿਲ੍ਹੇ ਨੂੰ ਕਵਰ ਕੀਤਾ ਜਾਂਦਾ ਹੈ।  ਇਹਨਾਂ ਟੀਮਾਂ ਦੁਆਰਾ ਸਾਰੇ ਇਲਾਕਿਆਂ ਵਿੱਚ ਬਰੀਡਿੰਗ ਚੈਕਿੰਗ, ਸਪਰੇ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਹੋਟ ਸਪੋਟ ਏਰੀਏ ਵਿੱਚ ਸਕਰੀਨਿੰਗ ਤੇ ਮਾਸ ਫੀਵਰ ਸਰਵੇ ਕਰਵਾਇਆ ਜਾਂਦਾ ਹੈ ਅਤੇ ਮਾਈਗ੍ਰੈਂਟ ਪਾਪੂਲੇਸ਼ਨ ਅਤੇ ਹਾਈ ਰਿਸਕ  ਇਲਾਕਿਆਂ ਵਿੱਚ ਘਰਾਂ ਵਿੱਚ ਜਾ ਕੇ  ਸਪੈਸ਼ਲ ਮੁਹਿੰਮ ਚਲਾਈ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਫੋਗਿੰਗ ਅਤੇ ਸਪਰੇ ਦੀ ਗੱਲ ਕਰੀਏ ਤਾਂ ਕਾਰਪੋਰੇਸ਼ਨ ਕੋਲ 52 ਅਤੇ ਸਿਹਤ ਵਿਭਾਗ ਕੋਲ 3 ਫੋਗਿੰਗ ਮਸ਼ੀਨਾਂ ਉਪਲਬਧ ਹਨ, ਜੋ ਕਿ ਰੋਜਾਨਾ ਪੱਧਰ ਤੇ ਹੋਟ ਸਪੋਟ ਇਲਾਕਿਆਂ ਵਿੱਚ ਜਾ ਕੇ ਫੋਗਿੰਗ ਕਰ ਰਹੀਆਂ ਹਨ। ਡਾ: ਕਿਰਨਦੀਪ ਕੌਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਡੇਂਗੂ ਚਿਕਨ ਗੁਣੀਆਂ ਦੇ ਕੇਸਾਂ ਲਈ ਜਿਲਾ ਹਸਪਤਾਲ, ਐਸਡੀਐਚ ਅਤੇ ਬਲਾਕ ਪੱਧਰ ਤੇ ਡੇਂਗੂ ਚਿਕਨ ਗੁਨੀਆ ਵਾਰਡਾਂ ਬਣਾਈਆਂ ਗਈਆਂ ਹਨ। ਸਿਵਲ ਸਰਜਨ ਡਾ ਕਿਰਨਦੀਪ ਕੌਰ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰਾਂ ਦੇ ਆਸ ਪਾਸ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਗਮਲਿਆਂ, ਕੂਲਰਾਂ ਟਾਇਰਾਂ, ਫਰਜਾਂ ਦੀਆਂ ਟਰੇਆਂ ਅਤੇ ਛੱਤਾਂ ਤੇ ਪਏ ਨਕਾਰਾ ਸਮਾਨ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਾਸ਼ਪੇਸ਼ੀਆਂ ਵਿੱਚ ਦਰਦ, ਜੋੜਾਂ ਦਾ ਦਰਦ, ਸਰੀਰ ਤੇ ਦਾਣੇ ਨਿਕਲਣੇ, ਉਲਟੀ ਆਉਣਾ, ਨੱਕ ਜਾਂ ਮੂੰਹ ਵਿੱਚੋਂ ਖੂਨ ਆਉਣਾ ਆਦੀ ਡੇਂਗੂ ਅਤੇ ਚਿਕਨ ਗੁਣੀਆਂ ਦੇ ਆਮ ਲੱਛਣ ਹਨ। ਅਜਿਹਾ ਕੋਈ ਵੀ ਲੱਛਣ ਹੋਣ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਆਪਣੀ ਜਾਂਚ ਕਰਾਈ ਜਾਵੇ। ਇਸ ਦਾ ਇਲਾਜ ਹਰੇਕ ਸਰਕਾਰੀ ਸੇ ਸੰਸਥਾਵਾਂ ਵਿੱਚ ਮੁਫਤ ਕੀਤਾ ਜਾਂਦਾ ਹੈ।