ਐਮਟੀਪੀ ਵਿਭਾਗ ਵਲੋਂ ਪੱਛਮੀ ਜੋਨ ਦੇ ਇਲਾਕੇ ਬੋਹੜੀ ਸਾਹਿਬ ਰੋਡ ਵਿਖੇ ਉਸਾਰੀ ਜਾ ਰਹੀ ਨਜ਼ਾਇਜ ਕਲੋਨੀ ਵਿਰੁੱਧ ਕੀਤੀ ਗਈ ਕਾਰਵਾਈ

ਅੰਮ੍ਰਿਤਸਰ, 23 ਅਪ੍ਰੈਲ 2025 : ਅੱਜ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਮ.ਟੀ.ਪੀ ਵਿਭਾਗ ਵਲੋਂ ਆਪਣੇ ਹਫਤਾਵਾਰ ਅਭਿਆਨ ਦੌਰਾਨ ਪੱਛਮੀ ਜੋਨ ਦੇ ਇਲਾਕੇ ਬੋਹੜੀ ਰੋਡ ਵਿਖੇ ਉਸਾਰੀ ਜਾ ਰਹੀ ਨਜ਼ਾਇਜ ਕਲੋਨੀ ਦੇ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਡਿੱਚ ਮਸ਼ੀਨਾਂ ਨਾਲ ਇਸ ਕਲੋਨੀ ਦੀਆਂ ਨੀਹਾਂ ਅਤੇ ਦੀਵਾਰਾਂ ਆਦਿ ਨੂੰ ਢਾਹ ਦਿੱਤਾ ਗਿਆ। ਅੱਜ ਦੀ ਇਹ ਕਾਰਵਾਈ ਐਮ.ਟੀ.ਪੀ ਨਰਿੰਦਰ ਸ਼ਰਮਾ, ਏ.ਟੀ.ਪੀ ਅੰਗਦ ਸਿੰਘ ਬਿਲਡਿੰਗ ਇੰਸਪੈਕਟਰ ਨਵਜੋਤ ਕੌਰ ਅਤੇ ਵਿਭਾਗ ਦੇ ਕਰਮਚਾਰੀਆਂ ਵਲੋਂ ਕੀਤੀ ਗਈ। ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਪਿਛਲੇ ਦਿਨੀਂ ਉਹਨਾਂ ਵਲੋਂ ਐਮ.ਟੀ.ਪੀ ਵਿਭਾਗ ਦੀ ਕੀਤੀ ਗਈ ਮੀਟਿੰਗ ਵਿੱਚ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਸ਼ਹਿਰ ਵਿੱਚ ਹੋ ਰਹੀਆਂ ਨਜ਼ਾਇਜ ਉਸਾਰੀਆਂ ਤੇ ਰੋਕ ਲਗਾਈ ਜਾਵੇ ਅਤੇ ਕਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਵਿਭਾਗ ਨੂੰ ਜੋਨ ਵਾਇਜ਼ ਹਫ਼ਤਾਵਾਰ ਨਜ਼ਾਇਜ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਵੀ ਹਦਾਇਤ ਕੀਤੀ ਗਈ ਸੀ ਜਿਸ ਦੇ ਸਿੱਟੇ ਵਜੋਂ ਦਖਣੀ ਜੋਨ, ਕੇਂਦਰੀ ਜੋਨ ਆਦਿ ਵਿਖੇ ਵਿਭਾਗ ਵਲੋਂ ਕਾਰਵਾਈਆਂ ਕੀਤੀਆਂ ਗਈਆਂ। ਅੱਜ ਵੀ ਐਮ.ਟੀ.ਪੀ ਵਿਭਾਗ ਵਲੋਂ ਪੱਛਮੀ ਜੋਨ ਵਿੱਚ ਉਸਾਰੀ ਜਾ ਨਜ਼ਾਇਜ ਕਲੋਨੀ ਵਿਰੁੱਧ ਕਾਰਵਾਈ ਕੀਤੀ ਗਈ ਹੈ। ਕਮਿਸ਼ਨਰ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਸ਼ਹਿਰ ਵਿੱਚ ਨਜ਼ਾਇਜ ਉਸਾਰੀਆਂ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਵਿਭਾਗ ਦੀਆਂ ਕਾਰਵਾਈਆਂ ਇਸ ਤਰ੍ਹਾਂ ਹੀ ਜਾਰੀ ਰਹਿਣਗੀਆਂ। ਇਸ ਲਈ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਕਿ ਕੋਈ ਵੀ ਉਸਾਰੀ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਮਨਜ਼ੂਰੀ ਲੈ ਲਈ ਜਾਵੇ।