ਜੱਗਾ ਮਜੀਠਾ ਵੱਲੋਂ ਮਜੀਠਾ ਹਲਕੇ ਵਿੱਚ 58 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਕੰਮਾਂ ਦੀ ਸ਼ੁਰੂਆਤ 

ਮਜੀਠਾ/ਅੰਮ੍ਰਿਤਸਰ 24 ਅਪ੍ਰੈਲ 2025 : ਹਲਕਾ ਮਜੀਠਾ ਦੇ ਇੰਚਾਰਜ ਸ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਨੇ ਅੱਜ ਆਪਣੇ ਹਲਕੇ ਦੇ ਸੱਤ ਸਕੂਲਾਂ ਵਿੱਚ ਕਰਵਾਏ ਗਏ ਵਿਕਾਸ ਕਾਰਜ ਬੱਚਿਆਂ ਨੂੰ ਸਮਰਪਿਤ ਕੀਤੇ। ਉਹਨਾਂ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਭੰਗਵਾਂ, ਸਰਕਾਰੀ ਹਾਈ ਸਕੂਲ ਭੰਗਵਾਂ, ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਗੁਜਰਾਂ,  ਸਰਕਾਰੀ ਮਿਡਲ ਸਕੂਲ ਕੋਟਲਾ ਗੁਜਰਾਂ,  ਮਹੱਦੀਪੁ ਵਿੱਚ ਕਰਵਾਏ ਗਏ ਵੱਖ-ਵੱਖ ਤਰ੍ਹਾਂ ਦੇ ਕੰਮ, ਜਿਨਾਂ ਉੱਤੇ ਅੰਦਾਜਾ 58 ਲੱਖ ਰੁਪਏ ਦੀ ਲਾਗਤ ਆਈ ਹੈ ਦੇ ਉਦਘਾਟਨ ਕੀਤੇ। ‌ ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਸਕੂਲਾਂ ਵਿੱਚ ਕਰਵਾਏ ਗਏ ਇਹਨਾਂ ਕੰਮਾਂ ਲਈ ਸਕੂਲ ਕਮੇਟੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਵੇਖਣ ਵਿੱਚ ਆਇਆ ਹੈ ਕਿ  ਕਿਸੇ ਸਰਕਾਰ ਵੱਲੋਂ ਸਕੂਲਾਂ ਨੂੰ ਇੰਨੇ ਵੱਡੇ ਪੱਧਰ ਉੱਤੇ ਗਰਾਂਟਾਂ ਜਾਰੀ ਕੀਤੀਆਂ ਗਈਆਂ ਹੋਣ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦਾ ਸੁਪਨਾ ਆਮ ਆਦਮੀ ਪਾਰਟੀ ਨੂੰ ਤਾਕਤ ਦੇਣਾ ਹੈ ਅਤੇ ਇਹ ਤਾਕਤ ਪੜ੍ਹਾਈ ਤੋਂ ਬਿਨਾਂ ਆਉਣੀ ਲਗਭਗ ਅਸੰਭਵ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਰਾਜ ਵਿੱਚ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਉਲੀਕਿਆ ਗਿਆ ਹੈ , ਜਿਸ ਤਹਿਤ ਹਰ ਸਕੂਲ ਵਿੱਚ ਲੱਖਾਂ ਰੁਪਏ ਦੇ ਫੰਡ ਜਾਰੀ ਕਰਕੇ ਉਹਨਾਂ ਦੀ ਦਿਸ਼ਾ ਅਤੇ ਦਸ਼ਾ ਬਦਲੀ ਜਾ ਰਹੀ ਹੈ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਲੈ ਕੇ ਆਉਣ, ਜਿੱਥੇ ਨਿਜੀ ਸਕੂਲਾਂ ਨਾਲੋਂ ਬਿਹਤਰ ਮੁੱਢਲਾ ਢਾਂਚਾ ਬਣ ਚੁੱਕਾ ਹੈ, ਸੋਹਣੇ ਕਮਰੇ, ਸੋਹਣਾ ਫਰਨੀਚਰ, ਲਾਇਬਰੇਰੀਆਂ ਆਦਿ ਬਣ ਚੁੱਕੀਆਂ ਹਨ। ਇਸ ਤੋਂ ਇਲਾਵਾ ਸਕੂਲਾਂ ਵਿੱਚ ਉਚ ਵਿਦਿਆ ਪ੍ਰਾਪਤ ਅਧਿਆਪਕ ਕੰਮ ਕਰ ਰਹੇ ਹਨ।  ਇਸ ਮੌਕੇ ਸਕੂਲ ਮੁੱਖੀ ਮੈਡਮ ਸੁਲੇਖਾ ਸ਼ਰਮਾ, ਮੈਡਮ ਕੁਸਮ, ਸ: ਨਿਰਮਲ ਸਿੰਘ, ਸ: ਚਰਨਜੀਤ ਸਿੰਘ, ਮੈਡਮ ਨਿਰਮਲ ਕੌਰ, ਮੈਡਮ ਮਨਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਉਨਾਂ ਦੇ ਮਾਪੇ ਅਤੇ ਪਿੰਡਾਂ ਦੇ ਲੋਕ ਹਾਜ਼ਰ ਸਨ।