ਅਮਰੀਕਾ : ਡੋਨਾਲਡ ਟਰੰਪ ਨੂੰ ਅਰਬਾਂ ਕਮਾ ਕੇ ਦੇਣ ਵਾਲੀ ਉਨ੍ਹਾਂ ਦੀ ਖਾਨਦਾਨੀ ਰੀਅਲ ਅਸਟੇਟ ਕੰਪਨੀ ਦਿ ਟ੍ਰੰਪ ਆਰਗੇਨਾਈਜ਼ੇਸ਼ਨ ਨੂੰ ਟੈਕਸ ਫਰਾਡ ਸਣੇ ਕਈ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਹੈ। ਇਕ ਮਹੀਨੇ ਤੱਕ ਚੱਲੀ ਸੁਣਵਾਈ ਵਿਚ ਕੋਰਟ ਨੇ ਟਰੰਪ ਦੀ ਕੰਪਨੀ ਨੂੰ 17 ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਹੈ। ਦਿ ਟਰੰਪ ਆਰਗੇਨਾਈਜ਼ੇਸ਼ਨ ‘ਤੇ ਲੱਗੇ ਟੈਕਸ ਚੋਰੀ ਸਣੇ ਕਈ ਦੋਸ਼ਾਂ ਨੂੰ ਸਹੀ ਪਾਇਆ। ਕੋਰਟ ਨੇ ਆਪਣੀ ਜਜਮੈਂਟ ਵਿਚ ਦੱਸਿਆ ਕਿ ਕੰਪਨੀ ਨੇ ਕਈ ਅਧਿਕਾਰੀਆਂ ਨੂੰ ਮਿਲੇ ਲਗਜ਼ਰੀ ਅਪਾਰਟਮੈਂਟ, ਮਰਸੀਡਜ਼ ਬੇਂਜ ਤੇ ਕ੍ਰਿਸਮਸ ਲਈ ਐਕਸਟ੍ਰਾ ਕੈਸ਼ ਦਾ ਟੈਕਸ ਚੋਰੀ ਕਰਾਉਣ ਵਿਚ ਮਦਦ ਕੀਤੀ ਹੈ। ਟਰੰਪ ਦੀ ਕੰਪਨੀ ਨੂੰ ਬਿਜ਼ਨੈੱਸ ਫਰਾਡ ਦਾ ਵੀ ਦੋਸ਼ੀ ਮੰਨਿਆ ਹੈ ਜਿਸ ਲਈ ਉਸ ‘ਤੇ 13,000 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦਿ ਟਰੰਪ ਆਰਗੇਨਾਈਜ਼ੇਸ਼ਨ ਨੂੰ ਸਾਰੇ 17 ਮਾਮਲਿਆਂ ਵਿਚ ਦੋਸ਼ੀ ਠਹਿਰਾਉਣ ਦੇ ਬਾਅਦ ਮਨਹੰਟਨ ਦੇ ਅਟਾਰਨੀ ਨੇ ਮੀਡੀਆ ਨਾਲ ਗੱਲਬਾਤ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਇਹ ਕੇਸ ਝੂਠ ਬੋਲਣ, ਧੋਖਾ ਦੇਣ ਤੇ ਕਈ ਲੋਕਾਂ ਅਤੇ ਕੰਪਨੀਆਂ ਨੂੰ ਟੈਕਸ ਚੋਕੀ ਕਰਨ ਵਿਚ ਮਦਦ ਕਰਾਉਣ ਬਾਰੇ ਸੀ। ਇਸ ਜਜਮੈਂਟ ਦੀ ਆਲੋਚਨਾ ਕਰਦੇ ਹੋਏ ਟਰੰਪ ਦੀ ਕੰਪਨੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਕੰਪਨੀ ਨੇ ਆਪਣੇ ਬਚਾਅ ਵਿਚ ਕਿਹਾ ਕਿ ਮੁਲਾਜ਼ਮ ਨੇ ਇਹ ਸਾਰਾ ਕੰਮ ਆਪਣੇ ਪਰਸਨਲ ਫਾਇਦੇ ਲਈ ਕੀਤੇ ਅਜਿਹੇ ਵਿਚ ਕੰਪਨੀ ਨੂੰ ਹੀ ਗੁਨਾਹਗਾਰ ਠਹਿਰਾਉਣਾ ਗਲਤ ਹੈ। ਕੰਪਨੀ ਦੀ ਸੁਣਵਾਈ ਦੇ ਨਤੀਜਿਆਂ ਨੂੰ ਟਰੰਪ ਤੋਂ ਦੂਰ ਰੱਖਣ ਦੀ ਉਨ੍ਹਾਂ ਦੇ ਵਕੀਲ ਨੇ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਗਵਾਹਾਂ ਨੇ ਵਾਰ-ਵਾਰ ਦੁਹਰਾਇਆ ਹੈ ਕਿ ਟਰੰਪ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਨ੍ਹਾਂ ਅਪਰਾਧਾਂ ਦੀ ਕੋਈ ਜਾਣਕਾਰੀ ਨਹੀਂ ਸੀ। ਉੁਨ੍ਹਾਂ ਨੇ ਸੁਣਾਵਾਈ ਕਰ ਰਹੀ ਜਿਊਰੀ ਨੂੰ ਵੀ ਕਿਹਾ ਕਿ ਇਹ ਮੁਕੱਦਮਾ ਟਰੰਪ ‘ਤੇ ਕੋਈ ਰੈਫਰੈਂਡਮ ਨਹੀਂ ਹਨ। ਇਸ ਲਈ ਇਸ ਮਾਮਲਾ ਨੂੰ ਖੁੱਲ੍ਹੇ ਦਿਮਾਗ ਨਾਲ ਦੇਖਣਾ ਚਾਹੀਦਾ। ਹਾਲਾਂਕਿ ਕੋਰਟ ਵਿਚ ਅਜਿਹੇ ਡਾਕੂਮੈਂਟਸ ਵੀ ਪੇਸ਼ ਕੀਤੇ ਗਏ ਜਿਸ ਵਿਚ ਅਧਿਕਾਰੀਆਂ ਨੂੰ ਗਿਫਟ ਕੀਤੇ ਗਏ ਅਪਾਰਟਮੈਂਟ ਦੇ ਪੇਪਰ ‘ਤੇ ਟਰੰਪ ਦੇ ਸਾਈਨ ਸਨ।