ਅੰਤਰ-ਰਾਸ਼ਟਰੀ

ਅਮਰੀਕਾ ਵਿੱਚ ਹੜ੍ਹ ਅਤੇ ਮੀਂਹ ਨੇ ਮਚਾਈ ਤਬਾਹੀ, 20 ਲੋਕਾਂ ਦੀ ਮੌਤ
ਕੈਲੀਫੋਰਨੀਆ, 16 ਜਨਵਰੀ : ਅਮਰੀਕਾ ਇਨ੍ਹੀਂ ਦਿਨੀਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਿਹਾ ਜਿਸ ਨਾਲ ਮਨੁੱਖੀ ਜੀਵਨ ਕਾਫੀ ਪ੍ਭਾਵਿਤ ਹੋਇਆ ਹੈ। ਅਮਰੀਕਾ ਵਿੱਚ ਬਰਫੀਲੇ ਚੱਕਰਵਾਤੀ ਤੂਫਾਨ ਤੋਂ ਬਾਅਦ ਹੁਣ ਹੜ੍ਹ ਅਤੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਹੁਣ ਤੱਕ 20 ਤੋਂ ਵੱਧ ਨਾਗਰਿਕਾਂ ਦੀ ਮੌਤ ਦੀ ਖ਼ਬਰ ਹੈ। ਹੜ੍ਹ, ਮੀਂਹ ਅਤੇ ਤੂਫਾਨ ਦਾ ਇਹ ਅਸਰ ਅਮਰੀਕੀ ਸੂਬੇ ਕੈਲੀਫੋਰਨੀਆ ‘ਚ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ 70 ਹਜ਼ਾਰ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ‘ਤੇ....
ਸੈਨੇਗਲ ’ਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ’ਚ 19 ਲੋਕਾਂ ਦੀ ਮੌਤ, 24 ਜਖ਼ਮੀ
ਡਕਾਰ, 16 ਜਨਵਰੀ : ਪੱਛਮੀ ਅਫਰੀਕੀ ਦੇਸ਼ ਸੇਨੇਗਲ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ’ਚ 19 ਲੋਕਾਂ ਦੀ ਮੌਤ ਅਤੇ ਦਰਜਨਾਂ ਹੋਰ ਜਖ਼ਮੀ ਹੋਣ ਜਾਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਭਿਆਨਕ ਹਾਦਸਾ ਇੱਕ ਜਾਨਵਰ ਨੂੰ ਬਚਾਉਂਦੇ ਹੋਏ ਹੋਇਆ, ਕਿ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਸਥਾਨਕ ਮੀਡੀਆ ਅਨੁਸਾਰ ਇਹ ਹਾਦਸਾ ਦੋ ਨੰਬਰ ਕੌਮੀ ਸੜਕ 'ਤੇ ਉਸ ਸਮੇਂ ਵਾਪਰਿਆ ਜਦੋਂ ਸਾਹਮਣੇ ਇਕ ਜਾਨਵਰ ਆ ਗਿਆ ਅਤੇ ਉਸ ਨੂੰ ਬਚਾਉਣ ਦੇ ਚਲਦੇ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ। ਜ਼ਿਕਰਯੋਗ ਹੈ ਕਿ ਮਹਿਜ਼ ਅੱਠ....
ਕਬੱਡੀ ਖਿਡਾਰੀ ਦਾ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸਰੀ, 16 ਜਨਵਰੀ : ਉੱਘੇ ਕਬੱਡੀ ਖਿਡਾਰੀ ਅਮਰੀ ਦਾ ਕੈਨੇਡਾ ਦੇ ਸਰੀ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ 28 ਸਾਲਾ ਕਬੱਡੀ ਖਿਡਾਰੀ ਅਮਰਪ੍ਰੀਤ ਦਸੰਬਰ ਮਹੀਨੇ ਹੀ ਵਿਆਹ ਕਰਵਾਉਣ ਕੈਨੇਡਾ ਗਿਆ ਸੀ ਤੇ ਪਿਛਲੇ ਸਾਲ ਉਸ ਦਾ ਵਿਆਹ ਹੋਇਆ ਸੀ। ਅੱਜ ਜਿਉਂ ਹੀ ਇਸ ਕਬੱਡੀ ਖਿਡਾਰੀ ਦੀ ਦੁੱਖਦਾਈ....
ਯੂ.ਕੇ ’ਚ ਸਿੱਖ ਬੱਸ ਡਰਾਈਵਰ ਦੇ ਗੀਤ ਨੇ ਮਚਾਇਆ ਤਹਿਲਕਾ
ਲੰਡਨ, 15 ਜਨਵਰੀ : ਇੰਗਲੈਂਡ ਵਿੱਚ ਇੱਕ ਸਿੱਖ ਬੱਸ ਡਰਾਈਵਰ ਨੇ ਅੱਜ ਕਲ੍ਹ ਆਪਣੇ ਗੀਤਾਂ ਨਾਲ ਤਹਿਲਕਾ ਮਚਾ ਦਿੱਤਾ ਹੈ। ਡਰਾਈਵਰ ਦਾ ਵੀਡੀਓ ਗੀਤ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ ਹੈ ਅਤੇ ਸਿੰਗਿੰਗ ਸੈਨਸੇਸ਼ਨ ਬਣ ਗਿਆ ਹੈ। ਇਸ 59 ਸਾਲਾ ਵਿਅਕਤੀ ਦਾ ਨਾਂ ਰਣਜੀਤ ਸਿੰਘ ਹੈ। ਇਸ ਗੀਤ ਵਿੱਚ ਉਹ ਇੰਗਲੈਂਡ ਵਿੱਚ ਬੱਸ ਡਰਾਈਵਰ ਵਜੋਂ ਆਪਣੀ ਨੌਕਰੀ ਬਾਰੇ ਗੱਲ ਕਰਦਾ ਹੈ। ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ ਦੀ ਧੁਨ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਰਹੀ ਹੈ। ਰਿਪੋਰਟਾਂ ਮੁਤਾਬਕ ਰਣਜੀਤ....
ਅਮਰੀਕਾ ਦੀ ਆਰ ਬੋਨੀ ਗੈਬਰੀਏਲ ਨੇ 71ਵਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ
ਵਾਸਿੰਗਟਨ, 15 ਜਨਵਰੀ : ਅਮਰੀਕਾ ਦੀ ਆਰ ਬੋਨੀ ਗੈਬਰੀਏਲ ਨੇ 71ਵਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਪਹਿਲੀ ਰਨਰ ਅੱਪ ਵੈਨੇਜ਼ੁਏਲਾ ਦੀ ਡਾਇਨਾ ਸਿਲਵਾ ਅਤੇ ਦੂਜੀ ਰਨਰ ਅੱਪ ਡੋਮਿਨਿਕਨ ਰੀਪਬਲਿਕ ਦੀ ਐਮੀ ਪੇਨਾ ਰਹੀ। ਇਹ ਮੁਕਾਬਲਾ ਅਮਰੀਕਾ ਦੇ ਨਿਊ ਓਰਲੀਨਜ਼ ਸ਼ਹਿਰ ਵਿੱਚ ਹੋਇਆ। ਇਸ 'ਚ 25 ਸਾਲਾ ਦਿਵਿਤਾ ਰਾਏ ਨੇ ਭਾਰਤ ਦੀ ਨੁਮਾਇੰਦਗੀ ਕੀਤੀ, ਜੋ ਟਾਪ 5 'ਚ ਨਹੀਂ ਪਹੁੰਚ ਸਕੀ। ਉਹ ਈਵਨਿੰਗ ਗਾਊਨ ਰਾਊਂਡ ਤੋਂ ਬਾਹਰ ਹੋ ਗਈ। ਇਸ ਮੁਕਾਬਲੇ ਵਿੱਚ ਦੁਨੀਆ ਭਰ ਦੀਆਂ 86 ਸੁੰਦਰੀਆਂ ਨੇ ਭਾਗ ਲਿਆ....
ਚਮਕਣ ਵਾਲੀਆਂ ਕਿੱਟਾਂ ਤੇ ਜੈਕਟਾਂ ਵੰਡੇਗੀ ਗਲੋਬਲ ਵਿਲੇਜ ਚੈਰੀਟੇਬਲ ਫਾਉਂਡੇਸ਼ਨ
ਸਰੀ, 15 ਜਨਵਰੀ : ਸਰੀ (ਕੈਨੇਡਾ) ਵਿਚ ਗਲੋਬਲ ਵਿਲੇਜ ਚੈਰੀਟੇਬਲ ਰਾਤ ਨੂੰ ਚਮਕਣ ਵਾਲੀਆਂ ਕਿੱਟਾਂ ਤੇ ਜੈਕਟਾਂ ਵੰਡੇਗੀ। ਇਹ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੀ ਨੁਮਾਇੰਦਾ ਮੀਰਾ ਨੇ ਇਕ ਬਿਆਨ ਵਿਚ ਅਪੀਲ ਕੀਤੀ ਜਾਗਰੂਕ ਤੇ ਜ਼ਿੰਮੇਵਾਰ ਦੋਸਤੋ, ਗੁਰੂ ਮਿਹਰ, ਸਾਲ 2023 ਸਾਡੇ ਲਈ ਕਿਰਪਾ ਵਾਲਾ ਚੜ੍ਹਿਆ ਹੈ। ਆਸ ਕਰਦੇ ਹਾਂ ਕਿ ਤੁਹਾਡੇ ਪਰਿਵਾਰ ਲਈ ਵੀ ਨਵੇਂ ਸਾਲ ਦੀ ਸ਼ੁਭ ਸ਼ੁਰੂਆਤ ਹੋਈ ਹੋਵੇਗੀ। ਗਹਿਰੇ ਹਨੇਰੇ ਦੇ ਮੱਦਨਜ਼ਰ ਅਸੀਂ ਕੁਝ ਸਾਲਾਂ ਤੋਂ ਅਕਤੂਬਰ ਤੋਂ ਲੈ ਮਾਰਚ ਤੱਕ ਰਾਤ ਨੂੰ ਚਮਕਣ....
ਨੇਪਾਲ ’ਚ ਜਹਾਜ ਹਾਦਸਾ ਗ੍ਰਸਤ, 5 ਭਾਰਤੀਆਂ ਸਮੇਤ 68 ਲੋਕਾਂ ਦੀ ਮੌਤ
ਜਹਾਜ਼ 'ਚ 53 ਨੇਪਾਲੀ, 5 ਭਾਰਤੀ, 4 ਰੂਸੀ, 2 ਕੋਰੀਆਈ, 1 ਅਰਜਨਟੀਨੀ ਅਤੇ ਆਇਰਲੈਂਡ, ਆਸਟ੍ਰੇਲੀਆ ਅਤੇ ਫਰਾਂਸ ਦਾ ਇਕ-ਇਕ ਯਾਤਰੀ ਸਵਾਰ ਸੀ। ਬਚਾਅ ਕਾਰਜ ਜਾਰੀ ਹਨ ਅਤੇ ਹਵਾਈ ਅੱਡਾ ਫਿਲਹਾਲ ਬੰਦ ਹੈ। ਪੋਖਰਾ (ਨੇਪਾਲ), 15 ਜਨਵਰੀ : ਨਿਊਜ਼ ਏਜੰਸੀ ਏਐਫਪੀ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਨੇਪਾਲ ਵਿੱਚ ਅੱਜ ਸਵੇਰੇ ਰਾਜਧਾਨੀ ਕਾਠਮੰਡੂ ਤੋਂ ਤਕਰੀਬਨ 72 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਪੋਖਰਾ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਘੱਟੋ-ਘੱਟ 68 ਲੋਕਾਂ ਦੀ ਮੌਤ ਹੋ ਗਈ। ਪੱਛਮੀ....
ਰੂਸ ਨੇ ਫਿਰ ਯੂਕਰੇਨ 'ਤੇ 33 ਮਿਜ਼ਾਈਲਾਂ ਦਾਗੀਆਂ, 2 ਲੋਕਾਂ ਦੀ ਮੌਤ, 60 ਜ਼ਖ਼ਮੀ
ਕੀਵ, 15 ਜਨਵਰੀ : ਰੂਸ ਨੇ ਇਕ ਵਾਰ ਫਿਰ ਯੂਕਰੇਨ 'ਤੇ 33 ਮਿਜ਼ਾਈਲਾਂ ਦਾਗੀਆਂ। ਯੂਕਰੇਨ ਦੇ ਸ਼ਹਿਰ ਡਨੀਪਰੋ ਵਿੱਚ ਇੱਕ ਨੌਂ ਮੰਜ਼ਿਲਾ ਇਮਾਰਤ ਵਿੱਚ ਇੱਕ ਮਿਜ਼ਾਈਲ ਡਿੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ ਅਤੇ 60 ਜ਼ਖ਼ਮੀ ਹੋ ਗਏ। ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਉਪ ਮੁਖੀ ਕਿਰਿਲੋ ਟਿਮੋਸ਼ੇਨਕੋ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਹਮਲੇ ਤੋਂ ਬਾਅਦ ਬਚਾਅ ਦਲ ਨੇ ਇਮਾਰਤ 'ਚੋਂ 37 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇੱਥੇ ਦੱਸ ਦੇਈਏ ਕਿ ਯੂਕਰੇਨ ਦੇ ਰਾਸ਼ਟਰਪਤੀ....
ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੁਬਈ ’ਚ ਅੱਜ ਕਰਵਾਏ ਜਾਣਗੇ ਗੰਗਾ ਸਾਗਰ ਦੇ ਦਰਸ਼ਨ
ਦੁਬਈ, 14 ਜਨਵਰੀ (ਸੁਖਦੀਪ ਸਿੰਘ ਸੁੱਖਾ) : ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੁਬਈ ਦੇ 11ਵੇਂ ਸਥਾਪਨਾ ਦਿਵਸ ਮੌਕੇ 15 ਜਨਵਰੀ ਨੂੰ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿੰਘ ਸਾਹਿਬ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਿੱਖ ਫੋਰਮ ਦੇ ਪ੍ਰਧਾਨ ਪ੍ਰੋ. ਹਰੀ ਸਿੰਘ ਸ਼ਾਮਿਲ ਹੋ ਰਹੇ ਹਨ, ਉੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਆਉਣ ’ਤੇ ਉਨ੍ਹਾਂ ਦੀ ਸੇਵਾ ਕਰਨ ਵਾਲੇ ਉਸ ਸਮੇਂ ਨਵਾਬ ਰਾਏ ਕੱਲ੍ਹਾ ਦੇ ਵੰਸ਼ਜ ਅਤੇ ਪਾਕਿਸਤਾਨ ਦੇ....
ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ’ਚ ਲੋਕਾਂ ਨੂੰ ਰੋਟੀ ਤੋਂ ਬਾਅਦ ਹੁਣ ਦਾਲ ਲਈ ਤਰਸਣਾ ਪੈ ਰਿਹਾ
ਕਰਾਚੀ (ਆਈਏਐੱਨਐੱਸ) : ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ’ਚ ਲੋਕਾਂ ਨੂੰ ਰੋਟੀ ਤੋਂ ਬਾਅਦ ਹੁਣ ਦਾਲ ਲਈ ਤਰਸਣਾ ਪੈ ਰਿਹਾ ਹੈ। ਉਹ ਪਹਿਲਾਂ ਹੀ ਆਟੇ ਦੀ ਕਿੱਲਤ ਤੋਂ ਪਰੇਸ਼ਾਨ ਹੈ ਤੇ ਹੁਣ ਦਾਲਾਂ ਦੀ ਅਸਮਾਨ ਨੂੰ ਛੂੰਹਦੀ ਕੀਮਤ ਨੇ ਜਨਤਾ ਦੇ ਸਾਹਮਣੇ ਦਾਲ-ਰੋਟੀ ਜੁਟਾਉਣ ਦੀ ਸਮੱਸਿਆ ਪੈਦਾ ਕਰ ਦਿੱਤੀ ਹੈ। ਪ੍ਰਚੂਨ ਬਾਜ਼ਾਰ ’ਚ ਮੂੰਗੀ, ਮਾਂਹ ਤੇ ਛੋਲਿਆਂ ਦੀ ਦਾਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਹ ਦਾਲਾਂ 230 ਤੋਂ ਲੈ ਕੇ 400 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਤਕ ਵਿੱਕ ਰਹੀਆਂ ਹਨ। ਡਾਨ....
ਚੀਨ ’ਚ ਕੋੋਰੋਨਾ ਕਾਰਨ ਹੁਣ ਤੱਕ 60 ਹਜ਼ਾਰ ਦੇ ਕਰੀਬ ਮੌਤਾਂ, ਵਿਸ਼ਵ ਸਿਹਤ ਸੰਗਠਨ ਨੇ ਲਾਈ ਫਿਟਕਾਰ
ਬੀਜਿੰਗ, 14 ਜਨਵਰੀ : ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ਵਿੱਚ ਕੋਵਿਡ ਮਹਾਂਮਾਰੀ ਦੇ ਅੰਕੜਿਆਂ ਦੀ ਘੱਟ ਰਿਪੋਰਟਿੰਗ ਲਈ ਚੀਨ ਦੀ ਆਲੋਚਨਾ ਕੀਤੀ ਹੈ। ਇਸ ਦੌਰਾਨ ਸ਼ਨੀਵਾਰ ਨੂੰ ਬੀਜਿੰਗ ਨੇ ਦੱਸਿਆ ਕਿ ਪਿਛਲੇ 30 ਦਿਨਾਂ ਵਿੱਚ ਦੇਸ਼ ਭਰ ਦੇ ਹਸਪਤਾਲਾਂ ਵਿੱਚ ਕਰੋਨਾ ਵਾਇਰਸ ਕਾਰਨ 59,938 ਮਰੀਜ਼ਾਂ ਦੀ ਮੌਤ ਹੋ ਗਈ ਹੈ। ਅਧਿਕਾਰਤ ਮੀਡੀਆ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨੀਵਾਰ ਨੂੰ ਕਿਹਾ ਕਿ 8 ਦਸੰਬਰ ਤੋਂ 12 ਜਨਵਰੀ ਦੇ ਵਿਚਕਾਰ ਹਸਪਤਾਲਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 59,938 ਸੀ।....
ਜਪਾਨ ਦਾ ਪਾਸਪੋਰਟ 193 ਦੇਸ਼ਾਂ ’ਚ ਬਿਨ੍ਹਾ ਵੀਜਾ ਦਾਖ਼ਲਾ, ਭਾਰਤੀ 59 ਦੇਸ਼ਾਂ ’ਚ ਜਾ ਸਕਦੇ ਬਿਨ੍ਹਾ ਵੀਜਾ
ਲੰਡਨ, 12 ਜਨਵਰੀ : ਲੰਡਨ ਸਥਿਤ ਗਲੋਬਲ ਸਿਟੀਜ਼ਨਸ਼ਿਪ ਅਤੇ ਰੈਜ਼ੀਡੈਂਸ ਐਡਵਾਈਜ਼ਰੀ ਫਰਮ ‘ਹੈਨਲੇ ਐਂਡ ਪਾਰਟਨਰਜ਼’ ਦੁਆਰਾ ਜਾਰੀ ਕੀਤੀ ਗਈ ਨਵੀਂ ਤਿਮਾਹੀ ਰਿਪੋਰਟ ਦੇ ਅਨੁਸਾਰ, ਏਸ਼ੀਆਈ ਪਾਸਪੋਰਟਾਂ ਦੀ ਇੱਕ ਤਿਕੜੀ ਆਪਣੇ ਪਾਸਪੋਰਟ ਧਾਰਕਾਂ ਨੂੰ ਕਿਸੇ ਵੀ ਹੋਰ ਦੇਸ਼ਾਂ ਦੇ ਮੁਕਾਬਲੇ ਵੱਧ ਵਿਸ਼ਵ ਯਾਤਰਾ ਦੀ ਆਜ਼ਾਦੀ ਦੀ ਪੇਸ਼ਕਸ਼ ਕਰਦੀ ਹੈ। ਪਹਿਲੇ ਨੰਬਰ ਤੇ ਜਾਪਾਨੀ ਨਾਗਰਿਕ ਹਨ ਜੋ, ਦੁਨੀਆ ਭਰ ਦੇ ਰਿਕਾਰਡ 193 ਸਥਾਨਾਂ ’ਤੇ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਡਿਮਾਂਡ ਦਾਖਲੇ ਦਾ ਆਨੰਦ ਮਾਣਦੇ ਹਨ। ਵਿਸ਼ਵ ਰੈਂਕਿੰਗ ਵਿਚ....
ਭਾਰਤੀ ਮੂਲ ਦੇ ਯੂਕੇ ਡਾਕਟਰ ਨੂੰ ਜਿਨਸੀ ਸ਼ੋਸ਼ਣ ਲਈ 5 ਉਮਰ ਕੈਦ ਦੀ ਸਜ਼ਾ
ਲੰਡਨ, 11 ਜਨਵਰੀ : ਭਾਰਤੀ ਮੂਲ ਦੇ ਇੱਕ ਡਾਕਟਰ ਨੂੰ ਯੂਕੇ ਦੀ ਇੱਕ ਅਪਰਾਧਿਕ ਅਦਾਲਤ ਨੇ ਚਾਰ ਸਾਲਾਂ ਦੀ ਮਿਆਦ ਵਿੱਚ 28 ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਤਿੰਨ ਤੋਂ ਇਲਾਵਾ ਦੋ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਇੱਕ ਮੀਡੀਆ ਰਿਪੋਰਟ ਅਨੁਸਾਰ। ਬੀਬੀਸੀ ਦੀ ਰਿਪੋਰਟ ਅਨੁਸਾਰ, ਮਨੀਸ਼ ਸ਼ਾਹ (53) ਨੂੰ ਪੂਰਬੀ ਲੰਡਨ ਵਿੱਚ ਆਪਣੇ ਕਲੀਨਿਕ ਵਿੱਚ ਚਾਰ ਔਰਤਾਂ ਵਿਰੁੱਧ 25 ਜਿਨਸੀ ਸ਼ੋਸ਼ਣ ਦੇ ਪਿਛਲੇ ਮਹੀਨੇ ਇੱਕ ਮੁਕੱਦਮੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਸੋਮਵਾਰ ਨੂੰ ਘੱਟੋ-ਘੱਟ 10 ਸਾਲ ਦੀ....
ਕੇਂਦਰ ਮੰਤਰੀ ਮੰਡਲ ‘ਚ ਹੋ ਸਕਦੈ ਫੇਰਬਦਲ..
ਨਵੀਂ ਦਿੱਲੀ, 11 ਜਨਵਰੀ : ਕੇਂਦਰ ਸਰਕਾਰ ਦੇ ਮੰਤਰਾਲਿਆਂ ਵਿੱਚ ਇਨ੍ਹੀਂ ਦਿਨੀਂ ਕਾਫੀ ਹਲਚਲ ਦੇਖੀ ਜਾ ਰਹੀ ਹੈ, ਭਾਜਪਾ ਪਾਰਟੀ ਹੈੱਡਕੁਆਰਟਰ ਤੋਂ ਲੈ ਕੇ ਪੀ.ਐਮ.ਓ ਤੱਕ ਉੱਚ ਪੱਧਰੀ ਮੀਟਿੰਗਾਂ ਦਾ ਦੌਰ ਮੋਦੀ ਮੰਤਰੀ ਮੰਡਲ ਵਿੱਚ ਵੱਡੇ ਫੇਰਬਦਲ ਦਾ ਸੰਕੇਤ ਦੇ ਰਿਹਾ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕੇਂਦਰੀ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਜਾ ਸਕਦਾ ਹੈ| ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਅੰਤਿਮ ਪੁਨਰਗਠਨ ਹੋਵੇਗਾ। ਇਹ ਟੀਮ ਇਸ ਸਾਲ 10 ਸੂਬਿਆਂ ਦੀਆਂ ਵਿਧਾਨ ਸਭਾ....
ਗਲਾਸਗੋ ਲਾਈਫ ਅਜਾਇਬ-ਘਰ ਨੇ ਇਤਿਹਾਸਕ ਸਮਝੌਤੇ ਤਹਿਤ ਭਾਰਤ ਨੂੰ ਸੱਤ ਕਲਾਕ੍ਰਿਤੀਆਂ ਵਾਪਸ ਕੀਤੀਆਂ
- ਸਦੀਆਂ ਪੁਰਾਣੀਆਂ ਵਸਤਾਂ ਭਾਰਤ ਦੇ ਪੁਰਾਤੱਤਵ ਵਿਭਾਗ ਨੂੰ ਸੌਂਪੀਆਂ ਗਲਾਸਗੋ, 11 ਜਨਵਰੀ : ਗਲਾਸਗੋ ਸਥਿਤ ਅਜਾਇਬ-ਘਰਾਂ ਦੇ ਪ੍ਰਬੰਧਾਂ ਲਈ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੀ ਚੈਰਿਟੀ ਗਲਾਸਗੋ ਲਾਈਫ ਵੱਲੋਂ ਅਗਸਤ 2022 ਵਿੱਚ ਕੈਲਵਿੰਗਰੋਵ ਆਰਟ ਗੈਲਰੀ ਵਿਖੇ ਇੱਕ ਸਮਾਗਮ ਕੀਤਾ ਗਿਆ ਸੀ। ਜਿਸ ਦੌਰਾਨ ਸਦੀਆਂ ਪੁਰਾਣੀਆਂ ਇਤਿਹਾਸਕ ਕਲਾਕ੍ਰਿਤਾਂ ਭਾਰਤ ਸਰਕਾਰ ਨੂੰ ਵਾਪਸ ਦੇਣ ਦੇ ਸਮਝੌਤੇ 'ਤੇ ਹਸਤਾਖਰ ਹੋਏ ਸਨ। ਅਖੀਰ ਉਸ ਸਮਝੌਤੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗਲਾਸਗੋ ਮਿਊਜ਼ੀਅਮਜ਼ ਰਿਸੋਰਸ ਸੈਂਟਰ....