ਅੰਤਰ-ਰਾਸ਼ਟਰੀ

ਭਾਰਤੀ ਮੂਲ ਦੇ ਪ੍ਰਮਿਲਾ ਜੈਪਾਲ ਇਮੀਗ੍ਰੇਸ਼ਨ ਲਈ ਬਣੇ ਯੂ.ਐਸ.ਹਾਊਸ ਜੁਡੀਸ਼ਰੀ ਕਮੇਟੀ ਪੈਨਲ ਦੇ ਰੈਂਕਿੰਗ ਮੈਂਬਰ ਵਜੋਂ ਹੋਏ ਨਾਮਜ਼ਦ
ਵਾਸ਼ਿੰਗਟਨ, 02 ਫਰਵਰੀ : ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੇ ਅਮਰੀਕਾ ਵਿਚ ਦੇਸ਼ ਦਾ ਮਾਣ ਵਧਾਇਆ ਹੈ। ਉਹਨਾਂ ਨੂੰ ਇਮੀਗ੍ਰੇਸ਼ਨ ਲਈ ਬਣੇ ਸ਼ਕਤੀਸ਼ਾਲੀ ਯੂਐਸ ਹਾਊਸ ਜੁਡੀਸ਼ਰੀ ਕਮੇਟੀ ਪੈਨਲ ਦੇ ਰੈਂਕਿੰਗ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਉਪ-ਕਮੇਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਪ੍ਰਵਾਸੀ ਬਣ ਗਏ ਹਨ। 57 ਸਾਲਾ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਦੇ 7ਵੇਂ ਕਾਂਗਰੇਸ਼ਨਲ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ। ਉਹਨਾਂ ਨੇ ਇਮੀਗ੍ਰੇਸ਼ਨ ਅਖੰਡਤਾ ਅਤੇ ਸੁਰੱਖਿਆ 'ਤੇ ਕੰਮ ਕਰਨ ਵਾਲੀ ਉਪ-ਕਮੇਟੀ ਦੀ....
ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਹਾਂਗਕਾਂਗ 5 ਲੱਖ ਮੁਫਤ ਹਵਾਈ ਟਿਕਟਾਂ ਦੇਣ ਦੀ ਬਣਾ ਰਿਹਾ ਯੋਜਨਾ
ਹਾਂਗਾਕਾਂਗ, 02 ਫਰਵਰੀ : ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਹਾਂਗਕਾਂਗ ਆਪਣੀ ਗਲੋਬਲ ਪ੍ਰਚਾਰ ਮੁਹਿੰਮ ਦੇ ਹਿੱਸੇ ਵਜੋਂ 5 ਲੱਖ ਮੁਫਤ ਹਵਾਈ ਟਿਕਟਾਂ ਦੇਣ ਦੀ ਯੋਜਨਾ ਬਣਾ ਰਿਹਾ ਹੈ। ਬਲੂਮਬਰਗ ਨੇ ਸਰਕਾਰੀ ਬਿਆਨ ਦੇ ਹਵਾਲੇ ਨਾਲ ਰਿਪੋਰਟ ਵਿਚ ਲਿਖਿਆ ਕਿ ਹਾਂਗਕਾਂਗ ਦੇ ਨੇਤਾ ਜੌਨ ਲੀ 'ਹੈਲੋ ਹਾਂਗਕਾਂਗ' ਮੁਹਿੰਮ ਦੀ ਸ਼ੁਰੂਆਤ ਦੀ ਨਿਗਰਾਨੀ ਕਰਨਗੇ। ਇਹਨਾਂ ਵਿਚੋਂ ਜ਼ਿਆਦਾਤਰ ਮੁਫ਼ਤ ਹਵਾਈ ਟਿਕਟਾਂ ਕਥਿਤ ਤੌਰ ’ਤੇ ਪੈਸਿਫਿਕ ਅਤੇ ਐਚਕੇ ਐਕਸਪ੍ਰੈਸ ਸਮੇਤ ਹੋਰ ਏਅਰਲਾਈਨਜ਼ ਵੱਲੋਂ ਵੰਡੀਆਂ ਜਾਣਗੀਆਂ ਜਦਕਿ....
ਦੱਖਣੀ ਬ੍ਰਾਜ਼ੀਲ ਦੇ ਰਾਜ ਪਰਾਨਾ ਵਿੱਚ ਬੱਸ ਪਲਟ ਜਾਣ ਕਾਰਨ 7 ਲੋਕਾਂ ਦੀ ਮੌਤ, 22 ਜ਼ਖਮੀ
ਸਾਓ ਪਾਓਲੋ, 01 ਫਰਵਰੀ : ਦੱਖਣੀ ਬ੍ਰਾਜ਼ੀਲ ਦੇ ਰਾਜ ਪਰਾਨਾ ਵਿੱਚ ਇਗੁਆਜ਼ੂ ਫਾਲਸ ਲਈ ਜਾ ਰਹੀ ਇੱਕ ਟੂਰ ਬੱਸ ਪਲਟ ਜਾਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਪਰਾਨਾ ਦੀ ਫੈਡਰਲ ਹਾਈਵੇਅ ਪੁਲਿਸ ਦੇ ਅਨੁਸਾਰ, ਬੱਸ 54 ਵਿਅਕਤੀਆਂ ਨੂੰ ਲੈ ਕੇ ਸਾਂਤਾ ਕੈਟਾਰੀਨਾ ਰਾਜ ਦੀ ਰਾਜਧਾਨੀ ਫਲੋਰਿਆਨੋਪੋਲਿਸ ਤੋਂ ਰਵਾਨਾ ਹੋਈ ਸੀ, ਜੋ ਕਿ ਅਰਜਨਟੀਨਾ ਅਤੇ ਪੈਰਾਗੁਏ ਦੀ ਸਰਹੱਦ ਨਾਲ ਲੱਗਦੇ ਬ੍ਰਾਜ਼ੀਲ ਦੇ ਸ਼ਹਿਰ ਫੋਜ਼ ਡੋ ਇਗੁਆਕੂ ਵੱਲ ਦੱਖਣ ਵੱਲ ਜਾ ਰਹੀ ਸੀ। ਪੁਲਿਸ ਰਿਪੋਰਟ....
ਅਮਰੀਕਾ 'ਚ ਬਰਫ਼ੀਲੇ ਤੂਫਾਨ ਕਾਰਨ 1400 ਤੋਂ ਜ਼ਿਆਦਾ ਉਡਾਣਾਂ ਰੱਦ
ਵਾਸ਼ਿੰਗਟਨ, ਰਾਇਟਰਜ਼ : ਅਮਰੀਕਾ 'ਚ ਬਰਫ਼ੀਲੇ ਤੂਫਾਨ ਕਾਰਨ ਬੁੱਧਵਾਰ ਨੂੰ 1400 ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਤੂਫਾਨ ਨੇ ਟੈਕਸਾਸ ਤੋਂ ਪੱਛਮੀ ਵਰਜੀਨੀਆ ਤੱਕ ਬਰਫ ਦੀ ਚਾਦਰ ਨਾਲ ਟਕਰਾਉਣ ਤੋਂ ਬਾਅਦ ਏਅਰਲਾਈਨਾਂ ਨੇ ਅਮਰੀਕਾ ਵਿੱਚ 1,400 ਤੋਂ ਵੱਧ ਉਡਾਣਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। 1467 ਉਡਾਣਾਂ ਰੱਦ ਹੋਈਆਂ ਫਲਾਈਟ ਟ੍ਰੈਕਿੰਗ ਵੈੱਬਸਾਈਟ FlightAware ਦੇ ਮੁਤਾਬਕ, ਅਮਰੀਕਾ ਆਉਣ-ਜਾਣ ਵਾਲੀਆਂ ਕੁੱਲ 1467 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਦਕਿ 527....
ਬ੍ਰਿਟੇਨ ਵਿਚ ਹਜ਼ਾਰਾਂ ਅਧਿਆਪਕਾਂ, ਲੈਕਚਰਾਰਾਂ, ਰੇਲ ਅਤੇ ਬੱਸ ਡਰਾਈਵਰਾਂ ਅਤੇ ਜਨਤਕ ਖੇਤਰ ਦੇ ਕਰਮਚਾਰੀਆਂ ਨੇ ਤਨਖਾਹ 'ਚ ਵਾਧੇ ਦੀ ਮੰਗ ਨੂੰ ਲੈ ਕੇ ਕੀਤੀ ਵਿਆਪਕ ਹੜਤਾਲ
ਲੰਡਨ, 01 ਫਰਵਰੀ : ਬ੍ਰਿਟੇਨ ਵਿਚ ਹਜ਼ਾਰਾਂ ਅਧਿਆਪਕਾਂ, ਲੈਕਚਰਾਰਾਂ, ਰੇਲ ਅਤੇ ਬੱਸ ਡਰਾਈਵਰਾਂ ਅਤੇ ਜਨਤਕ ਖੇਤਰ ਦੇ ਕਰਮਚਾਰੀਆਂ ਨੇ ਤਨਖਾਹ 'ਚ ਵਾਧੇ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਵਿਆਪਕ ਹੜਤਾਲ ਕੀਤੀ। ਇਸ ਨੂੰ ਬ੍ਰਿਟੇਨ ਵਿਚ ਇਕ ਦਹਾਕੇ ਵਿਚ ਸਭ ਤੋਂ ਵੱਡੀ ਹੜਤਾਲ ਕਿਹਾ ਜਾ ਰਿਹਾ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਬੁਲਾਰੇ ਨੇ ਮੰਨਿਆ ਕਿ ਮੁਲਾਜ਼ਮਾਂ ਦੀ ਸਮੂਹਿਕ ਹੜਤਾਲ ਜਨਤਾ ਦੀਆਂ ਮੁਸ਼ਕਿਲਾਂ ਵਧਾ ਸਕਦੀ ਹੈ। ਨੈਸ਼ਨਲ ਐਜੂਕੇਸ਼ਨ ਯੂਨੀਅਨ ਦੇ ਅਧਿਆਪਕਾਂ ਦੀ ਹੜਤਾਲ....
ਭਾਰਤੀ-ਅਮਰੀਕੀ ਨੇਤਾ ਹੇਲੀ ਰਾਸ਼ਟਰਪਤੀ ਚੋਣਾਂ ਲਈ 15 ਫਰਵਰੀ ਨੂੰ ਆਪਣੀ ਦਾਅਵੇਦਾਰੀ ਕਰੇਗੀ ਪੇਸ਼
ਚੰਡੀਗੜ੍ਹ, 01 ਫਰਵਰੀ : ਰਿਪਬਲਿਕਨ ਪਾਰਟੀ ਦੀ ਨੇਤਾ ਨਿੱਕੀ ਹੇਲੀ 15 ਫਰਵਰੀ ਨੂੰ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣਾ ਦਾਅਵੇਦਾਰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹੀਂ ਦਿਨੀਂ ਉਹ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਵਾਲੀ ਔਰਤ ਵਜੋਂ ਪੇਸ਼ ਕਰ ਰਹੀ ਹੈ। ਭਾਰਤੀ-ਅਮਰੀਕੀ ਨੇਤਾ ਹੇਲੀ (51 ਸਾਲ) ਦੋ ਵਾਰ ਦੱਖਣੀ ਕੈਰੋਲੀਨਾ ਸੂਬੇ ਦੀ ਗਵਰਨਰ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਵੀ ਰਹਿ ਚੁੱਕੀ ਹੈ। ਜਦੋਂ ਹੇਲੀ....
ਬੇਨਿਨ ‘ਚ ਇੱਕ ਬੱਸ ਅਤੇ ਟਰੱਕ ਦੀ ਟੱਕਰ ‘ਚ 22 ਲੋਕਾਂ ਦੀ ਮੌਤ, ਕਈ ਜਖ਼ਮੀ
ਦਾਸਾ-ਜ਼ੂਮ , 31 ਜਨਵਰੀ : ਪੱਛਮੀ ਅਫਰੀਕਾ ਦੇ ਬੇਨਿਨ ‘ਚ ਇੱਕ ਬੱਸ ਅਤੇ ਟਰੱਕ ਦੀ ਟੱਕਰ ‘ਚ 22 ਲੋਕਾਂ ਦੀ ਮੌਤ ਅਤੇ ਕਈ ਲੋਕਾਂ ਦਾ ਬੁਰੀ ਤਰ੍ਹਾਂ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਹਾਦਸਾ ਐਨਾ ਭਿਆਨਕ ਸੀ ਕਿ ਟੱਕਰ ਹੋ ਜਾਣ ਕਰਕੇ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਦੋਵੇਂ ਵਾਹਨ ਬੁਰੀ ਤਰ੍ਹਾਂ ਤਬਾਹ ਹੋ ਗਏ। ਬੇਨਿਨ ਦੇ ਸੰਚਾਰ ਵਿਭਾਗ ਦੇ ਨਿਰਦੇਸ਼ਕ ਨੇ ਫੇਸਬੁੱਕ 'ਤੇ ਪੋਸਟ ਕੀਤਾ ਕਿ ਹਾਦਸਾ ਐਤਵਾਰ ਨੂੰ ਦਾਸਾ-ਜੂਮੇ ਸ਼ਹਿਰ ਦੇ ਨੇੜੇ ਵਾਪਰਿਆ ਅਤੇ ਬਚਾਅ ਕਰਮਚਾਰੀਆਂ ਨੂੰ ਹਾਦਸੇ ਤੋਂ ਤੁਰੰਤ ਬਾਅਦ....
ਕੈਨੇਡਾ ਦੇ ਬਰੈਂਪਟਨ ਵਿੱਚ ਹਿੰਦੂ ਮੰਦਰ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ, ਭਾਰਤੀ ਭਾਈਚਾਰੇ ਰੋਸ਼
ਟੋਰਾਂਟੋ, 31 ਜਨਵਰੀ : ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਮਸ਼ਹੂਰ ਹਿੰਦੂ ਮੰਦਰ 'ਤੇ ਭਾਰਤ ਵਿਰੋਧੀ ਚਿੱਤਰ ਬਣਾ ਕੇ, ਤੇ ਨਾਅਰੇ ਲਿਖ ਕੇ ਉਸ ਦਾ ਮੁਹਾਂਦਰਾ ਵਿਗਾੜਿਆ ਗਿਆ, ਜਿਸ ਕਾਰਨ ਭਾਰਤੀ ਭਾਈਚਾਰੇ ਵਿੱਚ ਬੜਾ ਰੋਸ ਹੈ। ਮੰਦਰ ਦੀ ਭੰਨ-ਤੋੜ ਦੀਆਂ ਖ਼ਬਰਾਂ ਵੀ ਮਿਲੀਆਂ ਹਨ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਗੌਰੀ ਸ਼ੰਕਰ ਮੰਦਰ ਵਿੱਚ ਭੰਨਤੋੜ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੰਦਰ ਦਾ ਮੁਹਾਂਦਰਾ ਵਿਗਾੜਨ ਕਾਰਨ ਕੈਨੇਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ....
ਲੋਰੀਡਾ ਸ਼ਹਿਰ ’ਚ ਕੁਝ ਬਦਮਾਸ਼ਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 10 ਜ਼ਖਮੀ
ਫਲੋਰਿਡਾ, 31 ਜਨਵਰੀ : ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹੀਆਂ ਘਟਨਾਵਾਂ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਫਲੋਰੀਡਾ ਸ਼ਹਿਰ ’ਚ ਇਸ ਵਾਰ ਕੁਝ ਬਦਮਾਸ਼ਾਂ ਨੇ ਚੱਲਦੀ ਗੱਡੀ ’ਚੋਂ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਨਾਲ 10 ਲੋਕ ਜ਼ਖਮੀ ਹੋ ਗਏ। ਇਹ ਘਟਨਾ ਫਲੋਰੀਡਾ ਦੇ ਲੇਕ ਲੈਂਡ ਇਲਾਕੇ 'ਚ ਸੋਮਵਾਰ ਦੁਪਹਿਰੇ ਵਾਪਰੀ। ਪੁਲਸ ਮੁਖੀ ਸੈਮ ਟੇਲਰ ਮੁਤਾਬਕ ਹਮਲਾਵਰ ਗੂੜ੍ਹੇ ਨੀਲੇ ਰੰਗ ਦੀ ਕਾਰ 'ਚ ਆਏ ਸਨ।ਉਨ੍ਹਾਂ ਨੇ ਘਟਨਾ ਸਥਾਨ 'ਤੇ....
ਮੈਲਬੌਰਨ ‘ਚ ਭਾਰਤੀਆਂ ਅਤੇ ਸਿੱਖਸ ਫਾਰ ਜਸਟਿਸ ਸੰਗਠਨ ਦੇ ਮੈਂਬਰਾਂ ‘ਚ ਝੜਪ, 6 ਲੋਕ ਜ਼ਖਮੀ
ਮੈਲਬੌਰਨ,30 ਜਨਵਰੀ : ਆਸਟ੍ਰੇਲੀਆ ਦੇ ਮੈਲਬੌਰਨ ‘ਚ ਤਿਰੰਗਾ ਲਹਿਰਾ ਰਹੇ ਭਾਰਤੀਆਂ ‘ਤੇ ਖਾਲਿਸਤਾਨ ਸਮਰਥਕਾਂ ਵੱਲੋਂ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਵਿਚ 6 ਲੋਕ ਜ਼ਖਮੀ ਹੋਏ ਹਨ। ਪੁਲਿਸ ਨੇ 10 ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਪਿਛਲੇ 15 ਦਿਨਾਂ ਵਿੱਚ ਮੈਲਬੌਰਨ ਵਿੱਚ ਤਿੰਨ ਹਿੰਦੂ ਮੰਦਰਾਂ ਵਿੱਚ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਨਾਅਰਿਆਂ ਨਾਲ ਭੰਨਤੋੜ ਕੀਤੇ ਗਏ ਹਨ। ਜਿਸ ‘ਤੋਂ ਬਾਅਦ ਇਸ ਘਟਨਾ ਕਾਰਨ ਚਿੰਤਾ ਵੱਧ ਗਈ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ....
ਦੱਖਣੀ ਅਫਰੀਕਾ ਦੇ ਪੂਰਬੀ ਕੇਪ ਸੂਬੇ ‘ਚ ਜਨਮਦਿਨ ਦੀ ਪਾਰਟੀ ‘ਚ ਹੋਈ ਗੋਲੀਬਾਰੀ, 8 ਲੋਕਾਂ ਦੀ ਮੌਤ, 3 ਜ਼ਖਮੀ
ਦੱਖਣੀ ਅਫਰੀਕਾ, 30 ਜਨਵਰੀ : ਦੱਖਣੀ ਅਫਰੀਕਾ ਦੇ ਪੂਰਬੀ ਕੇਪ ਸੂਬੇ ‘ਚ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ, ਇਸ ਘਟਨਾ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਜ਼ਖਮੀ ਹਨ। ਪੁਲਿਸ ਮੁਤਾਬਕ ਇਹ ਘਟਨਾ ਐਤਵਾਰ ਸ਼ਾਮ 5.15 ਤੋਂ 5.30 ਦੇ ਵਿਚਕਾਰ ਵਾਪਰੀ। ਦੋ ਹਮਲਾਵਰ ਇੱਕ ਘਰ ਵਿੱਚ ਦਾਖਲ ਹੋਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਇਸ ਘਟਨਾ....
ਪੇਸ਼ਾਵਰ 'ਚ ਮਸਜਿਦ 'ਚ ਜ਼ਬਰਦਸਤ ਧਮਾਕਾ, 46 ਲੋਕਾਂ ਦੀ ਮੌਤ, 100 ਜ਼ਖਮੀ
ਪੇਸ਼ਾਵਰ, ਏਜੰਸੀ : ਪਾਕਿਸਤਾਨ ਦੇ ਪੇਸ਼ਾਵਰ 'ਚ ਪੁਲਿਸ ਲਾਈਨ ਮਸਜਿਦ 'ਚ ਜ਼ਬਰਦਸਤ ਧਮਾਕਾ ਹੋਇਆ ਹੈ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਇਹ ਧਮਾਕਾ ਪਾਕਿਸਤਾਨ ਦੇ ਪੇਸ਼ਾਵਰ ਦੇ ਪੁਲਸ ਲਾਈਨ ਇਲਾਕੇ 'ਚ ਸਥਿਤ ਇਕ ਮਸਜਿਦ 'ਚ ਨਮਾਜ਼ ਦੇ ਦੌਰਾਨ ਹੋਇਆ। ਜ਼ੁਹਰ ਦੀ ਨਮਾਜ਼ ਤੋਂ ਬਾਅਦ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਜਿਸ ਨਾਲ 46 ਲੋਕ ਮਾਰੇ ਗਏ ਅਤੇ 100 ਜ਼ਖਮੀ ਹੋ ਗਏ। ਮਸਜਿਦ 'ਚ ਧਮਾਕਾ, 150 ਲੋਕ ਜ਼ਖਮੀ ਪਾਕਿਸਤਾਨ ਦੇ ਅਖਬਾਰ ਡਾਨ ਮੁਤਾਬਕ ਧਮਾਕਾ ਸੋਮਵਾਰ ਦੁਪਹਿਰ ਨੂੰ ਪੇਸ਼ਾਵਰ ਦੇ ਪੁਲਸ....
ਪਾਕਿਸਤਾਨ ਕਸ਼ਮੀਰ ਮੁੱਦੇ ‘ਤੇ ਦਿਮਾਗ ਨਾ ਖਪਾਏ ਤੇ ਭਾਰਤ ਨਾਲ ਦੋਸਤੀ ਕਰ ਕੇ ਇਸ ਵਿਵਾਦ ਨੂੰ ਖਤਮ ਕਰੇ : ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ
ਸਾਊਦੀ ਅਰਬ, 29 ਜਨਵਰੀ : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਝਟਕੇ ‘ਤੇ ਝਟਕਾ ਮਿਲ ਰਿਹਾ ਹੈ। IMF ਤੋਂ ਬਾਅਦ ਹੁਣ ਉਸਦੇ ਕਰੀਬੀ ਦੇਸ਼ਾਂ ਨੇ ਵੀ ਉਸਨੂੰ ਦੋ ਟੁੱਕ ਜਵਾਬ ਦਿੱਤਾ ਹੈ। ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਕਸ਼ਮੀਰ ਮੁੱਦੇ ‘ਤੇ ਦਿਮਾਗ ਨਾ ਖਪਾਏ ਤੇ ਭਾਰਤ ਨਾਲ ਦੋਸਤੀ ਕਰ ਕੇ ਇਸ ਵਿਵਾਦ ਨੂੰ ਖਤਮ ਕਰ ਦਿਓ। UAE ਤੇ ਸਾਊਦੀ ਅਰਬ ਦੋਹਾਂ ਦੇਸ਼ਾਂ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਹੁਣ ਹੁਣ ਕਸ਼ਮੀਰ ਦੇ ਮੁੱਦੇ ‘ਤੇ ਸ਼ਾਂਤ....
ਪਾਕਿਸਤਾਨ ਦੇ ਟਾਂਡਾ ਡੈਮ 'ਚ ਕਿਸ਼ਤੀ ਪਲਟੀ, 10 ਬੱਚਿਆਂ ਦੀ ਮੌਤ, 6 ਜ਼ਖ਼ਮੀ
ਜੇਐੱਨਐੱਨ, ਪੇਸ਼ਾਵਰ : ਪਾਕਿਸਤਾਨ ਵਿੱਚ ਇੱਕ ਦਿਨ ਵਿੱਚ ਦੋ ਵੱਡੇ ਹਾਦਸੇ ਵਾਪਰ ਚੁੱਕੇ ਹਨ। ਪਹਿਲਾ ਹਾਦਸਾ ਪਾਕਿਸਤਾਨ ਦੇ ਦੂਰ-ਦੁਰਾਡੇ ਬਲੋਚਿਸਤਾਨ ਸੂਬੇ 'ਚ ਵਾਪਰਿਆ। ਇਸ ਤਰ੍ਹਾਂ ਦੂਜਾ ਹਾਦਸਾ ਖੈਬਰ ਪਖਤੂਨਖਵਾ ਸੂਬੇ 'ਚ ਵਾਪਰਿਆ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਕੋਹਾਟ ਜ਼ਿਲੇ 'ਚ ਟਾਂਡਾ ਡੈਮ 'ਤੇ ਬਣੇ ਜਲ ਭੰਡਾਰ 'ਚ ਵੱਡਾ ਹਾਦਸਾ ਹੋਇਆ ਹੈ। 10 ਬੱਚਿਆਂ ਦੀ ਮੌਤ, 6 ਜ਼ਖ਼ਮੀ ਇੱਕ ਧਾਰਮਿਕ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੈਮ ਵਿੱਚ ਪਲਟ ਗਈ। ਜਿਸ ਵਿੱਚ....
ਪੇਰੂ ਵਿੱਚ ਬੱਸ ਖਾਈ 'ਚ ਡਿੱਗੀ, 24 ਲੋਕਾਂ ਦੀ ਮੌਤ
ਇਕਵਾਡੋਰ, 29 ਜਨਵਰੀ : ਪੇਰੂ ਵਿੱਚ ਇੱਕ ਬੱਸ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਬੱਸ ਵਿੱਚ 60 ਯਾਤਰੀ ਸਵਾਰ ਸਨ। ਪੁਲਸ ਨੇ ਦੱਸਿਆ ਕਿ ਬੱਸ ਇਕਵਾਡੋਰ ਦੇ ਨਾਲ ਲੱਗਦੇ ਲੀਮਾ ਤੋਂ ਤੁੰਬੇਸ ਜਾ ਰਹੀ ਸੀ। ਇਹ ਸੜਕ ਹਾਦਸਾ ਔਰਗਾਨੋਸ ਸ਼ਹਿਰ ਦੇ ਵਿਚਕਾਰ ਵਾਪਰਿਆ। ਇਸ ਵਿੱਚ ਕੁਝ ਹੈਤੀ ਦੇ ਯਾਤਰੀ ਸਵਾਰ ਸਨ।ਦੱਸ ਦਈਏ ਕਿ ਬੱਸ ਪੇਰੂ ਦੀ ਰਾਜਧਾਨੀ ਲੀਮਾ ਤੋਂ ਇਕਵਾਡੋਰ ਦੀ ਸਰਹੱਦ ਦੇ ਕੋਲ ਸਥਿਤ ਤੁਮਬੇਸ ਖੇਤਰ ਲਈ....