ਅੰਤਰ-ਰਾਸ਼ਟਰੀ

ਜਪਾਨ ਦਾ ਪਾਸਪੋਰਟ 193 ਦੇਸ਼ਾਂ ’ਚ ਬਿਨ੍ਹਾ ਵੀਜਾ ਦਾਖ਼ਲਾ, ਭਾਰਤੀ 59 ਦੇਸ਼ਾਂ ’ਚ ਜਾ ਸਕਦੇ ਬਿਨ੍ਹਾ ਵੀਜਾ
ਲੰਡਨ, 12 ਜਨਵਰੀ : ਲੰਡਨ ਸਥਿਤ ਗਲੋਬਲ ਸਿਟੀਜ਼ਨਸ਼ਿਪ ਅਤੇ ਰੈਜ਼ੀਡੈਂਸ ਐਡਵਾਈਜ਼ਰੀ ਫਰਮ ‘ਹੈਨਲੇ ਐਂਡ ਪਾਰਟਨਰਜ਼’ ਦੁਆਰਾ ਜਾਰੀ ਕੀਤੀ ਗਈ ਨਵੀਂ ਤਿਮਾਹੀ ਰਿਪੋਰਟ ਦੇ ਅਨੁਸਾਰ, ਏਸ਼ੀਆਈ ਪਾਸਪੋਰਟਾਂ ਦੀ ਇੱਕ ਤਿਕੜੀ ਆਪਣੇ ਪਾਸਪੋਰਟ ਧਾਰਕਾਂ ਨੂੰ ਕਿਸੇ ਵੀ ਹੋਰ ਦੇਸ਼ਾਂ ਦੇ ਮੁਕਾਬਲੇ ਵੱਧ ਵਿਸ਼ਵ ਯਾਤਰਾ ਦੀ ਆਜ਼ਾਦੀ ਦੀ ਪੇਸ਼ਕਸ਼ ਕਰਦੀ ਹੈ। ਪਹਿਲੇ ਨੰਬਰ ਤੇ ਜਾਪਾਨੀ ਨਾਗਰਿਕ ਹਨ ਜੋ, ਦੁਨੀਆ ਭਰ ਦੇ ਰਿਕਾਰਡ 193 ਸਥਾਨਾਂ ’ਤੇ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਡਿਮਾਂਡ ਦਾਖਲੇ ਦਾ ਆਨੰਦ ਮਾਣਦੇ ਹਨ। ਵਿਸ਼ਵ ਰੈਂਕਿੰਗ ਵਿਚ....
ਭਾਰਤੀ ਮੂਲ ਦੇ ਯੂਕੇ ਡਾਕਟਰ ਨੂੰ ਜਿਨਸੀ ਸ਼ੋਸ਼ਣ ਲਈ 5 ਉਮਰ ਕੈਦ ਦੀ ਸਜ਼ਾ
ਲੰਡਨ, 11 ਜਨਵਰੀ : ਭਾਰਤੀ ਮੂਲ ਦੇ ਇੱਕ ਡਾਕਟਰ ਨੂੰ ਯੂਕੇ ਦੀ ਇੱਕ ਅਪਰਾਧਿਕ ਅਦਾਲਤ ਨੇ ਚਾਰ ਸਾਲਾਂ ਦੀ ਮਿਆਦ ਵਿੱਚ 28 ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਤਿੰਨ ਤੋਂ ਇਲਾਵਾ ਦੋ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਇੱਕ ਮੀਡੀਆ ਰਿਪੋਰਟ ਅਨੁਸਾਰ। ਬੀਬੀਸੀ ਦੀ ਰਿਪੋਰਟ ਅਨੁਸਾਰ, ਮਨੀਸ਼ ਸ਼ਾਹ (53) ਨੂੰ ਪੂਰਬੀ ਲੰਡਨ ਵਿੱਚ ਆਪਣੇ ਕਲੀਨਿਕ ਵਿੱਚ ਚਾਰ ਔਰਤਾਂ ਵਿਰੁੱਧ 25 ਜਿਨਸੀ ਸ਼ੋਸ਼ਣ ਦੇ ਪਿਛਲੇ ਮਹੀਨੇ ਇੱਕ ਮੁਕੱਦਮੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਸੋਮਵਾਰ ਨੂੰ ਘੱਟੋ-ਘੱਟ 10 ਸਾਲ ਦੀ....
ਕੇਂਦਰ ਮੰਤਰੀ ਮੰਡਲ ‘ਚ ਹੋ ਸਕਦੈ ਫੇਰਬਦਲ..
ਨਵੀਂ ਦਿੱਲੀ, 11 ਜਨਵਰੀ : ਕੇਂਦਰ ਸਰਕਾਰ ਦੇ ਮੰਤਰਾਲਿਆਂ ਵਿੱਚ ਇਨ੍ਹੀਂ ਦਿਨੀਂ ਕਾਫੀ ਹਲਚਲ ਦੇਖੀ ਜਾ ਰਹੀ ਹੈ, ਭਾਜਪਾ ਪਾਰਟੀ ਹੈੱਡਕੁਆਰਟਰ ਤੋਂ ਲੈ ਕੇ ਪੀ.ਐਮ.ਓ ਤੱਕ ਉੱਚ ਪੱਧਰੀ ਮੀਟਿੰਗਾਂ ਦਾ ਦੌਰ ਮੋਦੀ ਮੰਤਰੀ ਮੰਡਲ ਵਿੱਚ ਵੱਡੇ ਫੇਰਬਦਲ ਦਾ ਸੰਕੇਤ ਦੇ ਰਿਹਾ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕੇਂਦਰੀ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਜਾ ਸਕਦਾ ਹੈ| ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਅੰਤਿਮ ਪੁਨਰਗਠਨ ਹੋਵੇਗਾ। ਇਹ ਟੀਮ ਇਸ ਸਾਲ 10 ਸੂਬਿਆਂ ਦੀਆਂ ਵਿਧਾਨ ਸਭਾ....
ਗਲਾਸਗੋ ਲਾਈਫ ਅਜਾਇਬ-ਘਰ ਨੇ ਇਤਿਹਾਸਕ ਸਮਝੌਤੇ ਤਹਿਤ ਭਾਰਤ ਨੂੰ ਸੱਤ ਕਲਾਕ੍ਰਿਤੀਆਂ ਵਾਪਸ ਕੀਤੀਆਂ
- ਸਦੀਆਂ ਪੁਰਾਣੀਆਂ ਵਸਤਾਂ ਭਾਰਤ ਦੇ ਪੁਰਾਤੱਤਵ ਵਿਭਾਗ ਨੂੰ ਸੌਂਪੀਆਂ ਗਲਾਸਗੋ, 11 ਜਨਵਰੀ : ਗਲਾਸਗੋ ਸਥਿਤ ਅਜਾਇਬ-ਘਰਾਂ ਦੇ ਪ੍ਰਬੰਧਾਂ ਲਈ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੀ ਚੈਰਿਟੀ ਗਲਾਸਗੋ ਲਾਈਫ ਵੱਲੋਂ ਅਗਸਤ 2022 ਵਿੱਚ ਕੈਲਵਿੰਗਰੋਵ ਆਰਟ ਗੈਲਰੀ ਵਿਖੇ ਇੱਕ ਸਮਾਗਮ ਕੀਤਾ ਗਿਆ ਸੀ। ਜਿਸ ਦੌਰਾਨ ਸਦੀਆਂ ਪੁਰਾਣੀਆਂ ਇਤਿਹਾਸਕ ਕਲਾਕ੍ਰਿਤਾਂ ਭਾਰਤ ਸਰਕਾਰ ਨੂੰ ਵਾਪਸ ਦੇਣ ਦੇ ਸਮਝੌਤੇ 'ਤੇ ਹਸਤਾਖਰ ਹੋਏ ਸਨ। ਅਖੀਰ ਉਸ ਸਮਝੌਤੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗਲਾਸਗੋ ਮਿਊਜ਼ੀਅਮਜ਼ ਰਿਸੋਰਸ ਸੈਂਟਰ....
ਬ੍ਰਾਜ਼ੀਲ 'ਚ ਸੰਸਦ, ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਭਵਨ ਦੀ ਭੰਨਤੋੜ, ਹਿੰਸਾ ਦੇ ਵਿਰੋਧ 'ਚ ਹਜ਼ਾਰਾਂ ਲੋਕ ਸੜਕਾਂ ’ਤੇ ਆਏ
ਰਿਓ ਡੀ ਜੇਨੇਰੀਓ : ਬ੍ਰਾਜ਼ੀਲ ਦੀ ਸੰਸਦ, ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਭਵਨ ਵਿਚ ਭੰਨਤੋੜ ਦੇ ਦੂਜੇ ਦਿਨ ਸੋਮਵਾਰ ਨੂੰ ਹਿੰਸਾ ਦੇ ਵਿਰੋਧ ਵਿਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ। ਸੜਕਾਂ ‘ਦੰਗਾਕਾਰੀਆਂ ਨੂੰ ਕੋਈ ਮਾਫ਼ੀ ਨਹੀਂ, ਕੋਈ ਮਾਫ਼ੀ ਨਹੀਂ, ਕੋਈ ਮਾਫ਼ੀ ਨਹੀਂ’ ਦੇ ਨਾਅਰਿਆਂ ਨਾਲ ਗੂੰਜ ਉੱਠੀਆਂ। ਉੱਥੇ, ਬ੍ਰਾਜ਼ੀਲੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸ ਅਚਾਨਕ ਹੋਈ ਹੁੱਲੜਬਾਜ਼ੀ ਦੇ ਪਿੱਛੇ ਕੌਣ ਹੋ ਸਕਦਾ ਹੈ, ਜਿਸ ਨੇ ਅਮਰੀਕੀ ਕੈਪੀਟਲ ਹਿੰਸਾ ਵਰਗੀ ਘਟਨਾ ਨੂੰ....
ਅਮਰੀਕਾ 'ਚ ਸਵਪਨ ਧਾਰੀਵਾਲ ਟੋਲ ਰੋਡ ਅਥਾਰਟੀ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਨਿਯੁਕਤ
ਏਜੰਸੀ, ਹਿਊਸਟਨ : ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਅਮਰੀਕੀ ਰਾਜ ਟੈਕਸਾਸ ਵਿੱਚ ਫੋਰਟ ਬੇਂਡ ਟੋਲ ਰੋਡ ਅਥਾਰਟੀ ਅਤੇ ਗ੍ਰੈਂਡ ਪਾਰਕਵੇਅ ਟੋਲ ਰੋਡ ਅਥਾਰਟੀ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਨਿਯੁਕਤ ਕੀਤਾ ਗਿਆ ਹੈ। 57 ਸਾਲਾ ਸਵਪਨ ਧਾਰੀਵਾਲ ਨੂੰ ਪਿਛਲੇ ਹਫ਼ਤੇ ਉਸ ਦੇ ਪਿਛੋਕੜ, ਭਾਈਚਾਰਕ ਪਹੁੰਚ ਅਤੇ ਵਿੱਤੀ ਮੁਹਾਰਤ ਦੇ ਆਧਾਰ 'ਤੇ ਨਿਯੁਕਤ ਕੀਤਾ ਗਿਆ ਸੀ। ਸਰਟੀਫਾਈਡ ਪਬਲਿਕ ਅਕਾਊਂਟੈਂਟ ਪ੍ਰੈਸਿੰਕਟ 3 ਕਮਿਸ਼ਨਰ ਐਂਡੀ ਮੇਅਰਜ਼ ਨੇ ਕਿਹਾ, "ਮੈਨੂੰ ਗ੍ਰੈਂਡ ਪਾਰਕਵੇਅ ਟੋਲਵੇ ਬੋਰਡ ਆਫ਼....
ਭਾਰਤੀ ਮਹਿਲਾ ਨੇ ਦੇਸ਼ ਦਾ ਵਧਾਇਆ ਮਾਣ, ਮੋਨਿਕਾ ਸਿੰਘ ਜੱਜ ਬਣਨ ਵਾਲੀ ਅਮਰੀਕਾ ਦੀ ਪਹਿਲੀ ਸਿੱਖ ਮਹਿਲਾ
ਚੰਡੀਗੜ੍ਹ 09 ਜਨਵਰੀ : ਅਮਰੀਕਾ ਵਿੱਚ ਇੱਕ ਵਾਰ ਫਿਰ ਭਾਰਤੀ ਮਹਿਲਾ ਨੇ ਦੇਸ਼ ਦਾ ਮਾਣ ਵਧਾਇਆ ਹੈ, ਇੱਥੇ ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਦੀ ਜੱਜ ਵਜੋਂ ਸਹੁੰ ਚੁੱਕੀ ਹੈ, ਇਸ ਦੇ ਨਾਲ ਮਨਪ੍ਰੀਤ ਮੋਨਿਕਾ ਸਿੰਘ ਜੱਜ ਬਣਨ ਵਾਲੀ ਅਮਰੀਕਾ ਦੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। ਜਿਕਰਯੋਗ ਹੈ ਕਿ ਮਨਪ੍ਰੀਤ ਮੋਨਿਕਾ ਸਿੰਘ ਦਾ ਜਨਮ ਅਤੇ ਪਾਲਣ ਪੋਸ਼ਣ ਹਿਊਸਟਨ, ਟੈਕਸਾਸ, ਅਮਰੀਕਾ ਵਿੱਚ ਹੋਇਆ। ਮੋਨਿਕਾ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਬੇਲੇਅਰ ਵਿੱਚ ਰਹਿੰਦੀ ਹੈ। ਮਨਪ੍ਰੀਤ....
ਸੇਨੇਗਲ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, 40 ਲੋਕਾਂ ਦੀ ਮੌਤ, 78 ਜ਼ਖਮੀ
ਸੇਨੇਗਲ, ਪੀਟੀਆਈ : ਕੇਂਦਰੀ ਸੇਨੇਗਲ ਵਿੱਚ ਐਤਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਜਦਕਿ 78 ਹੋਰ ਲੋਕ ਜ਼ਖਮੀ ਹੋਏ ਹਨ। ਦੱਸ ਦੇਈਏ ਕਿ ਕੇਂਦਰੀ ਸੇਨੇਗਲ ਵਿੱਚ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਕਾਰਨ ਦੋਵਾਂ ਬੱਸਾਂ 'ਚ ਸਵਾਰ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਪ੍ਰਧਾਨ ਮੈਕੀ ਸੈਲ ਨੇ ਦੱਸਿਆ ਕਿ ਇਹ ਸੜਕ ਹਾਦਸਾ ਕਾਫ਼ਰੀਨ ਖੇਤਰ ਦੇ ਗਨੀਬੀ ਪਿੰਡ ਵਿੱਚ ਤੜਕੇ 3.30 ਵਜੇ ਵਾਪਰਿਆ। ਇਸ ਹਾਦਸੇ ਵਿੱਚ ਘੱਟੋ....
ਗੈਵਿਨ ਨਿਊਸਮ ਨੇ ਕੈਲੀਫੋਰਨੀਆ ਦੇ ਗਵਰਨਰ ਦੇ ਦੂਜੇ ਕਾਰਜਕਾਲ ਦੀ ਸਹੁੰ ਚੁੱਕੀ
ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਦੇ ਡਾਇਰੈਕਟਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਰਬ ਧਰਮ ਸਮਾਗਮ 'ਚ ਲਿਆ ਹਿੱਸਾ ਕੈਲੀਫੋਰਨੀਆ, 8 ਜਨਵਰੀ : ਦੂਜੀ ਵਾਰ ਕੈਲੀਫੋਰਨੀਆ ਦੇ ਗਵਰਨਰ ਦੀ ਚੋਣ ਜਿੱਤਣ ਤੋਂ ਬਾਅਦ ਗੈਵਿਨ ਨਿਊਸਮ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਸਹੁੰ ਚੁੱਕਣ ਤੋਂ ਪਹਿਲਾਂ ਇੰਟਰਫੇਥ ਸਰਵਿਸ ਵੱਲੋਂ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਗੈਵਿਨ ਨਿਊਸਮ ਦੇ ਕਾਰਜਕਾਲ ਅਤੇ ਚੰਗੇ ਭਵਿੱਖ ਲਈ ਆਪੋ-ਆਪਣੇ ਢੰਗ ਨਾਲ ਅਰਦਾਸ ਕੀਤੀ, ਜਿਨ੍ਹਾਂ ਵਿਚ....
ਚੀਨ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, 17 ਲੋਕਾਂ ਦੀ ਮੌਤ, 22 ਗੰਭੀਰ ਜ਼ਖ਼ਮੀ
ਬੀਜਿੰਗ, 8 ਜਨਵਰੀ : ਚੀਨ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਆਂਗਸ਼ੀ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ, 22 ਹੋਰ ਗੰਭੀਰ ਜ਼ਖ਼ਮੀ ਹੋ ਗਏ। ਜਿਆਂਗਸੀ ਸੂਬੇ ਦੇ ਨਾਨਚਾਂਗ ਕਾਉਂਟੀ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਕਈ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਕਾਰਨ ਆਵਾਜਾਈ ਠੱਪ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਚੀਨੀ ਪੁਲਸ ਤੁਰੰਤ ਮੌਕੇ 'ਤੇ ਪਹੁੰਚ ਗਈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਸਹੀ ਕਾਰਨਾਂ ਦਾ....
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਓਨਟਾਰੀਓ, 8 ਜਨਵਰੀ : ਵਿਦੇਸੀ ਧਰਤੀ ’ਤੇ ਰੋਜਾਨਾ ਦੀ ਤਰ੍ਹਾਂ ਹੀ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਜਾਣ ਦੀਆਂ ਦੁੱਖਦਾਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਇਸੇ ਹੀ ਤਰ੍ਹਾਂ ਜ਼ੀਰਾ ਦੇ 23 ਸਾਲਾ ਨੌਜਵਾਨ ਕੈਨੇਡਾ ਵਿੱਚ ਇੱਕ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਰਿੰਦਰ ਸਿੰਘ ਵੱਜੋਂ ਹੋਈ ਹੈ। ਨਰਿੰਦਰ ਸਿੰਘ ਦੀ 4 ਜਨਵਰੀ ਨੂੰ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਸੀ। ਹੁਣ ਉਸਦੇ ਦੋਸਤ ਲਾਸ਼ ਨੂੰ ਭਾਰਤ ਭੇਜਣ ਲਈ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।....
ਵਿਕਟੋਰੀਆ ਦੇ 'ਪੀਸ ਪਾਰਕ' 'ਚ ਸਥਿਤ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਦੇ ਬੁੱਤਾਂ ਦੀ ਭੰਨਤੋੜ
ਵਿਕਟੋਰੀਆ, ਏਐੱਨਆਈ : ਭਾਰਤੀ ਮਿਸ਼ਨ ਨੇ ਸੇਸ਼ੇਲਸ ਦੀ ਰਾਜਧਾਨੀ ਵਿਕਟੋਰੀਆ ਦੇ 'ਪੀਸ ਪਾਰਕ' 'ਚ ਸਥਿਤ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਦੇ ਬੁੱਤਾਂ ਦੀ ਭੰਨਤੋੜ ਦੀ ਸਖ਼ਤ ਨਿੰਦਾ ਕੀਤੀ ਹੈ। ਭਾਰਤੀ ਮਿਸ਼ਨ ਨੇ 6 ਜਨਵਰੀ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ, "ਭਾਰਤ ਦਾ ਹਾਈ ਕਮਿਸ਼ਨ ਵਿਕਟੋਰੀਆ ਦੇ 'ਪੀਸ ਪਾਰਕ' ਵਿੱਚ ਸਥਿਤ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਦੀਆਂ ਮੂਰਤੀਆਂ ਦੀ ਭੰਨਤੋੜ ਦੀ ਨਿੰਦਾ ਕਰਦਾ ਹੈ।" ਨੈਲਸਨ ਮੰਡੇਲਾ ਅਤੇ ਜੇਮਸ ਮੈਟਚਮ ਕੋਲ ਸੀ ਗਾਂਧੀ ਦਾ ਬੁੱਤ ਭਾਰਤੀ ਮਿਸ਼ਨ....
ਅਮਰੀਕਾ ਦੇ ਵਰਜੀਨੀਆ 'ਚ 6 ਸਾਲਾ ਬੱਚੇ ਨੇ ਆਪਣੇ ਅਧਿਆਪਕ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
ਵਾਸ਼ਿੰਗਟਨ, 07 ਜਨਵਰੀ : ਅਮਰੀਕਾ ਦੇ ਵਰਜੀਨੀਆ ਰਾਜ ਵਿੱਚ ਇੱਕ ਝਗੜੇ ਦੌਰਾਨ ਇੱਕ 6 ਸਾਲਾ ਬੱਚੇ ਨੇ ਪਹਿਲੀ ਜਮਾਤ ਦੇ ਕਲਾਸ ਰੂਮ ਵਿੱਚ ਆਪਣੇ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਮੀਡੀਆ ਰਿਪੋਰਟ ਅਨੁਸਾਰ ਸਿਟੀ ਪੁਲਿਸ ਅਤੇ ਸਕੂਲ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਰਿਚਨੇਕ ਐਲੀਮੈਂਟਰੀ ਸਕੂਲ ਵਿਚ ਗੋਲੀਬਾਰੀ ਵਿਚ ਕੋਈ ਹੋਰ ਵਿਦਿਆਰਥੀ ਜ਼ਖਮੀ ਨਹੀਂ ਹੋਇਆ ਹੈ। 30 ਸਾਲਾ ਮਹਿਲਾ ਅਧਿਆਪਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਨੇ....
ਵਿਕਟੋਰੀਆ ਸੂਬੇ ਦੇ ਸ਼ਹਿਰ ਸ਼ੈਪਰਟਨ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ 4 ਪੰਜਾਬੀਆਂ ਦੀ ਮੌਤ
ਵਿਕਟੋਰੀਆ (ਅਸਟ੍ਰੇਲੀਆ), 07 ਜਨਵਰੀ : ਅਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਖੇਤਰੀ ਸ਼ਹਿਰ ਸ਼ੈਪਰਟਨ ਨੇੜੇ ਹੋਏ ਇੱਕ ਭਿਆਨਕ ਸੜਕ ਹਾਦਸੇ ’ਚ 4 ਪੰਜਾਬੀਆਂ ਦੀ ਮੌਤ ਅਤੇ ਇੱਕ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਸਾਰੇ ਵਿਅਕਤੀ ਆਪਣਾ ਕੰਮ ਖ਼ਤਮ ਕਰਕੇ ਘਰਾਂ ਨੂੰ ਪਰਤ ਰਹੇ ਸਨ, ਉਕਤ ਵਿਅਕਤੀਆਂ ਦੀ ਕਾਰ ਇੱਕ ਤੇਜ਼ ਰਫ਼ਤਾਰ ਵਾਹਨ ਨਾਲ ਜਾ ਟਕਰਾਈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਅਤੇ 4 ਵਿਅਕਤੀ ਦੀ ਮੌਕੇ ਤੇ ਹੀ ਮੌਤ....
ਅਮਰੀਕਾ 'ਚ ਹੋਏ ਭਿਆਨਕ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ
ਫਰਿਜ਼ਨੋ,06 ਜਨਵਰੀ : ਪੰਜਾਬ ਤੋਂ ਵੱਡੀ ਗਿਣਤੀ ਨੌਜਵਾਨ ਵਿਦੇਸ਼ਾਂ ਵਿਚ ਰੋਜ਼ੀ-ਰੋਟੀ ਕਮਾਉਣ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਹਾਦਸਾ ਵਾਪਰ ਜਾਂਦਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਅਜਿਹਾ ਹੀ ਇਕ ਹਾਦਸਾ ਅਮਰੀਕਾ ਵਿਚ ਰਹਿਣ ਵਾਲੇ ਪੰਜਾਬੀ ਨੌਜਵਾਨ ਨਾਲ ਵਾਪਰਿਆ। ਭਿਆਨਕ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਦਿਓਲ ਵਜੋਂ ਹੋਈ ਹੈ। ਗੁਰਮੀਤ ਸਿੰਘ ਦਿਓਲ ਅਮਰੀਕਾ ਦੇ ਫਰਿਜ਼ਨੋ ਵਿਖੇ ਰਹਿ ਰਿਹਾ ਸੀ ਅਤੇ....