ਅੰਤਰ-ਰਾਸ਼ਟਰੀ

ਨਿਊਜ਼ੀਲੈਂਡ ਦੀਆਂ ਸਰਹੱਦਾਂ ਤੇ ਕਰੋਨਾ ਬਚਾਅ ਸ਼ਰਤਾਂ ਲਾਗੂ ਕਰਨ ਦਾ ਅਜੇ ਕੋਈ ਇਰਾਦਾ ਨਹੀਂ: ਸਿਹਤ ਮੰਤਰਾਲਾ
ਨਿਊਜ਼ੀਲੈਂਡ, 28 ਦਸੰਬਰ : ਚੀਨ ਦੇ ਵਿਚ ਫੈਲ ਰਹੇ ਕਰੋਨਾ ਦੀ ਨਵੀਂ ਕਿਸਮ ਕਰਕੇ ਨਿਊਜ਼ੀਲੈਂਡ ਦੀਆਂ ਸਰਹੱਦਾਂ ਤੇ ਕੋਈ ਨਵੀਂ ਸ਼ਰਤ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ, ਇਸ ਸਬੰਧੀ ਸਿਹਤ ਮੰਤਰਾਲਾ ਨਿਊਜ਼ੀਲੈਂਡ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਹੈ। ਚੀਨ ਇਸ ਵੇਲੇ ਉਥੇ ਆਉਣ ਵਾਲੇ ਯਾਤਰੀਆਂ ਉਤੇ ਕਈ ਤਰ੍ਹਾਂ ਦੇ ਨਿਯਮ ਲਾਗੂ ਕਰ ਰਿਹਾ ਹੈ ਅਤੇ ਇਸਦੇ ਨਾਲ ਹੀ ਜੇਕਰ ਕੋਈ ਬਾਹਰ ਜਾਣਾ ਚਾਹੁੰਦਾ ਹੈ ਤਾਂ 8 ਜਨਵਰੀ ਤੋਂ ਜਾ ਸਕਦਾ ਹੈ। ਵਰਨਣਯੋਗ ਹੈ ਕਿ ਚੀਨ ਸਮੇਤ ਕਈ ਦੇਸ਼ਾਂ ਵਿਚ ਕਰੋਨਾ ਵਧਣ ਕਰਕੇ ਭਾਰਤ ਅਤੇ....
ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਕਵੀ ਦਰਬਾਰ ਕਰਵਾਇਆ ਗਿਆ
ਗਲਾਸਗੋ, 28 ਦਸੰਬਰ : ਦਸ਼ਮੇਸ਼ ਪਿਤਾ ਪਰਿਵਾਰ ਦੀਆਂ ਕੁਰਬਾਨੀਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਸਥਾ ਇਤਿਹਾਸ ਯੂਕੇ ਦੇ ਵਿਸ਼ੇਸ਼ ਉਪਰਾਲੇ ਨਾਲ ਹੋਏ ਇਸ ਕਵੀ ਦਰਬਾਰ ਦੀ ਸ਼ੁਰੂਆਤ ਸ੍ਰ: ਸੁਰਜੀਤ ਸਿੰਘ ਚੌਧਰੀ ਜੀ ਦੇ ਬੋਲਾਂ ਨਾਲ ਹੋਈ। ਉਹਨਾਂ ਸਮੂਹ ਸੰਗਤ, ਸੰਸਥਾ ਇਤਿਹਾਸ ਯੂਕੇ ਤੇ ਪੀ ਟੀ ਸੀ ਪੰਜਾਬੀ ਯੂਕੇ ਤੇ ਪੰਜ ਦਰਿਆ ਯੂਕੇ ਦੀ ਟੀਮ ਨੂੰ....
ਬਰਫ਼ੀਲੇ ਤੂਫ਼ਾਨ ਕਾਰਨ ਨਿਊਯਾਰਕ ’ਚ ਐਮਰਜੈਂਸੀ ਦਾ ਐਲਾਨ, ਰਾਸ਼ਟਰਪਤੀ ਬਾਇਡਨ ਵੱਲੋਂ ਸਹਾਇਤਾ ਉਪਲਬਧ ਕਰਾਉਣ ਦਾ ਆਦੇਸ਼
ਨਿਊਯਾਰਕ, 27 ਦਸੰਬਰ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਤਿਹਾਸਕ ਬਰਫ਼ੀਲੇ ਤੂਫ਼ਾਨ ਤੋਂ ਬਹੁਤ ਪ੍ਰਭਾਵਿਤ ਨਿਊਯਾਰਕ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਏਜੰਸੀਆਂ ਨੂੰ ਆਫ਼ਤ ਪ੍ਰਭਾਵਿਤ ਸੂਬੇ ਨੂੰ ਸੰਘੀ ਸਹਾਇਤਾ ਉਪਲਬਧ ਕਰਾਉਣ ਦਾ ਆਦੇਸ਼ ਦਿੱਤਾ ਹੈ। ਵ੍ਹਾਈਟ ਹਾਊਸ ਨੇ ਸੋਮਵਾਰ ਦੀ ਦੇਰ ਰਾਤ ਜਾਰੀ ਇਕ ਬਿਆਨ ’ਚ ਕਿਹਾ ਕਿ 23 ਦਸੰਬਰ ਤੋਂ ਨਿਊਯਾਰਕ ਸੂਬੇ ’ਚ ਜਾਰੀ ਭਿਅੰਕਰ ਬਰਫ਼ਬਾਰੀ ਦੇ ਮੱਦੇਨਜ਼ਰ ਰਾਸ਼ਟਰਪਤੀ ਬਾਇਡਨ ਨੇ ਐਮਰਜੈਂਸੀ ਐਲਾਨ ਦਿੱਤੀ ਹੈ। ਬਿਆਨ ਮੁਤਾਬਕ, ਰਾਸ਼ਟਰਪਤੀ ਦੇ ਆਦੇਸ਼....
1 ਜਨਵਰੀ 2023 ਤੋਂ ਸਰਬੀਆ ਸਰਕਾਰ ਨੇ ਭਾਰਤੀਆਂ ਲਈ ਵੀਜ਼ਾ ਫ੍ਰੀ ਟਰੈਵਲ ਨੂੰ ਖ਼ਤਮ ਕਰਨ ਦਾ ਕੀਤਾ ਫ਼ੈਸਲਾ ਕੀਤਾ
ਸਰਬੀਆ, 27 ਦਸੰਬਰ : ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਕੰਟਰੋਲ ਕਰਨ ਅਤੇ ਯੂਰਪੀਅਨ ਵੀਜ਼ਾ ਨੀਤੀ ਦੀ ਪਾਲਣਾ ਕਰਨ ਲਈ ਸਰਬੀਆ ਸਰਕਾਰ ਨੇ ਭਾਰਤੀਆਂ ਲਈ ਵੀਜ਼ਾ ਫ੍ਰੀ ਟਰੈਵਲ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਬਿਆਨ ਦੇ ਅਨੁਸਾਰ 1 ਜਨਵਰੀ 2023 ਤੋਂ ਭਾਰਤੀ ਪਾਸਪੋਰਟ ਧਾਰਕਾਂ ਨੂੰ ਹੁਣ ਵੈਧ ਵੀਜ਼ਾ ਤੋਂ ਬਗੈਰ ਸਰਬੀਆ ਜਾਣ ਦੀ ਸਹੂਲਤ ਨਹੀਂ ਮਿਲੇਗੀ। ਇਸ ਤੋਂ ਪਹਿਲਾਂ ਡਿਪਲੋਮੈਟਿਕ ਅਤੇ ਅਧਿਕਾਰਤ ਭਾਰਤੀ ਪਾਸਪੋਰਟ ਧਾਰਕਾਂ ਨੂੰ 90 ਦਿਨਾਂ ਲਈ ਬਗੈਰ ਵੀਜ਼ਾ ਦੇਸ਼ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ....
ਯਾਤਰੀ ਬੱਸ ਹਾਈਵੇਅ ਤੇ ਖੜ੍ਹੇ ਟਰੱਕ ਨਾਲ ਟਕਰਾਈ, 16 ਲੋਕਾਂ ਦੀ ਮੌਤ, 19 ਜਖ਼ਮੀ
ਕਾਹਿਰਾ (ਏਪੀ), 27 ਦਸੰਬਰ : ਸੁਡਾਨ ਦੇ ਓਮਦੂਰਮਨ ਸ਼ਹਿਰ ਵਿੱਚ ਮੰਗਲਵਾਰ ਤੜਕੇ ਇੱਕ ਯਾਤਰੀ ਬੱਸ ਇੱਕ ਹਾਈਵੇਅ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ, ਪੁਲਿਸ ਨੇ ਕਿਹਾ। ਪੁਲਿਸ ਦੇ ਇੱਕ ਬਿਆਨ ਅਨੁਸਾਰ, ਰਾਜਧਾਨੀ ਖਾਰਤੂਮ ਦੇ ਜੁੜਵੇਂ ਸ਼ਹਿਰ ਓਮਦੁਰਮਨ ਵਿੱਚ ਬੱਸ ਸੜਕ ਤੋਂ ਉਲਟ ਗਈ ਅਤੇ ਇੱਕ ਖੜੇ ਟਰੱਕ ਨਾਲ ਟਕਰਾ ਗਈ। ਪੁਲਸ ਨੇ ਦੱਸਿਆ ਕਿ ਇਸ ਹਾਦਸੇ 'ਚ ਘੱਟੋ-ਘੱਟ 19 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਬੱਸ ਸੂਬਾਈ ਰਾਜਧਾਨੀ ਉੱਤਰੀ ਦਾਰਫੂਰ....
ਨਿਊਜ਼ੀਲੈਂਡ 'ਚ ਪੰਜਾਬੀ ਨੌਜਵਾਨ ਸੜਕ ਹਾਦਸੇ ਵਿਚ ਮੌਤ
ਔਕਲੈਂਡ, 27 ਦਸੰਬਰ : ਨਿਊਜ਼ੀਲੈਂਡ 'ਚ 18-19 ਸਾਲਾਂ ਤੋਂ ਰਹਿ ਰਹੇ 30 ਸਾਲਾ ਪੰਜਾਬੀ ਨੌਜਵਾਨ ਕੁਲਬੀਰ ਸਿੰਘ ਸਿੱਧੂ ਦੀ ਸਪੁੱਤਰ ਸਵ. ਲਖਬੀਰ ਸਿੰਘ ਅਤੇ ਹਰਪ੍ਰੀਤ ਕੌਰ, ਪਿੰਡ ਪੁਰਾਣਾ ਜ਼ਿਲ੍ਹਾ ਗੁਰਦਾਸਪੁਰ ਦੀ ਇਕ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ। ਪੁਲਿਸ ਅਨੁਸਾਰ ਜੋ ਵਾਹਨ ਨੌਜਵਾਨ ਚਲਾ ਰਿਹਾ ਸੀ, ਉਸ ਨੂੰ ਅੱਗ ਲੱਗ ਗਈ ਸੀ ਅਤੇ ਉਸ ਨੂੰ ਚਲਾਉਣ ਵਾਲਾ ਕੁਲਬੀਰ ਸਿੰਘ ਸਿੱਧੂ ਵੀ ਬੁਰੀ ਤਰ੍ਹਾਂ ਸੜ ਗਿਆ ਸੀ। ਪੁਲਿਸ ਅਜੇ ਹੋਰ ਜਾਂਚ-ਪੜ੍ਹਤਾਲ ਕਰ ਰਹੀ ਹੈ। ਦਰਅਸਲ ਕੁਲਬੀਰ ਸਿੰਘ ਸਿੱਧੂ ਆਪਣੀ....
ਕੈਨੇਡਾ ’ਚ ਹਾਦਸੇ ’ਚ ਇੱਕ ਪੰਜਾਬੀ ਨੌਜਵਾਨ ਸਮੇਤ ਚਾਰ ਦੀ ਮੌਤ
ਬ੍ਰਿਟਿਸ਼ ਕੋਲੰਬੀਆ, 26 ਦਸੰਬਰ : ਬੀਤੀ ਰਾਤ ਕੈਨੇਡਾ ਦੇ ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਕਿਲੋਨਾ ਰੂਟ ‘ਤੇ ਲੀਨ ਲੋਕ ਐਗਜ਼ਿਟ ਕੋਲ ਬੱਸ ਪਲਟਣ ਕਾਰਣ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਇਕ ਨੌਜਵਾਨ ਸਣੇ ਕਰੀਬ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਕੈਨੇਡਾ ਵਿੱਚ ਹੋਏ ਉਕਤ ਦਰਦਨਾਕ ਹਾਦਸੇ ਦੌਰਾਨ ਅੰਮ੍ਰਿਤਸਰ ਦਿਹਾਤੀ ਦੀ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੇ ਵਸਨੀਕ 41 ਸਾਲਾ ਨੌਜਵਾਨ ਕਰਨਜੋਤ ਸਿੰਘ ਸੋਢੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪਿੰਡ....
ਅਮਰੀਕਾ ਵਿੱਚ ਬਰਫ਼ੀਲੇ ਤੂਫ਼ਾਨ ਦਾ ਕਹਿਰ ਜਾਰੀ, 34 ਲੋਕਾਂ ਦੀ ਮੌਤ, 20 ਕਰੋੜ ਲੋਕ ਪ੍ਰਭਾਵਿਤ
ਅਮਰੀਕਾ 26 ਦਸੰਬਰ : ਅਮਰੀਕਾ ਵਿੱਚ ਬਰਫ਼ੀਲੇ ਤੂਫ਼ਾਨ ਦਾ ਕਹਿਰ ਜਾਰੀ ਹੈ। ਕ੍ਰਿਸਮਿਸ ਦੌਰਾਨ ਆਏ ਇਸ ਤੂਫਾਨ ਨਾਲ ਦੇਸ਼ ਦੇ ਲਗਭਗ 20 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਭਾਰੀ ਠੰਡ ਕਾਰਨ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਦੂਜੇ ਪਾਸੇ ਕੈਨੇਡਾ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਹਾਲਾਤ ਇੰਨੇ ਜ਼ਿਆਦਾ ਭਿਆਨਕ ਹਨ ਕਿ ਐਂਬੂਲੈਂਸ ਮਰੀਜ਼ਾਂ ਤੱਕ ਨਹੀਂ ਪਹੁੰਚ ਪਾ ਰਹੀ ਹੈ। ਕਈ ਸ਼ਹਿਰਾਂ ਵਿੱਚ ਬਿਜਲੀ ਗੁਲ ਹੋ ਚੁੱਕੀ ਹੈ। ਇਸ ਤੂਫਾਨ ਦਾ ਅਸਰ ਮੈਕਸੀਕੋ ਵਿੱਚ ਦੇਖਣ ਨੂੰ ਮਿਲ ਰਿਹਾ....
ਜਾਪਾਨ 'ਚ ਭਾਰੀ ਬਰਫਬਾਰੀ ਕਾਰਨ 17 ਲੋਕਾਂ ਦੀ ਮੌਤ, 90 ਜ਼ਖਮੀ
ਟੋਕੀਓ, 26 ਦਸੰਬਰ : ਜਾਪਾਨ ਦੇ ਵੱਡੇ ਹਿੱਸਿਆਂ 'ਚ ਭਾਰੀ ਬਰਫਬਾਰੀ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ 90 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ ਅਤੇ ਸੈਂਕੜੇ ਘਰ ਬਿਜਲੀ ਤੋਂ ਸੱਖਣੇ ਹੋ ਗਏ ਹਨ, ਇਹ ਗੱਲ ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਸੋਮਵਾਰ ਨੂੰ ਕਹੀ। ਸ਼ਕਤੀਸ਼ਾਲੀ ਸਰਦੀਆਂ ਦੇ ਮੋਰਚਿਆਂ ਨੇ ਪਿਛਲੇ ਹਫ਼ਤੇ ਤੋਂ ਉੱਤਰੀ ਖੇਤਰਾਂ ਵਿੱਚ ਭਾਰੀ ਬਰਫ਼ ਸੁੱਟ ਦਿੱਤੀ ਹੈ, ਸੈਂਕੜੇ ਵਾਹਨ ਹਾਈਵੇਅ 'ਤੇ ਫਸ ਗਏ ਹਨ, ਡਿਲਿਵਰੀ ਸੇਵਾਵਾਂ ਵਿੱਚ ਦੇਰੀ ਹੋ ਰਹੀ ਹੈ ਅਤੇ ਸ਼ਨੀਵਾਰ ਤੱਕ 11 ਮੌਤਾਂ ਹੋ....
ਪੈਰਿਸ 'ਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪ, 12 ਪੁਲਿਸ ਮੁਲਾਜਮ ਜਖ਼ਮੀ
ਪੈਰਿਸ, 25 ਦਸੰਬਰ : ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਨਸਲੀ ਤੌਰ 'ਤੇ ਪ੍ਰੇਰਿਤ ਘਾਤਕ ਗੋਲੀਬਾਰੀ ਤੋਂ ਬਾਅਦ ਕੁਰਦ ਰੈਲੀ ਵਿਚ ਹਿੱਸਾ ਲੈਣ ਵਾਲਿਆਂ ਨਾਲ ਹਿੰਸਕ ਝੜਪਾਂ ਵਿਚ 12 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰ ਤੱਕ, ਸ਼ੁੱਕਰਵਾਰ ਦੀਆਂ ਝੜਪਾਂ ਵਿੱਚ ਜ਼ਖਮੀ ਪੁਲਿਸ ਅਧਿਕਾਰੀਆਂ ਦੀ ਗਿਣਤੀ 12 ਹੋ ਗਈ ਹੈ। ਰਿਪੋਰਟਾਂ ਦੇ ਅਨੁਸਾਰ, ਇੱਕ 69 ਸਾਲਾ ਫਰਾਂਸੀਸੀ ਵਿਅਕਤੀ ਨੇ ਸ਼ੁੱਕਰਵਾਰ ਨੂੰ ਪੈਰਿਸ ਦੇ 10ਵੇਂ ਆਰਓਂਡਿਸਮੈਂਟ ਵਿੱਚ ਇੱਕ ਕੁਰਦ ਸੱਭਿਆਚਾਰਕ ਕੇਂਦਰ....
ਚੀਨ ’ਚ ਕੋਰੋਨਾ ਦੀ ਨਵੀਂ ਲਹਿਰ ਨੇ ਮਚਾਈ ਹਾਹਾਕਾਰ, ਇਕ ਦਿਨ ’ਚ 3.7 ਕਰੋੜ ਲੋਕ ਮਿਲੇ ਕੋਰੋਨਾ ਪਾਜ਼ੇਟਿਵ
ਬੀਜਿੰਗ, 25 ਦਸੰਬਰ : ਚੀਨ ’ਚ ਕੋਰੋਨਾ ਦੀ ਨਵੀਂ ਲਹਿਰ ਨੇ ਹਾਹਾਕਾਰ ਮਚਾ ਦਿਤੀ ਹੈ। ਲੰਬੇ ਸਮੇਂ ਤੋਂ ਚੱਲ ਰਹੀ ਜ਼ੀਰੋ ਕੋਵਿਡ ਨੀਤੀ ’ਚ ਜਦੋਂ ਤੋਂ ਚੀਨ ਨੇ ਢਿੱਲ ਦਿਤੀ ਹੈ, ਉਦੋਂ ਤੋਂ ਉਥੇ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸਾਰੇ ਵੱਡੇ ਸ਼ਹਿਰ ਕੋਰੋਨਾ ਦੀ ਲਪੇਟ ’ਚ ਹਨ ਅਤੇ ਲੋਕ ਹਸਪਤਾਲ ’ਚ ਬੈੱਡਾਂ ਨੂੰ ਤਰਸ ਰਹੇ ਹਨ। ਕੋਰੋਨਾ ਕਾਰਨ ਚੀਨ ਦੀ ਗਲੋਬਲ ਸਪਲਾਈ ਅਤੇ ਵਪਾਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਿਆ ਹੈ। ਇਸ ਦੀ ਅਰਥਵਿਵਸਥਾ ਦੀ ਵਿਕਾਸ ਦਰ 50 ਸਾਲਾਂ ’ਚ ਸੱਭ ਤੋਂ ਹੇਠਲੇ ਪੱਧਰ ’ਤੇ ਆ....
ਬਰਫੀਲੇ ਤੂਫਾਨ ਨੇ ਅਮਰੀਕਾ 'ਚ ਮਚਾਈ ਤਬਾਹੀ, 18 ਲੋਕਾਂ ਦੀ ਮੌਤ
ਅਮਰੀਕਾ, 25 ਦਸੰਬਰ : ਬਰਫੀਲੇ ਤੂਫਾਨ ਨੇ ਅਮਰੀਕਾ ਚ ਤਬਾਹੀ ਮਚਾਈ ਹੋਈ ਹੈ। ਉੱਥੇ ਹੁਣ ਤੱਕ ਘੱਟੋ-ਘੱਟ 18 ਲੋਕਾਂ ਦੀ ਜਾਨ ਲੈ ਚਲੀ ਗਈ ਹੈ। ਇਸ ਦੇ ਨਾਲ ਹੀ ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ ਅਤੇ ਕ੍ਰਿਸਮਸ ਤੋਂ ਪਹਿਲਾਂ ਦੀ ਸ਼ਾਮ ਨੂੰ ਲੱਖਾਂ ਲੋਕਾਂ ਦੇ ਹਨੇਰੇ ਵਿੱਚ ਰਹਿਣ ਦਾ ਖਤਰਾ ਪੈਦਾ ਹੋ ਗਿਆ ਹੈ। ਤੂਫਾਨ ਨੇ ਬਫੇਲੋ, ਨਿਊਯਾਰਕ ਵਿਚ ਕਾਫੀ ਤਬਾਹੀ ਮਚਾਈ ਅਤੇ ਤੂਫਾਨ ਦੇ ਨਾਲ ਬਰਫੀਲੀਆਂ ਹਵਾਵਾਂ ਚੱਲੀਆਂ। ਅਮਰੀਕਾ ਵਿਚ ਅਧਿਕਾਰੀਆਂ ਨੇ ਮੌਤ ਦਾ ਕਾਰਨ ਤੂਫਾਨ....
ਕਿੰਗ ਚਾਰਲਸ ਨੇ ਆਪਣੇ ਭਰਾ ਪ੍ਰਿੰਸ ਐਂਡਰਿਊ ਨੂੰ ਸ਼ਾਹੀ ਪਰਿਵਾਰ ਤੋਂ ਕੱਢਿਆ ਬਾਹਰ, ਆਮ ਆਦਮੀ ਵਾਂਗ ਰਹਿਣਗੇ ਐਂਡਰਿਊ
ਲੰਡਨ, 25 ਦਸੰਬਰ : ਬ੍ਰਿਟੇਨ ਦੇ ਰਾਜਾ ਚਾਰਲਸ ਨੇ ਕ੍ਰਿਸਮਸ ਤੋਂ ਪਹਿਲਾਂ ਵੱਡੀ ਕਾਰਵਾਈ ਕੀਤੀ ਹੈ। ਕਿੰਗ ਚਾਰਲਸ ਨੇ ਆਪਣੇ ਭਰਾ ਪ੍ਰਿੰਸ ਐਂਡਰਿਊ ਨੂੰ ਸ਼ਾਹੀ ਪਰਿਵਾਰ ਤੋਂ ਬਾਹਰ ਕਰ ਦਿੱਤਾ ਹੈ। ਹੁਣ ਐਂਡਰਿਊ ਇੰਗਲੈਂਡ ਵਿੱਚ ਇੱਕ ਆਮ ਆਦਮੀ ਵਾਂਗ ਰਹਿਣਗੇ। ਉਹ ਸ਼ਾਹੀ ਅਹੁਦੇ ਦੀ ਵਰਤੋਂ ਨਹੀਂ ਕਰ ਸਕੇਗਾ ਅਤੇ ਨਾ ਹੀ ਉਸ ਨੂੰ ਉਹ ਰਕਮ ਮਿਲੇਗੀ ਜੋ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੂੰ ਮਿਲਦੀ ਹੈ। ਉਸ ਤੋਂ ਸ਼ਾਹੀ ਸੁਰੱਖਿਆ ਵੀ ਖੋਹ ਲਈ ਗਈ ਹੈ। ਕਿੰਗ ਚਾਰਲਸ ਦੇ ਹੁਕਮਾਂ 'ਤੇ ਉਸ ਦੇ ਬਕਿੰਘਮ ਪੈਲੇਸ....
ਮਿੱਕੀ ਹੋਥੀ ਉੱਤਰੀ ਕੈਲੀਫੋਰਨੀਆ ਦੇ ਲੋਦੀ ਸ਼ਹਿਰ ਦੇ ਬਣੇ 117ਵੇਂ ਮੇਅਰ
ਕੈਲੀਫੋਰਨੀਆ, 25 ਦਸੰਬਰ : ਮਿੱਕੀ ਹੋਥੀ ਨੂੰ ਸਰਬਸੰਮਤੀ ਨਾਲ ਉੱਤਰੀ ਕੈਲੀਫੋਰਨੀਆ ਦੇ ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਚੁਣ ਲਿਆ ਗਿਆ ਹੈ। ਇਸਦੇ ਨਾਲ ਹੀ ਉਹ ਸ਼ਹਿਰ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਉਹ ਪਹਿਲੇ ਸਿੱਖ ਬਣ ਗਏ ਹਨ। ਦੱਸ ਦੇਈਏ ਕਿ ਹੋਥੀ ਦੇ ਮਾਤਾ-ਪਿਤਾ ਪੰਜਾਬ ਤੋਂ ਹਨ। ਇਸ ਤੋਂ ਪਹਿਲਾਂ ਉਹ ਉਪ ਮੇਅਰ ਦੇ ਰੂਪ ਵਿੱਚ ਸੇਵਾ ਕਰ ਚੂਕੇ ਸਨ। ਉਹ ਕਾਮਨ ਕਾਉਂਸਿਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ ਤੇ ਸ਼ਹਿਰ ਦੇ ਕਾਰਜਕਾਰੀ ਅਧਿਕਾਰੀ ਵਜੋਂ ਕੰਮ ਕਰਨਗੇ। ਹੋਥੀ ਨੇ ਟਵੀਟ....
ਦੁਬਈ ਵਿਚ ਇਕ ਭਾਰਤੀ ਵਿਅਕਤੀ ਨੂੰ 33 ਕਰੋੜ ਲੱਗੀ ਲਾਟਰੀ
ਦੁਬਈ, 24 ਦਸੰਬਰ : ਦੁਬਈ ਵਿਚ ਭਾਰਤੀ ਮੂਲ ਦਾ ਇਕ ਵਿਅਕਤੀ ਰਾਤੋਂ-ਰਾਤ ਕਰੋੜਪਤੀ ਬਣ ਗਿਆ। ਉਸ ਨੂੰ ਅਮਰੀਕਾ ਵਿਚ ਇਕ ਲੱਕੀ ਡਰਾਅ ਵਿਚ 15 ਮਿਲੀਅਨ ਦਿਰਹਨ (33 ਕਰੋੜ ਰੁਪਏ) ਦੀ ਲਾਟਰੀ ਲੱਗੀ ਹੈ। ਜੈਕਪਾਟ ਜਿੱਤਣ ਦੇ ਬਾਅਦ ਉਸ ਨੇ ਕਿਹਾ ਕਿ ਉਸ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ। ਚਾਰ ਸਾਲ ਪਹਿਲਾਂ ਉਹ ਨੌਕਰੀ ਦੀ ਤਲਾਸ਼ ਵਿਚ ਭਾਰਤ ਤੋਂ ਦੁਬਈ ਆਇਆ ਸੀ। ਉਦੋਂ ਤੋਂ ਉਹ ਇਕ ਫਰਮ ਵਿਚ ਡਰਾਈਵਰ ਦੀ ਨੌਕਰੀ ਕਰ ਰਿਹਾ ਹੈ ਤੇ ਹਰ ਮਹੀਨੇ 3200 ਦਿਰਹਨ ਕਮਾਉਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਰਕਮ....