- ਮਿਲਾਵਟਖੋਰਾਂ ਨੂੰ ਨਹੀ ਬਖਸ਼ਿਆ ਜਾਵੇਗਾ: ਸਿਵਲ ਸਰਜਨ ਡਾ ਕਿਰਨਦੀਪ ਕੋਰ
ਅੰਮ੍ਰਿਤਸਰ 22 ਨਵੰਬਰ 2024 : ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਦੁੱਧ ਅਤੇ ਦੁੱਧ ਦੇ ਪਦਾਰਥਾਂ ਵਿਚ ਹੋ ਰਹੀ ਮਿਲਾਵਟ ਨੂੰ ਨੱਥ ਪਾਓਣ ਲਈ ਫੂਡ ਸੇਫਟੀ ਟੀਮ ਵਲੋਂ ਵਿਡੀ ਗਈ ਮੁਹਿੰਮ ਦੀ ਲਗਾਤਾਰਤਾ ਵਿਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ਾਕਸ਼ੀ ਸਾਹਨੀ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ ਕਿਰਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੈਜੀਗਨੇਟਿਡ ਅਫਸਰ ਫੂਡ ਸੇਫਟੀ ਡਾ ਜਤਿੰਦਰ ਭਾਟੀਆ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਕਮਲਦੀਪ ਕੌਰ ਅਤੇ ਟੀਮ ਵਲੋਂ ਛੇਹਰਟਾ ਰੋਡ ਵਿਖੇ ਸਚਿਤ ਤੇ ਆਰੀਆ ਰੈਸਟੋਰੇਂਟ ਅਤੇ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਣ 2 ਸੈਂਪਲ ਦੁੱਧ ਦੇ, 1 ਸੈਂਪਲ ਦੇਸ਼ੀ ਘਿਓ, 2 ਸੈੰਪਲ ਮਠਿਆਈ ਦੇ ਭਰੇ ਗਏ। ਇਸ ਅਵਸਰ ਤੇ ਡਾ ਜਤਿੰਦਰ ਭਾਟੀਆਂ ਨੇ ਕਿਹਾ ਕਿ ਇਹ ਸਾਰੇ ਸੈਂਪਲ ਸਟੇਟ ਫੂਡ ਲੈਬ ਖਰੜ ਵਿਖੇ ਜਾਂਚ ਲਈ ਭੇਜੇ ਗਏ ਹਨ ਅਤੇ ਰਿਪੋਰਟ ਆਓਣ ਤੋਂ ਬਾਦ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਡੇਅਰੀ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦੀ ਮਿਲਾਵਟਖੋਰੀ ਨਾਂ ਕੀਤੀ ਜਾਵੇ ਅਤੇ ਜੇਕਰ ਕੋਈ ਦੁਕਾਨਦਾਰ ਮਿਲਾਵਟਖੋਰੀ ਕਰਦਾ ਪਾਇਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।