ਜਿੱਥੇ ਕੋਵਿਡ-19 ਅੱਜ ਵਿਸ਼ਵ ਵਿੱਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ , ਉੱਥੇ ਕਨੇਡਾ ਵਿੱਚ ਇੱਕ ਹੋਰ ਨਵੀਂ ਬੀਮਾਰੀ ਦੇ ਕਨੇਡਾ ਵਿੱਚ ਤਕਰੀਬਨ 40 ਮਾਮਲੇ ਦੇਖਣ ਵਿੱਚ ਆਏ ਹਨ । ਇਸ ਬੀਮਾਰੀ ਪ੍ਰਤੀ ਕਨੇਡਾ ਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਇਸ ਬਿਮਾਰੀ ਦੇ ਲੱਛਣ ਬਰੇਨ ਡਿਸਆਰਡਰ ਕਰੂਜ਼ ਫੇਲ੍ਹਡ ਜੇਕਬ ਨਾਲ ਕਾਫੀ ਹੱਦ ਤੱਕ ਮੇਲ ਖਾਂਦੇ ਹਨ । ਇਸ ਨਵੀਂ ਬਿਮਾਰੀ ਨੂੰ ਬੋਵਾਇਨ ਸਪਾਜੀਫਾਰਮ ਇਨਸੇਫੇਲੋਪੈਥੀ ਦਾ ਨਾਮ ਦਿੱਤਾ ਗਿਆ ਹੈ । ਇਸ ਬਿਮਾਰੀ ਦੇ ਲੱਛਣ ਗਾਵਾਂ ਵਿੱਚ ਆਮ ਪਾਏ ਗਏ ਦੇਖੇ ਗਏ ਹਨ । ਇਸ ਬਿਮਾਰੀ ਤੋਂ ਪੀੜਤ ਗਾਵਾਂ ਦੇ ਦਿਮਾਗੀ ਸੰਤੁਲਨ ‘ਚ ਵਿਗਾੜ ਆ ਜਾਂਦਾ ਹੈ । ਜੋ ਵੀ ਵਿਅਕਤੀ ਇਸ ਬਿਮਾਰੀ ਤੋਂ ਪੀੜਤ ਗਾਵਾਂ ਦਾ ਮਾਸ ਖਾਂਦੇ ਹਨ, ਉਹ ਬੋਵਾਇਨ ਸਪਾਜੀਫਾਰਮ ਇਨਸੇਫੇਲੋਪੈਥੀ ਨਾਂ ਦੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਜਾਂਦੇ ਹਨ । ਪਿਛਲੇ ਸਾਲ ਇਸ ਜਾਨਲੇਵਾ ਬਿਮਾਰੀ ਦੀ ਲਪੇਟ ਵਿੱਚ ਆਏ 24 ਮਰੀਜਾਂ ਦੀ ਪਛਾਣ ਕੀਤੀ ਗਈ ਸੀ ਅਤੇ ਇਸ ਸਾਲ ਵੀ ਹੁਣ ਤੱਕ 6 ਮਰੀਜ ਸਾਹਮਣੇ ਆ ਚੁੱਕੇ ਹਨ । ਇਸ ਬਿਮਾਰੀ ਨਾਲ ਹੁਣ ਤੱਕ 5 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ ।
ਜਿਕਰਯੋਗ ਹੈ ਕਿ 1996 ਵਿੱਚ ਸ਼ੁਰੂ ਹੋਈ ਬਰੇਨ ਡਿਸਆਰਡਰ ਕਰੂਜ਼ ਫੇਲ੍ਹਡ ਜੈਕਬ (CJD) ਬਿਮਾਰੀ ਵਿਸ਼ਵ ਦੇ ਹੁਣ ਤੱਕ 177 ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਚੁੱਕੀ ਹੈ , ਜਿਸਦੀ ਅੱਜ ਤੱਕ ਕੋਈ ਦਵਾਈ ਨਹੀਂ ਬਣ ਸਕੀ ਹੈ। CJD ਬਿਮਾਰੀ ਦਾ ਪਹਿਲਾ ਮਰੀਜ ਇੰਗਲੈਂਡ ‘ਚ ਇੱਕ ਬੱਚਾ ਸਾਹਮਣੇ ਆਇਆ ਸੀ ਜੋ ਬੀਫ ਬਰਗਰ ਖਾਣ ਸਮੇਂ ਇਸ ਬਿਮਾਰੀ ਦੀ ਲਪੇਟ ਵਿੱਚ ਆਇਆ ਸੀ । ਕਨੇਡਾ ਵਿੱਚ ਹੁਣ ਤੱਕ ਇਹ ਇੱਕ ਬੁਝਾਰਤ ਬਣੀ ਹੋਈ ਹੈ ਕਿ ਇਸ ਬਿਮਾਰੀ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕੇ ।