ਜਿਸੁ ਤਨ ਲਾਗੈ ਸੋਈ ਜਾਨੇ ॥

ਅੱਜਕੱਲ ਸੋਸ਼ਲ ਮੀਡੀਆ ਉੱਤੇ ਉੱਘੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਵਾਇਰਲ ਹੋਈ ਵੀਡੀਓ ‘ਤੇ ਲੋਕ ਖ਼ੂਬ ਚਟਕਾਰੇ ਲੈ ਕੇ ਤਰਾਂ ਤਰਾਂ ਦੇ ਕੁਮੈਂਟ ਕਰ ਰਹੇ ਹਨ । ਦੁੱਖ ਦੀ ਘੜੀ ਕਿਸੇ ਨੂੰ ਪੁੱਛਕੇ ਨਹੀਂ ਆਉਂਦੀ । ਚੰਗੇ -ਬੁਰੇ ਦਿਨ ਇਨਸਾਨੀ ਜਿੰਦਗੀ ਦਾ ਇੱਕ ਸਿੱਕੇ ਦੇ ਦੋਵੇਂ ਪਾਸਿਆਂ ਵਾਂਗ ਅਟੁੱਟ ਰਿਸ਼ਤਾ ਹੈ । ਪਰ ਚੰਗਾ ਜਾਂ ਬੁਰਾ ਵਕਤ ਵਿਅਕਤੀ ਦੀ ਜਿੰਦਗੀ ਵਿੱਚ ਹਮੇਸ਼ਾਂ ਸਥਿਰ ਨਹੀਂ ਰਹਿੰਦਾ । ਕੁਝ ਲੋਕ ਆਪਣੇ ‘ਤੇ ਆਏ ਬੁਰੇ ਵਕਤ ਸਮੇਂ ਡੋਲ ਜਾਂਦੇ ਹਨ , ਅਤੇ ਕੁਝ ਪ੍ਰਮਾਤਮਾ ਦਾ ਭਾਣਾ ਮੰਨਕੇ ਆਪਣੇ ‘ਤੇ ਆਏ ਬੁਰੇ ਵਕਤ ਨੂੰ ਸਹਿ ਜਾਂਦੇ ਹਨ । ਬੁਰੇ ਵਕਤ ਵਿੱਚ ਮਜਬੂਰੀ ਵੱਸ ਫਸੇ ਇਨਸਾਨ ਉੱਤੇ ਤੰਜ ਕਸਣੇ ਇੱਕ ਸੱਭਿਅਕ ਇਨਸਾਨ ਨੂੰ ਸ਼ੋਭਾ ਨਹੀਂ ਦਿੰਦਾ । ਸੋ, ਅਜਿਹੀ ਅਵਸਥਾ ਵਿੱਚ ਭਟਕ ਚੁੱਕੇ ਇਨਸਾਨ ਨੂੰ ਸਹਾਰੇ ਦੀ ਜਰੂਰਤ ਹੁੰਦੀ ਹੈ।

ਹਰ ਇਨਸਾਨ ਗਲਤੀਆਂ ਦਾ ਇੱਕ ਪੁਤਲਾ ਹੈ । ਸੋ , ਇੰਦਰਜੀਤ ਨਿੱਕੂ ‘ਤੇ ਆਈ ਇਸ ਦੁੱਖ ਦੀ ਘੜੀ ਵਿੱਚ ਅੱਜ ਸਾਡਾ ਸਭ ਪੰਜਾਬੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਸਦਾ ਮਜ਼ਾਕ ਨਾ ਉਡਾਉਂਦੇ ਹੋਏ ਨਿੱਕੂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹੋਏ ਉਸਨੂੰ ਆਪਣੇ ਗਲ਼ ਨਾਲ ਲਾਈਏ ਅਤੇ ਇੱਕ ਗੁਰੂ ਦਾ ਸਿੱਖ ਹੋ ਕੇ ਬਾਬੇ ਨਾਨਕ ਦਾ ਓਟ ਅਤੇ ਆਸਰਾ ਲੈਂਦਿਆਂ ਪ੍ਰਮਾਤਮਾ ਦਾ ਭਾਣਾ ਮੰਨਣ ਦਾ ਬਲ ਅਤੇ ਸ਼ਕਤੀ ਮਿਲਣ ਦੀ ਅਰਦਾਸ ਕਰੀਏ ।

                                                                                                                                                   ਬਲਜਿੰਦਰ ਭਨੋਹੜ ।