ਚੇਤ : ਚੇਤ ਦਾ ਮਹੀਨਾ ਨਾਨਕਸ਼ਾਹੀ ਜੰਤਰੀ ਦਾ ਸਾਲ ਦੇ ਦੇਸੀ ਮਹੀਨਿਆਂ ਦਾ ਪਹਿਲਾ ਮਹੀਨਾ ਹੈ । ਨਾਨਕਸ਼ਾਹੀ ਇੱਕ ਸੂਰਜੀ ਜੰਤਰੀ ਹੈ, ਜਿਸਦਾ ਪਹਿਲਾ ਸਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਸਾਲ 1469 ਈਸਵੀ ਤੋਂ ਸ਼ੁਰੂ ਹੰਦਾ ਹੈ । ਇਹ ਮਹੀਨਾ ਗ੍ਰੈਗਰੀ ਕੈਲੰਡਰ ਅਤੇ ਜੂਲੀਅਨ ਕੈਲੰਡਰ ਦੇ ਮਾਰਚ ਅਤੇ ਅਪ੍ਰੈਲ ਮਹੀਨੇ ਦੇ ਵਿਚਕਾਰ ਆਉਂਦਾ ਹੈ । ਚੇਤ ਦੇ ਦੇਸੀ ਮਹੀਨੇ ਦੀ ਇੱਕ ਤਾਰੀਖ਼ 14 ਮਾਰਚ ਨੂੰ ਸੰਗਰਾਂਦ ਦੇ ਦਿਨ ਹੁੰਦੀ ਹੈ । ਇਸ ਮਹੀਨੇ ਵਿੱਚ 31 ਦਿਨ ਹੁੰਦੇ ਹਨ
ਦੇਸੀ ਮਹੀਨੇ
ਦੇਸੀ ਮਹੀਨਿਆਂ ਦਾ ਵਜੂਦ ਪੁਰਾਤਨ ਸਮਿਆਂ ਤੋਂ ਆਪਣੀ ਹੋਂਦ ਵਿੱਚ ਜਿਉਂਦਾ ਆ ਰਿਹਾ ਹੈ । ਮੌਸਮ ਦੀ ਤਬਦੀਲੀ ਅਤੇ ਰੁੱਤਾਂ ਦੀ ਆਮਦ ਦਾ ਵਰਨਣ ਇਹਨਾਂ ਦੇਸੀ ਮਹੀਨਿਆਂ ਨਾਲ ਨਹੁੰ ਅਤੇ ਮਾਸ ਦੇ ਰਿਸ਼ਤੇ ਦੀ ਤਰਾਂ ਜੁੜਿਆ ਹੋਇਆ ਹੈ । ਪੰਜਾਬ ਦੇ ਇਹ ਦੇਸੀ ਮਹੀਨੇ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਅਤੇ ਸਾਡੇ ਵਿਰਸੇ ਦੀ ਇੱਕ ਅਮਰ ਕਹਾਣੀ ਹਨ । ਮਾਘ ਦਾ ਮਹੀਨਾ ਨਾਨਕਸ਼ਾਹੀ ਜੰਤਰੀ ਦਾ ਗਿਆਰ੍ਹਵਾਂ ਮਹੀਨਾ ਹੈ । ਇਹ ਮਹੀਨਾ ਗ੍ਰੈਗਰੀ ਅਤੇ ਯੂਲੀਅਨ ਕੈਲੰਡਰਾਂ ਵਿੱਚ ਜਨਵਰੀ ਅਤੇ ਫਰਵਰੀ ਦੇ
ਦੇਸ਼ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀਆਂ ਨੂੰ ਸਾਡੀ ਸਮੁੱਚੀ “ਪੰਜਾਬ ਇਮੇਜ” ਟੀਮ ਵਲੋਂ ਪੋਹ ਮਹੀਨੇ ਦੀ ਸੰਗਰਾਂਦ ਨੂੰ ਵਾਹਿਗੁਰੂ ਅੱਗੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਦੁਆ ਕਰਦੇ ਹਾਂ ਕਿ ਉਹ ਆਪ ਸਭ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ । ਆਓ ਅੱਜ ਅਸੀਂ ਸਭ ਮਿਲਕੇ ਸਾਨੂੰ ਸਾਡੇ ਗੁਰੂਆਂ ਵਲੋਂ ਬਖਸ਼ੀ ਬੇਸ਼ੁਮਾਰ ਅਮੋਲਕ, “ਸਰਬੱਤ ਦੇ ਭਲੇ” ਦੀ ਦਾਤ ‘ਤੇ ਪਹਿਰਾ ਦਿੰਦੇ ਹੋਏ, ਵਿਸ਼ਵ ਵਿੱਚ ਵਸਦੇ ਸਮੂਹ ਜੀਵਤ ਪਸ਼ੂ, ਪੰਛੀਆਂ ਅਤੇ ਮਾਨਵ ਪ੍ਰਾਣੀਆਂ ਦੀ ਸਲਾਮਤੀ ਲਈ ਦੁਆ ਕਰੀਏ । ਕਿਉਂਕਿ ਸਿੱਖ ਧਰਮ ਵਿੱਚ ਅਧਿਆਤਮਕ ਦ੍ਰਿਸ਼ਟੀਕੋਣ