ਦੇਸੀ ਮਹੀਨੇ

 

ਚੇਤ : ਚੇਤ ਦਾ ਮਹੀਨਾ ਨਾਨਕਸ਼ਾਹੀ ਜੰਤਰੀ ਦਾ ਸਾਲ ਦੇ ਦੇਸੀ ਮਹੀਨਿਆਂ ਦਾ ਪਹਿਲਾ ਮਹੀਨਾ ਹੈ । ਨਾਨਕਸ਼ਾਹੀ ਇੱਕ ਸੂਰਜੀ ਜੰਤਰੀ ਹੈ, ਜਿਸਦਾ ਪਹਿਲਾ ਸਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਸਾਲ 1469 ਈਸਵੀ ਤੋਂ ਸ਼ੁਰੂ ਹੰਦਾ ਹੈ । ਇਹ ਮਹੀਨਾ ਗ੍ਰੈਗਰੀ ਕੈਲੰਡਰ ਅਤੇ ਜੂਲੀਅਨ ਕੈਲੰਡਰ ਦੇ ਮਾਰਚ ਅਤੇ ਅਪ੍ਰੈਲ ਮਹੀਨੇ ਦੇ ਵਿਚਕਾਰ ਆਉਂਦਾ ਹੈ । ਚੇਤ ਦੇ ਦੇਸੀ ਮਹੀਨੇ ਦੀ ਇੱਕ ਤਾਰੀਖ਼ 14 ਮਾਰਚ ਨੂੰ ਸੰਗਰਾਂਦ ਦੇ ਦਿਨ ਹੁੰਦੀ ਹੈ । ਇਸ ਮਹੀਨੇ ਵਿੱਚ 31 ਦਿਨ ਹੁੰਦੇ ਹਨ ।

 

ਵੈਸਾਖ : ਨਾਨਕਸ਼ਾਹੀ ਜੰਤਰੀ ਅਨੁਸਾਰ ਵੈਸਾਖ ਦਾ ਮਹੀਨਾ ਦੇਸੀ ਮਹੀਨਿਆਂ ਦਾ ਦੂਸਰਾ ਮਹੀਨਾ ਹੈ ਗ੍ਰੈਗਰੀ ਅਤੇ ਜੂਲੀਅਨ ਕੈਲੰਡਰਾਂ ਅਨੁਸਾਰ 14 ਅਪ੍ਰੈਲ ਨੂੰ ਇਹ ਮਹੀਨਾ ਸ਼ੁਰੂ ਹੁੰਦਾ ਹੈ ਅਤੇ ਅਪ੍ਰੈਲ ਅਤੇ ਮਈ ਦੇ ਵਿਚਕਾਰ ਆਉਂਦਾ ਹੈ । ਵੈਸਾਖ ਮਹੀਨੇ ਵਿੱਚ ਵੀ 31 ਦਿਨ ਹੁੰਦੇ ਹਨ । ਇਸਦਾ ਆਰੰਭ ਵਿਸਾਖੀ ਦੇ ਦਿਹਾੜੇ ਨਾਲ ਹੁੰਦਾ ਹੈ ।

 

ਜੇਠ : ਜੇਠ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਸ਼ਬਦ ਜੇਸ਼ਠ ਤੋਂ ਹੋਈ ਹੈ । ਇਸ ਮਹੀਨੇ ਵਿੱਚ 31 ਦਿਨ ਹੁੰਦੇ ਹਨ । ਜੇਠ ਮਹੀਨਾ ਗ੍ਰੈਗਰੀ ਅਤੇ ਜੂਲੀਅਨ ਕੈਲੰਡਰਾਂ ਦੇ ਮਈ ਅਤੇ ਜੂਨ ਮਹੀਨਿਆਂ ਦੇ ਵਿਚਕਾਰ ਪੈਂਦਾ ਹੈ ।

 

ਹਾੜ੍ਹ : ਹਾੜ੍ਹ ਨਾਨਕਸ਼ਾਹੀ ਜੰਤਰੀ ਦਾ ਚੌਥਾ ਦੇਸੀ ਮਹੀਨਾ ਹੈ । ਗ੍ਰੈਗਰੀ ਕੈਲੰਡਰ ਅਤੇ ਜੂਲੀਅਨ ਕੈਲੰਡਰਾਂ ਵਿੱਚ ਜੇਠ ਮਹੀਨਾ ਜੂਨ ਅਤੇ ਜੁਲਾਈ ਦੇ ਵਿਚਕਾਰ ਆਉਂਦਾ ਹੈ । ਇਸ ਮਹੀਨੇ ਵਿੱਚ ਵੀ ਕੁੱਲ 31 ਦਿਨ ਹੁੰਦੇ ਹਨ ।

 

ਸਾਵਣ : ਸਾਵਣ ਮਹੀਨਾ ਨਾਨਕਸਾਹੀ ਜੰਤਰੀ ਦਾ ਪੰਜਵਾਂ ਦੇਸੀ ਮਹੀਨਾ ਹੈ । ਇਹ ਮਹੀਨਾ ਗ੍ਰੈਗਰੀ ਅਤੇ ਜੂਲੀਅਨ ਕੈਲੰਡਰਾਂ ਵਿੱਚ ਜੁਲਾਈ ਦੇ ਮਹੀਨੇ ਅਤੇ ਅਗਸਤ ਦੇ ਮਹੀਨੇ ਦੇ ਵਿਚਕਾਰ ਆਉਂਦਾ ਹੈਇਸ ਮਹੀਨੇ ਵਿੱਚ 31 ਦਿਨ ਹੁੰਦੇ ਹਨ ।

 

ਭਾਦੋਂ : ਨਾਨਕਸ਼ਾਹੀ ਜੰਤਰੀ ਦਾ ਭਾਦੋਂ ਛੇਵਾਂ ਮਹੀਨਾ ਹੈ । ਇਹ ਮਹੀਨਾ ਜੂਲੀਅਨ ਅਤੇ ਗ੍ਰੈਗਰੀ ਕੈਲੰਡਰਾਂ ਦੇ ਅਗਸਤ ਅਤੇ ਸਤੰਬਰ ਮਹੀਨਿਆਂ ਦੇ ਵਿਚਾਲੇ ਆਉਂਦਾ ਹੈ । ਭਾਦੋਂ ਮਹੀਨੇ ਵਿੱਚ 30 ਦਿਨ ਹੁੰਦੇ ਹਨ ।

 

ਅੱਸੂ : ਅੱਸੂ ਮਹੀਨਾ ਨਾਨਕਸਾਹੀ ਜੰਤਰੀ ਦਾ ਸੱਤਵਾਂ ਦੇਸੀ ਮਹੀਨਾ ਹੈ । ਇਹ ਮਹੀਨਾ 30 ਦਿਨਾਂ ਦਾ ਹੁੰਦਾ ਹੈ । ਗ੍ਰੈਗਰੀ ਕੈਲੰਡਰ ਅਤੇ ਜੂਲੀਅਨ ਕੈਲੰਡਰ ਵਿੱਚ ਅੱਸੂ ਮਹੀਨਾ ਸਤੰਬਰ ਅਕਤੂਬਰ ਦੇ ਵਿਚਕਾਰ ਆਉਂਦਾ ਹੈ ।

 

ਕੱਤਕ : ਨਾਨਕਸ਼ਾਹੀ ਜੰਤਰੀ ਦਾ ਕੱਤਕ ਅੱਠਵਾਂ ਮਹੀਨਾ ਹੈ । ਇਸ ਮਹੀਨੇ ਵਿੱਚ 30 ਦਿਨ ਹੁੰਦੇ ਹਨ । ਜੂਲੀਅਨ ਕੈਲੰਡਰ ਅਤੇ ਗ੍ਰੈਗਰੀ ਕੈਲੰਡਰ ਵਿੱਚ ਇਹ ਮਹੀਨਾ ਅਕਤੂਬਰ ਅਤੇ ਨਵੰਬਰ ਦੇ ਵਿਚਕਾਰ ਆਉਂਦਾ ਹੈ ।

 

ਮੱਘਰ : ਮੱਘਰ ਮਹੀਨਾ ਨਾਨਕਸ਼ਾਹੀ ਜੰਤਰੀ ਦਾ ਨੌਵਾਂ ਮਹੀਨਾ ਹੈ । ਜੂਲੀਅਨ ਅਤੇ ਗ੍ਰੈਗਰੀ ਕਲੰਡਰਾਂ ਵਿੱਚ ਇਹ ਮਹੀਨਾ ਨਵੰਬਰ ਅਤੇ ਦਸੰਬਰ ਵਿਚਕਾਰ ਆਉਂਦਾ ਹੈ । ਇਸ ਮਹੀਨੇ ਵਿੱਚ 30 ਦਿਨ ਆਉਂਦੇ ਹਨ ।

 

ਪੋਹ : ਜੂਲੀਅਨ ਕੈਲੰਡਰ ਅਤੇ ਗ੍ਰੈਗਰੀ ਕੈਲੰਡਰ ਅਨੁਸਾਰ ਪੋਹ ਦਸੰਬਰ ਅਤੇ ਜਨਵਰੀ ਮਹੀਨੇ ਦੇ ਵਿਚਕਾਰ ਆਉਂਦਾ ਹੈ । ਇਹ ਨਾਨਕਸ਼ਾਹੀ ਜੰਤਰੀ ਦਾ ਦਸਵਾਂ ਦੇਸੀ ਮਹੀਨਾ ਹੈ । ਪੋਹ ਮਹੀਨੇ ਵਿੱਚ ਕੁੱਲ 30 ਦਿਨ ਹੁੰਦੇ ਹਨ ।

 

ਮਾਘ : ਮਾਘ ਮਹੀਨਾ ਨਾਨਕਸਾਹੀ ਜੰਤਰੀ ਦਾ ਗਿਆਰਵਾਂ ਮਹੀਨਾ ਹੈ । ਇਹ ਮਹੀਨਾ ਗ੍ਰੈਗਰੀ ਅਤੇ ਜੂਲੀਅਨ ਕੈਲੰਡਰਾਂ ਵਿੱਚ ਜਨਵਰੀ ਅਤੇ ਫ਼ਰਵਰੀ ਦੇ ਵਿਚਕਾਰ ਆਉਂਦਾ ਹੈ । ਇਸ ਮਹੀਨੇ ਵਿੱਚ ਕੁੱਲ 30 ਦਿਨ ਹੁੰਦੇ ਹਨ ।

 

ਫੱਗਣ : ਨਾਨਕਸ਼ਾਹੀ ਜੰਤਰੀ ਅਨੁਸਾਰ ਫੱਗਣ ਮਹੀਨਾ ਸਾਲ ਦਾ ਬਾਰ੍ਹਵਾਂ ਭਾਵ ਆਖਰੀ ਮਹੀਨਾ ਹੈ । ਇਹ ਮਹੀਨਾ ਜੂਲੀਅਨ ਕੈਲੰਡਰ ਅਤੇ ਗ੍ਰੈਗਰੀ ਕੈਲੰਡਰ ਵਿੱਚ ਜਨਵਰੀ ਅਤੇ ਫ਼ਰਵਰੀ ਦੇ ਵਿਚਕਾਰ ਆਉਂਦਾ ਹੈ । ਇਸ ਮਹੀਨੇ ਵਿੱਚ ਕੁੱਲ 30 ਦਿਨ ਹੁੰਦੇ ਹਨ ।