news

Jagga Chopra

Articles by this Author

ਇੱਕ ਟੂਰਿਸਟ ਬੱਸ ਨੂੰ ਅੱਗ ਲੱਗੀ, ਯਾਤਰੀਆਂ ਨੇ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ

ਪਾਣੀਪਤ : ਨੈਸ਼ਨਲ ਹਾਈਵੇਅ 44 ‘ਤੇ ਪੱਟੀ ਕਲਿਆਣਾ ਪਿੰਡ ਨੇੜੇ ਸ਼ਨੀਵਾਰ ਤੜਕੇ ਉਸ ਵੇਲੇ ਭਾਜੜਾਂ ਮਚ ਗਈਆਂ, ਜਦੋਂ ਇੱਕ ਟੂਰਿਸਟ ਬੱਸ ਨੂੰ ਅੱਗ ਲੱਗ ਗਈ। ਬੱਸ ਲੁਧਿਆਣਾ ਤੋਂ ਦਿੱਲੀ ਜਾ ਰਹੀ ਸੀ। ਕਰੀਬ 35 ਯਾਤਰੀਆਂ ਨੇ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਮਿਲੀ ਜਾਣਕਾਰੀ ਮੁਤਾਬਕ ਬੱਸ ਨੰਬਰ ਯੂਪੀ-22ਟੀ-9904 ਪੰਜਾਬ ਦੇ ਲੁਧਿਆਣਾ ਤੋਂ ਦਿੱਲੀ ਜਾ ਰਹੀ ਸੀ। ਬੱਸ

ਰਨਵੇ ‘ਤੇ ਜਹਾਜ਼ ਟਰੱਕ ਨਾਲ ਟਕਰਾਇਆ, ਦੋ ਫਾਇਰ ਕਰਮੀਆਂ ਦੀ ਮੌਤ

ਪੇਰੂ : ਪੇਰੂ ਦੇ ਲੀਮਾ ਏਅਰਪੋਰਟ ਉਤੇ ਵੱਡਾ ਹਾਦਸਾ ਵਾਪਰ ਗਿਆ। ਇਥੇ ਰਨਵੇ ‘ਤੇ ਜਹਾਜ਼ ਟਰੱਕ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਦੇ ਪਰਖੱਚੇ ਉਡ ਗਏ ਤੇ ਪਲੇਨ ਵੀ ਨੁਕਸਾਨਿਆ ਗਿਆ। ਹਾਦਸੇ ਵਿੱਚ ਟਰੱਕ ਵਿੱਚ ਸਵਾਰ ਦੋ ਫਾਇਰ ਕਰਮੀਆਂ ਦੀ ਮੌਤ ਹੋ ਗਈ। ਸ਼ੁਕਰ ਹੈ ਕਿ ਜਹਾਜ਼ ਵਿਚ ਸਵਾਰ ਸਾਰੇ 102 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਇਸ

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤ 'ਤੇ ਹਮਲੇ ਦੀ ਕੋਸ਼ਿਸ਼

ਮੋਹਾਲੀ  : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤ 'ਤੇ ਹਮਲਾ ਕਰਨ ਦੀ ਕੋਸ਼ਿਸ਼ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਬਦਮਾਸ਼ਾਂ ਨੇ ਅਜੇਵੀਰ ਸਿੰਘ ਦੀ ਗੱਡੀ ਘੇਰ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ । ਦਰਅਸਲ ਉਹਨਾਂ ਦੀ ਗੱਡੀ ਸੜਕ ਉਪਰ ਜਾ ਰਹੀ ਸੀ ਤਾਂ ਰਸਤਾ ਦੇਣ ਨੂੰ ਲੈ ਕੇ ਅਣਪਛਾਤਿਆਂ ਨੇ ਉਨ੍ਹਾਂ ਨਾਲ ਲੜਨ ਦੀ

ਗਊਸ਼ਾਲਾਵਾਂ ਦੇ 31 ਅਕਤੂਬਰ ਤੱਕ ਦੇ ਬਿਜਲੀ ਦੇ ਬਕਾਏ ਬਿੱਲਾਂ ਨੂੰ ਸਰਕਾਰ ਵੱਲੋਂ ਮਾਫ

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਬੈਠਕ ਵਿਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗੀ। ਇਨ੍ਹਾਂ ਵਿਚੋਂ ਇਕ ਅਹਿਮ ਫੈਸਲਾ ਇਹ ਵੀ ਲਿਆ ਗਿਆ ਕਿ ਗਊਸ਼ਾਲਾਵਾਂ ਦੇ 31 ਅਕਤੂਬਰ ਤੱਕ ਦੇ ਬਿਜਲੀ ਦੇ ਬਕਾਏ ਬਿੱਲਾਂ ਨੂੰ ਸਰਕਾਰ ਵੱਲੋਂ ਮਾਫ ਕਰ ਦਿੱਤਾ ਗਿਆ। ਇਸ ਕਦਮ ਦਾ ਮੰਤਵ ਗਊਸ਼ਾਲਾਵਾਂ ਨੂੰ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਖੁੱਲ੍ਹਦਿਲੀ ਨਾਲ ਯੋਗਦਾਨ

ਮਾਨ ਨੇ ਲੋਕਾਂ ਨੂੰ ਸਾਰੇ ਸਾਈਨ ਬੋਰਡ ਪੰਜਾਬੀ ਵਿੱਚ ਲਿਖਣ ਲਈ ਵਿਸ਼ਾਲ ਅੰਦੋਲਨ ਸ਼ੁਰੂ ਕਰਨ ਦਾ ਦਿੱਤਾ ਸੱਦਾ

ਅੰਮ੍ਰਿਤਸਰ : ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੂਬੇ ਭਰ ਦੀਆਂ ਸਾਰੀਆਂ ਨਿੱਜੀ ਅਤੇ ਸਰਕਾਰੀ ਇਮਾਰਤਾਂ 'ਤੇ ਪੰਜਾਬੀ ਭਾਸ਼ਾ ਵਿੱਚ ਸਾਈਨ ਬੋਰਡ kਲਗਾਉਣ ਲਈ ਲਹਿਰ ਸ਼ੁਰੂ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਇੱਥੇ

ਨੌਜਵਾਨ ਹੀ ਪੰਜਾਬ ਨੂੰ ਹੋਰ ਬੁਲੰਦੀਆਂ ਤੇ ਲਿਜਾ ਸਕਦੇ ਹਨ : ਸੰਧਵਾਂ

ਸਿੱਧਵਾਂ  : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨੌਜਵਾਨਾਂ ਵਿੱਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੀ ਬੇਅੰਤ ਸਮਰੱਥਾ ਹੈ। ਸਥਾਨਕ ਸੀ.ਟੀ. ਯੂਨੀਵਰਸਿਟੀ ਵਿਖੇ ਕਨਵੋਕੇਸ਼ਨ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਨੌਜਵਾਨ ਦੇਸ਼ ਹੈ ਅਤੇ ਇਥੋਂ ਦੇ ਨੌਜਵਾਨਾਂ ਦੀ ਤਾਕਤ ਦੇਸ਼

ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵਲੋਂ 69ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਮਨਾਇਆ ਗਿਆ

ਲੁਧਿਆਣਾ : ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲੁਧਿਆਣਾ ਵੱਲੋਂ 69ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਬੈਂਕ ਬਿਲਡਿੰਗ ਵਿਖੇ ਮਨਾਇਆ ਗਿਆ।ਇਸ ਮੋਕੇ ਬੈਂਕ ਦੇ ਸਹਾਇਕ ਮੈਨੇਜਰ ਸ਼੍ਰੀ ਸੁਰਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਸਹਿਕਾਰੀ ਸਪਤਾਹ ਦੀ ਵਧਾਈ ਦਿੱਤੀ। ਬੈਂਕ ਮੈਨੇਜਰ ਸ਼੍ਰੀ ਸ਼ਵਿੰਦਰ ਸਿੰਘ ਬਰਾੜ ਵੱਲੋਂ ਬੈਂਕ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ

ਦੋਰਾਹਾ 'ਚ ਪਹਿਲੀ ਵਾਰ ਅਣਅਧਿਕਾਰਤ ਉਸਾਰੀ ਉੱਪਰ ਚੱਲਿਆ ਪੀਲਾ ਪੰਜਾ

ਦੋਰਾਹਾ (ਬਲਜੀਤ ਸਿੰਘ ਜੀਰਖ) : ਕਦੇ ਹਾਕਮ ਧਿਰ ਦੀ ਸਰਪ੍ਰਸਤੀ ਨਾਲ ਸ਼ਹਿਰ ਦੋਰਾਹਾ ਅੰਦਰ ਕੁਰਸੀਆਂ ਤੇ ਸੁਭਾਇਮਾਨ ਸਿਆਸੀ ਲੋਕਾ ਦੀ ਸਰਪਰਸਤੀ ਹੇਠ ਨਜਾਇਜ ਅਤੇ ਅਣਅਧਿਕਾਰਤ ਕਲੋਨੀਆ ਕੱਟ ਕੇ ਨਕਸੇ ਪਾਸ ਕਰ ਦਿੱਤੇ ਜਾਦੇ ਰਹੇ ਹਨ। ਪਰ ਇਨਾਂ ਕਲੋਨੀਆਂ 'ਚ ਮੁੱਢਲੀਆਂ ਸਹੂਲਤਾਂ ਨੁੂੰ ਲੈ ਕੇ ਲੋਕ ਮੁਸ਼ਕਿਲਾਂ ਨਾਲ ਜੂਝਦੇ ਰਹਿ ਜਾਂਦੇ ਸਨ। ਜਿੰਨਾ ਜਿੰਮੇਵਾਰ ਲੋਕਾਂ ਨੇ ਅਜਿਹੇ

ਤਪੋੋਬਣ ਢੱਕੀ ਸਾਹਿਬ ਵਿਖੇ ਸਾਲਾਨਾ ਨੌਂਂਵਾਂ ਖੂਨਦਾਨ ਕੈੰਪ 23 ਨੂੰ
ਰਾੜਾ ਸਾਹਿਬ (ਬਲਜੀਤ ਸਿੰਘ ਜੀਰਖ) :1999 ਵਿੱਚ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਮੌਕੇ ਇੱਕ ਦਿਨ ਵਿੱਚ 5202 ਖੂਨਦਾਨੀਆਂ ਵੱਲੋਂ ਖੂਨਦਾਨ ਕਰਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਸਰਬ ਧਰਮਾਂ ਦੇ ਸਾਂਝੇ ਮਹਾਂਪੁਰਸ਼ ਸੰਤ ਬਾਬਾ ਦਰਸ਼ਨ ਸਿੰਘ ਜੀ  ਵੱਲੋਂ ਹੁਣ ਉਸੇ ਪਿਰਤ ਨੂੰ ਅੱਗੇ ਵਧਾਉਂਦਿਆਂ ਤਿਲਕ ਜੰਝੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ
ਅਕਸ਼ੈ ਕੁਮਾਰ ਆਪਣੀ ਪਤਨੀ ਟਵਿੰਕਲ ਖੰਨਾ ਨੂੰ ਮਿਲਣ ਲਈ ਲੰਡਨ ਪਹੁੰਚੇ

ਨਵੀਂ ਦਿੱਲੀ (ਜੇਐਨਐਨ) : ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਅਤੇ ਲੇਖਿਕਾ ਟਵਿੰਕਲ ਖੰਨਾ ਇਨ੍ਹੀਂ ਦਿਨੀਂ ਲੰਡਨ 'ਚ ਹੈ। ਟਵਿੰਕਲ ਲੰਡਨ ਵਿੱਚ ਆਪਣੀ ਮਾਸਟਰਜ਼ ਕਰ ਰਹੀ ਹੈ। ਅਜਿਹੇ 'ਚ ਅਕਸ਼ੈ ਅਕਸਰ ਟਵਿੰਕਲ ਨੂੰ ਮਿਲਣ ਲਈ ਉਸਦੀ ਯੂਨੀਵਰਸਿਟੀ ਪਹੁੰਚਦੇ ਹਨ। ਇਸ ਦੌਰਾਨ ਟਵਿੰਕਲ ਨੇ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿੱਚ, ਟਵਿੰਕਲ