ਮੋਹਾਲੀ : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤ 'ਤੇ ਹਮਲਾ ਕਰਨ ਦੀ ਕੋਸ਼ਿਸ਼ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਬਦਮਾਸ਼ਾਂ ਨੇ ਅਜੇਵੀਰ ਸਿੰਘ ਦੀ ਗੱਡੀ ਘੇਰ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ । ਦਰਅਸਲ ਉਹਨਾਂ ਦੀ ਗੱਡੀ ਸੜਕ ਉਪਰ ਜਾ ਰਹੀ ਸੀ ਤਾਂ ਰਸਤਾ ਦੇਣ ਨੂੰ ਲੈ ਕੇ ਅਣਪਛਾਤਿਆਂ ਨੇ ਉਨ੍ਹਾਂ ਨਾਲ ਲੜਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਰੋਪੜ ਦੇ SSP ਵਿਵੇਕਸ਼ੀਲ ਸੋਨੀ ਨੇ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੁਲਿਸ ਨੇ ਕਰਵਾਈ ਕਰਦਿਆਂ ਨੂਰਪੁਰ ਬੇਦੀ 'ਚ ਬਦਮਾਸ਼ਾਂ ਵਿਰੁੱਧ ਮਾਮਲਾ ਦਰਜ ਕਰ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।