ਦੋਰਾਹਾ (ਬਲਜੀਤ ਸਿੰਘ ਜੀਰਖ) : ਕਦੇ ਹਾਕਮ ਧਿਰ ਦੀ ਸਰਪ੍ਰਸਤੀ ਨਾਲ ਸ਼ਹਿਰ ਦੋਰਾਹਾ ਅੰਦਰ ਕੁਰਸੀਆਂ ਤੇ ਸੁਭਾਇਮਾਨ ਸਿਆਸੀ ਲੋਕਾ ਦੀ ਸਰਪਰਸਤੀ ਹੇਠ ਨਜਾਇਜ ਅਤੇ ਅਣਅਧਿਕਾਰਤ ਕਲੋਨੀਆ ਕੱਟ ਕੇ ਨਕਸੇ ਪਾਸ ਕਰ ਦਿੱਤੇ ਜਾਦੇ ਰਹੇ ਹਨ। ਪਰ ਇਨਾਂ ਕਲੋਨੀਆਂ 'ਚ ਮੁੱਢਲੀਆਂ ਸਹੂਲਤਾਂ ਨੁੂੰ ਲੈ ਕੇ ਲੋਕ ਮੁਸ਼ਕਿਲਾਂ ਨਾਲ ਜੂਝਦੇ ਰਹਿ ਜਾਂਦੇ ਸਨ। ਜਿੰਨਾ ਜਿੰਮੇਵਾਰ ਲੋਕਾਂ ਨੇ ਅਜਿਹੇ ਗੈਰ ਕਾਨੂੰਨੀ ਕਾਰਜਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਜਿੰਮੇਵਾਰੀ ਲਈ ਸੀ । ਉਹ ਖੁਦ ਅਜਿਹੇ ਕਾਰਜਾਂ ਚ ਲਿਪਤ ਹੋ ਕੇ ਰਹਿ ਗਏ ਹੋਣ ਤਾਂ ਤਾਣੇ ਬਾਣੇ ਦੀ ਤਾਣੀ ਉਲਝਣੀ ਯਕੀਨੀ ਹੈ। ਹੋਰ ਤਾ ਹੋਰ ਅੱਜ ਤੱਕ ਕਿਸੇ ਨਗਰ ਕੋਸਲ ਅਧਿਕਾਰੀ ਨੇ ਵੀ ਨਜਾਇਜ ਜਾਂ ਅਣਅਧਿਕਾਰਤ ਕਲੋਨੀਆਂ ਖਿਲਾਫ ਕਾਰਵਾਈ ਕਰਨ ਦੀ ਹਿੰਮਤ ਨਹੀ ਸੀ ਕੀਤੀ। ਕੱਲ ਸ਼ਾਮੀ ਸ਼ਹਿਰ ਦੀ ਰਾਮਪੁਰ ਰੋਡ ਤੇ ਸਥਿੱਤ ਨਾਮਵਰ ਲੀਲਾ ਰਿਜੋਰਟ ਦੇ ਇੱਕ ਹਿੱਸੇ ਵਿੱਚ ਨਕਸ਼ਾ ਪਾਸ ਕਰਵਾਏ ਬਗੈਰ ਸਾਪਿੰਗ ਮਾਲ ਦੀ ਤਰਜ ਤੇ ਉਸਾਰੀ ਕਰ ਦਿੱਤੀ ਗਈ ਸੀ। ਜਿਸ ਨੂੰ ਲੈ ਕੇ ਨਗਰ ਕੌਸਲ ਦੇ ਅਧਿਕਾਰੀਆਂ ਨੇ ਅਮਲੇ ਅਤੇ ਮਸ਼ੀਨਰੀ ਲੈ ਕੇ ਧਾਵਾ ਬੋਲ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨਜਾਇਜ ਉਸਾਰੀ ਸਿਆਸੀ ਲੋਕਾਾਂ ਦੀ ਪੁਸ਼ਤਪਨਾਹੀ ਦਾ ਹਿੱਸਾ ਕਹੀ ਜਾ ਸਕਦੀ ਹੈ। ਸਿਆਸੀ ਨਿਗਾਹੇ ਨੁਕਤੇ ਦੇ ਵਾਚਣ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਲੋਕਾਂ ਨੁੂੰ ਅਜਿਹੀਆ ਕਲੋਨੀਆਂ ਜਾ ਗੈਰ ਕਾਨੂੰਨੀ ਸਾਪਿੰਗ ਮਾਲਾ ਦੀ ਪੜਚੋਲ ਕਰਨ ਉਪਰੰਤ ਹੀ ਇਨਵੈਸਟਮੈਂਟ ਕਰਨੀ ਚਾਹੀਦੀ ਹੈ। ਕਿਉਂਕਿ ਲੋਕ ਗੈਰ ਕਾਨੂੰਨੀ ਪ੍ਰਾਪਰਟੀ ਖੀਰਦਣ ਬਾਅਦ ਨਗਰ ਕੌਂਸਲ ਨੁੰ ਕੋਸਦੇ ਰਹਿੰਦੇ ਹਨ। ਆਮ ਆਦਮੀ ਦੀ ਸਰਕਾਰ ਬਣਨ ਉਪਰੰਤ ਨਗਰ ਕੋਸਲ ਵੱਲੋਂ ਵੱਡੇ ਹੋਰਡਿੰਗ ਲਾ ਕੇ ਲੋਕਾਂ ਦਾ ਧਿਆਨ ਇਸ ਪਾਸੇ ਵੱਲ ਦਿਵਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਸੰਜੀਦਗੀ ਨਾਲ ਲੋਕਾਂ ਤੱਕ ਇਸ ਗੱਲ ਨੁੂੰ ਲੈ ਕੇ ਜਾ ਰਹੇ ਹਨ। ਪਰ ਦੋਰਾਹਾ ਦੇ ਅੱਜ ਤੱਕ ਦੇ ਇਤਿਹਾਸ ਅੰਦਰ ਨਗਰ ਕੋਸਲ ਦੇ ਅਧਿਕਾਰੀਆਂ ਨੇ ਪਹਿਲੀ ਵਾਰ ਬਿਨਾ ਨਕਸ਼ਾ ਪਾਸ ਕਰਵਾਏ ਕੀਤੀ ਜਾ ਰਹੀ ਉਸਾਰੀ ਉਪਰ ਪੀਲਾ ਪੰਜਾ ਚਲਾਇਆ, ਜਿਸ ਦੀ ਸਲਾਘਾ ਕਰਨੀ ਬਣਦੀ ਹੈ। ਹੁਣ ਦੇਖਣਾ ਹੋਵੇਗਾ ਕਿ ਸ਼ਹਿਰ ਅੰਦਰ ਨਜਾਇਜ ਉਸਾਰੀ ਅਤੇ ਅਣਅਧਿਕਾਰਤ ਕਲੋਨੀਆਂ ਖਿਲਾਫ ਸਰਕਾਰ ਜਾਂ ਪ੍ਰਸ਼ਾਸ਼ਨ ਕਦੋਂ ਜਾਗੇਗਾ।
ਕੀ ਕਹਿਣਾ ਹੈ ਨਗਰ ਕੌਂਸਲ ਅਧਿਕਾਰੀਆਂ ਦਾ
ਨਗਰ ਕੌਂਸਲ ਦੋਰਾਹਾ ਦੇ ਸੁਪ੍ਰਡੈਟ ਸ਼੍ਰੀ ਵਿਸ਼ਨੂੰ ਦੱਤ ਨੇ ਕਿਹਾ ਕਿ ਲੀਲਾ ਰਿਜੋਰਟ ਦੇ ਜਿਸ ਹਿੱਸੇ ਵਿੱਚ ਉਸਾਰੀ ਕੀਤੀ ਜਾ ਰਹੀ ਸੀ, ਉਸ ਉਸਾਰੀ ਬਾਰੇ ਨਗਰ ਕੌਸਲ ਤੋ ਨਕਸ਼ਾ ਪਾਸ ਨਹੀ ਕਰਵਾਇਆ ਗਿਆ। ਜਿਸ ਨੁੂੰ ਢਾਹ ਦਿੱਤਾ ਗਿਆ ਹੈ ਅਤੇ ਜਰੂਰੀ ਕਾਗਜੀ ਕਾਰਵਾਈ ਕਰਨ ਉਪਰੰਤ ਹੀ ਉਸਾਰੀ ਕਰਨ ਦਿੱਤੀ ਜਾਵੇਗੀ। ਉਨਾ ਕਿਹਾ ਕਿ ਨਜਾਇਜ ਅਤੇ ਅਣਅਧਿਕਾਰਤ ਕਲ਼ੋਨੀਆ ਬਾਰੇ ਲੋਕ ਜਾਗਰੂਕ ਹੋਣ, ਤਾਂ ਜੋ ਕਾਨੂੰਨੀ ਪ੍ਰਕਿ੍ਆ ਤੋ ਪੈਦਾ ਹੋਣ ਵਾਲੀ ਪ੍ਰੇਸ਼ਾਨੀ ਤੋ ਬਚਿਆ ਜਾ ਸਕੇ।